ਰਾਸ਼ਟਰਪਤੀ ਸਕੱਤਰੇਤ

ਪਾਰਸੀ ਨਵੇਂ ਵਰ੍ਹੇ ਦੀ ਪੂਰਵ ਸੰਧਿਆਂ ‘ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 15 AUG 2020 8:28PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਪਾਰਸੀ ਨਵੇਂ ਵਰ੍ਹੇ ਦੀ ਪੂਰਵ ਸੰਧਿਆ ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -

 

"ਪਾਰਸੀ ਨਵੇਂ ਵਰ੍ਹੇ ਦੇ ਪਾਵਨ ਅਵਸਰ ਤੇ, ਮੈਂ ਸਾਰੇ ਦੇਸ਼ਵਾਸੀਆਂ, ਵਿਸ਼ੇਸ਼ ਕਰਕੇ ਪਾਰਸੀ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਨਵੇਂ ਵਰ੍ਹੇ ਦਾ ਦਿਵਸ ਪਾਰਸੀ ਸਮਾਜ ਲਈ ਆਸਥਾ, ਉਲਾਸ ਅਤੇ ਉਮੰਗ ਦਾ ਅਵਸਰ ਹੁੰਦਾ ਹੈ। ਇਹ ਪੁਰਬ ਸਾਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਅਤੇ ਆਪਣੇ ਘਰ, ਵਪਾਰ ਸਥਾਨ ਅਤੇ ਆਸ-ਪਾਸ ਵਿੱਚ ਸਵੱਛਤਾ ਬਣਾਈ ਰੱਖਣ ਦਾ ਸੰਦੇਸ਼ ਵੀ ਦਿੰਦਾ ਹੈ। ਰਾਸ਼ਟਰ ਨਿਰਮਾਣ ਅਤੇ ਵਿਕਾਸ ਵਿੱਚ ਪਾਰਸੀ ਸਮੁਦਾਇ ਦਾ ਯੋਗਦਾਨ ਸਾਡੇ ਸਾਰਿਆਂ ਲਈ ਪ੍ਰੇਰਣਾ ਅਤੇ ਮਾਣ ਦਾ ਵਿਸ਼ਾ ਹੈ।

 

ਮੇਰੀ ਕਾਮਨਾ ਹੈ ਕਿ ਸਦਵਾਣੀ, ਸਦਵਿਚਾਰ ਅਤੇ ਸਦਕਰਮ ਦੇ ਆਦਰਸ਼ਾਂ ਤੇ ਅਧਾਰਿਤ ਪਾਰਸੀ ਸਮਾਜ ਦਾ ਇਹ ਤਿਉਹਾਰ ਸਾਨੂੰ ਸਭ ਨੂੰ ਸਕਾਰਾਤਮਕ ਸੋਚ ਬਣਾਈ ਰੱਖਣ ਅਤੇ ਪਰਸਪਰ ਮੇਲ-ਮਿਲਾਪ ਨਾਲ ਅੱਗੇ ਵਧਣ ਦੀ ਪ੍ਰੇਰਣਾ ਦੇਵੇ।

 

Click here to see President’s message in Hindi

 

 

*****

ਵੀਆਰਆਰਕੇ/ਕੇਪੀ



(Release ID: 1646225) Visitor Counter : 114


Read this release in: English , Urdu , Manipuri , Tamil