ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਲੜੀ ਦੇ ਤਹਿਤ, "ਬ੍ਰਿਟਿਸ਼ ਵਿਰੁੱਧ ਭਾਰਤੀ ਸੰਘਰਸ਼ ਦੀਆਂ ਘੱਟ ਜਾਣੀਆਂ-ਪਛਾਣੀਆਂ ਕਹਾਣੀਆਂ" ਸਿਰਲੇਖ ਹੇਠ 47ਵਾਂ ਵੈਬੀਨਾਰ ਪੇਸ਼ ਕੀਤਾ
ਅਗਲਾ ਵੈਬੀਨਾਰ, ਜਿਸ ਦਾ ਸਿਰਲੇਖ “ਜਲ੍ਹਿਆਂਵਾਲਾ ਬਾਗ: ਸੁਤੰਤਰਤਾ ਸੰਗਰਾਮ ਦਾ ਇੱਕ ਨਵਾਂ ਮੋੜ” ਕੱਲ੍ਹ ਹੋਵੇਗਾ
Posted On:
13 AUG 2020 7:57PM by PIB Chandigarh
ਜਿਵੇਂ ਕਿ ਭਾਰਤ ਆਪਣੇ 74ਵੇਂ ਸੁਤੰਤਰਤਾ ਦਿਵਸ ਸਮਾਰੋਹ ਨੂੰ ਮਨਾਉਣ ਲਈ ਤਿਆਰ ਹੈ, ਟੂਰਿਜ਼ਮ ਮੰਤਰਾਲੇ ਦੇ 'ਦੇਖੋ ਅਪਨਾ ਦੇਸ਼' ਵੈਬੀਨਾਰ ਲੜੀ ਨੇ 12 ਅਗਸਤ 2020 ਨੂੰ “ਬ੍ਰਿਟਿਸ਼ ਦੇ ਵਿਰੁੱਧ ਭਾਰਤ ਦੇ ਸੰਘਰਸ਼ ਦੀਆਂ ਘੱਟ ਜਾਣੀਆਂ-ਜਾਣ ਵਾਲੀਆਂ ਕਹਾਣੀਆਂ” ਸਿਰਲੇਖ ਵਾਲਾ ਇੱਕ ਵੈਬੀਨਾਰ ਪੇਸ਼ ਕੀਤਾ।
'ਦੇਖੋ ਅਪਣਾ ਦੇਸ਼' ਵੈਬੀਨਾਰ ਦੀ ਲੜੀ ਦੀ 47ਵੇਂ ਵੈਬੀਨਾਰ ਵਿੱਚ, ਸੁਸ਼੍ਰੀ ਅਕੀਲਾ ਰਮਨ ਅਤੇ ਸੁਸ਼੍ਰੀ ਨਯਨਤਾਰਾ ਨਾਇਰ ਨੇ “ਬ੍ਰਿਟਿਸ਼ ਵਿਰੁੱਧ ਭਾਰਤ ਦੇ ਸੰਘਰਸ਼ ਦੀਆਂ ਘੱਟ ਜਾਣੀਆਂ- ਪਛਾਣੀਆਂ ਕਹਾਣੀਆਂ” ਪੇਸ਼ ਕੀਤੀਆਂ। ਇਹ ਦੋਵੇਂ ਸਟੋਰੀਟਰੇਲਸ ਨਾਮ ਦੀ ਇੱਕ ਕੰਪਨੀ ਦੀ ਨੁਮਾਇੰਦਗੀ ਕਰਦੀਆਂ ਹਨ, ਇਕ ਸੰਗਠਨ ਜੋ ਕਹਾਣੀ-ਅਧਾਰਤ ਟੂਰ, ਆਡੀਓ ਟੂਰ, ਸਥਾਨਕ ਅਨੁਭਵ ਅਤੇ ਬੱਚਿਆਂ ਅਤੇ ਬਾਲਗਾਂ ਲਈ ਸਿੱਖਣ ਦੇ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਭਾਰਤ ਦੇ ਇਤਿਹਾਸ, ਸਭਿਆਚਾਰ ਅਤੇ ਜੀਵਨ ਜਾਚ ਨੂੰ ਦਰਸਾਉਂਦੀਆਂ ਹਨ। ਇਸ ਵੈਬੀਨਾਰ 'ਤੇ, ਉਨ੍ਹਾਂ ਦੇ ਪੇਸ਼ਕਾਰੀਆਂ ਨੇ ਸਾਨੂੰ ਬ੍ਰਿਟਿਸ਼ ਦੇ ਵਿਰੁੱਧ ਭਾਰਤ ਦੇ ਸੰਘਰਸ਼ ਦੀਆਂ ਘੱਟ ਜਾਣੀਆਂ-ਪਛਾਣੀਆਂ ਕਹਾਣੀਆਂ ਤੋਂ ਜਾਣੂ ਕਰਵਾਇਆ। 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ 'ਏਕ ਭਾਰਤ ਸ਼੍ਰੇਸ਼ਟ ਭਾਰਤ' ਦੇ ਅਧੀਨ ਭਾਰਤ ਦੀ ਸਮ੍ਰਿੱਧ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।
1) ਸਿਵਗੰਗਾ- ਵੇਲੂ ਨਚੀਅਰ
ਇਹ ਕਹਾਣੀ ਸਿਵਗੰਗਾ ਵਿੱਚ, ਮੁਥੂ ਵਡੂਗਾਨਾਥ ਪੇਰਿਆ ਓਦਿਆ ਥੈਵਰ ਦੇ ਸ਼ਾਸਨ ਦੌਰਾਨ ਨਿਰਧਾਰਿਤ ਕੀਤੀ ਗਈ ਹੈ। ਉਸਦਾ ਵਿਆਹ ਰਮਨਾਥਪੁਰਮ ਦੀ ਰਾਜਕੁਮਾਰੀ ਵੇਲੂ ਨਚੀਅਰ ਨਾਲ ਹੋਇਆ ਸੀ। ਰਾਜਾ ਮੁਥੂ ਆਪਣੇ ਗੁਆਂਢੀ, ਅਰਕੋਟ ਦੇ ਸ਼ਕਤੀਸ਼ਾਲੀ ਰਾਜੇ ਨਾਲ ਝਗੜਾ ਹੋ ਗਿਆ। ਉਸ ਸਮੇਂ, ਬ੍ਰਿਟਿਸ਼ ਸ਼ਕਤੀ ਵੀ ਦੱਖਣੀ ਭਾਰਤ ਵਿੱਚ ਵਧ ਰਹੀ ਸੀ, ਅਤੇ ਬ੍ਰਿਟਿਸ਼ ਅਰਕੋਟ ਦੇ ਨਵਾਬ ਦੇ ਸਹਿਯੋਗੀ ਸਨ। 