ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ 13 ਹਾਈਵੇ ਪ੍ਰੋਜੈਕਟਾਂ ਲਈ ਨੀਂਹ ਪੱਥਰ ਰੱਖਿਆ ਅਤੇ ਮਣੀਪੁਰ ਵਿੱਚ ਇੱਕ ਸੜਕ ਸੁਰੱਖਿਆ ਪ੍ਰੋਜੈਕਟ ਦਾ ਉਦਘਾਟਨ ਕੀਤਾ; ਉੱਤਰ-ਪੂਰਬ ਰਾਜਾਂ ਲਈ ਕਈ ਵਿਕਾਸ ਉਪਰਾਲਿਆਂ ਦਾ ਐਲਾਨ ਕੀਤਾ

ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਮਣੀਪੁਰ ਦੀਆਂ ਦਸਤਕਾਰੀਆਂ, ਹੱਥ-ਖੱਡੀ ਅਤੇ ਸ਼ਹਿਦ, ਉਤਪਾਦਾਂ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ


ਡਾ.ਜਿਤੇਂਦਰ ਸਿੰਘ ਨੇ ਕਿਹਾ, ਉੱਤਰ-ਪੂਰਬ ਲਗਾਤਾਰ ਸਰਕਾਰ ਦੀ ਪ੍ਰਾਥਮਿਕਤਾ ਬਣਿਆ ਹੋਇਆ ਹੈ


ਮਣੀਪੁਰ ਦੇ ਮੁੱਖ ਮੰਤਰੀ ਨੇ ਉੱਤਰ-ਪੂਰਬ ਵਿੱਚ ਖਰਾਬ ਮੌਸਮ ਦਾ ਸਾਹਮਣਾ ਕਰ ਸਕਣ ਵਾਲੀਆਂ ਗੁਣਵੱਤਾ ਭਰਪੂਰ ਸੜਕਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ

Posted On: 17 AUG 2020 2:05PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ 13 ਰਾਜਮਾਰਗ ਪ੍ਰੋਜੈਕਟਾਂ ਲਈ ਨੀਂਹ-ਪੱਥਰ ਰੱਖੇ ਅਤੇ ਇੱਕ ਸੜਕ ਸੁਰੱਖਿਆ ਪ੍ਰੋਜੈਕਟ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਨੇ ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ  ਉੱਤਰ-ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ, ਮਣੀਪੁਰ ਰਾਜ ਦੇ ਮੰਤਰੀ, ਕਈ ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ 316 ਕਿਲੋਮੀਟਰ ਲੰਬੀ ਇੱਕ ਸੜਕ ਸ਼ਾਮਲ ਹੈ, ਜਿਸਦੀ ਉਸਾਰੀ ਦੀ ਕੀਮਤ ਲਗਭਗ 3000 ਕਰੋੜ ਰੁਪਏ ਹੈ। ਮਣੀਪੁਰ ਦੇ ਵਿਕਾਸ ਲਈ ਰਾਹ ਪੱਧਰਾ ਕਰਦਿਆਂ, ਇਹ ਸੜਕਾਂ ਇਸ ਉੱਤਰ-ਪੂਰਬੀ ਰਾਜ ਵਿੱਚ ਬਿਹਤਰ ਕਨੈਕਟੀਵਿਟੀ, ਸੁਵਿਧਾ ਅਤੇ ਆਰਥਿਕ ਵਿਕਾਸ ਵਿੱਚ ਵਾਧਾ ਕਰਨਗੀਆਂ।

 

