ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ ਨੇ ਦਵਾਰਕਾ, ਨਵੀਂ ਦਿੱਲੀ ’ਚ ‘ਨੈਸ਼ਨਲ ਇੰਸਟੀਟਿਊਟ ਆਵ੍ ਸੋਸ਼ਲ ਡਿਫ਼ੈਂਸ’ ਦੀ ਨਵੀਂ ਇਮਾਰਤ ਦਾ ਈ–ਉਦਘਾਟਨ ਕੀਤਾ
Posted On:
14 AUG 2020 6:31PM by PIB Chandigarh
ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਸੈਕਟਰ–10 ’ਚ ‘ਨੈਸ਼ਨਲ ਇੰਸਟੀਟਿਊਟ ਆਵ੍ ਸੋਸ਼ਲ ਡਿਫ਼ੈਂਸ’ (ਐੱਨਆਈਐੱਸਡੀ – NISD) ਦੀ ਨਵੀਂ ਇਮਾਰਤ ਦਾ ਈ–ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ’ਚ ਸ਼੍ਰੀ ਗਹਿਲੋਤ ਨੇ ਕਿਹਾ ਕਿ ਐੱਨਆਈਐੱਸਡੀ (NISD) ਸਮਾਜਿਕ ਰੱਖਿਆ ਦੇ ਖੇਤਰ ਵਿੱਚ ਇੱਕ ਨੋਡਲ ਸਿਖਲਾਈ ਤੇ ਖੋਜ ਸੰਸਥਾਨ ਹੈ, ਜੋ ਨਸ਼ਿਆਂ ਦੀ ਰੋਕਥਾਮ, ਬਜ਼ੁਰਗਾਂ ਤੇ ਟ੍ਰਾਂਸਜੈਂਡਰਾਂ ਦੀ ਭਲਾਈ, ਭੀਖ ਮੰਗਣ ਤੇ ਸਮਾਜਿਕ ਰੱਖਿਆ ਨਾਲ ਸਬੰਧਿਤ ਹੋਰ ਮੁੱਦਿਆਂ ਦੀ ਰੋਕਥਾਮ ਲਈ ਮਾਨਵ ਸੰਸਾਧਨ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। ਇਹ ਸਮਾਜਿਕ ਰੱਖਿਆ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਭਾਰਤ ਸਰਕਾਰ ਨੂੰ ਇਨਪੁਟਸ ਪ੍ਰਦਾਨ ਕਰਦਾ ਹੈ ਤੇ ‘ਨਸ਼ਿਆਂ ਦੀ ਮੰਗ ਵਿੱਚ ਕਮੀ ਲਈ ਰਾਸ਼ਟਰੀ ਕਾਰਜ–ਯੋਜਨਾ’ ਅਤੇ ‘ਬਜ਼ੁਰਗਾਂ ਲਈ ਰਾਸ਼ਟਰੀ ਕਾਰਜ–ਯੋਜਨਾ’ ਅਧੀਨ ਵਿਭਿੰਨ ਪ੍ਰੋਗਰਾਮ ਲਾਗੂ ਕਰਨਾ ਯਕੀਨੀ ਬਣਾਉਣ ਦੇ ਨਾਲ–ਨਾਲ ਇਸ ਖੇਤਰ ਵਿੱਚ ਸਿਖਲਾਈ ਵੀ ਦਿੰਦਾ ਹੈ ਤੇ ਖੋਜ ਵੀ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਹ ਨਸ਼ਿਆਂ ਦੀ ਮੰਗ ਵਿੱਚ ਕਮੀ ਲਈ ਰਾਸ਼ਟਰੀ ਕਾਰਜ–ਯੋਜਨਾ ਅਤੇ ਬਜ਼ੁਰਗ ਨਾਗਰਿਕਾਂ ਲਈ ਰਾਸ਼ਟਰੀ ਕਾਰਜ ਯੋਜਨਾ ਅਧੀਨ ਵਿਭਿੰਨ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਂਦਾ ਹੈ।