1772 ਵਿੱਚ, ਨਵਾਬ ਲਈ ਇਸ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਅੰਗਰੇਜ਼ਾਂ ਨੇ ਸ਼ਿਵਗੰਗਾ ਉੱਤੇ ਹਮਲਾ ਕੀਤਾ। ਮੁਥੂ ਨੇ ਉਨ੍ਹਾਂ ਨਾਲ ਗੱਲਬਾਤ ਲਈ ਦੂਤਾਂ ਨੂੰ ਭੇਜਿਆ। ਅਜਿਹਾ ਲਗਦਾ ਸੀ ਕਿ ਬ੍ਰਿਟਿਸ਼ ਉਨ੍ਹਾਂ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਏ, ਇਸ ਲਈ ਸਿਵਗੰਗਾ ਫ਼ੌਜਾਂ ਨੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੂੰ ਢਿੱਲ ਦਿੱਤੀ। ਬ੍ਰਿਟਿਸ਼ ਫੌਜਾਂ ਨੇ ਅੰਦਰ ਆ ਕੇ ਰਾਜਾ ਮੁਥੂ ਸਮੇਤ ਸਾਰਿਆਂ ਦਾ ਕਤਲੇਆਮ ਕੀਤਾ।
ਕਹਾਣੀ ਦਾ ਕੇਂਦਰ ਵੇਲੂ ਨਚੀਅਰ ਦੁਆਰਾ ਅਰੰਭੀ ਗਈ ਬਹਾਦਰੀ ਦੀ ਲੜਾਈ ਸੀ। ਉਹ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਦ੍ਰਿੜ੍ਹ ਸੀ। ਉਸ ਨੂੰ ਮਾਰੂਡੂ ਭਰਾਵਾਂ, ਕੱਟੜ ਜੋਧਾ ਅਤੇ ਉਸ ਦੇ ਨਾਲ ਵਫ਼ਾਦਾਰਾਂ ਦਾ ਸਮੂਹ ਸੀ, ਦਾ ਸਮਰਥਨ ਪ੍ਰਾਪਤ ਹੋਇਆ ਸੀ। ਵੇਲੂ ਨਚੀਅਰ ਨੂੰ ਉਸ ਦੇ ਅੰਗ ਰੱਖਿਅਕਾਂ ਦੇ ਆਗੂ ਉਦੈਯਾਲ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ। ਬ੍ਰਿਟਿਸ਼ ਨੇ ਉਸ ਨੂੰ ਵੇਲੂ ਨਚੀਅਰ ਦਾ ਪਤਾ ਲਗਾਉਣ ਲਈ ਫੜ ਲਿਆ ਅਤੇ ਤਸੀਹੇ ਦਿੱਤੇ। ਉਦੈਯਾਲ ਨੇ ਈਨ ਨਹੀਂ ਮੰਨੀ ਅਤੇ ਮਾਰ ਦਿੱਤਾ ਗਿਆ। ਬਹਾਦਰ ਵੇਲੂ ਨੇ ਔਰਤਾਂ ਦੀ ਇੱਕ ਹੋਰ ਬਟਾਲੀਅਨ ਖੜੀ ਕੀਤੀ ਅਤੇ ਇਸ ਦਾ ਨਾਮ ਉਦੈਯਾਲ ਰੈਜੀਮੈਂਟ ਰੱਖਿਆ। ਇਸ ਦੀ ਕਮਾਂਡ ਬਹੁਤ ਹੀ ਵਫ਼ਾਦਾਰ ਕੁਯੀਲੀ ਦੁਆਰਾ ਕੀਤੀ ਗਈ ਸੀ। ਵੇਲੂ ਨਚੀਅਰ ਨੇ ਮੈਸੂਰ ਦੇ ਰਾਜੇ ਹੈਦਰ ਅਲੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਦੀ ਮਦਦ ਕਰੇਗੀ। ਹੈਦਰ ਅਲੀ ਨੇ ਸਿਵਗੰਗਾ ਵਾਪਸ ਪ੍ਰਾਪਤ ਕਰਨ ਲਈ ਵੇਲੂ ਨਚੀਅਰ ਦੀ ਸਹਾਇਤਾ ਲਈ 5,000 ਆਦਮੀਆਂ ਨੂੰ ਭੇਜਿਆ।
ਪਰ, ਹੁਣ ਤੱਕ ਸਿਵਗੰਗਾ ਨੂੰ ਬ੍ਰਿਟਿਸ਼ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਜਗ੍ਹਾ ਨੂੰ ਮਜ਼ਬੂਤ ਕਰ ਦਿੱਤਾ ਸੀ। ਕੁਇਲੀ ਨੇ ਕੁਝ ਔਰਤ ਗੁਰੀਲਿਆਂ ਨੂੰ ਇਕੱਠਾ ਕੀਤਾ ਅਤੇ ਜਦੋਂ ਉਨ੍ਹਾਂ ਨੇ ਬ੍ਰਿਟਿਸ਼ ਨੂੰ ਖਾੜੀ 'ਤੇ ਰੋਕਿਆ,ਤਾਂ ਉਸ ਨੇ ਅਸਲਾ ਭੰਡਾਰ ਵਿੱਚ ਦਾਖਲ ਹੋ ਕੇ ਅੱਗ ਲਾ ਦਿੱਤੀ। ਇਸ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ।