ਇਸ ਮੌਕੇ ʼਤੇ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ, ਪ੍ਰਧਾਨ ਮੰਤਰੀ ਦੀ ਉੱਤਰ-ਪੂਰਬ ਵਿੱਚ  ਬੁਨਿਆਦੀ ਢਾਂਚੇ ਦੇ ਵਿਕਾਸ ਦੀ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਇਸ ਖੇਤਰ ਵਿੱਚ ਕਈ ਪ੍ਰੋਜੈਕਟ  ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਨਿਕਟ ਭਵਿੱਖ ਵਿੱਚ ਮਣੀਪੁਰ ਵਿੱਚ ਕਈ ਨਵੇਂ ਰੋਡ ਪ੍ਰੋਜੈਕਟਾਂ ਦਾ ਭਰੋਸਾ ਦਿੱਤਾ। ਮੰਤਰੀ ਨੇ ਐਲਾਨ ਕੀਤਾ ਕਿ ਇੰਫਾਲ ਵਿਚ ਐਲੀਵੇਟਿਡ ਸੜਕ ਲਈ ਡੀਪੀਆਰ ਤਿਆਰ ਕੀਤਾ ਜਾ ਰਿਹਾ ਹੈ ਅਤੇ 2-3 ਮਹੀਨਿਆਂ ਵਿੱਚ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਜਾਵੇਗਾ।

 

ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਰਾਜ ਵਿੱਚ ਜ਼ਮੀਨ ਦੀ ਪ੍ਰਾਪਤੀ ਅਤੇ ਯੂਟਿਲਿਟੀ ਸ਼ਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਸੜਕ ਪ੍ਰੋਜੈਕਟਾਂ ਨੂੰ ਤੇਜ਼ ਕੀਤਾ ਜਾ ਸਕੇ।  ਸੈਂਟਰਲ ਰੋਡ ਫੰਡ (ਸੀਆਰਐੱਫ) ਵੀ ਜਾਰੀ ਕਰਨ  ਬਾਰੇ  ਉਨ੍ਹਾਂ ਭਰੋਸਾ ਦਿੱਤਾ ਅਤੇ ਕਿਹਾ ਕਿ ਰਾਜ ਤੋਂ ਉਪਯੋਗ ਪ੍ਰਮਾਣ-ਪੱਤਰ ਮਿਲਦਿਆਂ ਹੀ ਲਗਭਗ 250 ਕਰੋੜ ਰੁਪਏ ਦਾ ਅਤਿਰਿਕਤ ਫੰਡ ਜਾਰੀ ਕਰ ਦਿੱਤਾ ਜਾਵੇਗਾ।

 

ਮੰਤਰੀ ਨੇ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਵਿੱਚੋਂ ਗਾਰਾ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਲੋਕਾਂ ਅਤੇ ਖੇਪਾਂ ਨੂੰ ਜਲ ਮਾਰਗਾਂ ਜ਼ਰੀਏ ਲਿਜਾਣਾ ਸੰਭਵ ਹੋ ਗਿਆ ਹੈ। ਉਨ੍ਹਾਂ ਨੇ ਰਾਜ ਦੀ ਅਰਥਵਿਵਸਥਾ ਲਈ ਹੋਰ ਲਾਭ ਪ੍ਰਾਪਤ ਕਰਨ ਵਾਸਤੇ ਇੰਫਾਲ, ਜੋ ਕਿ ਸਿਰਫ 50-60 ਕਿਲੋਮੀਟਰ ਦੀ ਦੂਰੀ 'ਤੇ ਹੈ, ਨੂੰ ਇਸ ਨਦੀ ਮਾਰਗ ਨਾਲ ਜੋੜਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਉੱਤਰ-ਪੂਰਬੀ ਖੇਤਰ ਵਿਚ ਜਨਤਕ ਆਵਾਜਾਈ ਲਈ ਵਿਕਲਪਿਕ ਈਂਧਣ ਅਪਣਾਉਣ ਦੀ ਵੀ  ਸਿਫਾਰਿਸ਼ ਕੀਤੀ ਕਿਉਂਕਿ ਇਹ ਸਸਤਾ ਹੋਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਵੀ ਹੈ।

 

