ਸਿੱਖਿਆ ਮੰਤਰਾਲਾ

‘ਉਚੇਰੀ ਸਿੱਖਿਆ ’ਚਵੱਡੇ ਸੁਧਾਰਾਂ ’ਤੇ ਸੰਮੇਲਨ’ਦੇ ਸਮਾਪਤੀ ਸ਼ੈਸ਼ਨ ਨੂੰ ’ਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸੰਬੋਧਨ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸਮੰਤਰੀਨੇ ਉੱਚ ਸਿੱਖਿਆ ਅਦਾਰਿਆਂਨੂੰ ਅਪਰੈਂਟਿਸਸ਼ਿਪ/ਇੰਟਰਨਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਚਾਲੂ ਕਰਨ ਲਈ ਯੂਜੀਸੀ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਅਪਰੈਂਟਿਸਸ਼ਿਪਏਮਬੇਡਡਪ੍ਰੋਗਰਾਮ ਨੌਜਵਾਨਾਂ ਦੀ ਰੁਜ਼ਗਾਰਯੋਗਤਾ ਵਧਾਉਣਗੇ: ਸ਼੍ਰੀ ਰਮੇਸ਼ਪੋਖਰਿਆਲ ‘ਨਿਸ਼ੰਕ’

Posted On: 07 AUG 2020 7:09PM by PIB Chandigarh

ਯੂਨੀਅਨ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਜ਼ਰੀਏ ‘ਨੈਸ਼ਨਲ ਸਿੱਖਿਆ ਨੀਤੀ ਦੇ ਤਹਿਤ ਉਚੇਰੀ ਸਿੱਖਿਆ ਵਿੱਚ ਵੱਡੇ ਸੁਧਾਰਾਂ’ਤੇ ਸੰਮੇਲਨਦੇ ਆਖ਼ਰੀ ਸੈਸ਼ਨ ਨੂੰ ਸੰਬੋਧਨ ਕੀਤਾ ਐੱਮਓਐੱਸ, ਐਜੂਕੇਸ਼ਨ, ਸ੍ਰੀ ਸੰਜੇ ਧੋਤਰਾ ਨੇਵੀ ਇਸ ਮੌਕੇ ਸ਼ਿਰਕਤ ਕੀਤੀ। ਸਕੱਤਰ, ਉੱਚ ਸਿੱਖਿਆ ਵਿਭਾਗ ਸ਼੍ਰੀ ਅਮਿਤ ਖਰੇ; ਚੇਅਰਮੈਨ, ਯੂਜੀਸੀ, ਸ਼੍ਰੀ ਡੀ.ਪੀ. ਸਿੰਘ ਅਤੇ ਮੰਤਰਾਲੇਅਤੇ ਯੂਜੀਸੀ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ, ਐੱਚਆਰਡੀ ਮੰਤਰੀ ਨੇ ਅਪ੍ਰੈਂਟਿਸਸ਼ਿਪ/ਇੰਟਰਨਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਚਾਲੂ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਲਈ ਵਰਚੁਅਲ ਤੌਰ ’ਤੇ ਯੂਜੀਸੀ ਦਿਸ਼ਾ ਨਿਰਦੇਸ਼ਜਾਰੀ ਕੀਤੇ

ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਅਤੇ ਉਮੀਦਾਂ ਨੂੰ ਦੁਹਰਾਇਆ ਅਤੇ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਅਦਾਰਿਆਂ ਵਿੱਚ ਐੱਨਈਪੀ ’ਤੇ ਵੈਬੀਨਾਰ ਲਗਾਉਣ। ਉਨ੍ਹਾਂ ਨੇ ਸੰਮੇਲਨ ਦੀ ਉੱਚੀ ਸਮਝਦਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਸੰਗ੍ਰਹਿ ਦੇ ਰੂਪ ਵਿੱਚਇਕੱਠਾ ਕਰਨ ਦਾ ਸੁਝਾਅ ਦਿੱਤਾਉਨ੍ਹਾਂ ਇਹ ਵੀ ਕਿਹਾ ਕਿ ਰੁਜ਼ਗਾਰ ਪੈਦਾ ਕਰਨਾ ਅਤੇ ਨੌਜਵਾਨਾਂ ਦੀ ਰੁਜ਼ਗਾਰਯੋਗਤਾ ਵਿੱਚ ਸੁਧਾਰ ਲਿਆਉਣਾ ਸਰਕਾਰ ਦੀ ਪਹਿਲੀ ਚਿੰਤਾ ਹੈ ਅਤੇ ਇਹ ਐੱਨਈਪੀ - 2020 ਵਿੱਚ ਝਲਕਦਾ ਹੈ।