ਵੇਲੂ ਨਚੀਅਰ ਸਿਵਗੰਗਾ ਦੀ ਰਾਣੀ ਬਣ ਗਈ ਅਤੇ ਉਸ ਨੇ ਦਸ ਸਾਲ ਰਾਜ ਕੀਤਾ। ਸਿਵਗੰਗਾ 1947 ਵਿੱਚ ਰਿਆਸਤਾਂ ਦੇ ਰਲੇਵੇਂ ਹੋਣ ਤਕ ਉਸ ਦੇ ਪਰਿਵਾਰ ਦੇ ਰਾਜ ਅਧੀਨ ਰਹੀ। ਭਾਰਤ ਸਰਕਾਰ ਨੇ ਉਸ ਦੇ ਸਨਮਾਨ ਵਿੱਚ ਸਾਲ 2008 ਵਿੱਚ ਇਕ ਡਾਕ ਟਿਕਟ ਜਾਰੀ ਕੀਤੀ ਸੀ।
2) ਮੁੰਬਈ- ਬੈਂਜਾਮਿਨ ਹੌਰਨੀਮਨ
ਹੌਰਨੀਮਨ ਸਰਕਲ ਗਾਰਡਨਜ਼ ਦੱਖਣੀ ਮੁੰਬਈ ਦਾ ਇੱਕ ਵੱਡਾ ਪਾਰਕ ਹੈ ਜੋ ਕਿ ਮੁੰਬਈ ਦੇ ਵਿਅਸਤ ਫੋਰਟ ਜਿਲ੍ਹੇ ਵਿੱਚ ਸਥਿਤ ਹੈ। ਇਸਦਾ ਨਾਮ 'ਦ ਬੰਬੇ ਕ੍ਰੋਨਿਕਲ' ਅਖਬਾਰ ਦੇ ਬ੍ਰਿਟਿਸ਼ ਸੰਪਾਦਕ ਬੈਂਜਾਮਿਨ ਹੌਰਨੀਮਨ ਦੇ ਸਨਮਾਨ ਵਿੱਚ ਰੱਖਿਆ ਗਿਆ।
ਬੰਬੇ ਕ੍ਰੋਨਿਕਲ ਦੀ ਸ਼ੁਰੂਆਤ ਸਰ ਫਿਰੋਜ਼ਸ਼ਾਹ ਮਹਿਤਾ ਦੁਆਰਾ ਕੀਤੀ ਗਈ ਸੀ। ਇਸ ਦੇ ਸੰਪਾਦਕ ਹੋਣ ਦੇ ਨਾਤੇ, ਹੌਰਨੀਮਨ ਨੇ ਬਸਤੀਵਾਦ ਦੇ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਬੰਬੇ ਕ੍ਰੋਨਿਕਲ ਦੀ ਵਰਤੋਂ ਭਾਰਤੀ ਰਾਸ਼ਟਰਵਾਦੀ ਕਾਰਨਾਂ ਬਾਰੇ ਬੋਲਣ ਲਈ ਕੀਤੀ।
ਫਿਰ 1919 ਵਿੱਚ, ਜਲ੍ਹਿਆਂਵਾਲਾ ਬਾਗ ਦਾ ਕਤਲੇਆਮ ਅੰਮ੍ਰਿਤਸਰ ਵਿੱਚ ਹੋਇਆ। ਬ੍ਰਿਟਿਸ਼ ਜਾਣਦੇ ਸਨ ਕਿ ਇਸ ਘਟਨਾ ਨੂੰ ਲੈ ਕੇ ਭਿਆਨਕ ਪ੍ਰਤੀਕ੍ਰਿਆ ਹੋਵੇਗੀ। ਉਨ੍ਹਾਂ ਤੁਰੰਤ ਪ੍ਰੈੱਸ 'ਤੇ ਪਾਬੰਦੀ ਲਾ ਦਿੱਤੀ। ਹੌਰਨੀਮਨ ਨੇ ਸੈਂਸਰਸ਼ਿਪ ਨੂੰ ਠੁਕਰਾ ਦਿੱਤਾ। ਉਸ ਨੇ ਇਸ ਕਤਲੇਆਮ ਦੀ ਪਹਿਲੀ ਰਿਪੋਰਟ ਪੰਜਾਬ ਤੋਂ ਬਾਹਰ ਕੱਢੀ ਅਤੇ ਪ੍ਰਕਾਸ਼ਿਤ ਕੀਤੀ। ਉਸ ਨੇ ਖਬਰ ਨੂੰ ਲੜੀਵਾਰ ਪ੍ਰਕਾਸ਼ਿਤ ਕਰਨਾ ਜਾਰੀ ਰੱਖਿਆ ਅਤੇ ਬ੍ਰਿਟਿਸ਼ ਨੂੰ ਫਿਕਰਾਂ ਵਿੱਚ ਪਾ ਦਿੱਤਾ। ਉਨ੍ਹਾਂ ਨੇ ਹੌਰਨੀਮਨ ਨੂੰ ਇੰਗਲੈਂਡ ਭੇਜ ਦਿੱਤਾ। ਹੌਰਨੀਮਨ ਆਪਣੇ ਨਾਲ ਬ੍ਰਿਟਿਸ਼ ਅੱਤਿਆਚਾਰ ਦੀਆਂ ਰਿਪੋਰਟਾਂ ਅਤੇ ਤਸਵੀਰਾਂ ਵੀ ਲੈ ਗਏ ਅਤੇ ਇਨ੍ਹਾਂ ਕਹਾਣੀਆਂ ਨੇ ਬ੍ਰਿਟੇਨ ਦੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਇਸ ਸਭ ਨੇ ਬ੍ਰਿਟਿਸ਼ ਨੂੰ ਬਸਤੀਵਾਦੀ ਸ਼ਾਸਨ ਦੀਆਂ ਬਹੁਤ ਸਾਰੀਆਂ ਕਠੋਰ ਸੱਚਾਈਆਂ ਦਾ ਟਾਕਰਾ ਕਰਨ ਲਈ ਮਜਬੂਰ ਕੀਤਾ। ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਸੰਸਦ ਦੇ ਸਾਹਮਣੇ ਲਿਆਂਦਾ ਗਿਆ ਸੀ ਅਤੇ ਕਈ ਬ੍ਰਿਟਿਸ਼ ਰਾਜਨੇਤਾਵਾਂ ਨੇ ਇਸਦੀ ਨਿੰਦਾ ਕੀਤੀ ਸੀ। ਹੌਰਨੀਮਨ ਨੇ ਇੰਗਲੈਂਡ ਤੋਂ ਆਪਣੀਆਂ ਸਾਰੀਆਂ ਲਿਖਤਾਂ ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀਆਂ ਬੇਰਹਿਮੀਆਂ ਦਾ ਵਿਰੋਧ ਕਰਨਾ ਜਾਰੀ ਰੱਖਿਆ। 1926 ਵਿੱਚ, ਉਸ ਨੇ ਆਪਣੀ ਦੇਸ਼ ਨਿਕਾਲੇ ਦੇ ਹੁਕਮ ਵਿੱਚ ਕਮਜ਼ੋਰੀ ਲੱਭ ਕੇ ਆਪਣਾ ਕੰਮ ਜਾਰੀ ਰੱਖਣ ਲਈ ਵਾਪਸ ਭਾਰਤ ਪਰਤਣ ਦਾ ਰਾਹ ਪੱਧਰ ਕੀਤਾ।
