ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮੈਡੀਕਲ ਅਪ੍ਰੇਸ਼ਨ ਨਾਲ ਠੀਕ ਨਾ ਹੋ ਸਕਣ ਵਾਲੇ ਟਿਊਮਰਜ਼ ਲਈ ਲੋੜੀਂਦੇ ਉਪਚਾਰ ਵਜੋਂ ਚੁੰਬਕੀ ਹਾਈਪਰਥਰਮੀਆ ਦੇ ਰਾਹੀਂ ਕੈਂਸਰ ਥੈਰੇਪੀ ਤਿਆਰ ਕਰਨ ਲਈ ਇੰਸਟੀਟਿਊਟ ਆਵ੍ ਨੈਨੋ ਸਾਇੰਸ ਐਂਡ ਟੈਕਨੋਲੋਜੀ ਦੇ ਪ੍ਰਯਤਨ
“ਆਈਐੱਨਐੱਸਟੀ ਮੁਹਾਲੀ ਦੀ ਮਿਸਾਲ ਇਸ ਗੱਲ ਦੇ ਕੁਝ ਪ੍ਰਭਾਵਸ਼ਾਲੀ ਪਹਿਲੂਆਂ ਨੂੰ ਦਰਸਾਉਂਦੀ ਹੈ ਕਿ ਕਿਵੇਂ ਨੈਨੋ ਟੈਕਨਾਲੋਜੀ ਕਈ ਤਰੀਕਿਆਂ ਨਾਲ ਟਿਊਮਰਾਂ ਦੀ ਜਾਂਚ ਅਤੇ ਇਲਾਜ ਲਈ ਸਮਾਧਾਨ ਉਪਲੱਬਧ ਕਰਵਾ ਰਹੀ ਹੈ”: ਪ੍ਰੋ. ਆਸ਼ੂਤੋਸ਼ ਸ਼ਰਮਾ
Posted On:
14 AUG 2020 11:31AM by PIB Chandigarh
ਮੈਗਨੈਟਿਕ ਹਾਈਪਰਥਰਮੀਆ-ਮੀਡੀਏਟਿਡ ਕੈਂਸਰ ਥੈਰੇਪੀ (ਐੱਮਐੱਚਸੀਟੀ), ਇੱਕ ਨੌਨ-ਇਨਵੇਸਿਵ ਕੈਂਸਰ ਟ੍ਰੀਟਮੈਂਟ ਤਕਨੀਕ ਹੈ ਜਿਸ ਵਿੱਚ ਲਕਸ਼ਿਤ ਟਿਊਮਰ ਸਾਈਟ ਦੇ ਅੰਦਰ ਚੁੰਬਕੀ ਸਮੱਗਰੀ ਦੀ ਡਿਲਿਵਰੀ ਅਤੇ ਸਥਾਨੀਕਰਨ ਸ਼ਾਮਲ ਹੁੰਦਾ ਹੈ ਜਿਸ ਦੇ ਬਾਅਦ ਬਦਲਵੇਂ ਚੁੰਬਕੀ ਖੇਤਰ (ਏਐੱਮਐੱਫ) ਦੀ ਅਗਲੀ ਕਿਰਿਆ ਹੁੰਦੀ ਹੈ, ਜਿਸ ਨਾਲ ਟਿਊਮਰ ਸਾਈਟ ਤੇ ਗਰਮੀ ਪੈਦਾ ਹੁੰਦੀ ਹੈ। ਇਹ ਗਲੀਓਬਲਾਸਟੋਮਾ ਵਰਗੇ ਡੂੰਘੇ-ਬੈਠੇ ਦੁਰਗਮ ਠੋਸ ਟਿਊਮਰਾਂ ਦੇ ਵਿਰੁੱਧ ਕੁਸ਼ਲਤਾ ਨਾਲ ਕੰਮ ਕਰ ਸਕਦਾ ਹੈ ਅਤੇ ਸਿਹਤਮੰਦ ਕਾਊਂਟਰਪਾਰਟਸ ਦੇ ਖਿਲਾਫ਼ ਨਿਊਨਤਮ ਜ਼ਹਿਰੀਲੇਪਣ ਦੇ ਨਾਲ ਆਮ ਸੈੱਲਾਂ ਪ੍ਰਤੀ ਬਹੁਤ ਜ਼ਿਆਦਾ ਥਰਮੋ-ਸੈਨਸਿਟਿਵ ਹੈ। ਵਿਗਿਆਨੀ ਨਵੀਂਆਂ ਸਮੱਗਰੀਆਂ ਦੀ ਭਾਲ ਵਿੱਚ ਹਨ ਜੋ ਇਸ ਇਲਾਜ ਨੂੰ ਵਧੇਰੇ ਕੁਸ਼ਲ ਬਣਾ ਸਕਦੀਆਂ ਹਨ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖਤਾਰ ਸੰਸਥਾ, ਇੰਸਟੀਟਿਊਟ ਆਵ੍ ਨੈਨੋ ਸਾਇੰਸ ਐਂਡ ਟੈਕਨੋਲੋਜੀ ਦੇ ਵਿਗਿਆਨੀਆਂ ਨੇ ਸਟੀਵੀਓਸਾਈਡ-ਕੋਟਿਡ ਮੈਗਨੇਟਾਈਟ ਨੈਨੋ ਪਾਰਟੀਕਲਸ ਜਿਹੇ ਵੱਖ-ਵੱਖ ਚੁੰਬਕੀ ਨੈਨੋ-ਟਰਾਂਸਡਿਊਸਰਸ ਦਾ ਸੰਸਲੇਸ਼ਣ ਕੀਤਾ ਹੈ; ਕੈਂਸਰ ਦੀ ਥੈਰੇਪੀ ਲਈ ਚੁੰਬਕੀ ਹਾਈਪਰਥਰਮੀਆ ਏਜੰਟਸ ਦੇ ਸਫ਼ਲ ਉਪਯੋਗ ਲਈ ਸਿਟਰਿਕ ਐਸਿਡ-ਕੋਟੇਡ ਮੈਗਨੈਟਿਕ ਨੈਨੋਕਲਸਟਰਜ਼ਸ ਅਤੇ ਮੈਗਨੀਜ਼ ਤੇ ਜ਼ਿੰਕ ਨਾਲ ਮੈਗਨੇਟਾਈਟ ਨੈਨੋ ਕਣਾਂ ਨੂੰ ਡੋਪ ਕੀਤਾ।
ਆਈਐੱਨਐੱਸਟੀ ਤੋਂ ਡਾ. ਦੀਪਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਹਾਈਡ੍ਰੋਥਰਮਲ ਅਪ੍ਰੋਚ ਦੀ ਵਰਤੋਂ ਕਰਦਿਆਂ ਚੁੰਬਕੀ ਨੈਨੋ-ਸਮੱਗਰੀਆਂ ਦਾ ਸੰਸਲੇਸ਼ਣ ਕੀਤਾ ਹੈ। ਉਨ੍ਹਾਂ ਨੇ ਕਲੀਨਿਕਲ ਐਪਲੀਕੇਸ਼ਨਾਂ, ਜਿਵੇਂ ਕਿ ਵਰਤੀ ਗਈ ਸਮੱਗਰੀ ਦੀ ਬਾਇਓ ਕੰਪੈਟੀਬਿਲਟੀ ਅਤੇ ਇਨ੍ਹਾਂ ਨੈਨੋ ਪ੍ਰਣਾਲੀਆਂ ਦੀ ਉਪਚਾਰੀ ਪ੍ਰਤੀਕਿਰਿਆ ਲਈ ਨੈਨੋ-ਟੈਕਨੋਲੋਜੀ-ਅਧਾਰਿਤ ਰਣਨੀਤੀਆਂ ਦੇ ਅਨੁਵਾਦ ਦੇ ਸਬੰਧ ਵਿੱਚ ਮੁੱਖ ਸਰੋਕਾਰਾਂ ਵਿੱਚੋਂ ਦੋ ਦੇ ਸਮਾਧਾਨ ਲਈ ਸਰਫੈਕਟੈਂਟ ਵਜੋਂ ਬਾਇਓਮੌਲੀਕਿਊਲਸ ਦੇ ਨਾਲ ਜਲ-ਸਥਿਰ ਨੈਨੋ –ਸਮੱਗਰੀ ਵਿਕਸਿਤ ਕੀਤੀ ਹੈ। ਵਿਗਿਆਨੀਆਂ ਨੇ ਹਾਈਪਰਥਰਮੀਆ ਆਊਟਪੁਟ ਦੇ ਡਿਜ਼ਾਇਨ ਤੇ ਵਿਕਾਸ ਅਤੇ ਜੀਵ-ਵਿਗਿਆਨਕ ਵਰਤਾਰੇ ਨੂੰ ਸਮਝਣ 'ਤੇ ਫੋਕਸ ਕੀਤਾ ਹੈ ਜਿਸ ਵਿੱਚ ਅਪ੍ਰੇਸ਼ਨ ਨਾਲ ਠੀਕ ਨਾ ਦੋ ਸਕਣ ਵਾਲੇ ਟਿਊਮਰਾਂ ਵਿਰੁੱਧ ਲੜਨ ਲਈ ਜੀਵ-ਵਿਗਿਆਨਕ ਰੁਕਾਵਟਾਂ ਦੇ ਮਾਧਿਅਮ ਨਾਲ ਉਨ੍ਹਾਂ ਦੀ ਹਲਚਲ ਸ਼ਾਮਲ ਹੈ।
ਸਿੰਥੇਸਾਈਜ਼ਡ “ਨੈਨੋ-ਹੀਟਰਸ” ਦਾ ਜਦੋਂ ਇਕੱਲੇ ਜਾਂ ਫੋਟੋਥਰਮਲ ਥੈਰੇਪੀ ਵਰਗੇ ਹੋਰ ਸਹਾਇਕ ਉਪਚਾਰ ਦੇ ਨਾਲ ਚੁੰਬਕੀ ਹਾਈਪਰਥਰਮੀਆ ਕੀਤਾ ਤਾਂ ਇਸ ਤੋਂ ਬਾਅਦ ਸੈੱਲ ਵਿਹਾਰਕਤਾ, ਆਕਸੀਡੇਟਿਵ ਤਣਾਅ ਦੇ ਉਤਪਾਦਨ, ਮਾਈਟੋਕੌਂਡਰੀਅਲ ਝਿੱਲੀ ਦੀ ਸਮਰੱਥਾ ਵਿੱਚ ਕਮੀ, ਕਨਫੋਕਲ ਮਾਈਕ੍ਰੋਸਕੋਪੀ ਦੁਆਰਾ ਸਾਈਟੋਸਕੇਲੇਟਲ ਨੁਕਸਾਨ ਅਤੇ ਕੈਂਸਰ ਸੈੱਲਾਂ ਵਿੱਚ ਇਲੈਕਟ੍ਰੌਨ ਮਾਈਕ੍ਰੋਸਕੋਪੀ ਦੀ ਸਕੈਨਿੰਗ ਅਤੇ ਏਸੀਐਸ ਐਪਲਾਈਡ ਨੈਨੋਮੈਟਰੀਅਲਸ ਅਤੇ ਰੇਡੀਏਸ਼ਨ ਐਂਡ ਕੈਂਸਰ ਰਿਸਰਚ ਜਰਨਲ ਵਿੱਚ ਪ੍ਰਕਾਸ਼ਿਤ ਨਤੀਜਿਆਂ ਦੇ ਅਧਾਰ ਤੇ ਮੁੱਲਾਂਕਣ ਕੀਤਾ ਗਿਆ। ਆਪਣੀ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀਆਂ ਵੱਖ-ਵੱਖ ਨੈਨੋ ਪ੍ਰਣਾਲੀਆਂ ਲਈ, ਆਈਐੱਨਐੱਸਟੀ ਦੀ ਟੀਮ ਨੇ ਰਵਾਇਤੀ ਗੋਲਾਕਾਰ ਨੈਨੋ ਕਣਾਂ ਦੀ ਬਜਾਏ ਸਰਫੈਕਟੈਂਟ ਮੋਈਟੀਜ਼ ਅਤੇ ਸਤ੍ਹਾ ਵਿੱਚ ਸੋਧਾਂ ਦੇ ਨਾਲ ਹਾਈਪਰਥਰਮੀਆ ਆਊਟਪੁਟ ਨੂੰ ਪ੍ਰਾਪਤ ਕੀਤਾ ਹੈ। ਅਜਿਹੀ ਵਧੀ ਹੋਈ ਹਾਈਪਰਥਰਮੀਆ ਆਊਟਪੁਟ, ਇਸ ਨੂੰ ਕੈਂਸਰ ਥੈਰੇਪੀ ਲਈ ਵਰਤੀ ਜਾਣ ਵਾਲੀ ਇਕ ਕੁਸ਼ਲ ਪ੍ਰਣਾਲੀ ਬਣਾਉਂਦੀ ਹੈ।
