ਉਪ ਰਾਸ਼ਟਰਪਤੀ ਸਕੱਤਰੇਤ

ਆਈਆਈਟੀ ਅਤੇ ਉਚੇਰੀ ਸਿੱਖਿਆ ਦੀਆਂ ਹੋਰ ਸੰਸਥਾਵਾਂ ਸਮਾਜ ਲਈ ਉਪਯੋਗੀ ਖੋਜ ਕਰਨ : ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਉਚੇਰੀ ਸਿੱਖਿਆ ਸੰਸਥਾਵਾਂ ਅਤੇ ਉਦਯੋਗ ਦਰਮਿਆਨ ਪਰਸਪਰ ਨਿਕਟ ਸਬੰਧ ਦੀ ਜ਼ਰੂਰਤ ‘ਤੇ ਬਲ ਦਿੱਤਾ


ਨਿਜੀ ਖੇਤਰ ਨੂੰ ਖੋਜ ਵਿੱਚ ਨਿਵੇਸ਼ ਵਧਾਉਣ ਦੀ ਤਾਕੀਦ ਕੀਤੀ



ਸਿੱਖਿਆ ਦੀ ਗੁਣਵੱਤਾ ਸੁਧਾਰਣ ਲਈ ਸਾਰੇ ਹਿਤਧਾਰਕਾਂ ਨੂੰ ਸੱਦਾ ਦਿੱਤਾ


ਭਾਰਤ ਦੇ ਪਾਸ ਟੈਕਨੋਲੋਜੀ ਦੇ ਕਈ ਖੇਤਰਾਂ ਵਿੱਚ ਵਿਸ਼ਵ ਵਿੱਚ ਮੋਹਰੀ ਬਣਨ ਦੀ ਸਮਰੱਥਾ ਹੈ



ਉਪ ਰਾਸ਼ਟਰਪਤੀ ਨੇ ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ


ਉੱਦਮਤਾ ਨੂੰ ਪ੍ਰੋਤਸਾਹਨ ਦੇਣ ਲਈ ਦਿੱਲੀ ਆਈਆਈਟੀ ਦੀ ਸ਼ਲਾਘਾ ਕੀਤੀ

Posted On: 17 AUG 2020 12:12PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਈਆਈਟੀ ਸਹਿਤ ਦੇਸ਼ ਦੇ ਉਚੇਰੀ ਸਿੱਖਿਆ  ਸੰਸਥਾਨਾਂ ਨੂੰ ਤਾਕੀਦ ਕੀਤੀ ਕਿ ਉਹ ਸਮਾਜ ਲਈ ਜ਼ਰੂਰੀ ਅਤੇ ਉਪਯੋਗੀ ਖੋਜ ਕਰਨ ਅਤੇ ਵਾਤਾਵਰਣ ਤੋਂ ਲੈ ਕੇ ਸਿਹਤ ਸਬੰਧੀ, ਸਾਰੀਆਂ ਚੁਣੌਤੀਆਂ ਦਾ ਕਾਰਗਰ ਸਮਾਧਾਨ ਲੱਭਣ ਵਿੱਚ ਸਹਿਯੋਗ ਕਰਨ। 

 

ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਸਥਾਵਾਂ ਦੀ ਵਿਸ਼ਵ ਵਿੱਚ ਪ੍ਰਤਿਸ਼ਠਾ ਉਦੋਂ ਸਥਾਪਿਤ ਹੋਵੇਗੀ ਜਦੋਂ ਉਹ ਰਾਸ਼ਟਰ ਅਤੇ ਸਮਾਜ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਕਾਰਗਰ ਸਮਾਧਾਨ ਦੇਣ ਵਿੱਚ ਸਮਰੱਥ ਹੋ ਸਕਣਗੇ।

 

ਖੋਜ ਦੇ ਖੇਤਰ ਵਿੱਚ ਨਿਵੇਸ਼ ਵਧਾਉਣ ਦੀ ਜ਼ਰੂਰਤ ਦੱਸਦੇ ਹੋਏ ਉਨ੍ਹਾਂ ਨੇ ਨਿਜੀ ਖੇਤਰ ਅਤੇ ਐਜੂਕੇਸ਼ਨ ਸੰਸਥਾਨਾਂ  ਦਰਮਿਆਨ ਨਜ਼ਦੀਕੀ ਤਾਲਮੇਲ ਤੇ ਜ਼ੋਰ ਦਿੱਤਾ ਅਤੇ ਤਾਕੀਦ ਕੀਤੀ ਕਿ ਨਿਜੀ ਖੇਤਰ ਸਮਾਜਿਕ ਜ਼ਰੂਰਤ ਦੇ ਪ੍ਰੋਜੈਕਟਸ ਨੂੰ ਪਹਿਚਾਣਨ ਅਤੇ ਉਨ੍ਹਾਂ ਦੇ ਟੈਕਨੋਲੋਜੀ ਸਮਾਧਾਨ ਲੱਭਣ ਵਿੱਚ ਨਿਵੇਸ਼ ਕਰਨ।

 