ਅੱਜ ਵੀ ਹੌਰਨੀਮਨ ਸਰਕਲ ਵਿੱਚ ਕੋਈ ਲਾਲ ਭਵਨ ਵੇਖ ਸਕਦਾ ਹੈ ਜੋ ਗੁਜਰਾਤੀ ਵਿੱਚ ਛਪਦੀ ਇਕ ਅਖ਼ਬਾਰ ਬੰਬੇ ਸਮਾਚਾਰ ਦਾ ਦਫ਼ਤਰ ਹੈ। ਇਹ ਸਾਰੇ ਏਸ਼ੀਆ ਵਿੱਚ ਸਭ ਤੋਂ ਪੁਰਾਣਾ ਕਾਰਜਸ਼ੀਲ ਅਖਬਾਰ ਹੈ। ਇਹ 1822 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਹੁਣ ਤਕਰੀਬਨ 200 ਸਾਲਾਂ ਬਾਅਦ ਤੱਕ ਅੱਜ ਮੁੰਬਈ ਸਮਾਚਾਰ ਦੇ ਤੌਰ 'ਤੇ ਚਲ ਰਿਹਾ ਹੈ। ਇਹ ਇਮਾਰਤ ਬੰਬੇ ਕ੍ਰੌਨਿਕਲ ਦਾ ਜਨਮ ਸਥਾਨ ਅਤੇ ਉਹ ਜਗ੍ਹਾ ਸੀ ਜਿੱਥੇ ਹੌਰਨੀਮਨ ਕੰਮ ਕਰਦੇ ਸਨ।
ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ 1948 ਵਿੱਚ ਹੌਰਨੀਮਨ ਦੀ ਮੌਤ ਹੋ ਗਈ। ਇਹ ਉਦੋਂ ਹੋਇਆ ਜਦੋਂ ਉਹ ਬੰਬੇ ਕ੍ਰੋਨਿਕਲ ਵਿੱਚ ਕੰਮ ਕੰਮ ਕਰਦੇ ਸਨ,ਜਿਸ ਤੋਂ ਬਾਅਦ ਇਸਦਾ ਨਾਮ ਹੌਰਨੀਮਾਨ ਸਰਕਲ ਰੱਖ ਦਿੱਤਾ ਗਿਆ - ਇੱਕ ਅੰਗਰੇਜ਼ ਦੇ ਸਨਮਾਨ ਵਿੱਚ ਜਿਸਨੇ ਭਾਰਤੀਆਂ ਨੂੰ ਇੱਕ ਆਜ਼ਾਦ ਪ੍ਰੈੱਸ ਦੀ ਸ਼ਕਤੀ ਤੋਂ ਜਾਣੂ ਕਰਵਾਇਆ।
3) ਭਾਰਤ ਨੂੰ ਕੰਟਰੋਲ ਕਰਨ ਲਈ ਸੰਸਥਾਵਾਂ
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੱਕ ਨਿਜੀ ਕੰਪਨੀ ਸੀ ਜੋ ਭਾਰਤੀ ਉਪ ਮਹਾਂਦੀਪ ਦੇ ਹਿੱਸਿਆਂ ਉੱਤੇ ਰਾਜ ਕਰਦੀ ਸੀ। ਈਸਟ ਇੰਡੀਆ ਕੰਪਨੀ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਸੀ ਜੋ ਲੰਡਨ ਵਿੱਚ ਡਾਇਰੈਕਟਰਾਂ ਦੇ ਇਕ ਬੋਰਡ ਨੂੰ ਰਿਪੋਰਟ ਕਰਦੀ ਸੀ। ਹੌਲ਼ੀ-ਹੌਲ਼ੀ, ਜਿਵੇਂ ਹੀ ਉਨ੍ਹਾਂ ਨੇ ਭਾਰਤ ਵਿੱਚ ਦਾਇਰਾ ਵਧਾਇਆ, ਉਨ੍ਹਾਂ ਨੂੰ ਭਾਰਤ ਵਿੱਚ ਰਾਜ ਕਰਨ ਵਿੱਚ ਵਧੇਰੇ ਮੁਸ਼ਕਿਲ ਆਈ। ਇਸ ਲਈ ਉਨ੍ਹਾਂ ਨੇ ਭਾਰਤ ਦੇ ਪ੍ਰਬੰਧ ਅਤੇ ਨਿਯੰਤਰਣ ਲਈ ਕੁਝ ਬ੍ਰਿਟਿਸ਼ ਅਦਾਰਿਆਂ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਨਿਆਂਪਾਲਿਕਾ, ਰੇਲਵੇ, ਸੈਨਾ ਅਤੇ ਅੰਗਰੇਜ਼ੀ ਸਿਖਿਆ ਸ਼ਾਮਲ ਹੈ।
ਏ) ਨਿਆਂਪਾਲਿਕਾ-
ਬ੍ਰਿਟਿਸ਼ ਨੂੰ ਭਾਰਤੀ ਕਾਨੂੰਨੀ ਪ੍ਰਣਾਲੀ ਦੀ ਵਰਤੋਂ ਕਰਨਾ ਬਹੁਤ ਮੁਸ਼ਕਿਲ ਹੋਇਆ। ਇਸ ਲਈ ਉਨ੍ਹਾਂ ਨੇ ਸਿਰਫ ਆਪਣਾ ਕਾਨੂੰਨ ਭਾਰਤ ਵਿੱਚ ਲਿਆਂਦਾ ਅਤੇ ਇੱਥੋਂ ਤੱਕ ਕਿ ਤਿੰਨ ਅਦਾਲਤਾਂ ਵੀ ਸਥਾਪਿਤ ਕੀਤੀਆਂ, ਮਦਰਾਸ, ਬੰਬੇ ਅਤੇ ਕਲਕੱਤਾ ਪ੍ਰੈਜ਼ੀਡੈਂਸੀਆਂ ਵਿੱਚ ਇੱਕ-ਇੱਕ ਸਥਾਪਿਤ ਕੀਤੀ ਗਈ। ਇਹ ਅਦਾਲਤਾਂ ਪ੍ਰੈਜ਼ੀਡੈਂਸੀਆਂ ਦੀਆਂ ਸੁਪਰੀਮ ਕੋਰਟਾਂ ਵਜੋਂ ਕੰਮ ਕਰਦੀਆਂ ਸਨ। ਅਜੇ ਵੀ ਤਿੰਨ ਸ਼ਹਿਰਾਂ ਵਿੱਚ ਇਨ੍ਹਾਂ ਤਿੰਨ ਸੁੰਦਰ ਦਰਬਾਰ ਦੀਆਂ ਇਮਾਰਤਾਂ ਨੂੰ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਅਦਾਲਤਾਂ ਨੇ ਘੋਸ਼ਣਾ ਕੀਤੀ ਕਿ ਕਾਨੂੰਨ ਦੇ ਅਨੁਸਾਰ ਹਰ ਕੋਈ ਬਰਾਬਰ ਸੀ। ਪਰ ਇੱਕ ਭਾਰਤੀ ਜੱਜ ਕਦੇ ਵੀ ਕਿਸੇ ਯੂਰਪੀਅਨ ਦੇ ਬਾਰੇ ਵਿੱਚ ਫੈਸਲੇ ਵਿੱਚ ਨਹੀਂ ਬੈਠ ਸਕਦਾ ਸੀ। ਭਾਰਤ ਦੇ ਗਵਰਨਰ ਜਨਰਲ ਲਾਰਡ ਰਿਪਨ ਨੇ ਇਲਬਰਟ ਬਿੱਲ ਨਾਲ ਇਸ ਅਧਿਕਾਰ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਅਸਲ ਵਿੱਚ ਸਫਲ ਨਹੀਂ ਹੋਇਆ।
ਇਲਬਰਟ ਬਿੱਲ ਨੇ ਭਾਰਤੀਆਂ ਨੂੰ ਨਿਰਾਸ਼ਾਜਨਕ ਬਣਾ ਦਿੱਤਾ ਅਤੇ ਉਨ੍ਹਾਂ ਨਾਲ ਹੋ ਰਹੀ ਬੇਇਨਸਾਫੀ ਪ੍ਰਤੀ ਜਗਾਇਆ। ਇਹ ਭਾਰਤੀ ਸੁਤੰਤਰਤਾ ਸੰਗਰਾਮ ਲਈ ਇਕ ਹੋਰ ਅਹਿਮ ਬਿੰਦੂ ਬਣ ਗਿਆ।
ਬੀ) ਰੇਲਵੇ-
ਚੇਨਈ ਦਾ ਰੋਇਆਪੁਰਮ ਸਟੇਸ਼ਨ ਪੂਰੇ ਭਾਰਤ ਵਿੱਚ ਸਭ ਤੋਂ ਪੁਰਾਣਾ ਮੌਜੂਦਾ ਰੇਲਵੇ ਸਟੇਸ਼ਨ ਹੈ। ਸਵਾਲ ਇਹ ਹੈ ਕਿ ਫਿਰ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਰੇਲਵੇ ਸਿਸਟਮ ਦੀ ਦਾਤ ਕਿਉਂ ਦਿੱਤੀ? ਕਿਉਂਕਿ ਉਹ ਇੱਥੇ ਵਪਾਰ ਲਈ ਸਨ ਅਤੇ ਉਨ੍ਹਾਂ ਨੂੰ ਆਪਣੇ ਮਾਲ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਲਿਜਾਣ ਦੀ ਜ਼ਰੂਰਤ ਸੀ। ਇਕ ਹੋਰ ਕਾਰਨ ਉਨ੍ਹਾਂ ਦੀ ਸੈਨਿਕਾਂ ਨੂੰ ਸੁਰੱਖਿਆ ਲਈ ਤੇਜ਼ੀ ਨਾਲ ਭੇਜਣਾ ਸੀ। 1850 ਦੇ ਦਹਾਕੇ ਤੱਕ, ਬ੍ਰਿਟਿਸ਼ ਨੇ ਉਨ੍ਹਾਂ ਦੀਆਂ ਵੱਡੀਆਂ ਬੰਦਰਗਾਹਾਂ ਨੂੰ ਅੰਦਰੂਨੀ ਹਿਸਿਆਂ ਨਾਲ ਜੋੜਨ ਲਈ ਰੇਲਵੇ ਲਾਈਨਾਂ ਵਿਛਾ ਦਿੱਤੀਆਂ ਸਨ। ਪਰ ਭਾਰਤੀ ਰੇਲਵੇ ਪ੍ਰਣਾਲੀ ਦੇ ਕੁਝ ਅਣਜਾਣੇ ਨਤੀਜੇ ਸਨ।
ਉਨ੍ਹਾਂ ਪੁਰਾਣੀਆਂ ਭਾਰਤੀ ਰੇਲ ਗੱਡੀਆਂ ਨੂੰ ਸਫੇਦ ਆਦਮੀਆਂ ਲਈ ਰਾਖਵਾਂ ਰੱਖਿਆ ਹੋਇਆ ਸੀ। ਦੂਸਰੇ ਵਾਹਨ ਸਾਰੇ ਭਾਰਤੀਆਂ ਲਈ ਸਨ - ਹਰੇਕ ਸਮਾਜਿਕ ਵਰਗ ਅਤੇ ਜਾਤੀ, ਵਰਗ ਅਤੇ ਜਾਤੀ ਦੇ ਭੇਦਭਾਵ ਲਈ ਕੋਈ ਅਜ਼ਾਦੀ ਦਿੱਤੇ ਬਿਨਾਂ, ਇੱਕ ਡੱਬੇ ਵਿੱਚ ਇਕੱਠੇ ਹੋ ਗਏ। ਭਾਰਤੀਆਂ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਸੀ। ਇਹ ਵਿਚਾਰ ਕਿ ਸਾਰੇ ਲੋਕ ਬਰਾਬਰ ਸਨ, ਬਹੁਤੇ ਭਾਰਤੀਆਂ ਲਈ ਇਕ ਨਵਾਂ ਸੰਕਲਪ ਸੀ। ਪਰ ਰੇਲ ਦੀ ਸਵਾਰੀ ਨੇ ਉਨ੍ਹਾਂ ਨੂੰ ਜਲਦੀ ਇਹ ਸਿਖਾਇਆ। ਇਹ ਰੇਲਵੇ 'ਤੇ ਹੀ ਸੀ ਕਿ ਭਾਰਤੀਆਂ ਨੇ ਆਪਣੇ ਆਪ ਨੂੰ ਸਾਥੀ ਭਾਰਤੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।