ਡਾ. ਵੀਰੇਂਦਰ ਸਿੰਘ, ਡਾਇਰੈਕਟਰ, ਐੱਨਆਈਐੱਸਡੀ ਨੇ ਇਸ ਮੌਕੇ NISD ਦੀ ਨਵੀਂ ਇਮਾਰਤ ਬਾਰੇ ਇੱਕ ‘ਪਾਵਰ ਪੁਆਇੰਟ ਪੇਸ਼ਕਾਰੀ’ ਕੀਤੀ।
ਐੱਨਆਈਐੱਸਡੀ ਦੀ ਚਿੰਤਾ ਦੇ ਮੁੱਖ ਖੇਤਰ ਹਨ; ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ, ਬਜ਼ੁਰਗਾਂ ਤੇ ਟ੍ਰਾਂਸਜੈਂਡਰਾਂ ਦੀ ਭਲਾਈ, ਭੀਖ ਮੰਗਣ ਦੀ ਰੋਕਥਾਮ ਤੇ ਟ੍ਰਾਂਸਜੈਂਡਰਾਂ ਦੀ ਭਲਾਈ। ਇਹ ਸੰਸਥਾਨ ਸਮਾਜਿਕ ਰੱਖਿਆ ਦੇ ਮੁੱਦਿਆਂ ਉੱਤੇ ਖੋਜ ਕਰਦਾ ਹੈ ਤੇ ਇਸ ਦੇ ਨਾਲ ਹੀ ਇਸ ਖੇਤਰ ਦੇ ਅੰਕੜੇ ਇਕੱਠੇ ਕਰ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ। ਆਪਣੀ ਪ੍ਰੋਜੈਕਟ ਮੌਨੀਟਰਿੰਗ ਯੂਨਿਟ (ਪੀਐੱਮਯੂ – PMU), ਜ਼ਰੀਏ ਐੱਨਆਈਐੱਸਡੀ; ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਉੱਤੇ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੈ। ਐੱਨਆਈਐੱਸਡੀ ਨਸ਼ਿਆਂ ਦੀ ਰੋਕਥਾਮ, ਭੀਖ ਮੰਗਣ ਦੀ ਰੋਕਥਾਮ, ਬਜ਼ੁਰਗ ਵਿਅਕਤੀਆਂ ਦੀ ਦੇਖਭਾਲ਼ ਤੇ ਟ੍ਰਾਂਸਜੈਂਡਰਾਂ ਦੀ ਭਲਾਈ ਨਾਲ ਸਬੰਧਿਤ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਦਾ ਹੈ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਸਬੰਧਿਤ ਵਿਭਾਗਾਂ ਦੇ ਕਰਮਚਾਰੀਆਂ, ਸੇਵਾ ਪ੍ਰਦਾਤਿਆਂ/ਧਿਆਨ ਰੱਖਣ ਵਾਲਿਆਂ ਤੇ ਅਕਾਦਮੀਸ਼ੀਅਨਾਂ ਤੇ ਸਮਾਜਿਕ ਕਾਰਜ ਦੇ ਸਕੂਲਾਂ ਤੇ ਸਬੰਧਿਤ ਅਕਾਦਮਿਕ ਸੰਸਥਾਨਾਂ ਦੇ ਪ੍ਰੋਫ਼ੈਸ਼ਨਲਸ ਨੂੰ ਸਿਖਲਾਈ ਦਿੰਦਾ ਹੈ।
