ਸਿੱਖਿਆ ਮੰਤਰਾਲਾ

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਕੇਂਦਰੀ ਸਿੱਖਿਆ ਮੰਤਰੀ ਤੇ ਸਿੱਖਿਆ ਮੰਤਰਾਲੇ ਲਈ ਰਾਜ ਮੰਤਰੀ ਦੀ ਮੌਜੂਦਗੀ ਵਿੱਚ ਵਰਚੁਅਲੀ ਏਆਰਆਈਆਈਏ (ARIIA)-2020 (ਅਟਲ ਰੈਂਕਿੰਗ ਆਵ੍ ਇੰਸਟੀਟਿਊਸ਼ਨਜ਼ ਔਨ ਇਨੋਵੇਸ਼ਨ ਐਚੀਵਮੈਂਟਸ) ਦਾ ਐਲਾਨ ਕੀਤਾ

ਉਪ ਰਾਸ਼ਟਰਪਤੀ ਨੇ ਖੋਜਕਾਰਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਨਵੀਆਂ ਖੋਜਾਂ ਕਰਨ ਲਈ ਕਿਹਾ

ਵਿਚੋਲਿਆਂ ਹੱਥੋਂ ਕਿਸਾਨਾਂ ਦਾ ਸ਼ੋਸ਼ਣ ਖ਼ਤਮ ਕਰਨ ਦੀ ਲੋੜ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਦੇਸ਼ ਵਿੱਚ ਉੱਚ ਸਿੱਖਿਆ ਪ੍ਰਣਾਲੀ ਜ਼ਰੀਏ ਦੇਸ਼ ਵਿੱਚ ਚਾਹੁੰਦੇ ਹਨ ਨਵੀਆਂ ਖੋਜਾਂ ਤੇ ਸਟਾਰਟ–ਅੱਪ ਈਕੋਸਿਸਟਮ

ਏਆਰਆਈਆਈਏ (ARIIA) ਸਾਨੂੰ ਸਾਡੇ ਜਤਨਾਂ ਦਾ ਇੱਕ ਪ੍ਰਤੀਬਿੰਬ ਦਿੰਦਾ ਹੈ ਤੇ ਸਾਨੂੰ ਸਾਡੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਦਾ ਇੱਕ ਕਾਰਣ ਮੁਹੱਈਆ ਕਰਵਾਉਂਦਾ ਹੈ – ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’

Posted On: 18 AUG 2020 3:45PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਵਰਚੁਅਲੀ ਅਟਲ ਰੈਂਕਿੰਗ ਆਵ੍ ਇੰਸਟੀਟਿਊਸ਼ਨਜ਼ ਔਨ ਇਨੋਵੇਸ਼ਨ ਐਚੀਵਮੈਂਟਸ’ (ਏਆਰਆਈਆਈਏ (ARIIA)) 2020 ਦਾ ਐਲਾਨ ਕੀਤਾ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’, ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਸ਼ਾਮਰਾਓ ਧੋਤ੍ਰੇ ਨੇ ਇਸ ਮੌਕੇ ਸ਼ੋਭਾ ਵਧਾਈ। ਸਕੱਤਰ (ਉੱਚ ਸਿੱਖਿਆ), ਸ਼੍ਰੀ ਅਮਿਤ ਖਰੇ, ਚੇਅਰਮੈਨ, AICTE, ਪ੍ਰੋ. ਅਨਿਲ ਸਹਿਸਰਬੁੱਧੇ, ਚੇਅਰਮੈਨ, ਏਆਰਆਈਆਈਏ (ARIIA) ਮੁੱਲਾਂਕਣ ਕਮੇਟੀ, ਡਾ. ਬੀਵੀਆਰ ਮੋਹਨ ਰੈੱਡੀ ਅਤੇ ਚੀਫ਼ ਇਨੋਵੇਸ਼ਨ ਆਫ਼ੀਸਰ, ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਡਾ. ਅਭੇਲੇਰੇ ਵੀ ਔਨਲਾਈਨ ਮਾਧਿਅਮ ਜ਼ਰੀਏ ਇਸ ਮੌਕੇ ਮੌਜੂਦ ਸਨ।

 

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਖੋਜਕਾਰਾਂ ਤੇ ਵਿਗਿਆਨੀਆਂ ਨੂੰ ਖੇਤੀਬਾੜੀ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਭਿੰਨ ਮੁੱਦਿਆਂ ਬਾਰੇ ਕਿਸਾਨਾਂ ਨੂੰ ਸਮੇਂਸਿਰ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਲੈ ਕੇ ਕੋਲਡ ਸਟੋਰੇਜ ਦੀਆਂ ਸੁਵਿਧਾਵਾਂ ਤੇ ਨਵੀਆਂ ਟੈਕਨੋਲੋਜੀਆਂ ਸਪਲਾਈ ਕਰਨ ਤੱਕ ਉੱਤੇ ਨਵੇਂ ਵਿਗਿਆਨੀਆਂ ਤੇ ਖੋਜਕਾਰਾਂ ਦਾ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ।

 

ਉਨ੍ਹਾਂ ਕਿਸਾਨਾਂ ਨੂੰ ਵਿਚੋਲਾਂ ਦੇ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਲਾਹੇਵੰਦ ਕੀਮਤਾਂ ਯਕੀਨੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ AICTE, ICAR, NIRD ਤੇ ਖੇਤੀਬਾੜੀ ਯੂਨੀਵਰਸਿਟੀਜ਼ ਨੂੰ ਇਕਜੁੱਟ ਹੋ ਕੇ ਕਿਸਾਨਾਂ ਲਈ ਨਵੀਆਂ ਖੋਜਾਂ ਤੇ ਟੈਕਨੋਲੋਜੀਆਂ ਲਿਆਉਣੀਆਂ ਚਾਹੀਦੀਆਂ ਹਨ।

 

ਭਾਰਤ ਦੀ ਉੱਚਸਿੱਖਿਆ ਪ੍ਰਣਾਲੀ ਦੁਆਰਾ ਭਾਰਤ ਵਿੱਚ ਨਵੀਆਂ ਖੋਜਾਂ ਤੇ ਸਟਾਰਟਅੱਪ ਲਈ ਵਧੀਆ ਮਾਹੌਲ ਤਿਆਰ ਕਰਨ ਵਿੱਚ ਭੂਮਿਕਾ ਨਿਭਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ,‘ਨਵੀਨਤਾ ਜ਼ਰੂਰ ਹੀ ਸਿੱਖਿਆ ਦੇ ਦਿਲ ਦੀ ਧੜਕਣ ਬਣਨੀ ਚਾਹੀਦੀ ਹੈ। ਵਧੀਆ ਤੋਂ ਵਧੀਆ ਚੀਜ਼ ਦੀ ਖੋਜ ਹੀ ਜ਼ਰੂਰ ਸਿਧਾਂਤ ਬਣਨਾ ਚਾਹੀਦਾ ਹੈ।

 

ਨਵੀਨਤਾ ਤੇ ਸਿਰਜਣਾਤਮਕਤਾ ਨੂੰ ਪ੍ਰਫ਼ੁੱਲਤ ਕਰਨ ਲਈ ਇਹ ਜ਼ਰੂਰੀ ਸਥਿਤੀਆਂ ਸਿਰਜਣ ਹਿਤ ਵਿਦਿਅਕ ਸੰਸਥਾਨਾਂ ਨੂੰ ਖ਼ੁਦ ਦੀ ਮੁੜ ਖੋਜ ਕਰਨ ਦੀ ਬੇਨਤੀ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਵਧੀਆ ਵਿਦਿਅਕ ਮਾਹੌਲ ਨੂੰ ਜ਼ਰੂਰ ਹੀ ਕੁਝ ਨਵਾਂ ਜਾਣਨ ਦੀ ਕੁਦਰਤੀ ਭਾਵਨਾ ਅਤੇ ਸਮੱਸਿਆਵਾਂ ਦੇ ਨਵੀਨ ਕਿਸਮ ਦੇ ਹੱਲ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

 

ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੇ ਬਹੁਤ ਸਾਰੀਆਂ ਅਜਿਹੀਆਂ ਸਿਫ਼ਾਰਸ਼ਾਂ ਕੀਤੀਆਂ ਹਨ, ਜੋ ਨਵੀਨਤਾ ਨੂੰ ਹੁਲਾਰਾ ਦੇਣਗੀਆਂ। ਉਨ੍ਹਾਂ ਕਿਹਾ ਕਿ ਇਸ ਨੀਤੀ ਨੇ ਇੱਕ ਨਵੀਂ ਦੂਰਦ੍ਰਿਸ਼ਟੀ ਦੀ ਰੂਪਰੇਖਾ ਤਿਆਰ ਕੀਤੀ ਹੈ ਜੋ ਅਧਿਆਪਨ ਤੇ ਸਿੱਖਣ ਦੇ ਨਾਲਨਾਲ ਖੋਜ ਦੇ ਮਿਆਰ ਵਿੱਚ ਵੀ ਵੱਡਾ ਸੁਧਾਰ ਕਰ ਸਕਦੀ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਭ ਕੁਝ ਧਿਆਨ ਨਾਲ ਸਮਝਣ, ਆਲੋਚਨਾਤਮਕ ਸੋਚਣੀ ਰੱਖਣ, ਵਿਸ਼ਲੇਸ਼ਣ ਕਰਨ ਅਤੇ ਗਿਆਨ ਦੇ ਵਿਸ਼ਵ ਦੇ ਨਵੇਂ ਪੱਖਾਂ ਦੀ ਖੋਜ ਕਰਨ ਦੀ ਖ਼ੁਸ਼ੀ ਉੱਤੇ ਵਧੇਰੇ ਜ਼ੋਰ ਦਿੰਦੀ ਹੈ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ,‘ਇਹ ਨੀਤੀ ਸਾਰੇ ਅੜਿੱਕੇ ਦੂਰ ਕਰਨਾ ਤੇ ਬਹੁਅਨੁਸ਼ਾਸਨੀ ਸਿਖਲਾਈ ਜ਼ਰੀਏ ਵਿਭਿੰਨ ਅਨੁਸ਼ਾਸਨਾਂ ਨੂੰ ਜੋੜਨਾ ਲੋਚਦੀ ਹੈ। ਨਵੀਂ ਖੋਜ ਲਈ ਸੂਚਨਾ ਤੇ ਸਬੂਤ ਦੇ ਟੁਕੜਿਆਂ ਵਿਚਾਲੇ ਸਬੰਧ ਸਥਾਪਤ ਕਰਨਾ ਸੱਚਮੁਚ ਅਹਿਮ ਹੈ।

 

ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਵਿੱਚ ਨਵੀਨ ਖੋਜ ਲਈ ਸੋਚ ਅਤੇ ਉੱਦਮਤਾ ਦਾ ਸੱਭਿਆਚਾਰ ਭਰਨ ਹਿਤ ਇਕਜੁੱਟ ਜਤਨਾਂ ਦਾ ਸੱਦਾ ਦਿੱਤਾ, ਤਾਂ ਜੋ ਉਹ ਰਤਾ ਹਟ ਕੇਸੋਚਣ ਵਾਲੇ, ਸਮੱਸਿਆਵਾਂ ਦਾ ਹੱਲ ਸਿਰਜਣਾਤਮਕ ਢੰਗ ਨਾਲ ਲੱਭਣ ਵਾਲੇ, ਉੱਦਮੀ ਤੇ ਨੌਕਰੀਆਂ ਲੱਭਣ ਵਾਲੇ ਬਣਨ ਦੀ ਥਾਂ ਰੋਜ਼ਗਾਰ ਸਿਰਜਕ ਬਣ ਸਕਣ।

 

ਉੱਚਵਿਦਿਅਕ ਅਦਾਰਿਆਂ ਨੂੰ ਰੈਂਕਿੰਗ ਦੇ ਇਸ ਅਭਿਆਸ ਨੂੰ ਮੁੜਦੁੱਗਣਾ ਕਰਨ ਦੇ ਆਪਣੇ ਜਤਨ ਕਰਨ ਦੀ ਬੇਨਤੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਪੰਧ ਨੂੰ ਵੱਡੇ ਪੱਧਰ ਉੱਤੇ ਬਦਲਣ ਲਈ ਭਾਰਤ ਨੂੰ ਹੋਰ ਉੱਚਮਿਆਰੀ ਸੰਸਥਾਨਾਂ ਦੀ ਜ਼ਰੂਰਤ ਹੈ। ਉਨ੍ਹਾਂ ਆਪਣੇ ਇਸ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ,‘ਸਾਨੂੰ ਇਸ ਦੁਨੀਆ ਦੇ ਬਿਹਤਰੀਨ ਤੋਂ ਸਿੱਖਣ ਦੀ ਜ਼ਰੂਰਤ ਹੈ ਤੇ ਸਾਡਾ ਉਦੇਸ਼ ਬਿਹਤਰ ਨਹੀਂ, ਬਲਕਿ ਬਿਹਤਰੀਨ ਬਣਨਾ ਹੋਣਾ ਚਾਹੀਦਾ ਹੈ।

