ਆਯੂਸ਼
‘ਧਨਵੰਤਰੀ ਰਥ’ ਦਿੱਲੀ ਪੁਲਿਸ ਦੇ ਪਰਿਵਾਰਾਂ ਦੇ ਘਰਾਂ ਤੱਕ ਆਯੁਰਵੇਦ ਪਹੁੰਚਾਵੇਗਾ
ਏਆਈਆਈਏ ਅਤੇ ਦਿੱਲੀ ਪੁਲਿਸ ਦਰਮਿਆਨ ਸਮਝੌਤੇ ’ਤੇ ਹਸਤਾਖਰ
प्रविष्टि तिथि:
18 AUG 2020 7:29PM by PIB Chandigarh
ਦਿੱਲੀ ਪੁਲਿਸ ਦੀਆਂ ਰਿਹਾਇਸ਼ੀ ਕਾਲੋਨੀਆਂ ਵਿੱਚ ਆਯੁਰਵੇਦ ਨਿਵਾਰਕ ਅਤੇ ਪ੍ਰੋਮੋਟਿਵ ਸਿਹਤ ਸੇਵਾਵਾਂ ਦੇ ਵਿਸਤਾਰ ਲਈ ਅੱਜ ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ) ਅਤੇ ਦਿੱਲੀ ਪੁਲਿਸ ਵਿਚਕਾਰ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਇਹ ਸੇਵਾਵਾਂ ‘ਧਨਵੰਤਰੀ ਰਥ’ ਅਤੇ ਪੁਲਿਸ ਵੈੱਲਨੈੱਸ ਸੈਂਟਰ ਨਾਮ ਦੀ ਇੱਕ ਮੋਬਾਈਲ ਇਕਾਈ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਆਯੁਸ਼ ਮੰਤਰਾਲੇ ਦੁਆਰਾ ਸਮਰਥਿਤ ਏਆਈਆਈਏ ਵੱਲੋਂ ਇਨ੍ਹਾਂ ਨੂੰ ਪੂਰਾ ਕੀਤਾ ਜਾਣਾ ਹੈ।
ਦਿੱਲੀ ਦੇ ਪੁਲਿਸ ਕਮਿਸ਼ਨਰ ਸ਼੍ਰੀ ਐੱਸ. ਐੱਨ. ਸ਼੍ਰੀਵਾਸਤਵ ਅਤੇ ਆਯੁਸ਼ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ ਦਰਮਿਆਨ ਹਸਤਾਖਰ ਕੀਤੇ ਸਮਝੌਤੇ ਦਾ ਆਦਾਨ ਪ੍ਰਦਾਨ ਹੋਇਆ। ਧਨਵੰਤਰੀ ਰਥ ਨੂੰ ਏਆਈਆਈਏ ਦੇ ਡਾਇਰੈਕਟਰ ਪ੍ਰੋ. ਤਨੁਜਾ ਨੇਸਾਰੀ ਦੀ ਮੌਜੂਦਗੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਆਯੁਰਕਸ਼, ਆਯੁਸ਼ ਮੰਤਰਾਲੇ ਅਤੇ ਦਿੱਲੀ ਪੁਲਿਸ ਅਧੀਨ ਖੁਦਮੁਖਤਿਆਰ ਸੰਸਥਾਨ ਏਆਈਆਈਏ ਦੇ ਇੱਕ ਸਾਂਝੇ ਉੱਦਮ ਦਾ ਉਦੇਸ਼ ਮੋਹਰੀ ਕਤਾਰ ਦੇ ਕੋਵਿਡ ਯੋਧਿਆਂ ਜਿਵੇਂ ਕਿ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾ ਕੇ ਰੱਖਣਾ ਹੈ। ਪ੍ਰੋਜੈਕਟ ਦੀ ਨਿਰੰਤਰਤਾ ਵਿੱਚ ਆਯੁਰਵੇਦ ਨਿਵਾਰਕ ਅਤੇ ਪ੍ਰੋਮੋਟ ਸਿਹਤ ਦੇਖਭਾਲ਼ ਨੂੰ ਹੁਣ ਦਿੱਲੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਯੋਜਨਾ ਹੈ।
ਇਸ ਮੌਕੇ ’ਤੇ ਸ਼੍ਰੀ ਪਾਠਕ ਨੇ ਕਿਹਾ ਕਿ ਏਆਈਆਈਏ ਅਤੇ ਦਿੱਲੀ ਪੁਲਿਸ ਦਾ ਸੰਯੁਕਤ ਉੱਦਮ ਹੁਣ ਤੱਕ ਦਾ ਸਭ ਤੋਂ ਵੱਡਾ ਉਪਕ੍ਰਮ ਹੈ ਅਤੇ ਦੂਜਿਆਂ ਲਈ ਬੇਹੱਦ ਸਫਲ ਅਤੇ ਰੋਲ ਮਾਡਲ ਹੈ। ਉਨ੍ਹਾਂ ਨੇ ਦਿੱਲੀ ਪੁਲਿਸ ਦੇ ਮੋਹਰੀ ਕਤਾਰ ਦੇ ਯੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। 2 ਮਹੀਨੇ ਦੌਰਾਨ ਲਗਭਗ 80,000 ਪੁਲਿਸ ਕਰਮੀਆਂ ਨੂੰ ਆਯੁਰਕਸ਼ ਕਿੱਟ ਵੰਡਣ ਦੇ ਬਾਅਦ ਦਿੱਲੀ ਪੁਲਿਸ ਕਰਮੀਆਂ ਵਿੱਚ ਕੋਵਿਡ-19 ਦੀ ਮੌਤ ਦਰ ਵਿੱਚ ਕਾਫ਼ੀ ਕਮੀ ਆਈ ਹੈ। ਸੇਵਾਵਾਂ ਨੂੰ ਹੁਣ ਦਿੱਲੀ ਪੁਲਿਸ ਪਰਿਵਾਰਾਂ ਲਈ ਵੀ ਵਧਾਇਆ ਜਾ ਰਿਹਾ ਹੈ। ਧਨਵੰਤਰੀ ਰਥ ਅਤੇ ਪੁਲਿਸ ਵੈੱਲਨੈੱਸ ਸੈਂਟਰ ਏਆਈਆਈਏ ਦੀਆਂ ਓਪੀਡੀ ਸੇਵਾਵਾਂ ਤੋਂ ਬਾਹਰ ਹੋ ਜਾਣਗੇ ਅਤੇ ਇਸ ਦਾ ਉਦੇਸ਼ ਆਯੁਰਵੇਦ ਨਿਵਾਰਕ ਸਿਹਤ ਦੇਖਭਾਲ਼ ਸੇਵਾਵਾਂ ਰਾਹੀਂ ਦਿੱਲੀ ਪੁਲਿਸ ਦੇ ਪਰਿਵਾਰਾਂ ਨੂੰ ਲਾਭ ਪਹੁੰਚੇਗਾ।
ਧਨਵੰਤਰੀ ਰਥ-ਆਯੁਰਵੇਦ ਸਿਹਤ ਦੇਖਭਾਲ਼ ਸੇਵਾਵਾਂ ਦੀਆਂ ਮੋਬਾਈਲ ਇਕਾਈਆਂ ਵਿੱਚ ਡਾਕਟਰਾਂ ਦੀ ਇੱਕ ਟੀਮ ਸ਼ਾਮਲ ਹੋਵੇਗੀ ਜੋ ਨਿਯਮਤ ਰੂਪ ਨਾਲ ਦਿੱਲੀ ਪੁਲਿਸ ਦੀਆਂ ਕਾਲੋਨੀਆਂ ਦਾ ਦੌਰਾ ਕਰੇਗੀ। ਇਨ੍ਹਾਂ ਆਯੁਰੇਦ ਸਿਹਤ ਦੇਖਭਾਲ਼ ਸੇਵਾਵਾਂ ਨਾਲ ਵਿਭਿੰਨ ਰੋਗਾਂ ਦੇ ਪਸਾਰ ਨੂੰ ਘੱਟ ਕਰਨ ਅਤੇ ਹਸਪਤਾਲਾਂ ਵਿੱਚ ਰੈਫਲ ਦੀ ਸੰਖਿਆ ਨੂੰ ਘੱਟ ਕਰਨ ਦੀ ਉਮੀਦ ਹੈ, ਜਿਸ ਨਾਲ ਸਿਹਤ ਪ੍ਰਣਾਲੀ ਦੇ ਨਾਲ ਨਾਲ ਰੋਗੀ ਲਈ ਲਾਗਤ ਵੀ ਘੱਟ ਹੋਵੇਗੀ।
ਪ੍ਰੋ. ਤਨੁਜਾ ਨੇਸਾਰੀ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਸਮੇਂ ’ਤੇ ਟੈਸਟ ਅਤੇ ਵਿਗਿਆਨਕ ਰੂਪ ਨਾਲ ਸਿੱਧ ਰੋਗਨਿਰੋਧਕ ਆਯੁਰਵੇਦ ਦਵਾਈਆਂ ਨੇ ਦਿੱਲੀ ਪੁਲਿਸ ਕਰਮੀਆਂ ਵਿੱਚ ਕੋਵਿਡ-19 ਦੇ ਮਾਮਲਿਆਂ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਉਪਚਾਰਾਤਮਕ ਸਿਹਤ ਦੇਖਭਾਲ਼ ਦੇ ਨਾਲ ਨਾਲ ਰੋਕਥਾਮ ਅਤੇ ਪ੍ਰਚਾਰ ਸਿਹਤ ਦੇਖਭਾਲ਼ ਸੇਵਾਵਾਂ ਲਈ ਸਮਾਨ ਮਹੱਤਵ ’ਤੇ ਜ਼ੋਰ ਦਿੰਦਾ ਹੈ। ਪ੍ਰੋ. ਤਨੁਜਾ ਨੇ ਅੱਗੇ ਕਿਹਾ ਕਿ ਦਿਨਾਚਾਰਿਆ ਅਤੇ ਰਿਤੂਚਾਰਿਆ ਅਭਿਆਸ ਵਰਗੀ ਆਯੁਰਵੇਦ ਜੀਵਨਸ਼ੈਲੀ ਉਪਾਵਾਂ ਨਾਲ ਜੀਵਨਸ਼ੈਲੀ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਪੁਲਿਸ ਵੈੱਲਨੈੱਸ ਸੈਂਟਰਾਂ ਵਿੱਚ ਸੇਵਾਵਾਂ ਨੂੰ ਹੋਰ ਜ਼ਿਆਦਾ ਗਤੀ ਮਿਲੇਗੀ। ਆਪਣੇ ਸੰਬੋਧਨ ਵਿੱਚ ਪੁਲਿਸ ਕਮਿਸ਼ਨਰ ਨੇ ਦਿੱਲੀ ਪੁਲਿਸ ਲਈ ਸਿਹਤ ਪ੍ਰੋਮੋਸ਼ਨ ਦੀ ਦਿਸ਼ਾ ਵਿੱਚ ਆਯੁਸ਼ ਅਤੇ ਏਆਈਆਈਏ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਸ਼ਲਾਘਾ ਕੀਤੀ ਕਿ ਦਿੱਲੀ ਪੁਲਿਸ ਅਤੇ ਏਆਈਆਈਏ ਦਾ ਸੰਯੁਕਤ ਉਪਰਾਲਾ ਜ਼ਿਆਦਾ ਸਫਲ ਰਿਹਾ ਹੈ।
***
ਐੱਮਵੀ/ਐੱਸਕੇ
(रिलीज़ आईडी: 1646859)
आगंतुक पटल : 228