ਸ਼੍ਰੀ ਗਡਕਰੀ ਨੇ ਮਣੀਪੁਰ ਵਿੱਚ ਰੋਜ਼ਗਾਰ ਅਤੇ ਆਰਥਿਕ ਪਰਿਦ੍ਰਿਸ਼ ਵਿੱਚ ਸੁਧਾਰ ਲਿਆਉਣ ਲਈ ਐੱਮਐੱਸਐੱਮਈ ਸੈਕਟਰ ਦੀ ਭੂਮਿਕਾ ਨੂ ਉਜਾਗਰ ਕੀਤਾ। ਐੱਮਐੱਸਐੱਮਈ ਯੂਨਿਟਾਂ ਦੀ ਪਰਿਭਾਸ਼ਾ ਵਿੱਚ ਹੋਏ ਤਾਜ਼ਾ ਵਿਸਥਾਰ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਮੁੱਖ ਮੰਤਰੀ ਨੂੰ ਇਸ ਮੌਕੇ ਦਾ ਉਪਯੋਗ ਕਰਨ ਅਤੇ ਦਸਤਕਾਰੀਆਂ, ਹੈਂਡਲੂਮ ਅਤੇ ਸ਼ਹਿਦ, ਬਾਂਸ ਦੇ ਉਤਪਾਦਾਂ ਆਦਿ ਦੇ ਨਿਰਯਾਤ ਦੀ ਸੰਭਾਵਨਾ ਦੀ ਪੜਚੋਲ ਕਰਨ ਦੀ ਅਪੀਲ ਕੀਤੀ ਜਿਸ ਨਾਲ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਇਆ ਜਾ ਸਕਦਾ ਹੈ।

 

ਮੁੱਖ ਮੰਤਰੀ ਸ਼੍ਰੀ ਬੀਰੇਨ ਸਿੰਘ ਨੇ ਕਿਹਾ ਕਿ ਮਣੀਪੁਰ ਇੱਕ ਭਾਰੀ ਵਰਖਾ ਵਾਲਾ ਪਹਾੜੀ ਰਾਜ ਹੋਣ ਕਰਕੇ, ਕੁਦਰਤੀ ਲਹਿਰਾਂ ਦਾ ਸਾਹਮਣਾ ਕਰਨ ਲਈ ਇੱਥੇ ਉੱਚ ਪੱਧਰੀ ਰੋਡ ਨੈਟਵਰਕ ਦੀ ਜ਼ਰੂਰਤ ਹੈਉਨ੍ਹਾਂ ਨੇ ਇੰਫਾਲ ਵਿਚ 25 ਕਿਲੋਮੀਟਰ ਐਲੀਵੇਟਿਡ ਰੋਡ ਵਾਸਤੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਫੈਸਲੇ ਦਾ ਸਵਾਗਤ ਕੀਤਾ। ਹਾਲਾਂਕਿ, ਉਨ੍ਹਾਂ ਨੇ ਇੰਫਾਲ-ਲੋਕਤਕ ਹਾਈਵੇ, ਜਿੱਥੇ ਕਿ ਇੱਕ ਮਕਬੂਲ ਸੈਲਾਨੀ ਆਕਰਸ਼ਣ ਹੋਣ ਕਰਕੇ ਭਾਰੀ ਆਵਾਜਾਈ ਰਹਿੰਦੀ ਹੈ, ਨੂੰ ਚਾਰ- ਮਾਰਗੀ ਕਰਨ ਦੀ ਜ਼ਰੂਰਤ ਵੱਲ ਇਸ਼ਾਰਾ ਕੀਤਾ।

 

ਉੱਤਰ-ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਅੱਜ ਦਾ ਆਯੋਜਨ ਤਿੰਨ ਮਹੱਤਵਪੂਰਨ ਸੰਦੇਸ਼ ਦਿੰਦਾ ਹੈ। ਉੱਤਰ ਪੂਰਬ ਸਰਕਾਰ ਦੀ ਪ੍ਰਾਥਮਿਕਤਾ ਬਣਿਆ ਹੋਇਆ ਹੈਇਸ ਖੇਤਰ ਵਿੱਚ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਬੁਨਿਆਦੀ ਢਾਂਚੇ ਦੇ ਕੰਮ ਜਾਰੀ ਹਨ, ਅਤੇ ਇਹ ਦੇਸ਼ ਵਿੱਚ 100 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਪੂਰਾ ਕਰ ਰਿਹਾ ਹੈ।

 