 

ਸ਼੍ਰੀ ਨਾਇਡੂ ਨੇ ਏਆਰਆਈਆਈਏ (ARIIA) ਰੈਂਕਿੰਗਸ ਦੇ ਦੋ ਵਰ੍ਹੇ ਮੁਕੰਮਲ ਹੋਣ ਮੌਕੇ ਖ਼ੁਸ਼ੀ ਪ੍ਰਗਟਾਉਂਦਿਆਂ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਨੂੰ ਉੱਚ ਸਿੱਖਿਆ ਸੰਸਥਾਨ ਨੂੰ ਟੀਚੇ ਤੈਅ ਕਰਨ ਤੇ ਵਿਸ਼ਵਪੱਧਰੀ ਇਨੋਵੇਸ਼ਨ ਰੈਂਕਿੰਗ ਵਿੱਚ ਭਾਰਤ ਨੂੰ ਹੋਰ ਸੁਧਾਰ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ਾਂ ਕਰਨ ਲਈ ਮੁਬਾਰਕਬਾਦ ਦਿੱਤੀ।

 

ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਮੁਕੰਮਲ ਮੂਲ–ਪਾਠ ਪੜ੍ਹਨ ਲਈ ਇੱਥੇ ਕਲਿੱਕ ਕਰੋ:

 

ਇਸ ਮੌਕੇ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਰੈਂਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਨਾਂਅ ਹੇਠ ਰੱਖੀ ਗਈ ਹੈ। ਉਨ੍ਹਾਂ ਦੀ ਲੀਡਰਸ਼ਿਪ ਅਧੀਨ, ਭਾਰਤ ਨੇ ਨਵੀਨਤਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਪੁਲਾਂਘਾਂ ਪੁੱਟੀਆਂ ਸਨ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਨੂੰ ਅਨੁਭਵ ਕਰਦਿਆਂ, ਭਾਰਤ ਨੂੰ ਆਤਮਨਿਰਭਰ ਬਣਾਉਣ ਲਈ, ਇਹ ਰੈਂਕਿੰਗ ਉਨ੍ਹਾਂ ਦੀਆਂ ਖ਼ਾਹਿਸ਼ਾਂ ਦਾ ਇੱਕ ਸੱਚਾ ਪ੍ਰਤੀਬਿੰਬ ਹੈ ਤੇ ਉਨ੍ਹਾਂ ਦੀ ਦੂਰਦ੍ਰਿਸ਼ਟੀ ਤੇ ਰਾਸ਼ਟਰ ਲਈ ਉਨ੍ਹਾਂ ਦੇ ਸੁਫ਼ਨਿਆਂ ਨੂੰ ਇੱਕ ਸ਼ਰਧਾਂਜਲੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਏਆਰਆਈਆਈਏ (ARIIA) ਸਾਨੂੰ ਸਾਡੇ ਜਤਨਾਂ ਦਾ ਇੱਕ ਪ੍ਰਤੀਬਿੰਬ ਅਤੇ ਸਾਡੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਦਾ ਇੱਕ ਕਾਰਣ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਾਰੀ ਹੋਈ ਰਾਸ਼ਟਰੀ ਸਿੱਖਿਆ ਨੀਤੀਅਧੀਨ ਨਵੀਆਂ ਖੋਜਾਂ ਤੇ ਅਨੁਸੰਧਾਨ ਵਿੱਚ ਵਾਧਾ ਕਰਨ ਲਈ ਨੈਸ਼ਨਲ ਰਿਸਰਚ ਫ਼ਾਊਂਡੇਸ਼ਨ’ (ਐੱਨਆਰਐੱਫ਼ -NRF) ਦੀ ਸਥਾਪਨਾ ਕੀਤੀ ਜਾਵੇਗੀ। ਸ਼੍ਰੀ ਪੋਖਰਿਯਾਲ ਨੇ ਪੂਰੇ ਦੇਸ਼ ਦੇ ਉੱਚਸਿੱਖਿਆ ਸੰਸਥਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਏਆਰਆਈਆਈਏ (ARIIA) 2021 ਦੇ ਅਗਲੇ ਐਡੀਸ਼ਨ ਵਿੱਚ ਭਾਗ ਲੈਣ।