ਉਨ੍ਹਾਂ ਨੇ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਕਿਹਾ ਕਿ ਉਹ ਅਲੱਗ-ਥਲੱਗ ਆਪਣੇ ਖਾਂਚਿਆਂ ਵਿੱਚ ਰਹਿਣ ਦੀ ਬਜਾਏ ਉਦਯੋਗਾਂ ਨਾਲ ਪਰਸਪਰ ਸਹਿਯੋਗ ਅਤੇ ਸੰਪਰਕ ਰੱਖਣ। ਉਨ੍ਹਾਂ ਨੇ ਉਦਯੋਗ ਜਗਤ ਦੇ ਮਾਹਿਰ ਪ੍ਰੋਫੈਸ਼ਨਲਸ ਨੂੰ ਵੀ ਤਾਕੀਦ ਕੀਤੀ ਕਿ ਉਹ ਖੋਜਕਾਰਾਂ ਦਾ ਉਦਯੋਗ ਦੀ ਜ਼ਰੂਰਤ ਅਨੁਸਾਰ ਮਾਰਗਦਰਸ਼ਨ ਕਰਨ।

 

ਨਵੀਂ ਸਿੱਖਿਆ ਨੀਤੀ ਵਿੱਚ ਭਾਰਤ ਨੂੰ ਸਿੱਖਿਆ  ਦੇ ਵਿਸ਼ਵ ਕੇਂਦਰ  ਦੇ ਰੂਪ ਵਿੱਚ ਵਿਕਸਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਹੁਣ ਵਿਸ਼ਵ  ਦੇ 500 ਸਰਵਉੱਤਮ ਸਿੱਖਿਆ ਸੰਸਥਾਨਾਂ ਵਿੱਚ ਭਾਰਤ  ਦੇ ਸਿਰਫ਼ 8 ਸੰਸਥਾਨ ਹੀ ਆਉਂਦੇ ਹਨ।  ਉਨ੍ਹਾਂ ਨੇ ਕਿਹਾ ਕਿ ਸਾਰੇ ਸੰਬਧਿਤ ਪੱਖਾਂ-ਸਰਕਾਰ, ਕਾਲਜ, ਅਧਿਆਪਕਾਂ ਅਤੇ ਨਿਜੀ ਖੇਤਰ  ਦੇ ਤਾਲਮੇਲੀ ਸਹਿਯੋਗ ਨਾਲ ਇਸ ਸਥਿਤੀ ਨੂੰ ਬਦਲਣਾ ਹੋਵੇਗਾ ਅਤੇ ਉਚੇਰੀ ਸਿੱਖਿਆ  ਸੰਸਥਾਵਾਂ  ਦੇ ਪੱਧਰ ਅਤੇ ਗੁਣਵੱਤਾ ਵਿੱਚ ਗੁਣਾਤਮਕ ਸੁਧਾਰ ਲਿਆਉਣਾ ਹੋਵੇਗਾ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਮੇਧਾਵੀ ਯੁਵਾ ਜਨਸੰਖਿਆ ਦਾ ਲਾਭ ਉਠਾਉਣ ਲਈ ਗੁਣਵੱਤਾਪੂਰਣ ਪੱਧਰੀ ਸਿੱਖਿਆ ਜ਼ਰੂਰੀ ਹੈ।  ਭਾਰਤ ਦੇ ਪਾਸ ਟੈਕਨੋਲੋਜੀ ਦੇ ਵਿਭਿੰਨ ਖੇਤਰਾਂ ਵਿੱਚ ਵਿਸ਼ਵ ਚ ਮੋਹਰੀ ਬਣਨ ਦੀ ਸਮਰੱਥਾ ਹੈ।

 

ਆਈਆਈਟੀ ਦਿੱਲੀ ਦੁਆਰਾ ਉੱਦਮਤਾ ਵਿਕਾਸ ਨੂੰ ਪ੍ਰੋਤਸਾਹਨ ਦਿੱਤੇ ਜਾਣ ਦੀ ਪ੍ਰਸ਼ੰਸਾ  ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਦਿੱਲੀ ਆਈਆਈਟੀ ਹੁਣ ਰੋਜਗਾਰ ਲੱਭਣ ਵਾਲੇ ਵਿਦਿਆਰਥੀ ਨਹੀਂ ਬਲਕਿ ਰੋਜਗਾਰ ਪੈਦਾ ਕਰਨ ਵਾਲੇ ਨੌਜਵਾਨ ਉੱਦਮੀਆਂ ਨੂੰ ਸਿੱਖਿਅਤ ਟ੍ਰੇਨਿੰਗ ਦੇ ਰਿਹਾ ਹੈ ਜੋ ਦੇਸ਼ ਦੇ ਹੋਰ ਉਚੇਰੀ ਸਿੱਖਿਆ ਸੰਸਥਾਨਾਂ ਲਈ ਵੀ ਮਿਸਾਲੀ ਹੈ।

 

ਇਸ ਅਵਸਰ ਤੇ ਕੇਂਦਰੀ ਸਿੱਖਿਆ ਮੰਤਰੀ  ਡਾ. ਰਮੇਸ਼ ਪੋਖਰਿਯਾਲ ਨਿਸ਼ੰਕਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋ ਵੀ ਰਾਮਗੋਪਾਲ ਰਾਓ  ਅਤੇ ਹੋਰ ਮੰਨੇ-ਪ੍ਰਮੰਨੇ ਮਹਿਮਾਨ ਹਾਜ਼ਿਰ ਰਹੇ।

 

****

 

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1646543) Visitor Counter : 159