ਖੇਤੀਬਾੜੀ ਮੰਤਰਾਲਾ

ਕੱਲ੍ਹ ਰਾਜਸਥਾਨ ਦੇ 5 ਜ਼ਿਲ੍ਹਿਆਂ ਵਿੱਚ 10 ਸਥਾਨਾਂ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 2 ਥਾਵਾਂ 'ਤੇ ਟਿੱਡੀਦਲ ਕੰਟਰੋਲ ਅਪਰੇਸ਼ਨ ਚਲਾਏ ਗਏ

11 ਅਪ੍ਰੈਲ 2020 ਤੋਂ 18 ਅਗਸਤ 2020 ਤੱਕ, 10 ਰਾਜਾਂ ਵਿੱਚ ਲਗਭਗ 5.63 ਲੱਖ ਹੈਕਟੇਅਰ ਖੇਤਰ ਵਿੱਚ ਟਿੱਡੀਦਲ ਕੰਟਰੋਲ ਅਪਰੇਸ਼ਨ ਕੀਤੇ ਗਏ

Posted On: 19 AUG 2020 5:52PM by PIB Chandigarh

ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿੱਚ ਟਿੱਡੀਦਲ ਸਰਕਲ ਦਫਤਰਾਂ (ਐੱਲਸੀਓਜ਼) ਨੇ 11 ਅਪ੍ਰੈਲ 2020 ਤੋਂ ਸ਼ੁਰੂ ਕਰਕੇ 18 ਅਗਸਤ 2020 ਤੱਕ ਕੁੱਲ 2,76,267 ਹੈਕਟੇਅਰ ਖੇਤਰ ਵਿੱਚ ਟਿੱਡੀਦਲ ਕੰਟਰੋਲ ਕਾਰਜ ਪੂਰਾ ਕੀਤਾ ਹੈ। ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਵਿੱਚ ਰਾਜ ਸਰਕਾਰਾਂ ਦੁਆਰਾ 18 ਅਗਸਤ 2020 ਤੱਕ ਕੁੱਲ 2,87,374 ਹੈਕਟੇਅਰ ਖੇਤਰ ਵਿੱਚ ਟਿੱਡੀਦਲ ਕੰਟਰੋਲ ਅਪਰੇਸ਼ਨ ਕੀਤੇ ਗਏ ਹਨ।

 

ਰਾਜਸਥਾਨ ਦੇ 05 ਜ਼ਿਲ੍ਹਿਆਂ ਜੈਸਲਮੇਰ, ਬਾੜਮੇਰ, ਬੀਕਾਨੇਰ, ਚੁਰੂ ਅਤੇ ਹਨੁਮਾਨਗੜ੍ਹ ਵਿੱਚ 10 ਸਥਾਨਾਂ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ 2 ਸਥਾਨਾਂ 'ਤੇ ਕੱਲ੍ਹ ਦਿਨ ਅਤੇ ਰਾਤ ਦੇ ਸਮੇਂ ਦੌਰਾਨ ਟਿੱਡੀਦਲ ਸਰਕਲ ਦਫਤਰਾਂ (ਐੱਲਸੀਓਜ਼) ਨੇ ਪਤੰਗਿਆਂ 'ਤੇ ਕਾਬੂ ਪਾਉਣ ਲਈ ਕੰਟਰੋਲ ਅਪਰੇਸ਼ਨ ਚਲਾਏ।

 

ਇਸ ਸਮੇਂ ਕੀਟਨਾਸ਼ਕ ਸਪਰੇਅ ਵਾਹਨਾਂ ਦੇ ਨਾਲ 104 ਕੇਂਦਰੀ ਕੰਟਰੋਲ ਦਲਾਂ ਨੂੰ ਰਾਜਸਥਾਨ ਅਤੇ ਗੁਜਰਾਤ ਰਾਜ ਵਿੱਚ ਤੈਨਾਤ ਕੀਤਾ ਗਿਆ ਹੈ ਅਤੇ ਟਿੱਡੀਦਲ ਕੰਟਰੋਲ ਅਪਰੇਸ਼ਨਾਂ ਵਿੱਚ ਕੇਂਦਰ ਸਰਕਾਰ ਦੇ 200 ਤੋਂ ਜ਼ਿਆਦਾ ਅਧਿਕਾਰੀ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ਜ਼ਿਲ੍ਹਿਆਂ ਵਿੱਚ ਉੱਚੇ ਦਰੱਖਤਾਂ ਅਤੇ ਪਹੁੰਚ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਮੌਜੂਦ ਟਿੱਡੀਆਂ 'ਤੇ ਪ੍ਰਭਾਵਸ਼ਾਲੀ ਕੰਟਰੋਲ ਲਈ ਕੀਟਨਾਸ਼ਕ ਸਪਰੇਅ ਦੇ ਜ਼ਰੀਏ ਮਾਰਨ ਲਈ 15 ਡਰੋਨ ਲਗਾਏ ਗਏ ਹਨ। ਪਤੰਗਿਆਂ 'ਤੇ ਕੰਟਰੋਲ ਲਈ ਵੀ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਲੋੜ ਅਨੁਸਾਰ ਸ਼ਡਿਊਲਡ ਰੇਗਿਸਤਾਨੀ ਖੇਤਰ ਵਿੱਚ ਵਰਤੋਂ ਲਈ ਇੱਕ ਬੈੱਲ ਹੈਲੀਕੌਪਟਰ ਰਾਜਸਥਾਨ ਵਿੱਚ ਤੈਨਾਤ ਕੀਤਾ ਗਿਆ ਹੈ।