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ  ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕਿਹਾ ਕਿ ਐਕਟ ਈਸਟ ਪਾਲਿਸੀ ਦੇ ਤਹਿਤ ਸਰਕਾਰ ਨੇ ਉੱਤਰ ਪੂਰਬੀ ਰਾਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਮਣੀਪੁਰ ਦੀ ਅਹਿਮ ਭੂਮਿਕਾ ਹੈ ਕਿਉਂਕਿ ਇਹ ਮਿਆਂਮਾਰ ਨਾਲ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ, ਮਿਆਂਮਾਰ ਅਤੇ ਥਾਈਲੈਂਡ ਨੂੰ ਜੋੜਨ ਵਾਲਾ ਤਿੰਨ-ਪੱਖੀ ਹਾਈਵੇ ਮਣੀਪੁਰ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ, ਤਿੰਨਾਮ ਦੇਸ਼ਾਂ ਦਰਮਿਆਨ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਯਤਨ ਜਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਮਾਰਚ ਤੱਕ ਐੱਨਐੱਚ 37ʼ ਤੇ ਬਾਰਕ ਅਤੇ ਮੱਕੂ ਨਦੀਆਂ ਦੇ ਦੋ ਪੁਲਾਂ ਦੇ ਮੁਕੰਮਲ ਹੋਣ ਨਾਲ ਰਾਜ ਦਾ ਬਾਕੀ ਦੇਸ਼ ਨਾਲ ਸੰਪਰਕ ਬਣ ਜਾਵੇਗਾ।

 

ਪ੍ਰੋਜੈਕਟਾਂ ਵਿੱਚ ਨਿਮਨ ਲਿਖਿਤ ਸ਼ਾਮਲ ਹਨ:

ਐੱਨਐੱਚਆਈਡੀਸੀਐੱਲ

ਸੀਰੀਅਲ ਨੰਬਰ

ਪ੍ਰੋਜੈਕਟ ਦਾ ਨਾਮ

ਲੰਬਾਈ (ਕਿਲੋਮੀਟਰਾਂ ਵਿੱਚ)

ਲਾਗਤ(ਕਰੋੜ ਰੁਪਿਆਂ ਵਿੱਚ)

1.

ਐੱਨ ਐੱਚ-339(ਐੱਨਐੱਚ-102) ਦੇ ਇੰਫਾਲ ਮੋਰੇਹ ਸੈਕਸ਼ਨ ਨੂੰ 330 ਕਿਲੋਮੀਟਰ ਤੋਂ 350 ਕਿਲੋਮੀਟਰ ਤੱਕ ਚਾਰ ਲੇਨ ਦਾ ਬਣਾਉਣਾ

20

762

2.

ਐੱਨਐੱਚ 102ਬੀ ਦੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ 0.000ਕਿਲੋਮੀਟਰ ਤੋਂ 13.747 ਕਿ.ਮੀ. ਤੱਕ ਚੌੜਾ ਕਰਕੇ, ਅਤਿਰਿਕਤ ਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ

13.75

167.95

3.

ਐੱਨਐੱਚ 102ਬੀਕੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ 13.747 ਕਿ.ਮੀ.ਤੋਂ 32.835 ਕਿ.ਮੀ. ਤੱਕ ਚੌੜਾ ਕਰਕੇ ਅਤਿਰਿਕਤ ਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ (ਪੈਕੇਜ-1ਬੀ)

19.08

241.52

4.

ਐੱਨਐੱਚ 102ਬੀਕੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ 32.835 ਕਿ.ਮੀ.ਤੋਂ 48.587 ਕਿ.ਮੀ.ਤੱਕ ਚੌੜਾ ਕਰਕੇਅਤਿਰਿਕਤ ਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ (ਪੈਕੇਜ-2ਏ)

15.75

232.99

5.

ਐੱਨਐੱਚ 102ਬੀਕੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ 118ਪਲੱਸ 850  ਕਿ.ਮੀ.ਤੋਂ 130ਪਲੱਸ 000 ਕਿ.ਮੀ.ਤੱਕ ਚੌੜਾ ਕਰਕੇ ਅਤਿਰਿਕਤਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ (ਪੈਕੇਜ-4ਏ)

11.15

204.12

6.

ਐੱਨਐੱਚ 102ਸੀਕੇ ਪੱਲੇਲ-ਚੰਦੇਲ ਸੈਕਸ਼ਨ ਨੂੰ 0.000ਕਿ.ਮੀ. ਤੋਂ 18.292ਕਿ.ਮੀ. ਤੱਕ ਚੌੜਾ/ਮਜ਼ਬੂਤ ਕਰਕੇ ਅਤਿਰਿਕਤ ਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ

18.29

107.72

7.

ਐੱਨਐੱਚ-39ਉੱਤੇ 421.950 ਕਿ.ਮੀ. ਤੋਂ 425.411ਕਿ.ਮੀ. ਤੱਕ (ਲੰਬਾਈ-2.52ਕਿ.ਮੀ.)ਮੋਰੇ ਬਾਈਪਾਸ ਨੂੰਅਤਿਰਿਕਤ ਮਜ਼ਬੂਤ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ

2.52

68.14

8.

ਐੱਨਐੱਚ202 ਦੇ ਯੇਨਗੰਗਪੋਕਪੀ-ਫਿੰਚ ਕਾਰਨਰ ਸੈਕਸ਼ਨ ਨੂੰ 0.00ਕਿ.ਮੀ.ਤੋਂ 16.900ਕਿ.ਮੀ. ਤੱਕ (ਲੰਬਾਈ- 16.900ਕਿ.ਮੀ.) ਚੌੜਾ/ਰੱਖ-ਰਖਾਅ ਨਾਲ ਅਸਥਾਈ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ (ਪੈਕੇਜ1)

16.90

237.39

9.

ਐੱਨਐੱਚ202 ਦੇ ਯੇਨਗੰਗਪੋਕਪੀ-ਫਿੰਚ ਕਾਰਨਰ ਸੈਕਸ਼ਨ ਨੂੰ 16.900ਕਿ.ਮੀ. ਤੋਂ 30.970 ਕਿ.ਮੀ. (ਲੰਬਾਈ-14.070ਕਿ.ਮੀ.)ਚੌੜਾ/ਸੰਪਰਕ ਦੁਆਰਾ ਅਸਥਾਈ ਫੁੱਟਪਾਥ ਦੇ ਨਾਲ ਦੋ ਲੇਨ ਦਾ ਬਣਾਉਣਾ(ਪੈਕੇਜ2)

14.07

241.42

10.

ਐੱਨਐੱਚ-102ਬੀ (2ਬੀ ਪੈਕੇਜ)ਦੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ ਦੋ ਲੇਨ ਦਾ ਬਣਾਉਣਾ

21.88

365.33

11.

ਐੱਨਐੱਚ 102ਬੀ (4ਬੀ ਪੈਕੇਜ)ਦੇ ਚੁਰਾਚੰਦਪੁਰ-ਤੁਈਵਈ ਸੈਕਸ਼ਨ ਨੂੰ ਦੋ ਲੇਨ ਦਾ ਬਣਾਉਣਾ

11.03

177.77

 

ਕੁੱਲ

164.42ਕਿ.ਮੀ.

2806.35 ਕਰੋੜ ਰੁਪਏ

 

ਨਿਰਮਾਣ ਵਿਭਾਗ(ਪੀਡਬਲਯੂਡੀ), ਮਣੀਪੁਰ

ਸੀਰੀਅਲ ਨੰ.        ਪ੍ਰੋਜੈਕਟ ਦਾ ਨਾਮ           ਲੰਬਾਈ      ਲਾਗਤ

1.

ਮਣੀਪੁਰ ਰਾਜ ਵਿੱਚ ਈਪੀਸੀ ਮੋਡ ʼਤੇ 00/00 ਤੋਂ 83/50 ਕਿ.ਮੀ.(ਲੰਬਾਈ-83.50ਕਿ.ਮੀ.)ਤੱਕ ਰਾਸ਼ਟਰੀ ਰਾਜਮਾਰਗ-102ਏ ਉੱਤੇ ਸੁਰੱਖਿਆ/ਸਲਾਈਡ ਢਲਾਣ ਕਾਰਜਾਂ ਦਾ ਜ਼ਰੂਰੀ ਸਥਾਨਾਮ ਉੱਤੇ ਕੰਧਾਂ ਵਗੈਰਾ ਨੂੰ ਸਲਾਮਤ ਰੱਖਦੇ ਹੋਏ ਸੜਕ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਨਾਲ ਨਾਲ ਰਾਜ ਵਿੱਚ 83 ਐੱਚਪੀ ਪੁਲੀਆਂ ਦਾ ਨਿਰਮਾਣ। (ਕਾਰਜ ਸੰਖਿਆ: 102ਏ/ ਐੱਮਐੱਨ/ 2020-21/33)

