ਉਪ ਰਾਸ਼ਟਰਪਤੀ ਸਕੱਤਰੇਤ

ਇਤਿਹਾਸ ਦੇ ਸੰਪੂਰਨ ਪ੍ਰਮਾਣਿਕ ਯਥਾਰਥ ਨੂੰ ਸਮੁੱਚਤਾ ਵਿੱਚ ਪ੍ਰਕਾਸ਼ ‘ਚ ਲਿਆਉਣ ਦੀ ਜ਼ਰੂਰਤ ਹੈ : ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਦੇਸ਼ ਦੇ ਕਈ ਖੇਤਰਾਂ ਦੇ ਕ੍ਰਾਂਤੀਕਾਰੀਆਂ ਦੇ ਬਲੀਦਾਨ ਨੂੰ ਸਕੂਲੀ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ


ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਨੇਤਾਜੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਅੱਗੇ ਵਧ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ‘ਆਤਮਨਿਰਭਰ ਭਾਰਤ’ ਅਭਿਯਾਨ ਨੂੰ ਸਫਲ ਬਣਾਉਣ ਦੀ ਤਾਕੀਦ ਦਿੱਤਾ

Posted On: 12 AUG 2020 12:27PM by PIB Chandigarh

 

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਇਤਿਹਾਸ ਦੇ ਸੰਪੂਰਨ ਪ੍ਰਮਾਣਿਕ ਯਥਾਰਥ ਨੂੰ ਸਮੁੱਚਤਾ ਵਿੱਚ ਪ੍ਰਕਾਸ਼ ‘ਚ ਲਿਆਉਣ ਦੀ ਜ਼ਰੂਰਤ ਹੈ। 

ਉਨ੍ਹਾਂ ਨੇ ਅੱਜ ਆਪਣੇ ਉਪ ਰਾਸ਼ਟਰਪਤੀ ਨਿਵਾਸ ‘ਤੇ ਆਯੋਜਿਤ ਸਮਾਰੋਹ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਆਈਐੱਨਏ ਟਰੱਸਟ ਦੇ ਸਹਾਇਕ ਮੈਂਬਰ ਡਾ. ਕਲਿਆਣ ਕੁਮਾਰ ਡੇ ਦੁਆਰਾ ਲਿਖਿਤ ਪੁਸਤਕ ‘ਨੇਤਾਜੀ-ਇੰਡੀਆਜ ਇੰਡੀਪੈਂਡੈਂਸ ਐਂਡ ਬ੍ਰਿਟਿਸ਼ ਆਰਕਾਈਵਸ’ ਜਾਰੀ ਕੀਤੀ। 
ਉਨ੍ਹਾਂ ਨੇ ਕਿਹਾ ਕਿ ਪੁਸਤਕ ਵਿੱਚ ਸੁਤੰਤਰਤਾ ਅੰਦੋਲਨ ਦੌਰਾਨ ਨੇਤਾਜੀ ਦੀ ਮਹੱਤਵਪੂਰਨ ਭੂਮਿਕਾ ਨਾਲ ਸੰਬਧਿਤ ਪ੍ਰਮਾਣਿਕ ਦਸਤਾਵੇਜ਼ਾਂ ਦਾ ਸੰਕਲਨ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਵਾਕਫ਼ ਹੋਣਾ ਚਾਹੀਦਾ ਹੈ। 

ਉਨ੍ਹਾਂ ਨੇ ਕਿਹਾ ਕਿ ਦੇਸ਼  ਦੇ ਕਈ ਖੇਤਰਾਂ ਦੇ ਕ੍ਰਾਂਤੀਕਾਰੀਆਂ ਦੇ ਅਮਰ ਬਲੀਦਾਨਾਂ ਨੂੰ ਸਕੂਲੀ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੇ ਕਈ ਆਯਾਮ ਅਤੇ ਪਹਿਲੂ ਸਨ,  ਜਿਨ੍ਹਾਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ, ‘ਭਾਰਤ ਦੇ ਵਿਭਿੰਨ ਹਿੱਸਿਆਂ ਦੇ ਕਈ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਉਨ੍ਹਾਂ ਨਾਲ ਜੁੜੀਆਂ ਜੋਸ਼ਪੂਰਨ ਗਾਥਾਵਾਂ ‘ਤੇ ਵੀ ਪ੍ਰਕਾਸ਼ ਪਾਇਆ ਜਾਣਾ ਚਾਹੀਦਾ ਹੈ।’

