ਖੇਤੀਬਾੜੀ ਮੰਤਰਾਲਾ

ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਅਤੇ ਔਰਗੈਨਿਕ ਖੇਤੀ ਤਹਿਤ ਆਉਂਦੇ ਇਲਾਕੇ ਦੇ ਮਾਮਲੇ ਵਿੱਚ 9ਵੇਂ ਨੰਬਰ ‘ਤੇ; ਭਾਰਤ ਤੋਂ ਪ੍ਰਮੁੱਖ ਔਰਗੈਨਿਕ ਬਰਾਮਦਾਂ ਵਿੱਚ ਅਲਸੀ, ਤਿਲ, ਸੋਇਆਬੀਨ, ਚਾਹ, ਦਵਾਈਆਂ ਵਾਲੇ ਪੌਦੇ, ਚਾਵਲ ਅਤੇ ਦਾਲ਼ਾਂ ਸ਼ਾਮਲ
ਔਰਗੈਨਿਕ ਈ-ਕਮਰਸ ਪਲੈਟਫਾਰਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਕਿ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਪ੍ਰਚੂਨ ਅਤੇ ਥੋਕ ਖਰੀਦਦਾਰਾਂ ਨਾਲ ਜੋੜਿਆ ਜਾ ਸਕੇ


ਸਿਹਤ ਅਤੇ ਪੌਸ਼ਟਿਕਤਾ ਲਈ ਔਰਗੈਨਿਕ ਖੁਰਾਕ #ਆਤਮਨਿਰਭਰ ਕ੍ਰਿਸ਼ੀ

Posted On: 13 AUG 2020 4:03PM by PIB Chandigarh

ਔਰਗੈਨਿਕ ਖੇਤੀ ਦੀ ਵਿਕਾਸ ਕਹਾਣੀ ਕਈ ਖੁਲਾਸੇ ਕਰਨ ਵਾਲੀ ਹੈ ਜਿਸ ਦੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੰਗ ਲਗਾਤਾਰ ਵਧ ਰਹੀ ਹੈ ਕੋਵਿਡ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਦੁਨੀਆ ਵਿੱਚ ਸਿਹਤਮੰਦ ਅਤੇ ਸੁਰੱਖਿਅਤ ਖਾਣੇ ਦੀ ਮੰਗ ਪਹਿਲਾਂ ਹੀ ਉੱਪਰ ਵੱਲ ਨੂੰ ਜਾ ਰਹੀ ਹੈ ਇਸ ਲਈ ਇਹ ਇੱਕ ਢੁਕਵਾਂ ਸਮਾਂ ਹੈ ਕਿ ਸਾਡੇ ਕਿਸਾਨ, ਖਪਤਕਾਰ ਅਤੇ ਵਾਤਾਵਰਣ ਜਿੱਤ ਵਾਲੀ ਸਥਿਤੀ ਨੂੰ ਪਕੜ ਲੈਣ

 

ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਔਰਗੈਨਿਕ ਖੇਤੀ ਦੇ ਮਾਮਲੇ ਵਿੱਚ 9ਵੇਂ ਸਥਾਨ ਉੱਤੇ ਹੈ ਸਿੱਕਮ ਦੁਨੀਆ ਭਰ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਔਰਗੈਨਿਕ ਹੈ ਅਤੇ ਹੋਰ ਰਾਜ ਜਿਵੇਂ ਕਿ ਤ੍ਰਿਪੁਰਾ ਅਤੇ ਉੱਤਰਾਖੰਡ ਦੇ ਵੀ ਅਜਿਹਾ ਬਣਨ ਦੇ ਟੀਚੇ ਹਨ ਉੱਤਰ ਪੂਰਬੀ ਭਾਰਤ ਰਵਾਇਤੀ ਤੌਰ ‘ਤੇ ਔਰਗੈਨਿਕ ਹੈ ਅਤੇ ਉੱਥੇ ਰਸਾਇਣਾਂ ਦੀ ਖਪਤ ਬਾਕੀ ਦੇਸ਼ ਨਾਲੋਂ ਕਾਫੀ ਘੱਟ ਹੈ ਇਸੇਂ ਤਰ੍ਹਾਂ ਕਬਾਇਲੀ ਅਤੇ ਟਾਪੂਆਂ ਦੇ ਖੇਤਰ ਆਪਣੀ ਔਰਗੈਨਿਕ ਕਹਾਣੀ ਜਾਰੀ ਰੱਖਣ ਲਈ ਤਿਆਰ ਹੋ ਰਹੇ ਹਨ