ਦੂਜੀ ਸ਼੍ਰੇਣੀ ਦੇ ਰੇਲ ਗੱਡੀਆਂ ਵਿੱਚ ਕਾਨੂੰਨ ਦੇ ਅਧੀਨ ਬਰਾਬਰੀ ਦਾ ਵਿਚਾਰ ਸ਼ੁਰੂ ਹੋਇਆ ਅਤੇ ਰਾਸ਼ਟਰਵਾਦ ਦੇ ਵਾਧੇ ਵਜੋਂ ਉੱਭਰਿਆ। ਵਿਅੰਗਾਤਮਕ ਗੱਲ ਇਹ ਹੈ ਕਿ ਜਿਸ ਪ੍ਰਣਾਲੀ ਨੇ ਬ੍ਰਿਟਿਸ਼ ਨੂੰ ਭਾਰਤ ਉੱਤੇ ਕਬਜ਼ਾ ਕਰਨ ਲਈ ਬਣਾਇਆ ਸੀ, ਆਖਰਕਾਰ ਉਨ੍ਹਾਂ ਨੇ ਇਸ ਨੂੰ ਹੀ ਗੁਆ ਦਿੱਤਾ।
ਸੀ) ਹਥਿਆਰਬੰਦ ਫੌਜਾਂ –
ਕੀ ਤੁਹਾਨੂੰ ਪਤਾ ਹੈ ਕਿ ਮਦਰਾਸ ਰੈਜੀਮੈਂਟ ਭਾਰਤੀ ਸੈਨਾ ਦੀ ਸਭ ਤੋਂ ਪੁਰਾਣੀ ਰੈਜੀਮੈਂਟ ਹੈ? ਇਹ ਮੇਜਰ ਸਟ੍ਰਿੰਗਰ ਲੌਰੇਂਸ ਦੁਆਰਾ ਬਣਾਈ ਗਈ ਸੀ, ਜਿਸ ਨੇ ਭਾਰਤੀਆਂ ਦਾ ਇੱਕ ਇੱਛੁਕ ਸਮੂਹ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਲੜਾਈ ਦੀ ਤਾਕਤ ਬਣਾ ਦਿੱਤਾ। ਫੌਜ ਵਧਦੀ ਗਈ ਅਤੇ ਅੰਗਰੇਜ਼ਾਂ ਲਈ ਵੱਡੀ ਸੁਰੱਖਿਆ ਸੀ। ਪਰ ਵੈਲੂਰ ਵਿਦਰੋਹ ਅਤੇ 1857 ਦੇ ਬਗ਼ਾਵਤ ਦੌਰਾਨ ਕੁਝ ਅਜਿਹੀਆਂ ਥਾਵਾਂ ਸਨ ਜਿੱਥੇ ਫੌਜ ਬ੍ਰਿਟਿਸ਼ ਦੇ ਵਿਰੁੱਧ ਆ ਗਈ।1857 ਦੇ ਬਗ਼ਾਵਤ ਤੋਂ ਬਾਅਦ ਹੀ ਭਾਰਤ ਨੂੰ ਬ੍ਰਿਟਿਸ਼ ਤਾਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਹ ਸਮਾਂ, 90 ਸਾਲਾਂ ਤਕ ਚਲਦਾ ਹੈ, ਜਿਸ ਨੂੰ ਅੱਜ ਬ੍ਰਿਟਿਸ਼ ਰਾਜ ਕਿਹਾ ਜਾਂਦਾ ਹੈ। ਫੌਜ ਵੀ ਆਪਣੇ ਕਬਜ਼ੇ ਵਿੱਚ ਕਰ ਲਈ ਗਈ। ਪਰ ਇਸ ਨੂੰ ਚਲਾਇਆ ਨਹੀਂ ਗਿਆ ਸੀ। ਨਿਯੰਤਰਣ ਦਾ ਇਹ ਅਨਮੋਲ ਸਾਧਨ ਛੱਡਿਆ ਜਾ ਸਕਦਾ ਸੀ ਅਤੇ ਇਸ ਤੱਥ ਨੇ ਇਹ ਦਰਸਾਇਆ ਕਿ 2 ਵਿਸ਼ਵ ਯੁੱਧਾਂ ਵਿੱਚ 2 ਮਿਲੀਅਨ ਤੋਂ ਵੱਧ ਭਾਰਤੀਆਂ ਨੇ ਬ੍ਰਿਟਿਸ਼ ਲਈ ਲੜਾਈ ਲੜੀ ਸੀ ਅਤੇ ਇਸ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ।
ਡੀ) ਬ੍ਰਿਟਿਸ਼ ਭਾਰਤ ਵਿੱਚ ਇੰਗਲਿਸ਼ ਸਿੱਖਿਆ-
ਬ੍ਰਿਟਿਸ਼ ਨੂੰ ਭਾਰਤ ਦੇ ਆਕਾਰ ਵਾਲੇ ਇੱਕ ਦੇਸ਼ ਉੱਤੇ ਸ਼ਾਸਨ ਕਰਨਾ ਬਹੁਤ ਮੁਸ਼ਕਿਲ ਹੋਇਆ। ਇਸ ਲਈ ਉਨ੍ਹਾਂ ਨੇ ਭਾਰਤੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਉਹ ਹਦਾਇਤਾਂ ਦੇ ਮਾਧਿਅਮ ਵਜੋਂ ਅੰਗ੍ਰੇਜ਼ੀ ਦੀ ਵਰਤੋਂ ਕਰਨ 'ਤੇ ਸਹਿਮਤ ਹੋਏ। ਉਨ੍ਹਾਂ ਨੇ ਮਦਰਾਸ, ਕਲਕੱਤਾ ਅਤੇ ਬੰਬੇ ਵਿੱਚ ਵੀ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ - ਇਹ ਸਾਰੀਆਂ ਅਜੇ ਵੀ ਬਰਕਰਾਰ ਹਨ।