83.50ਕਿ.ਮੀ.

55.52 ਕਰੋੜ ਰੁਪਏ

2.

ਮਣੀਪੁਰ ਰਾਜ ਵਿੱਚ ਈਪੀਸੀ ਮੋਡ ʼਤੇ 134/00 ਤੋਂ 202/00 ਕਿ.ਮੀ.(ਲੰਬਾਈ-68ਕਿ.ਮੀ.)ਤੱਕ ਰਾਸ਼ਟਰੀ ਰਾਜਮਾਰਗ-102ਏ ਉੱਤੇ ਸੁਰੱਖਿਆ/ ਸਲਾਈਡ ਢਲਾਣਕਾਰਜਾਂ ਦਾ ਜ਼ਰੂਰੀ ਸਥਾਨਾਮ ਉੱਤੇ ਕੰਧਾਂ ਵਗੈਰਾ ਨੂੰ ਸਲਾਮਤ ਰੱਖਦੇ ਹੋਏ ਸੜਕ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਨਾਲ ਨਾਲ ਰਾਜ ਵਿੱਚ 50 ਐੱਚਪੀ ਪੁਲੀਆਂ ਦਾ ਨਿਰਮਾਣ। (ਕਾਰਜ ਸੰਖਿਆ: 102ਏ/ ਐੱਮਐੱਨ/ 2019-20/30)

68.00 ਕਿ.ਮੀ.

50.81 ਕਰੋੜ ਰੁਪਏ

3.

ਮਣੀਪੁਰ ਰਾਜ ਵਿੱਚ ਸੜਕ ਸੁਰੱਖਿਆ ਵਾਰਸ਼ਿਕ ਯੋਜਨਾ 2017-18 ਦੇ ਤਹਿਤ ਰਾਸ਼ਟਰੀ ਰਾਜਮਾਰਗ 150 (ਨਵਾਂ ਰਾਸ਼ਟਰੀ ਰਾਜਮਾਰਗ-02)ਦੇ ਕਿਲੋਮੀਟਰ 462 ਤੋਂ 464 ਵਿੱਚ ਅਤੇ ਰਾਸ਼ਟਰੀ ਰਾਜਮਾਰਗ-39(ਨਵਾਂ ਰਾਸ਼ਟਰੀ ਰਾਜਮਾਰਗ-102) ਦੇ 320 ਕਿ.ਮੀ.ਦੇ ਜੰਕਸ਼ਨਾਮ, ਫੁੱਟ ਓਵਰ ਬਰਿੱਜ, ਫੁੱਟਪਾਥ, ਸੜਕ ਸੰਕੇਤ ਅਤੇ ਮਾਰਕਿੰਗ ਆਦਿ ਵਿੱਚ ਸੁਧਾਰ ਦੁਆਰਾ ਸੜਕ ਸੁਰੱਖਿਆ ਕਾਰਜ (ਕਾਰਜ ਸੰਖਿਆ 150 ਅਤੇ 39-ਮਣੀਪੁਰ-217-18-ਆਰਐੱਸਸੀਈ-015)

3(ਤਿੰਨ)ਐੱਫਓਬੀ 

16.91 ਕਰੋੜ ਰੁਪਏ

 

ਕੁੱਲ ਯੋਗ

151.5 ਕਿ.ਮੀ.

126.24 ਕਰੋੜ ਰੁਪਏ

 

 

 

****

 

 

ਆਰਸੀਜੇ/ਐੱਮਐੱਸ



(Release ID: 1646564) Visitor Counter : 133