 

ਕਿਸਾਨਾਂ ਨੂੰ ਔਰਗੈਨਿਕ ਖੇਤੀ ਨੂੰ ਅਪਣਾਉਣ ਅਤੇ ਪ੍ਰੀਮੀਅਮ ਕੀਮਤਾਂ ਕਾਰਨ ਆਪਣੇ ਮਿਹਨਤਾਨੇ ਵਿੱਚ ਸੁਧਾਰ ਲਈ ਦੋ ਸਮਰਪਤ ਪ੍ਰੋਗਰਾਮ, ਜਿਨ੍ਹਾਂ ਦੇ ਨਾਮ ਮਿਸ਼ਨ ਔਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਫਾਰ ਨਾਰਥ ਈਸਟ ਰਿਜਨ (ਐੱਮਓਵੀਸੀਡੀ) ਅਤੇ ਪ੍ਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ) ਹਨ, ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ ਤਾਕਿ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਐਗਰੀ-ਐਕਸਪੋਰਟ ਪਾਲਿਸੀ 2018 ਰਾਹੀਂ, ਨਾਲ ਦੇ ਨਾਲ ਜ਼ੋਰ ਦੇ ਕੇ ਭਾਰਤ ਵਿਸ਼ਵ ਔਰਗੈਨਿਕ ਮਾਰਕਿਟ ਵਿੱਚ ਇੱਕ ਪ੍ਰਮੁੱਖ ਖਿਡਾਰੀ ਦੀ ਭੂਮਿਕਾ ਨਿਭਾ ਸਕਦਾ ਹੈ ਭਾਰਤ ਦੀਆਂ ਪ੍ਰਮੁੱਖ ਔਰਗੈਨਿਕ ਬਰਾਮਦਾਂ ਵਿੱਚ ਅਲਸੀ, ਤਿਲ, ਸੋਇਆਬੀਨ, ਚਾਹ, ਦਵਾਈਆਂ ਦੇ ਗੁਣਾਂ ਵਾਲੇ ਪੌਦੇ, ਚਾਵਲ ਅਤੇ ਦਾਲ਼ਾਂ ਸ਼ਾਮਲ ਹਨ ਜਿਨ੍ਹਾਂ ਕਾਰਨ ਔਰਗੈਨਿਕ ਬਰਾਮਦਾਂ ਵਿੱਚ 50 ਫੀਸਦੀ ਦਾ ਵਾਧਾ ਹੋ ਕੇ ਇਹ 2018-19 ਵਿੱਚ 5151 ਕਰੋੜ ਰੁਪਏ ਤੱਕ ਪਹੁੰਚ ਗਈਆਂ ਅਸਾਮ, ਮਿਜ਼ੋਰਮ, ਮਣੀਪੁਰ ਅਤੇ ਨਾਗਾਲੈਂਡ ਤੋਂ ਇੰਗਲੈਂਡ, ਅਮਰੀਕਾ, ਸਵਾਜ਼ੀਲੈਂਡ ਅਤੇ ਇਟਲੀ ਨੂੰ ਬਰਾਮਦਾਂ ਦੀ ਸ਼ੁਰੂਆਤ ਹੋਣਾ ਇਹ ਸਿੱਧ ਕਰਦਾ ਹੈ ਕਿ ਇਨ੍ਹਾਂ ਦੀ ਬਰਾਮਦ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਿਹਤਮੰਦ ਖੁਰਾਕ ਦੀ ਮੰਗ ਵਧੀ ਹੈ

 

ਔਰਗੈਨਿਕ ਉਤਪਾਦਾਂ ਨੂੰ ਸਰਟੀਫਿਕੇਸ਼ਨ ਮਿਲਣਾ ਇਸ ਪ੍ਰਤੀ ਗਾਹਕਾਂ ਦੇ ਭਰੋਸੇ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਦੋਵੇਂ ਪੀਕੇਵੀਵਾਈ ਅਤੇ ਐੱਮਓਵੀਪੀਡੀ ਸ਼ਮੂਲੀਅਤ ਗਰੰਟੀ ਸਕੀਮ (ਪੀਜੀਐੱਸ) ਅਤੇ ਨੈਸ਼ਨਲ ਪ੍ਰੋਗਰਾਮ ਫਾਰ ਔਰਗੈਨਿਕ ਪ੍ਰੋਡਕਸ਼ਨ (ਐਨਪੀਓਪੀ) ਨੂੰ ਕ੍ਰਮਵਾਰ ਘਰੇਲੂ ਅਤੇ ਬਰਾਮਦੀ ਮਾਰਕਿਟ ਨੂੰ ਸਰਟੀਫਿਕੇਸ਼ਨ ਰਾਹੀਂ ਉਤਸ਼ਾਹਿਤ ਕਰ ਰਹੇ ਹਨ ਖੁਰਾਕ ਸੁਰੱਖਿਆ ਅਤੇ ਸਟੈਂਡਰਡਸ (ਔਰਗੈਨਿਕ ਫੂਡਜ਼) ਰੈਗੂਲੇਸ਼ਨ, 2017 ਐੱਨਪੀਓਪੀ ਅਤੇ ਪੀਜੀਐੱਸ ਦੇ ਮਿਆਰਾਂ ਉੱਤੇ ਅਧਾਰਿਤ ਹਨ ਖਪਤਕਾਰਾਂ ਨੂੰ ਐੱਫਐੱਸਐੱਸਏਆਈ, ਜੈਵਿਕ ਭਾਰਤ, ਪੀਜੀਐੱਸ ਔਰਗੈਨਿਕ ਇੰਡੀਆ ਦੇ ਲੋਗੋ ਵੇਖ ਕੇ ਹੀ ਸਮਾਨ ਲੈਣਾ ਚਾਹੀਦਾ ਹੈ ਤਾਕਿ ਸਮਾਨ ਦੀ ਪ੍ਰਮਾਣਿਕਤਾ ਸਿੱਧ ਹੋ ਸਕੇ ਪੀਜੀਐੱਸ ਗ੍ਰੀਨ ਰਸਾਇਣ ਮੁਕਤ ਉਤਪਾਦ ਨੂੰ ਔਰਗੈਨਿਕ ਵਿੱਚ ਤਬਦੀਲ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਸ ਵਿੱਚ ਕਿ ਤਿੰਨ ਸਾਲ ਲਗਦੇ ਹਨ

 