 

ਮੰਤਰੀ ਨੇ ਸੂਚਿਤ ਕੀਤਾ ਕਿ ਇਸ ਵਰ੍ਹੇ, ਮਹਿਲਾਵਾਂ ਦੇ ਉੱਚਸਿੱਖਾ ਸੰਸਥਾਨਾਂ ਲਈ ਇੱਕ ਵਿਸ਼ੇਸ਼ ਵਰਗ ਸ਼ੁਰੂ ਕੀਤਾ ਗਿਆ ਹੈ ਕਿ ਤਾਂ ਜੋ ਔਰਤਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ ਤੇ ਨਵੀਨਤਾ ਤੇ ਉੱਦਮਤਾ ਦੇ ਖੇਤਰਾਂ ਵਿੱਚ ਲਿੰਗਕ ਸਮਾਨਤਾ ਲਿਆਂਦੀ ਜਾ ਸਕੇ, ਇਸ ਵਰਗ ਲਈ ਚੋਟੀ ਦਾ ਸਥਾਨ ਅਨਿਵਾਸ਼ੀਲਿੰਗਮ ਇੰਸਟੀਟਿਊਟ ਫ਼ਾਰ ਹੋਮ ਸਾਇੰਸ ਐਂਡ ਹਾਇਰ ਐਜੂਕੇਸ਼ਨ ਫ਼ਾਰ ਵੋਮੈਨਨੇ ਹਾਸਲ ਕੀਤਾ।

https://twitter.com/DrRPNishank/status/1295634553910902784

 

ਰਾਜ ਮੰਤਰੀ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਬਹੁਤ ਸਾਰੀਆਂ ਨੀਤੀਗਤ ਪਹਿਲਕਦਮੀਆਂ ਕੀਤੀਆਂ ਹਨ ਤੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ, ਤਾਂ ਜੋ ਨਵੀਨਤਾ ਭਰਪੂਰ ਸੋਚ ਭਾਰਤ ਵਿੱਚ ਉੱਚਸਿੱਖਿਆ ਪ੍ਰਣਾਲੀ ਦਾ ਇੱਕ ਅਟੁੱਟ ਅੰਗ ਬਣ ਸਕੇ। ਇੱਕ ਅਜਿਹੀ ਪਹਿਲ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੀ ਸਥਾਪਨਾ ਸੀ, ਤਾਂ ਜੋ ਉੱਚ ਵਿਦਿਅਕ ਸੰਸਥਾਨਾਂ ਦੇ ਪੱਧਰ ਉੱਤੇ ਇੱਕ ਬਹੁਤ ਹੀ ਪ੍ਰਣਾਲੀਬੱਧ ਤਰੀਕੇ ਨਾਲ ਨਵੀਨਤਾ ਤੇ ਉੱਦਮਤਾ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਤੇ ਹੈਕਾਥੌਨਸ ਯਕੀਨੀ ਹੋ ਸਕਣ।

 

ਸਕੱਤਰ, ਉੱਚਸਿੱਖਿਆ, ਸ਼੍ਰੀ ਅਮਿਤ ਖਰੇ ਨੇ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ, ਜੋ ਸਾਰੇ ਮਾਪਦੰਡਾਂ, ਡਾਟਾ ਪੁਆਇੰਟਸ ਦਾ ਸੰਕਲਨ ਕਰਨ ਲਈ ਕੀਤੀਆਂ ਗਈਆਂ ਹਨ ਅਤੇ ਜਾਗਰੂਕਤਾ ਦੇ ਸੈਸ਼ਨ ਕਿਵੇਂ ਕੀਤੇ ਗਏ ਸਨ, ਤਾਂ ਜੋ ਇਸ ਨਿਵੇਕਲੀ ਪਹਿਲ ਵਿੱਚ ਵੱਧ ਤੋਂ ਵੱਧ ਸੰਸਥਾਨਾਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ, ਇਸੇ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਏਆਰਆਈਆਈਏ (ARIIA) ਰੈਂਕਿੰਗ ਵਿੱਚ ਸੰਸਥਾਨਾਂ ਦੀ ਸ਼ਮੂਲੀਅਤ ਵਿੱਚ 30–35% ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅਜਿਹੀਆਂ ਪਹਿਲਾਂ ਦੀ ਜ਼ਰੂਰਤ ਤੇ ਉਨ੍ਹਾਂ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਕਿ ਤਾਂ ਜੋ ਮੌਜੂਦਾ ਨਵੀਨਤਾ ਤੇ ਉੱਦਮਤਾ ਈਕੋਸਿਸਟਮ ਹੋਰ ਵੀ ਮਜ਼ਬੂਤ ਹੋ ਸਕੇ।

