ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੈਬਨਿਟ ਨੇ ਖੰਡ ਸੀਜ਼ਨ 2020–21 ਲਈ ਖੰਡ ਮਿੱਲਾਂ ਹਿਤ ਭੁਗਤਾਨਯੋਗ ਗੰਨੇ ਦੀ ਉਚਿਤ ਤੇ ਲਾਹੇਵੰਦ ਕੀਮਤ ਪ੍ਰਵਾਨ ਕੀਤੀ
Posted On:
19 AUG 2020 4:33PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ‘ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ’ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ 2020–21 ਦੇ ਖੰਡ ਸੀਜ਼ਨ (ਅਕਤੂਬਰ–ਸਤੰਬਰ) ਲਈ ਖੰਡ ਮਿੱਲਾਂ ਦੁਆਰਾ ਭੁਗਤਾਨਯੋਗ ਗੰਨੇ ਦੀ ਉਚਿਤ ਤੇ ਲਾਹੇਵੰਦ ਕੀਮਤ (ਐੱਫਆਰਪੀ) ਨੂੰ ਨਿਮਨਲਿਖਤ ਅਨੁਸਾਰ ਪ੍ਰਵਾਨਗੀ ਦੇ ਦਿੱਤੀ ਹੈ:
i) 2020–21 ਖੰਡ ਸੀਜ਼ਨ ਗੰਨੇ ਦੀ ਐੱਫਆਰਪੀ 285/– ਰੁਪਏ ਪ੍ਰਤੀ ਕੁਇੰਟਲ, 10% ਦੀ ਇੱਕ ਬੁਨਿਆਦੀ ਰਿਕਵਰੀ ਦਰ ਉੱਤੇ;
ii) ਰਿਕਵਰੀ ਵਿੱਚ 10% ਤੋਂ ਵੱਧ ਹਰੇਕ 0.1% ਵਾਧੇ ਉੱਤੇ 2.85 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ; ਅਤੇ
iii) ਰਿਕਵਰੀ ਵਿੱਚ ਹਰੇਕ 0.1 % ਪੁਆਇੰਟ ਕਮੀ ਲਈ ਐੱਫਆਰਪੀ ਵਿੱਚ 2.85 ਰੁਪਏ ਪ੍ਰਤੀ ਕੁਇੰਟਲ ਕਮੀ, ਉਨ੍ਹਾਂ ਮਿੱਲਾਂ ਦੇ ਸਬੰਧ ਵਿੱਚ, ਜਿਨ੍ਹਾਂ ਦੀ ਰਿਕਵਰੀ 10% ਤੋਂ ਘੱਟ ਹੈ ਪਰ 9.5 % ਤੋਂ ਵੱਧ ਹੈ। ਉਂਝ ਜਿਹੜੀਆਂ ਮਿੱਲਾਂ ਦੀ ਰਿਕਵਰੀ 9.5% ਜਾਂ ਘੱਟ ਹੈ, ਉਨ੍ਹਾਂ ਦੀ ਐੱਫਆਰਪੀ 270.75 ਰੁਪਏ ਪ੍ਰਤੀ ਕੁਇੰਟਲ ਉੱਤੇ ਤੈਅ (ਫ਼ਿਕਸਡ) ਹੈ।
ਐੱਫਆਰਪੀ ਦਾ ਨਿਰਧਾਰਣ ਗੰਨਾ ਉਤਪਾਦਕਾਂ ਦੇ ਹਿਤ ਵਿੱਚ ਹੋਵੇਗਾ, ਜਿਸ ਲਈ ਉਨ੍ਹਾਂ ਦੀ ਫ਼ਸਲ ਲਈ ਇੱਕ ਉਚਿਤ ਤੇ ਲਾਹੇਵੰਦ ਕੀਮਤ ਲਈ ਉਨ੍ਹਾਂ ਦੇ ਅਧਿਕਾਰ ਦਾ ਖ਼ਿਆਲ ਰੱਖਿਆ ਜਾਵੇਗਾ।
ਗੰਨੇ ‘ਉਚਿਤ ਤੇ ਲਾਹੇਵੰਦ ਕੀਮਤ’ ਗੰਨਾ (ਨਿਯੰਤ੍ਰਣ) ਆਦੇਸ਼, 1966 ਅਧੀਨ ਨਿਰਧਾਰਿਤ ਕੀਤੀ ਜਾਂਦੀ ਹੈ। ਇਹ ਸਮੁੱਚੇ ਦੇਸ਼ ਵਿੱਚ ਇੱਕਸਮਾਨ ਰੂਪ ਨਾਲ ਲਾਗੂ ਹੋਵੇਗੀ।
***
ਵੀਆਰਆਰਕੇ/ਏਕੇਪੀ
(Release ID: 1647106)
Visitor Counter : 144