ਯੂਜੀਸੀ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕਰਦਿਆਂ ਸ੍ਰੀ ਪੋਖਰਿਆਲ ਨੇ ਕਿਹਾ ਕਿ ਭਾਰਤ 2030 ਤੱਕ ਵਿਸ਼ਵ ਵਿੱਚ ਸਭ ਤੋਂ ਵੱਧ ਕੰਮਕਾਜੀ ਉਮਰ ਦੀ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਭਾਰਤ ਦੇ ਮਹੱਤਵਪੂਰਣ ਜਨਸੰਖਿਆ ਲਾਭ (ਡੈਮੋਗ੍ਰਾਫਿਕ ਡਿਵੀਡੈਂਡ) ਨੂੰ ਵਰਤਣ ਲਈ, ਨਾ ਸਿਰਫ਼ ਸਿੱਖਿਆ ਦੀ ਗੁਣਵਤਾਵਿੱਚ ਸੁਧਾਰ ਕਰਨਾ ਬਲਕਿ ਇਸ ਨੂੰ ਰੁਜ਼ਗਾਰ ਦੀਆਂ ਸ਼ਰਤਾਂਲਈ ਢੁੱਕਵਾਂ ਬਣਾਉਣ ਦੀ ਵੀ ਲੋੜ ਹੈਉਨ੍ਹਾਂ ਕਿਹਾ ਕਿ ਇਸ ਲਈ ਉਦਯੋਗ ਦੀਆਂ ਜ਼ਰੂਰਤਾਂ ਮੁਤਾਬਕ ਸਿੱਖਿਆ ਨੂੰ ਬਦਲਣ ਵਾਲੀ ਨਵੀਂ ਸਮਝ ਦੀ ਲੋੜ ਹੈ। ਮੰਤਰੀ ਨੇ ਅੱਗੇ ਕਿਹਾ ਕਿ ਨੌਜਵਾਨਾਂ ਦੀ ਰੁਜ਼ਗਾਰਯੋਗਤਾ ਵਿੱਚ ਸੁਧਾਰ ਕਰਨਾ ਸਰਕਾਰ ਦੀ ਤਰਜੀਹ ਹੈ, 2020-21 ਦਾ ਕੇਂਦਰੀ ਬਜਟ ਆਮ ਧਾਰਾ ਦੇ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਵਿੱਚ ਸੁਧਾਰ ਲਿਆਉਣ ਲਈ ਅਪ੍ਰੈਂਟਿਸਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਹੈ।

ਸ੍ਰੀ ਪੋਖਰਿਆਲ ਨੇ ਕਿਹਾ ਕਿ ਅਪ੍ਰੈਂਟਿਸਸ਼ਿਪ/ਇੰਟਰਨਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਚਲਾਉਣ ਲਈ ਉੱਚ ਸਿੱਖਿਆ ਸੰਸਥਾਵਾਂ ਲਈ ਯੂਜੀਸੀ ਦਿਸ਼ਾ ਨਿਰਦੇਸ਼, ਉੱਚ ਸਿੱਖਿਆ ਸੰਸਥਾਵਾਂ ਨੂੰ ਸਧਾਰਨ ਡਿਗਰੀ ਪ੍ਰੋਗਰਾਮਾਂ ਵਿੱਚ ਇੱਕ ਮਿਸਾਲੀ ਤਬਦੀਲੀ ਲਿਆਉਣ ਅਤੇ ਰੁਜ਼ਗਾਰਯੋਗਤਾ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੇ ਯੋਗ ਬਣਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਜੀਸੀ ਦਿਸ਼ਾ ਨਿਰਦੇਸ਼ ਉੱਚ ਸਿੱਖਿਆ ਸੰਸਥਾਵਾਂ ਨੂੰ ਅਪ੍ਰੈਂਟਿਸਸ਼ਿਪ/ਇੰਟਰਨਸ਼ਿਪ ਲਈ ਸਾਰੇ ਯੂਜੀ ਡਿਗਰੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦਾ ਵਿਕਲਪ ਦੇਣਗੇ ਜਿਵੇਂ ਕਿ ਯੂਜੀਸੀ ਐਕਟ, 1956 ਦੀ ਧਾਰਾ 22 (3) ਦੇ ਤਹਿਤ ਯੂਜੀਸੀ ਦੁਆਰਾ ਨਿਰਧਾਰਤ ਕੀਤਾ ਗਿਆ ਹੈ

