ਰੇਲ ਮੰਤਰਾਲਾ

ਪ੍ਰਾਈਵੇਟ ਟ੍ਰੇਨ ਪ੍ਰੋਜੈਕਟ ਆਰਐੱਫਕਿਊਜ਼ (RfQs) ਬਾਰੇ ਦੂਸਰੀ ਪ੍ਰੀ-ਐਪਲੀਕੇਸ਼ਨ ਕਾਨਫਰੰਸ ਆਯੋਜਿਤ

ਟ੍ਰੇਨਾਂ ਜਨਤਕ-ਨਿਜੀ ਭਾਈਵਾਲੀ ਦੇ ਮੋਡ ਉੱਤੇ ਚਲਣਗੀਆਂ


ਇਹ ਟ੍ਰੇਨਾਂ ਰੇਲਵੇ ਦੁਆਰਾ ਪਹਿਲਾਂ ਹੀ ਚਲਾਈਆਂ ਜਾ ਰਹੀਆਂ ਟ੍ਰੇਨਾਂ ਨਾਲੋਂ ਵਾਧੂ ਹੋਣਗੀਆਂ


ਨਿਜੀ ਟ੍ਰੇਨਾਂ ਆਧੁਨਿਕ ਟੈਕਨੋਲੋਜੀ ਲਿਆਉਣਗੀਆਂ


ਇਨ੍ਹਾਂ ਵਾਧੂ ਪ੍ਰਾਈਵੇਟ ਟ੍ਰੇਨਾਂ ਦੀ ਸ਼ੁਰੂਆਤ ਨਾਲ ਨੌਕਰੀਆਂ ਵਿੱਚ ਵਾਧਾ ਹੋਵੇਗਾ

Posted On: 13 AUG 2020 12:45PM by PIB Chandigarh

ਪ੍ਰਾਈਵੇਟ ਟ੍ਰੇਨ ਪ੍ਰੋਜੈਕਟ ਆਰਐੱਫਕਿਊਜ਼ ਬਾਰੇ ਦੂਸਰੀ ਪ੍ਰੀ-ਐਪਲੀਕੇਸ਼ਨ ਕਾਨਫਰੰਸ 12 ਅਗਸਤ, 2020 ਨੂੰ ਆਯੋਜਿਤ ਕੀਤੀ ਗਈ

 

ਯਾਤਰੀ ਟ੍ਰੇਨਾਂ ਦੇ ਆਪ੍ਰੇਸ਼ਨਜ਼ ਵਿੱਚ ਨਿਜੀ ਭਾਈਵਾਲੀ ਦਾ ਪ੍ਰੋਜੈਕਟ ਯਾਤਰੀਆਂ ਦੇ ਅਨੁਭਵ ਵਿੱਚ ਮਿਸਾਲੀ ਤਬਦੀਲੀ ਲਿਆਵੇਗਾ, ਇਸ ਨਾਲ ਸੇਵਾ ਦੀ ਕੁਆਲਿਟੀ ਵਿੱਚ ਭਾਰੀ ਸੁਧਾਰ ਹੋਵੇਗਾ ਅਤੇ ਟ੍ਰਾਂਜ਼ਿਟ ਸਮੇਂ ਵਿੱਚ ਕਮੀ ਆਵੇਗੀ ਅਤੇ ਆਧੁਨਿਕ ਟੈਕਨੋਲੋਜੀ ਦੇ ਰੋਲਿੰਗ ਸਟਾਕ ਦੀ ਸ਼ੁਰੂਆਤ ਨਾਲ ਸਪਲਾਈ-ਮੰਗ ਘਾਟਾ ਹੋਰ ਘਟੇਗਾ ਇਸ ਪ੍ਰੋਜੈਕਟ ਨਾਲ ਜਨਤਾ ਲਈ ਟ੍ਰਾਂਸਪੋਰਟੇਸ਼ਨ ਦੀਆਂ ਸੇਵਾਵਾਂ ਵਿੱਚ ਵਾਧਾ ਹੋਵੇਗਾ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਟ੍ਰੇਨਾਂ ਰੇਲਵੇ ਦੁਆਰਾ ਪਹਿਲਾਂ ਚਲਾਈਆਂ ਜਾ ਰਹੀਆਂ ਟ੍ਰੇਨਾਂ ਨਾਲੋਂ ਵਾਧੂ ਹੋਣਗੀਆਂ

 

ਇਨ੍ਹਾਂ ਵਾਧੂ ਪ੍ਰਾਈਵੇਟ ਟ੍ਰੇਨਾਂ ਦੀ ਸ਼ੁਰੂਆਤ ਨਾਲ ਨੌਕਰੀਆਂ ਵਿੱਚ ਵਾਧਾ ਹੋਣ ਦੀ ਆਸ ਹੈ

 