ਸਮਾਂ ਬੀਤਣ ਨਾਲ, ਇੱਥੇ ਭਾਰਤੀਆਂ ਦੀ ਇੱਕ ਨਵੀਂ ਪੀੜ੍ਹੀ ਅੰਗ੍ਰੇਜ਼ੀ ਬੋਲ ਰਹੀ ਸੀ ਅਤੇ ਉਹ ਵੀ ਬਹੁਤ ਕਾਫ਼ੀ ਚੰਗੀ ਤਰ੍ਹਾਂ ਨਾਲ। ਉਨ੍ਹਾਂ ਨੇ ਦਫਤਰਾਂ, ਬੈਂਕਾਂ, ਸੈਨਾ, ਰੇਲਵੇ ਸਮੇਤ ਹਰ ਥਾਂ ‘ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ । ਉਨ੍ਹਾਂ ਨੂੰ ਜਲਦੀ ਅਹਿਸਾਸ ਹੋ ਗਿਆ ਕਿ ਭਾਰਤੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਰੇ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਨਾ ਸਿਰਫ ਸਪੱਸ਼ਟ ਅੰਗ੍ਰੇਜ਼ੀ ਬੋਲਦੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਅਸਲ ਵਿੱਚ ਇੰਗਲੈਂਡ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ: ਗਾਂਧੀ, ਨਹਿਰੂ, ਜਿੰਨਾਹ, ਬੋਸ ਅਤੇ ਹੋਰ ਬਹੁਤ ਸਾਰੇ। ਅਤੇ ਇਸ ਲਈ ਇਹੀ ਸਿੱਖਿਆ ਪ੍ਰਣਾਲੀ ਸੀ ਜਿਸ ਨੂੰ ਬ੍ਰਿਟਿਸ਼ ਨੇ ਭਾਰਤ ਵਿੱਚ ਸਥਾਪਿਤ ਕੀਤਾ ਜਿਸ ਨਾਲ ਉਲਟਾ ਉਨ੍ਹਾਂ ਦਾ ਹੀ ਨੁਕਸਾਨ ਹੋਇਆ।
ਡੀ) ਮਦੁਰਾਈ - ਮਾਸੀ ਗਲੀ
ਮਹਾਤਮਾ ਗਾਂਧੀ ਦੀ ਖਾਦੀ ਪਹਿਰਾਵੇ ਵਿੱਚ ਮੂਰਤੀ ਪ੍ਰਤਿਸ਼ਠਾ ਵਾਲੀ ਹੈ। ਇੱਥੋਂ ਤਕ ਕਿ ਉਹ ਆਪਣੀ ਧੋਤੀ, ਸ਼ਾਲ ਅਤੇ ਚੱਪਲ ਪਹਿਨ ਕੇ ਰਾਜਾ ਜਾਰਜ ਪੰਜਵੇਂ ਨੂੰ ਮਿਲਣ ਇੰਗਲੈਂਡ ਗਏ ਸਨ। ਗਾਂਧੀ ਦਰਅਸਲ ਆਪਣੇ ਕਪੜਿਆਂ ਨਾਲ ਜੋੜ ਕੇ ਭਾਰਤ ਵਿੱਚ ਆਰਥਿਕ ਹਾਲਤਾਂ ਬਾਰੇ ਇਕ ਬਿਆਨ ਦਿੰਦੇ ਸਨ। ਭਾਰਤ ਹਮੇਸ਼ਾਂ ਸੂਤੀ ਕੱਪੜੇ ਲਈ ਮਸ਼ਹੂਰ ਰਿਹਾ। ਜਦੋਂ ਬ੍ਰਿਟਿਸ਼ ਇਥੇ ਆਏ, ਤਾਂ ਉਹ ਵੀ ਆਪਣੇ ਨਾਲ ਬਹੁਤ ਸਾਰਾ ਸੂਤ ਲੈ ਗਏ। ਹੌਲ਼ੀ-ਹੌਲ਼ੀ, ਉਨ੍ਹਾਂ ਨੇ ਇੱਥੋਂ ਕੱਚਾ ਸੂਤ ਲੈਣਾ ਸ਼ੁਰੂ ਕਰ ਦਿੱਤਾ, ਇਸ ਨੂੰ ਇੰਗਲੈਂਡ ਵਿੱਚ ਬੁਣਿਆ ਅਤੇ ਤਿਆਰ ਕਪੜੇ ਵਧੇਰੇ ਮੁਨਾਫੇ ਲਈ ਭਾਰਤ ਵਿੱਚ ਵੇਚੇ। ਇਸ ਦਾ ਅਰਥ ਬੁਣਕਰ ਅਤੇ ਜੁਲਾਹੇ ਭਾਰਤ ਵਿੱਚ ਬੇਰੋਜ਼ਗਾਰ ਹੋ ਗਏ ਸਨ। ਹੌਲ਼ੀ-ਹੌਲ਼ੀ, ਪੂਰੀ ਚੰਗੀ ਤਰ੍ਹਾਂ ਸਥਾਪਿਤ ਕੀਤਾ ਕਪਾਹ ਬੁਣਾਈ ਦਾ ਉਦਯੋਗ ਲਗਭਗ ਗਿਰਾਵਟ ਵਿੱਚ ਆ ਗਿਆ।
1921 ਵਿੱਚ, ਗਾਂਧੀ ਤਮਿਲ ਨਾਡੂ ਦੇ ਮਦੁਰਾਈ ਦੇ ਦੌਰੇ 'ਤੇ ਸਨ। ਉਹ ਗ਼ਰੀਬੀ ਤੋਂ ਹੈਰਾਨ ਸੀ ਜੋ ਉਨ੍ਹਾਂ ਸੜਕਾਂ ਤੇ ਵੇਖਿਆ। ਬਹੁਤ ਸਾਰੇ ਲੋਕ ਇੰਨੇ ਗ਼ਰੀਬ ਸਨ ਕਿ ਉਨ੍ਹਾਂ ਲੱਕ ਦੁਆਲੇ ਸਿਰਫ ਲੰਬੇ ਕੱਪੜੇ ਸਨ ਅਤੇ ਕੁਝ ਹੋਰ। ਗਾਂਧੀ ਹੈਰਾਨ ਰਹਿ ਗਏ । ਉਨ੍ਹਾਂ ਫੈਸਲਾ ਲਿਆ ਕਿ ਉਹ ਸਿਰਫ ਉਹੀ ਪਹਿਨਣਗੇ ਜੋ ਦੇਸ਼ ਦੇ ਸਭ ਤੋਂ ਗ਼ਰੀਬਾਂ ਨੇ ਪਹਿਨੀਆ ਸੀ। ਅਗਲੇ ਹੀ ਦਿਨ 22 ਸਤੰਬਰ, 1921 ਨੂੰ ਗਾਂਧੀ ਮਦੁਰਾਈ ਵਿੱਚ ਆਪਣੇ ਕਮਰੇ ਵਿਚੋਂ ਬਾਹਰ ਆਏ, ਇਕ ਧੋਤੀ ਪਾਈ ਹੋਈ ਸੀ, ਪੈਰਾਂ ਵਿੱਚ ਜੁੱਤੀ ਅਤੇ ਇਕ ਸ਼ਾਲ ਸੀ।ਓਦੋਂ ਤੋਂ ਇਹ ਕਪੜੇ ਉਨ੍ਹਾਂ ਦੀ ਮੌਤ ਤਕ, ਉਨ੍ਹਾਂ ਦਾ ਫੈਸ਼ਨ ਪੱਧਰ ਅਤੇ ਪਛਾਣ ਬਣ ਗਏ।
