ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੜਾਅ -2) ਤਹਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁਕਾਈ ਅਤੇ ਵੰਡ ਦੀ ਸਮੀਖਿਆ

ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੀਐੱਮਜੀਕੇਏ-2 ਤਹਿਤ ਐਡੀਸ਼ਨਲ ਮੁਫਤ ਅਨਾਜ ਦੀ ਵੰਡ ਨੂੰ ਜੁਲਾਈ ਅਤੇ ਅਗਸਤ 2020 ਦੇ ਅੰਤ ਤੱਕ ਪੂਰਾ ਕੀਤੇ ਜਾਣ ਦੀ ਉਮੀਦ ਹੈ

Posted On: 11 AUG 2020 7:57PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸੱਕਤਰ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਦੁਆਰਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਪੜਾਅ -2 ਦੇ ਤਹਿਤ ਅਤੇ ਆਤਮ ਨਿਰਭਰ ਭਾਰਤ ਸਕੀਮ (ਏਐੱਨਬੀਐੱਸ) ਤਹਿਤ ਅਨਾਜ (ਕਣਕ/ਚਾਵਲ) ਅਤੇ ਚਣਾ ਦੀ ਵੰਡ, ਚੁਕਾਈ ਅਤੇ ਸਥਿਤੀ ਦੀ ਪ੍ਰਗਤੀ ਬਾਰੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕ ਅਤੇ ਸਕੱਤਰਾਂ ਸਿਵਲ ਸਪਲਾਈ ਇੰਚਾਰਜ ਇੱਕ ਵੀਡੀਓ ਕਾਨਫਰੰਸ ਜ਼ਰੀਏ ਸਮੀਖਿਆ ਮੀਟਿੰਗ ਕੀਤੀ।

 

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਨੇ ਚਾਲੂ ਸੰਕਟ ਦੇ ਸਮੇਂ ਸਾਰੇ ਐੱਨਐੱਫਐੱਸਏ ਲਾਭਾਰਥੀਆਂ ਲਈ ਅਨਾਜ ਦੀ ਉਚਿਤ ਮਾਤਰਾ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਸਮੇਂ ਸਿਰ ਉਪਲਬਧ ਕਰਵਾਉਣ ਲਈ ਜੁਲਾਈ ਅਤੇ ਅਗਸਤ 2020 ਦੇ ਮਹੀਨਿਆਂ ਲਈ ਅਨਾਜ ਦੀ ਚੁਕਾਈ ਅਤੇ ਵੰਡ ਸਥਿਤੀ ਦੇ ਸਬੰਧ ਵਿੱਚ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸੱਕਤਰ ਨੇ ਆਤਮ ਨਿਰਭਰ ਭਾਰਤ ਸਕੀਮ ਦੇ ਤਹਿਤ, ਸਾਰੇ ਪ੍ਰਵਾਸੀਆਂ / ਫਸੇ ਪ੍ਰਵਾਸੀ ਵਿਅਕਤੀਆਂ ਨੂੰ ਮੁਫਤ ਅਨਾਜ ਦੀ ਵੰਡ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ, ਜਿਹੜੇ ਨਾ ਤਾਂ ਐੱਨਐੱਫਐੱਸਏ ਤਹਿਤ ਆਉਂਦੇ ਹਨ ਅਤੇ ਨਾ ਹੀ ਕਿਸੇ ਰਾਜ ਦੀ ਪੀਡੀਐੱਸ ਸਕੀਮ ਤਹਿਤ। ਜਿਸ ਦੀ ਵੰਡ ਦੀ ਮਿਆਦ 31 ਅਗਸਤ 2020 ਤੱਕ ਵਧਾ ਦਿੱਤੀ ਗਈ ਹੈ।

 

ਕੁਝ ਰਾਜਾਂ ਨੂੰ ਛੱਡ ਕੇ, ਜਿੱਥੇ ਪੀਐੱਮਜੀਕੇਵਾਈ ਦੇ ਤਹਿਤ ਮੁਫਤ ਅਨਾਜ ਦੀ ਵੰਡ ਕੁਝ ਦੇਰੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਨਿਯਮਿਤ ਐੱਨਐੱਫਐੱਸਏ ਅਨਾਜ ਅਤੇ ਪੀਐੱਮਜੀਕੇਏਵਾਈ ਅਨਾਜ ਅਤੇ ਹੋਰ ਢੋਆ-ਢੁਆਈ ਦੀਆਂ ਰੁਕਾਵਟਾਂ ਦੇ ਬਾਵਜੂਦ ਵੰਡ ਚੱਕਰ ਦੇ ਅਨੁਕੂਲ ਹੋਣ ਕਾਰਨ, ਬਹੁਤ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਨਾਜ ਦੀ ਚੁਕਾਈ ਅਤੇ ਵੰਡ ਤਸੱਲੀਬਖਸ਼ ਹੈ। ਲਗਭਗ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਜੁਲਾਈ ਅਤੇ ਅਗਸਤ 2020 ਦੇ ਅੰਤ ਤੱਕ ਦੇ ਮਹੀਨਿਆਂ ਲਈ ਪੀਐੱਮਜੀਕੇਏ-2 ਦੇ ਤਹਿਤ ਐਡੀਸ਼ਨਲ ਮੁਫਤ ਅਨਾਜ ਦੀ ਵੰਡ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

 

   ****

 

ਏਪੀਐੱਸ/ਐੱਸਜੀ/ਐੱਮਐੱਸ


(Release ID: 1645262)