ਪ੍ਰੋਜੈਕਟ ਨੂੰ ਹੱਥ ਵਿੱਚ ਲੈਣ ਵਾਲੇ ਨਿਜੀ ਭਾਈਵਾਲਾਂ ਦੀ ਚੋਣ ਇਕ ਦੋ-ਪੜਾਵੀ ਮੁਕਾਬਲੇ ਦੀ ਬੋਲੀ ਦੇ ਅਮਲ ਰਾਹੀਂ ਕੀਤੀ ਜਾਵੇਗੀ ਜਿਸ ਵਿੱਚ ਯੋਗਤਾ ਲਈ ਬੇਨਤੀ (ਆਰਐੱਫਕਿਊ) ਅਤੇ ਪ੍ਰਸਤਾਵ ਲਈ ਬੇਨਤੀ (ਆਰਐੱਫਪੀ) ਸ਼ਾਮਿਲ ਹੋਣਗੇ

 

ਪਹਿਲੀ ਪ੍ਰੀ-ਐਪਲੀਕੇਸ਼ਨ ਕਾਨਫਰੰਸ 21 ਜੁਲਾਈ, 2020 ਨੂੰ ਆਯੋਜਿਤ ਹੋਈ ਸੀ

 

ਪਹਿਲੀ ਪ੍ਰੀ-ਐਪਲੀਕੇਸ਼ਨ ਕਾਨਫਰੰਸ ਤੋਂ ਬਾਅਦ ਰੇਲਵੇ ਮੰਤਰਾਲਾ ਨੇ ਆਰਐੱਫਕਿਊ ਫੀਸ ਵਿੱਚ ਇੱਕ ਤੋਂ ਵੱਧ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਫੀਸ ਵਿੱਚ ਦਸਵੇਂ ਹਿੱਸੇ ਦੀ ਕਮੀ ਕਰ ਦਿੱਤੀ ਸੀ, ਇਕ ਬੋਲੀਕਾਰ ਦੁਆਰਾ ਤਿੰਨ ਪ੍ਰੋਜੈਕਟਾਂ ਤੱਕ ਦੀ ਪਾਬੰਦੀ ਨੂੰ ਖਤਮ ਕਰ ਦਿੱਤਾ ਸੀ ਅਤੇ ਸਪਸ਼ਟ ਕੀਤਾ ਸੀ ਕਿ ਟ੍ਰੇਨਾਂ ਨੂੰ ਪਟੇ ਤੇ ਦੇਣ ਦੀ ਖੁਲ੍ਹ ਹੋਵੇਗੀ ਰੇਲ ਮੰਤਰਾਲਾ ਨੇ ਟ੍ਰੈਫਿਕ ਡਾਟਾ, ਰਿਆਇਤੀ ਸਮਝੌਤੇ ਦਾ ਖਰੜਾ, ਵਿਹਾਰਕਤਾ ਰਿਪੋਰਟ ਦਾ ਖਰੜਾ ਅਤੇ ਮੈਨੂਅਲ ਫਾਰ ਸਟੈਂਡ੍ਰਡਜ਼ ਐਂਡ ਸਪੈਸੀਫਿਕੇਸ਼ਨਸ ਆਵ੍ ਟ੍ਰੇਨਸ ਆਦਿ ਨੂੰ ਸਾਂਝਾ ਕੀਤਾ ਸੀ

 

ਬੋਲੀ ਦੇ ਅਮਲ ਦੇ ਹਿੱਸੇ ਵਜੋਂ ਰੇਲਵੇ ਮੰਤਰਾਲਾ ਨੇ ਦੂਸਰੀ ਪ੍ਰੀ-ਐਪਲੀਕੇਸ਼ਨ ਕਾਨਫਰੰਸ 12 ਅਗਸਤ, 2020 ਨੂੰ ਆਯੋਜਿਤ ਕੀਤੀ ਜਿਸ ਨੂੰ ਭਰਵਾਂ ਹਾਂ-ਪੱਖੀ ਹੁੰਗਾਰਾ ਮਿਲਿਆ ਅਤੇ 23 ਦੇ ਕਰੀਬ ਸੰਭਾਵਿਤ ਅਰਜ਼ੀਆਂ ਵੱਖ-ਵੱਖ ਪ੍ਰੋਫਾਈਲਾਂ ਦੀਆਂ ਮਿਲੀਆਂ

 