ਤਕਰੀਬਨ 40,000 ਕਲਸਟਰਸ ਨੂੰ ਪੀਕੇਵੀਵਾਈ ਅਧੀਨ ਮਦਦ ਦਿੱਤੀ ਜਾਂਦੀ ਹੈ, ਜੋ ਕਿ ਤਕਰੀਬਨ 7 ਲੱਖ ਹੈਕਟੇਅਰ ਇਲਾਕੇ ਨੂੰ ਕਵਰ ਕਰਦੇ ਹਨ ਐੱਮਓਵੀਸੀਡੀ ਨੇ ਆਪਣੇ ਦਾਇਰੇ ਵਿੱਚ 160 ਐੱਫਪੀਓਜ਼ ਨੂੰ ਸ਼ਾਮਲ ਕੀਤਾ ਜੋ ਕਿ 80,000 ਹੈਕਟੇਅਰ ਵਿੱਚ ਬਿਜਾਈ ਕਰਦੇ ਹਨ ਇਨ੍ਹਾਂ ਕਲਸਟਰਾਂ ਨੂੰ ਟਿਕਾਊ ਬਣਾਏ ਰੱਖਣ ਲਈ ਇਹ ਅਹਿਮ ਹੈ ਕਿ ਅੱਗੇ ਤੋਂ ਮਾਰਕਿਟ ਅਧਾਰਿਤ ਉਤਪਾਦਨ ਕਾਂਟ੍ਰੈਕਟ ਫਾਰਮਿੰਗ ਮੋਡ ਵਿੱਚ ਸ਼ੁਰੂ ਕੀਤਾ ਜਾਵੇ ਤਾਕਿ ਉਤਪਾਦ ਅਤੇ ਉਦਯੋਗ ਲਈ ਇੱਕ ਤਿਆਰ-ਬਰ-ਤਿਆਰ ਮਾਰਕਿਟ ਮੁਹੱਈਆ ਹੋ ਸਕੇ ਅਤੇ ਲੋੜ ਪੈਣ ਤੇ ਜ਼ਰੂਰੀ ਕੁਆਲਿਟੀ ਅਤੇ ਮਾਤਰਾ ਮਿਲ ਸਕੇ ਇਹ ਸਹੀ ਇੱਛਾ ਅਧੀਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੇ ਖਰੀਦਦਾਰ, ਜਿਨ੍ਹਾਂ ਵਿੱਚ ਅਰਕ ਕੱਢਣ ਵਾਲੇ ਉਦਯੋਗ ਵੀ ਸ਼ਾਮਲ ਹੈ ਉੱਚ ਸਮਰੱਥਾ ਵਾਲੀਆਂ ਵਸਤਾਂ ਜਿਵੇਂ ਕਿ ਅਦਰਕ, ਹਲਦੀ, ਕਾਲੇ ਚਾਵਲ, ਮਸਾਲੇ, ਨਿਊਟਰੀ, ਅਨਾਨਾਸ, ਦਵਾਈਆਂ ਵਾਲੇ ਪੌਦੇ, ਕੁਟੂ, ਬਾਂਸ ਦੇ ਦਰਖਤ ਆਦਿ ਸ਼ਾਮਲ ਹਨ ਐੱਨਈਆਰ ਅਧੀਨ ਮਦਰ ਡੇਅਰੀ ਲਈ ਮੇਘਾਲਿਆ, ਰੇਵੰਤਾ ਫੂਡਜ਼ ਅਤੇ ਬਿੱਗ ਬਾਸਕਿਟ ਲਈ ਮਣੀਪੁਰ ਤੋਂ ਸਪਲਾਈ ਸ਼ੁਰੂ ਹੋ ਗਈ ਹੈ ਕਈ ਉਦਾਹਰਣਾਂ ਹਨ ਜਿੱਥੇ ਕਿਸਾਨਾਂ ਦੇ ਗਰੁੱਪ ਆਪਣੀਆਂ ਮਾਰਕਿਟਾਂ ਆਰਡਬਲਿਊਏਜ਼ ਵਿੱਚ ਸਥਾਪਿਤ ਕਰ ਰਹੇ ਹਨ ਅਤੇ ਸਿੱਧੇ ਤੌਰ ‘ਤੇ ਮਾਲ ਵੇਚ ਰਹੇ ਹਨ ਇਹ ਮਾਲ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਖਾਸ ਤੌਰ ‘ਤੇ ਵੇਚਿਆ ਜਾ ਰਿਹਾ ਹੈ ਜਿੱਥੇ ਤਾਜ਼ਾ ਔਰਗੈਨਿਕ ਉਤਪਾਦ ਸ਼ਹਿਰੀ ਲੋਕਾਂ ਦੁਆਰਾ ਬੀਜਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਵਿਚੋਲਿਆਂ ਤੋਂ ਬਿਨਾ ਮਾਲ ਵੇਚਣ ਦਾ ਮੌਕਾ ਮਿਲ ਰਿਹਾ ਹੈ

 

ਮਾਲ ਇਕੱਠਾ ਕਰਨ ਵਾਲਿਆਂ ਦੀ ਲੋੜ ਇਸ ਲਈ ਜ਼ਰੂਰੀ ਹੈ ਤਾਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਚੰਗੇ ਪੱਧਰ ਦੀ ਅਰਥਵਿਵਸਥਾ ਦਾ ਪ੍ਰਬੰਧ ਹੋ ਸਕੇ ਇਸ ਲਈ ਮਾਰਕਿਟ ਅਧਾਰਿਤ ਇੱਕ ਜ਼ਿਲ੍ਹਾ-ਇੱਕ ਉਤਪਾਦ ਦੀ ਧਾਰਨਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵਧੇਰੇ ਕਲਸਟਰ ਵੱਡੇ ਸ਼ਹਿਰਾਂ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ ਜਿੱਥੇ ਔਰਗੈਨਿਕ ਦੀ ਮੰਗ ਵਧੇਰੇ ਹੋਵੇਗੀ