 

ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ ਫਸਲਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਫਸਲਾਂ ਦਾ ਮਾਮੂਲੀ ਨੁਕਸਾਨ ਹੋਇਆ ਹੈ।

 

ਅੱਜ (19.08.2020), ਰਾਜਸਥਾਨ ਦੇ ਜੈਸਲਮੇਰ, ਬਾੜਮੇਰ, ਬੀਕਾਨੇਰ, ਚੁਰੂ ਅਤੇ ਹਨੁਮਾਨਗੜ੍ਹ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਪਤੰਗੇ ਕਿਰਿਆਸ਼ੀਲ ਸਨ।

 

14 ਅਗਸਤ 2020, ਨੂੰ ਅਨਾਜ ਅਤੇ ਖੇਤੀਬਾੜੀ ਸੰਗਠਨ ਦੁਆਰਾ ਜਾਰੀ ਟਿੱਡੀਦਲ ਸਟੇਟਸ ਅੱਪਡੇਟ ਦੇ ਅਨੁਸਾਰ ਹੌਰਨ ਆਵ੍ ਅਫਰੀਕਾ ਤੋਂ ਟਿੱਡੀਆਂ ਦੇ ਝੁੰਡ ਬਰਕਰਾਰ ਹਨ। ਯਮਨ ਵਿੱਚ ਚੰਗੀ ਵਰਖਾ ਹੋਈ ਜਿੱਥੇ ਵਧੇਰੇ ਪਤੰਗੇ ਬੈਂਡ ਅਤੇ ਝੁੰਡ ਬਣਨ ਦੀ ਸੰਭਾਵਨਾ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਪਤੰਗਿਆਂ ਦੇ ਸਮੂਹ ਅਤੇ ਬੈਂਡ ਲਗਾਤਾਰ ਬਣ ਰਹੇ ਹਨ।

 

ਦੱਖਣ-ਪੱਛਮ ਏਸ਼ਿਆਈ ਦੇਸ਼ਾਂ (ਅਫ਼ਗ਼ਾਨਨਿਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਦੇ ਰੇਗਿਸਤਾਨ ਟਿੱਡੀਦਲ 'ਤੇ ਹਫਤਾਵਾਰੀ ਵਰਚੁਅਲ ਮੀਟਿੰਗ ਐੱਫਏਓ ਦੁਆਰਾ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਦੱਖਣ ਪੱਛਮ ਏਸ਼ਿਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆ 22 ਵਰਚੁਅਲ ਮੀਟਿੰਗਾਂ ਹੁਣ ਤੱਕ ਹੋਈਆਂ ਹਨ।

 

1

ਗੁਜਰਾਤ ਦੇ ਕੱਛ ਦੀ ਤਹਿਸੀਲ ਭੁੱਜ ਦੇ ਟੁੰਗਾ ਵਿੱਚ ਐੱਲਡਬਲਿਊਓ ਅਪਰੇਸ਼ਨ

2

ਰਾਜਸਥਾਨ ਵਿੱਚ ਬੀਕਾਨੇਰ ਦੀ ਤਹਿਸੀਲ ਛਤਰਗੜ੍ਹ ਵਿੱਚ ਕੇਲਨ ਵਿੱਚ ਐੱਲਡਬਲਿਊਓ ਅਪਰੇਸ਼ਨ

3

ਰਾਜਸਥਾਨ ਵਿੱਚ ਹਨੂਮਾਨਗੜ੍ਹ ਦੀ ਤਹਿਸੀਲ ਨੌਹਰ ਵਿੱਚ ਮੇਘਨਾ ਵਿੱਚ ਮ੍ਰਿਤਕ ਪਏ ਪਤੰਗੇ

4

ਰਾਜਸਥਾਨ ਵਿੱਚ ਚੁਰੂ ਦੀ ਤਹਿਸੀਲ ਤਾਰਾਨਗਰ ਵਿੱਚ ਐੱਲਡਬਲਿਊਓ ਅਪਰੇਸ਼ਨ

5

ਰਾਜਸਥਾਨ ਵਿੱਚ ਬਾੜਮੇਰ ਦੀ ਤਹਿਸੀਲ ਪੰਚਪਾਡਰਾ ਵਿੱਚ ਖਨੌਡਾ ਵਿੱਚ ਐੱਲਡਬਲਿਊਓ ਅਪਰੇਸ਼ਨ

 

 

*****

 

ਏਪੀਐੱਸ/ਐੱਸਜੀ



(Release ID: 1647177) Visitor Counter : 93