ਨੈਨੋ-ਮੈਗਨੇਟਸ ਦਾ ਸੈੱਲਾਂ ਵਿੱਚ ਅੰਦਰੂਨੀਕਰਨ ਹੋਣ ਕਰਕੇ ਚੁੰਬਕੀ ਹਾਈਪਰਥਰਮੀਆ ਦੀ ਕਾਰਜਕੁਸ਼ਲਤਾ ਵਿੱਚ ਕਮੀ ਦੀ ਅੰਦਰੂਨੀ ਸਮੱਸਿਆ ਨੇ ਆਈਐੱਨਐੱਸਟੀ ਟੀਮ ਨੂੰ ਹਾਈਪਰਥਰਮੀਆ ਆਊਟਪੁਟ ਨੂੰ ਵਧਾਉਣ ਲਈ ਵੱਖ ਵੱਖ ਅਕਾਰਾਂ, ਸ਼ੇਪਾਂ ਅਤੇ ਸਰਫੈਕਟੈਂਟਾਂ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਲੀਨਿਕਲ ਅਧਿਐਨ ਲਈ ਇਸ ਨੂੰ ਇੱਕ ਸੰਭਵ ਵਿਕਲਪ ਬਣਾਉਣ ਲਈ ਜੀਵ-ਵਿਗਿਆਨਕ ਰੁਕਾਵਟ ਵਿੱਚੋਂ ਦੀ ਉਨ੍ਹਾਂ ਦੇ ਵਿਚਰਣ ਦਾ ਵਿਸ਼ਲੇਸ਼ਣ ਵੀ ਕੀਤਾ।
ਆਈਐੱਨਐੱਸਟੀ ਟੀਮ ਦੁਆਰਾ ਵੱਖ-ਵੱਖ ਪੈਰਾਮੀਟਰਾਂ, ਜਿਵੇਂ ਕਿ ਸਾਈਜ਼, ਸ਼ੇਪ ਅਤੇ ਨੈਨੋ-ਹੀਟਰਜ਼ ਦੇ ਸਰਫੈਕਟੈਂਟ ਮੋਈਟੀਜ਼ ਦੀ ਅਨੁਕੂਲਤਾ, ਸਧਾਰਨ ਸੈੱਲਾਂ ਨੂੰ ਨਿਊਨਤਮ ਮਾੜੇ ਪ੍ਰਭਾਵਾਂ ਦੇ ਨਾਲ ਸਫਲ ਗਲਿਓਬਲਾਸਟੋਮਾ ਥੈਰੇਪੀ ਲਈ ਇੱਕ ਮਿਸਿੰਗ ਨੋਚ ਵਜੋਂ ਚੁੰਬਕੀ ਹਾਈਪਰਥਰਮੀਆ ਨੂੰ ਸਥਾਪਤ ਕਰਨ ਵਿੱਚ ਯੋਗਦਾਨ ਪਾ ਸਕਦੀ ਹੈ।
[ਪਬਲੀਕੇਸ਼ਨ ਲਿੰਕ:
https://doi.org/10.1088/2053-1591/aa5d93
https://doi.org/10.1080/02656736.2019.1565787
https://dx.doi.org/10.1021/acschemneuro.8b00652
https://dx.doi.org/10.1021/acsanm.0c00121
https://doi.org/10.4103/jrcr.jrcr_19_20
ਹੋਰ ਜਾਣਕਾਰੀ ਲਈ ਡਾ. ਦੀਪਿਕਾ ਸ਼ਰਮਾ (deepika@inst.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ]
*****
ਐੱਨਬੀ/ਕੇਜੀਐੱਸ
(Release ID: 1645810)
Visitor Counter : 226