 

ਮਹਾਮਾਰੀ ਤੋਂ ਪ੍ਰਭਾਵਿਤ ਭਾਰਤ ਵਿੱਚ ਚੰਗੀ ਕੁਆਲਿਟੀ ਦੇ ਖਾਣੇ ਤੱਕ ਪਹੁੰਚ ਸਿਹਤ ਵਾਂਗ ਹੀ ਸਰਵਉੱਚ ਹੈ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਧੀ ਮਾਰਕਿਟਿੰਗ ਦੀ ਹਿਮਾਇਤ ਕਰਨ ਤਾਕਿ ਮੰਡੀਆਂ ਵਿੱਚ ਭੀੜ ਘਟਾਈ ਜਾ ਸਕੇ ਜਿਸ ਨਾਲ ਕਈ ਰਾਜ ਆਰਡਰ ਜਾਰੀ ਕਰ ਸਕਣ ਅਤੇ ਕਾਨੂੰਨਾਂ ਵਿੱਚ ਸੋਧ ਕਰ ਸਕਣ ਇਸ ਨਾਲ ਕਿਸਾਨਾਂ ਲਈ ਮਾਰਕਿਟ ਦੇ ਬਦਲ ਖੁਲ੍ਹ ਸਕਣਗੇ ਲੌਜਿਸਟਿਕਸ ਵਿੱਚ ਰੁਕਾਵਟਾਂ ਦੇ ਚਲਦਿਆਂ ਕੰਮ ਕਰਨਾ, ਰੈਗੂਲਰ ਮਾਰਕਿਟਾਂ ਤੱਕ ਪਹੁੰਚ, ਮੰਗ ਵਿੱਚ ਕਮੀ, ਰਾਜਾਂ ਦੀ ਗਿਣਤੀ ਅਤੇ ਕਲਸਟਰਾਂ ਦੀ ਖੋਜ ਅਤੇ ਇਸ ਸੰਕਟ ਨੂੰ ਮੌਕੇ ਵਿੱਚ ਬਦਲਣਾ ਆਦਿ ਪ੍ਰਮੁੱਖ ਰੁਕਾਵਟਾਂ ਹਨ ਕੋਹਿਮਾ ਦੇ ਗ੍ਰੀਨ ਕਾਰਵਾਂ ਨੇ ਮਾਰਕਿਟ ਸੰਪਰਕ ਨਾਗਾਲੈਂਡ ਦੇ ਸਾਰੇ ਪਿੰਡਾਂ ਤੋਂ ਸ਼ਹਿਰੀ ਖੇਤਰਾਂ ਨਾਲ ਸਥਾਪਿਤ ਕਰਕੇ ਸਬਜ਼ੀਆਂ, ਹਥ-ਖੱਡੀ ਉਤਪਾਦ, ਹੱਥਕਰਘਾ (www.instamojo.com) ਇੱਥੇ ਪਹੁੰਚਾਏ ਫਲਾਂ ਅਤੇ ਸਬਜ਼ੀਆਂ ਦੀ ਔਨਲਾਈਨ ਵਿੱਕਰੀ ਐੱਫਪੀਓਜ਼ ਦੁਆਰਾ ਮਹਾਰਾਸ਼ਟਰ ਵਿੱਚ ਘਰ-ਘਰ ਤੱਕ ਜਾ ਕੇ ਕੀਤੀ ਗਈ, ਖਾਸ ਤੌਰ ‘ਤੇ ਇਲੈਕਟ੍ਰਿਕ ਵੈਨਸ ਰਾਹੀਂ ਪੰਜਾਬ ਤੱਕ ਵੀ ਕੀਤੀ ਗਈ ਮਣੀਪੁਰ ਔਰਗੈਨਿਕ ਏਜੰਸੀ (ਐੱਮਓਐੱਮਏ) ਨੇ ਐੱਮਓਵੀਸੀਡੀ ਦੇ ਆਪਣੇ ਸਾਰੇ 15 ਐੱਫਪੀਸੀਜ਼ ਦੀ ਡਿਊਟੀ ਦੋ ਔਰਗੈਨਿਕ ਥੋਕ ਕੇਂਦਰਾਂ ਸੰਜੈਨਥੋਂਗ ਅਤੇ ਚਿੰਗਮੈਰੀਓਂਗ (ਇੰਫਾਲ) ਲਈ ਲਗਾ ਦਿੱਤੀ ਤਾਕਿ ਇਨ੍ਹਾਂ ਦੀ ਅੱਗੋਂ ਖਪਤਕਾਰਾਂ ਨੂੰ ਸਪਲਾਈ ਕੀਤੀ ਜਾ ਸਕੇ