ਐੱਨਆਈਐੱਸਡੀ (NISD) ਦੀਆਂ ਤਿੰਨ ਮੁੱਖ ਡਿਵੀਜ਼ਨਾਂ ਹਨ, ਜਿਨ੍ਹਾਂ ਦੇ ਨਾਮ ਹਨ – ‘ਨੈਸ਼ਨਲ ਸੈਂਟਰ ਫ਼ਾਰ ਡ੍ਰੱਗ ਅਬਿਊਜ਼ ਪ੍ਰੀਵੈਂਸ਼ਨ’ (ਐੱਨਸੀਡੀਏਪੀ – NCDAP), ‘ਓਲਡ ਏਜ ਕੇਅਰ ਡਿਵੀਜ਼ਨ’ ਅਤੇ ‘ਸੋਸ਼ਲ ਡਿਫ਼ੈਂਸ’। NCDAP ਸਾਰੇ ਰਾਜਾਂ ਦੇ ਆਊਟਰੀਚ ਡ੍ਰੌਪ–ਇਨ–ਸੈਂਟਰਾਂ ਅਤੇ ਸਮਾਜ ਆਧਾਰਤ ਹਮ–ਉਮਰਾਂ ਦੀ ਅਗਵਾਈ ਹੇਠਲੇ ਦਖ਼ਲ ਜ਼ਰੀਏ ਨਸ਼ਿਆਂ ਦੀ ਮੰਗ ਵਿੱਚ ਕਮੀ ਹਿਤ ਰਾਸ਼ਟਰੀ ਕਾਰਜ ਯੋਜਨਾ ਦੀਆਂ ਗਤੀਵਿਧੀਆਂ ਲਾਗੂ ਕਰਦਾ ਹੈ। ਓਲਡ ਏਜ ਕੇਅਰ ਡਿਵੀਜ਼ਨ ਬਜ਼ੁਰਗ ਵਿਅਕਤੀਆਂ ਦੀ ਦੇਖਭਾਲ਼ ਤੇ ਭਲਾਈ ਲਈ ਪ੍ਰੋਫ਼ੈਸ਼ਨਲਜ਼ ਦਾ ਇੱਕ ਕਾਡਰ ਵਿਕਸਤ ਕਰਨ ਲਈ ਪ੍ਰੋਗਰਾਮਾਂ/ਸਰਟੀਫ਼ਿਕੇਟ ਕੋਰਸਾਂ ਦੀ ਇੱਕ ਲੜੀ ਚਲਾਉਂਦਾ ਹੈ। ਇਹ ਆਪਣੇ ਕੋਰਸ ਖ਼ੁਦ ਅਤੇ ਰੀਜਨਲ ਰੀਸੋਰਸ ਟ੍ਰੇਨਿੰਗ ਸੈਂਟਰਾਂ (ਆਰਆਰਟੀਸੀਜ਼ – RRTCs) ਤੇ ਹੋਰ ਵੱਕਾਰੀ ਸੰਗਠਨਾਂ ਦੇ ਤਾਲਮੇਲ ਨਾਲ ਆਯੋਜਿਤ ਕਰਦਾ ਹੈ। ਸਮਾਜਿਕ ਰੱਖਿਆ ਡਿਵੀਜ਼ਨ ਸਰਕਾਰੀ / ਗ਼ੈਰ–ਸਰਕਾਰੀ ਸੰਗਠਨਾਂ / ਪੰਚਾਇਤਾਂ / ਪੁਲਿਸ ਦੇ ਕਰਮਚਾਰੀਆਂ ਤੇ ਸਮਾਜਿਕ ਕਾਰਜਾਂ ਨਾਲ ਜੁਡੇ ਪ੍ਰੋਫ਼ੈਸ਼ਨਲਜ਼ ਨੂੰ ਅਤੇ ਉਨ੍ਹਾਂ ਨੂੰ ਭੀਖ ਮੰਗਣ ਤੋਂ ਰੋਕਥਾਮ ਤੇ ਟ੍ਰਾਂਸਜੈਂਡਰ ਦੀ ਭਲਾਈ ਜਿਹੇ ਸਮਾਜਿਕ–ਰੱਖਿਆ ਨਾਲ ਸਬੰਧਿਤ ਮੁੱਦਿਆਂ ਬਾਰੇ ਆਪਣੇ ਰਾਸ਼ਟਰ ਪੱਧਰੀ ਇੱਕ ਮਹੀਨੇ ਦੇ ਪ੍ਰੋਗਰਾਮਾਂ ਤੇ ਥੋੜ੍ਹ–ਚਿਹਰੇ ਰਾਜ–ਪੱਧਰੀ ਪ੍ਰੋਗਰਾਮਾਂ ਜ਼ਰੀਏ ਸਿੱਖਿਅਤ/ਜਾਗਰੂਕ ਕਰਦਾ ਹੈ। ਐੱਨਆਈਐੱਸਡੀ, ਆਪਣੀਆਂ ਡਿਵੀਜ਼ਨਾਂ ਰਾਹੀਂ RRTCs ਤੇ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਨਾਂ ਦੇ ਤਾਲਮੇਲ ਨਾਲ ਸਿਖਲਾਈ ਦਿੰਦਾ ਹੈ ਤੇ ਸਮਰੱਥਾ–ਨਿਰਮਾਣ ਪ੍ਰੋਗਰਾਮ ਆਯੋਜਿਤ ਕਰਦਾ ਹੈ ਅਤੇ ਇੰਝ ਸਮਾਜਿਕ ਰੱਖਿਆ ਦੇ ਖੇਤਰ ਵਿੱਚ ਕਾਰਜ–ਬਲ ਨੂੰ ਮਜ਼ਬੂਤ ਕਰਦਾ ਹੈ।
*****
ਐੱਨਬੀ/ਐੱਸਕੇ
(Release ID: 1645980)
Visitor Counter : 107