 

ਇਸ ਵਰ੍ਹੇ, ਏਆਰਆਈਆਈਏ (ARIIA) ਦੇ ਐਲਾਨ ਵਿੱਚ ਸੰਸਥਾਨਾਂ ਦਾ ਵਰਗੀਕਰਣ ਦੋ ਵਿਆਪਕ ਵਰਗਾਂ ਤੇ ਛੇ ਉਪਵਰਗਾਂ ਵਿੱਚ ਕਰਨਾ ਸ਼ਾਮਲ ਸੀ। ਇਨ੍ਹਾਂ ਵਿੱਚੋਂ, IIT ਮਦਰਾਸ ਨੇ ਰਾਸ਼ਟਰੀ ਮਹੱਤਵ ਵਾਲੇ ਸੰਸਥਾਨਾਂ, ਕੇਂਦਰੀ ਯੂਨੀਵਰਸਿਟੀਜ਼ ਤੇ ਕੇਂਦਰ ਦੀ ਵਿੱਤੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਨਾਂ ਦੇ ਵਰਗ ਅਧੀਨ ਪਹਿਲਾ ਸਥਾਨ ਹਾਸਲ ਕੀਤਾ; ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, ਮੁੰਬਈ ਨੇ ਸਰਕਾਰੀ ਤੇ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਯੂਨੀਵਰਸਿਟੀਜ਼ ਅਧੀਨ ਅੱਵਲ ਸਥਾਨ ਹਾਸਲ ਕੀਤਾ; ਕਾਲੇਜ ਆਵ੍ ਇੰਜੀਨੀਅਰਿੰਗ, ਪੁਣੇ ਨੇ ਸਰਕਾਰੀ ਤੇ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਕਾਲਜਾਂ ਅਧੀਨ; ਕਲਿੰਗਾ ਇੰਸਟੀਟਿਊਟ ਆਵ੍ ਇੰਡਸਟ੍ਰੀਅਲ ਟੈਕਨੋਲੋਜੀ, ਭੁਬਨੇਸ਼ਵਰ ਨੇ ਨਿਜੀ ਜਾਂ ਆਤਮਨਿਰਭਰ ਯੂਨੀਵਰਸਿਟੀਜ਼ ਅਤੇ ਐੱਸਆਰ ਇੰਜੀਨੀਅਰਿੰਗ ਕਾਲਜ, ਵਾਰੰਗਲ ਨੂੰ ਨਿਜੀ ਜਾਂ ਆਤਮਨਿਰਭਰ ਕਾਲਜਾਂ ਦੇ ਵਰਗ ਵਿੱਚ ਕ੍ਰਮਵਾਰ ਅੱਵਲ ਐਲਾਨਿਆ ਗਿਆ।

 

ਇਸ ਮੌਕੇ, ਉਪ ਰਾਸ਼ਟਰਪਤੀ ਨੇ ਏਆਰਆਈਆਈਏ (ARIIA) 2021 ਖੋਲ੍ਹਣ ਦਾ ਐਲਾਨ ਵੀ ਕੀਤਾ ਤੇ ਸੰਸਥਾਨਾਂ ਨੂੰ ਇਸ ਰੈਂਕਿੰਗ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ।

 

ਏਆਰਆਈਆਈਏ (ARIIA) 2020 ਦੇ ਨਤੀਜੇ ਵਿਸਤਾਰਪੂਰਬਕ ਇੱਥੇ ਉਪਲਬਧ ਹਨ https://www.ਏਆਰਆਈਆਈਏ (ARIIA).gov.in/

 

*****

ਐੱਮਸੀ/ਏਕੇਜੇ/ਏਕੇ



(Release ID: 1646787) Visitor Counter : 125