 

ਔਰਗੈਨਿਕ ਈ-ਕਮਰਸ ਪਲੈਟਫਾਰਮ www.jaivikkheti.in ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਕਿ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਪ੍ਰਚੂਨ ਲੋਕਾਂ ਅਤੇ ਵੱਡੀ ਖਰੀਦਦਾਰਾਂ ਨੂੰ ਮਾਲ ਵੇਚਿਆ ਜਾ ਸਕੇ ਡਿਜੀਟਲ ਟੈਕਨੋਲੋਜੀ ਦੀ ਵੱਡੇ ਪੱਧਰ ਤੇ ਵਰਤੋਂ ਮਹਾਮਾਰੀ ਦੇ ਸਮੇਂ ਦੌਰਾਨ ਇੱਕ ਵੱਡੀ ਪ੍ਰਾਪਤੀ ਸਿੱਧ ਹੋਈ ਜਿਸ ਨਾਲ ਯਾਤਰਾ, ਲੌਜਿਸਟਿਕਸ ਆਦਿ ਦੇ ਖਰਚਿਆਂ ਵਿੱਚ ਬੱਚਤ ਹੋਈ ਅਤੇ ਇਸ ਦਾ ਸਵਾਗਤ ਹੋਇਆ ਪਰ ਫਿਰ ਵੀ ਸੂਚਨਾ ਸਾਂਝੀ ਕਰਨ ਦੀ ਕੁਆਲਿਟੀ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ ਅਸਲ ਵਿੱਚ ਵੀਡੀਓ ਕਾਨਫਰੰਸਿੰਗ ਅਤੇ ਵੈਬੀਨਾਰਾਂ ਨੇ ਇਹ ਸੰਭਵ ਬਣਾਇਆ ਕਿ ਹੋਰ ਵਧੇਰੇ ਖੇਤਰਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਕੰਮ ਵਿੱਚ ਵੀ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਅਜਿਹਾ ਆਪ ਜਾ ਕੇ ਮੀਟਿੰਗਾਂ ਕਰਨ ਰਾਹੀਂ ਸੰਭਵ ਨਹੀਂ ਸੀ ਐੱਨਈਆਰ ਰਾਜਾਂ ਨੇ ਸੰਗਠਿਤ ਔਰਗੈਨਿਕ ਫਾਰਮਿੰਗ ਮਾਡਲਸ ਦੇ ਵੈਬੀਨਾਰਾਂ ਵਿੱਚ ਹਿੱਸਾ ਲਿਆ ਇਹ ਆਈਸੀਏਆਰ ਦੁਆਰਾ ਵਿਕਸਿਤ ਕੀਤੇ ਗਏ ਸਨ ਅਤੇ ਇਨ੍ਹਾਂ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਸੀ ਵੀਡੀਓ ਕਾਨਫਰੰਸਾਂ ਉਨ੍ਹਾਂ ਮਸਲਿਆਂ ਨੂੰ ਸਮਝਣ ਲਈ ਕੀਤੀਆਂ ਜਾ ਰਹੀਆਂ ਹਨ  ਜੋ ਕਿ ਕੰਪਨੀਆਂ ਨੂੰ ਪੇਸ਼ ਆ ਰਹੇ ਹਨ ਅਤੇ ਨਾਲ ਹੀ ਰਾਜਾਂ ਅਤੇ ਖੇਤਰੀ ਕੌਂਸਲਾਂ ਨੂੰ ਵੀ ਪੇਸ਼ ਆ ਰਹੇ ਹਨ ਜੋ ਕਿ ਕਲਸਟਰਾਂ ਨਾਲ ਮਿਲਕੇ ਕੰਮ ਕਰ ਰਹੀਆਂ ਹਨ ਅਤੇ ਇਸ ਅਮਲ ਵਿੱਚ ਨਵੀਆਂ ਭਾਈਵਾਲੀਆਂ ਕਾਇਮ ਕੀਤੀਆਂ ਜਾ ਰਹੀਆਂ ਹਨ ਤਾਕਿ ਕਿਸਾਨਾਂ/ ਕਿਸਾਨ ਗਰੁੱਪਾਂ ਤੋਂ ਸਿੱਧੀ ਵਸੂਲੀ ਕੀਤੀ ਜਾ ਸਕੇ