ਗਾਂਧੀ ਨੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੁਦ ਦੇ ਸੂਤ ਨੂੰ ਕਤਾਉਣ ਅਤੇ ਇਸ ਨਾਲ ਖਾਦੀ ਕਪੜੇ ਬਣਾਉਣ ਲਈ ਇੱਕ ਕਤਾਈ ਚਰਖੇ ਦੀ ਵਰਤੋਂ ਕਰਨ। ਦੇਸ਼ ਭਰ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਲੋਕ, ਉਤਸ਼ਾਹ ਨਾਲ ਇਸ ਵੱਲ ਵਧੇ। ਇਸ ਨਾਲ ਗਾਂਧੀ ਨੇ ਸੁਤੰਤਰਤਾ ਅੰਦੋਲਨ ਨੂੰ ਪੜ੍ਹੇ-ਲਿਖੇ ਵਰਗ ਦੇ ਹੱਥਾਂ ਵਿਚੋਂ ਕੱਢ ਲਿਆ ਅਤੇ ਇਸ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ। ਉਸ ਸਮੇਂ ਤੋਂ ਖਾਦੀ ਅਖਵਾਉਣ ਵਾਲੀ ਕਪਾਹ ਸੁਤੰਤਰਤਾ ਸੰਗਰਾਮੀਆਂ ਦੀ ਵਰਦੀ ਬਣ ਗਈ ਅਤੇ ਆਜ਼ਾਦੀ ਲਹਿਰ ਦਾ ਪ੍ਰਤੀਕ ਬਣ ਗਈ।
ਜਿਸ ਘਰ ਵਿੱਚ ਗਾਂਧੀ ਨੇ ਆਪਣਾ ਨਵਾਂ ਪਹਿਰਾਵਾ ਅਪਣਾਇਆ ਉਹ ਅਜੇ ਵੀ ਮਦੁਰਾਈ ਵਿੱਚ ਖੜ੍ਹਾ ਹੈ। ਅੱਜ, ਜ਼ਮੀਨੀ ਮੰਜਿਲ 'ਤੇ ਇੱਕ ਖਾਦੀ ਕਰਘਾ ਸਟੋਰ ਹੈ। ਇਸ ਇਤਿਹਾਸਿਕ ਪਲ ਨੂੰ ਦਰਸਾਉਂਦਿਆਂ ਪਹਿਲੀ ਮੰਜ਼ਲ ਤੇ ਇਕ ਛੋਟਾ ਜਿਹਾ ਅਜਾਇਬ ਘਰ ਹੈ।
ਸ਼੍ਰੀਮਤੀ ਰੁਪਿੰਦਰ ਬਰਾੜ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਮੰਤਰਾਲੇ ਦੇ ਟੂਰਿਜ਼ਮ ਦੇ ਅਤੁੱਲ ਭਾਰਤ ਟੂਰਿਸਟ ਸੁਵਿਧਾਕਰਤਾ ਪ੍ਰਮਾਣੀਕਰਣ ਪ੍ਰੋਗ੍ਰਾਮ ਬਾਰੇ ਗੱਲ ਕੀਤੀ, ਜੋ ਨਾਗਰਿਕਾਂ ਨੂੰ ਔਨਲਾਈਨ ਸਿੱਖਣ ਦੇ ਯੋਗ ਬਣਾਏਗੀ ਅਤੇ ਇੱਕ ਪ੍ਰਮਾਣਿਤ ਸੁਵਿਧਾਕਰਤਾ ਬਣਨਗੇ ਜੋ ਉਨ੍ਹਾਂ ਨੂੰ ਸਾਡੇ ਸੁੰਦਰ ਦੇਸ਼ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਵੇਗਾ। ਇਹ ਉਨ੍ਹਾਂ ਨੂੰ ਜ਼ਿੰਮੇਵਾਰ ਬਣਨ ਅਤੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਨੂੰ ਸਹੀ ਢੰਗ ਨਾਲ ਅਪਨਾਉਣ ਲਈ ਤਾਕਤ ਦੇਵੇਗਾ।
'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਰਾਸ਼ਟਰੀ ਈ-ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/
'ਤੇ ਉਪਲਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਹਨ।
ਵੈਬੀਨਾਰ ਦੀ ਅਗਲੀ ਕੜੀ ਲਈ 14 ਅਗਸਤ 2020 ਨੂੰ ਸਵੇਰੇ 11:00 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਜਿਸ ਦਾ ਸਿਰਲੇਖ ਹੈ ਜਲ੍ਹਿਆਂਵਾਲਾ ਬਾਗ: ਆਜ਼ਾਦੀ ਸੰਗਰਾਮ ਦਾ ਇੱਕ ਨਵਾਂ ਮੋੜ। ਵੈਬੀਨਾਰ ਲਈ ਰਜਿਸਟ੍ਰੇਸ਼ਨ ਖੁੱਲ੍ਹਾ ਹੈ: https://bit.ly/JallianwalaBaghDAD
*****
ਐੱਨਬੀ/ਏਕੇਜੇ/ਓਏ
(Release ID: 1645726)
Visitor Counter : 251