ਇਨ੍ਹਾਂ ਅਰਜ਼ੀਕਰਤਾਵਾਂ ਨੇ ਰੇਲਵੇ ਮੰਤਰਾਲੇ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਕਿ ਪ੍ਰੋਜੈਕਟ ਦੇ ਸਬੰਧਿਤ ਵੇਰਵੇ ਪਾਰਦਰਸ਼ੀ ਢੰਗ ਨਾਲ ਸਾਂਝੇ ਕੀਤੇ ਜਾਣ

 

ਇਸ ਕਾਨਫਰੰਸ ਦੀ ਸ਼ੁਰੂਆਤ ਆਰਐੱਫਕਿਊ ਦੀਆਂ ਸ਼ਰਤਾਂ ਅਤੇ ਪ੍ਰੋਜੈਕਟ ਦੇ ਕੰਟੂਰਜ਼ ਉੱਤੇ ਨਜ਼ਰ ਮਾਰਨ ਨਾਲ ਹੋਈ ਜਿਸ ਤੋਂ ਬਾਅਦ ਸੰਭਾਵਿਤ ਅਰਜ਼ੀਕਾਰਾਂ ਦੁਆਰਾ ਕੀਤੇ ਗਏ ਸਵਾਲਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਅਤੇ ਰੇਲਵੇ ਮੰਤਰਾਲਾ ਅਤੇ ਨੀਤੀ ਆਯੋਗ ਨੇ ਉਨ੍ਹਾਂ ਉੱਤੇ ਸਪਸ਼ਟੀਕਰਨ ਦਿੱਤੇ ਜਿਸ ਨਾਲ ਆਰਐੱਫਕਿਊ ਅਤੇ ਬੋਲੀ ਅਮਲ ਦੇ ਪ੍ਰਬੰਧਾਂ ਬਾਰੇ ਸਪਸ਼ਟਤਾ ਹੋ ਗਈ

 

ਅਰਜ਼ੀਕਾਰਾਂ ਨੇ ਕਈ ਮੁੱਦਿਆਂ ਉੱਤੇ ਸਵਾਲ ਪੁੱਛੇ ਅਤੇ ਉਨ੍ਹਾਂ ਦਾ ਸਪਸ਼ਟੀਕਰਨ ਅਤੇ ਹੱਲ ਦੱਸਿਆ ਗਿਆ

 

ਇਸ ਤੋਂ ਇਲਾਵਾ ਅਰਜ਼ੀਕਾਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਰਐੱਫਕਿਊ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਵਿੱਚ ਦਿੱਤੀਆਂ ਸਾਰੀਆਂ ਹਿਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ

 

ਦੂਸਰੀ ਪ੍ਰੀ-ਐਪਲੀਕੇਸ਼ਨ ਕਾਨਫਰੰਸ ਬਾਰੇ ਪ੍ਰਤੀਕਰਮ 21 ਅਗਸਤ, 2020 ਨੂੰ ਅੱਪਲੋਡ ਕੀਤੇ ਜਾਣਗੇ

 

ਆਰਐੱਫਕਿਊ ਨੂੰ ਖੋਲ੍ਹਣ ਦੀ ਤਰੀਕ 8 ਸਤੰਬਰ, 2020 ਹੋਵੇਗੀ

 

ਪ੍ਰੋਜੈਕਟ ਦੇ ਦਸਤਾਵੇਜ਼, ਜਿਨ੍ਹਾਂ ਵਿੱਚ ਆਰਐੱਫਕਿਊ, ਆਰਐੱਫਕਿਊ ਵਿੱਚ ਸੋਧ, ਰਿਆਇਤੀ ਸਮਝੌਤੇ ਦਾ ਖਰੜਾ, ਵਿਹਾਰਕਤਾ ਰਿਪੋਰਟ https://eprocure.gov.in/eprocure/app ਉੱਤੇ ਮੁੱਹਈਆ ਹਨ ਜਿਸ ਦੀ ਕੈਪਸ਼ਨ  “ਟ੍ਰੇਨ ਅਪਰੇਸ਼ਨ" ਹੈ

 

ਮੈਨੂਅਲ ਆਵ੍ ਸਪੈਸੀਫਿਕੇਸ਼ਨਸ ਐਂਡ ਸਟੈਂਡਰਡਸ ਫਾਰ ਦ ਟ੍ਰੇਨਸ ਦਾ ਖਰੜਾ https://rdso.indianrailways.gov.in/ ਉੱਤੇ ਪ੍ਰਤੀਭਾਗੀਆਂ ਦੀਆਂ ਟਿੱਪਣੀਆਂ ਲਈ ਅੱਪਲੋਡ ਕੀਤਾ ਗਿਆ ਹੈ

 

*****

 

ਡੀਜੇਐੱਨ/ਐੱਮਕੇਵੀ



(Release ID: 1645583) Visitor Counter : 167