 

ਭਾਰਤ ਵਿੱਚ ਕੁਦਰਤੀ ਫਾਰਮਿੰਗ ਕੋਈ ਨਵੀਂ ਧਾਰਨਾ ਨਹੀਂ ਹੈ ਕਿਉਂਕਿ ਕਈ ਕਿਸਾਨਾਂ ਦੁਆਰਾ ਰਸਾਇਣਾਂ ਦੀ ਵਰਤੋਂ ਤੋਂ ਬਿਨਾ ਆਪਣੀ ਖੇਤੀ ਕੀਤੀ ਜਾ ਰਹੀ ਹੈ ਅਤੇ ਉਹ ਮੁੱਖ ਤੌਰ ‘ਤੇ ਔਰਗੈਨਿਕ ਅਵਸ਼ੇਸ਼ਾਂ, ਗੋਹੇ, ਕੰਪੋਸਟ ਖਾਦ ਆਦਿ ਉੱਤੇ ਸਦੀਆਂ ਤੋਂ ਨਿਰਭਰ ਹਨ ਔਰਗੈਨਿਕ ਖੇਤੀ ਪਿੱਛੇ ਜੋ ਫਲਸਫਾ ਕੰਮ ਕਰਦਾ ਹੈ ਉਸ ਵਿੱਚ ਕਈ ਤੱਤ ਮਿੱਟੀ, ਪਾਣੀ, ਮਾਈਕ੍ਰੋਬਸ ਅਤੇ ਖਰਾਬ ਹੋਏ ਉਤਪਾਦ, ਜੰਗਲਾਤ ਅਤੇ ਕੁਦਰਤੀ ਸੰਸਾਧਨ ਆਦਿ ਸ਼ਾਮਲ ਹਨ ਇਹ ਟਿਕਾਊ ਵਿਕਾਸ ਟੀਚਾ-2 ਦੇ ਅਨੁਸਾਰ ਹਨ ਅਤੇ ਇਹ ਭੁੱਖ ਖਤਮ ਕਰਨ, ਖੁਰਾਕ ਸੁਰੱਖਿਆ ਹਾਸਲ ਕਰਨ, ਪੌਸ਼ਟਿਕਤਾ ਵਿੱਚ ਸੁਧਾਰ ਕਰਨ ਅਤੇ ਟਿਕਾਊ ਖੇਤੀ ਲਈ ਹਨ

 

ਇਸ ਲਈ ਵਧੇਰੇ ਜਾਗਰੂਕਤਾ ਅਤੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਉਤਪਾਦਕਾਂ ਦੀ ਸਮਰੱਥਾ ਵਧਾਉਣ ਨਾਲ ਭਾਰਤੀ ਔਰਗੈਨਿਕ ਕਿਸਾਨ ਜਲਦੀ ਹੀ ਵਿਸ਼ਵ ਖੇਤੀ ਵਪਾਰ ਵਿੱਚ ਆਪਣਾ ਸਹੀ ਸਥਾਨ ਬਣਾ ਲੈਣਗੇ

 

****

 

ਏਪੀਐੱਸ /ਐੱਸਜੀ(Release ID: 1645606) Visitor Counter : 10