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੁਤੰਤਰਤਾ ਅੰਦੋਲਨ ਦੌਰਾਨ ਨੇਤਾਜੀ ਦੀ ਸਾਹਸੀ ਅਤੇ ਓਜਸਵੀ ਅਗਵਾਈ ਨੌਜਵਾਨਾਂ ਲਈ ਮਿਸਾਲੀ ਪ੍ਰੇਰਣਾ ਦਾ ਸਰੋਤ ਸੀ। 

ਉਨ੍ਹਾਂ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਦਸਤਾਵੇਜ਼ਾਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਨੇਤਾਜੀ ਦੁਆਰਾ ਆਈਐੱਨਏ  ਦੇ ਗਠਨ ਅਤੇ ਜਨਤਾ ਵਿੱਚ ਉਸ ਦੀ ਵਧਦੀ ਮਕਬੂਲੀਅਤ ਤੋਂ ਅੰਗਰੇਜ਼ ਘਬਰਾ ਗਏ ਸਨ ਅਤੇ ਭਾਰਤ ਦੀ ਸੁਤੰਤਰਤਾ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਰਹੀ। 

ਅੱਜ ਅੰਤਰਰਾਸ਼ਟਰੀ ਯੁਵਾ ਦਿਵਸ  ਦੇ ਅਵਸਰ ‘ਤੇ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਤੋਂ ਉਮੀਦ ਕੀਤੀ ਕਿ ਉਹ ਨੇਤਾਜੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦਾ ਅਨੁਸਰਣ ਕਰਨਗੇ ਅਤੇ ਨਵਾਂ ਭਾਰਤ ਬਣਾਉਣ ਵਿੱਚ ਆਪਣੇ ਤਰਫੋਂ ਅਹਿਮ ਯੋਗਦਾਨ ਦੇਣਗੇ। 

ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਦੇ ਸਾਹਮਣੇ ਅਨੇਕ ਚੁਣੌਤੀਆਂ ਹਨ ਅਤੇ ਯੁਵਾ ਅਨਪੜ੍ਹਤਾ,  ਭ੍ਰਿਸ਼ਟਾਚਾਰ,  ਗ਼ਰੀਬੀ,  ਜਾਤੀਵਾਦ,  ਮਹਿਲਾ-ਪੁਰਸ਼ ਭੇਦਭਾਵ ਜਿਹੀਆਂ ਸਮਾਜਿਕ ਕੁਰੀਤੀਆਂ ਸਮਾਪਤ ਕਰਕੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਈਏ। 

ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਮਹਾਨ ਰਾਸ਼ਟਰ ਆਪਣੀ ਨੀਅਤੀ ਖੁਦ ਬਣਾਉਂਦੇ ਹਨ ਅਤੇ ਇਹੀ ਵਿਸ਼ਵਾਸ ਉਨ੍ਹਾਂ ਨੇ ਜਨਤਾ ਵਿੱਚ ਵੀ ਜਗਾਇਆ। ਨੇਤਾਜੀ ਨੂੰ ਭਾਰਤ ਦੀ ਸੱਭਿਅਤਾਗਤ ਸੱਭਿਆਚਾਰਕ ਵਿਰਾਸਤ ‘ਤੇ ਵਿਸ਼ਵਾਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਭਾਰਤੀ ਹਾਂ,  ਧਰਮ,  ਜਾਤ,  ਭਾਸ਼ਾ ਅਤੇ ਖੇਤਰ ਦੀ ਪਹਿਚਾਣ ਗੌਣ ਹੈ। 

ਸ਼੍ਰੀ ਨਾਇਡੂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਦੇਸ਼ ਲਈ ਇੱਕ ਆਤਮਨਿਰਭਰ ਸੁਦ੍ਰਿੜ੍ਹ ਅਰਥਵਿਵਸਥਾ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਨੇ ਨਿਜੀ ਖੇਤਰ,  ਬੁੱਧੀਜੀਵੀਆਂ ਸਹਿਤ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਆਤਮਨਿਰਭਰਤਾ ਅਭਿਯਾਨ ਨੂੰ ਸਫਲ ਬਣਾਉਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ।

****

ਵੀ ਰਵੀ ਰਾਮਾਕ੍ਰਿਸ਼ਨ/ਮਾਹਰ ਸਿੰਘ/ਮੇਘਾ ਸੰਨੀ/ਦੀਪਾਲੀ ਪੰਡਿਤ



(Release ID: 1645428) Visitor Counter : 149