ਸੰਬੋਧਨ ਕਰਦਿਆਂ ਸ੍ਰੀ ਧੋਤਰਾ ਨੇ ਸੰਮੇਲਨ ਵਿੱਚ ਸਾਰੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਨੀਤੀ ਪ੍ਰਧਾਨ ਮੰਤਰੀ ਦੁਆਰਾ ਵਧੀਆਢੰਗ ਨਾਲ ਰੱਖੀ ਜਾਵੇਗੀ ਅਤੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਦੇ ਯੋਗ ਹੋਵੇਗੀ ਉਨ੍ਹਾਂ ਨੇ ਸ੍ਰੀ ਕੇ. ਕਸਤੂਰੀਰੰਗਨ ਜੀ ਅਤੇ ਉਨ੍ਹਾਂ ਦੀ ਟੀਮ ਦਾ ਨੀਤੀ ਦੇ ਖਰੜੇ ਦੇ ਮਾਮਲੇ ਵਿੱਚ ਅਥਾਹ ਯੋਗਦਾਨ ਦੇਣ ਲਈ ਖ਼ਾਸ ਧੰਨਵਾਦ ਕੀਤਾ

ਸੰਬੋਧਨ ਕਰਦਿਆਂ ਸ੍ਰੀ ਖਰੇ ਨੇ ਕਿਹਾ ਇਹ ਐੱਨਈਪੀ ਵਿਗਿਆਨਕ ਸੁਭਾਅ ਵਾਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਕੇਂਦਰਤ ਹੈ। ਉਨ੍ਹਾਂ ਨੇ ਬਰਾਬਰੀ ਅਤੇ ਸ਼ਮੂਲੀਅਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਏਕ ਭਾਰਤ ਸ਼੍ਰੇਸ਼ਟ ਭਾਰਤ ਦੀ ਰਾਹ ਇਸ ਰਾਸ਼ਟਰੀ ਸਿੱਖਿਆ ਨੀਤੀ ਵਿੱਚੋਂ ਨਿਕਲੇਗੀ ਉਨ੍ਹਾਂ ਅੱਗੇ ਕਿਹਾ ਕਿ ਦਿਨ ਭਰ ਚੱਲੇ ਸੰਮੇਲਨ ਦੌਰਾਨ ਸਿੱਖਿਆ ਵਿੱਚ ਬਿਹਤਰ ਪਹੁੰਚ ਲਈ ਹੋਲਿਸਟਿਕ, ਬਹੁ-ਅਨੁਸ਼ਾਸਨੀ ਅਤੇ ਭਵਿੱਖ ਸਿੱਖਿਆ, ਕੁਆਲਟੀ ਰਿਸਰਚ, ਅਤੇ ਟੈਕਨੋਲੋਜੀ ਦੀ ਬਰਾਬਰ ਵਰਤੋਂ ਬਾਰੇ ਕਈ ਸੈਸ਼ਨ ਚੱਲੇ ਹਨ ਇਹ ਸੈਸ਼ਨ ਰਾਸ਼ਟਰੀ ਸਿੱਖਿਆ ਨੀਤੀ ਅਧੀਨ ਆਉਂਦੇ ਸਿੱਖਿਆ ਦੇ ਮਹੱਤਵਪੂਰਨ ਪਹਿਲੂਆਂ ਨੂੰ ਸਮਰਪਿਤ ਹਨ ਪ੍ਰੋਗਰਾਮਵਿੱਚ ਯੂਨੀਵਰਸਿਟੀਆਂ ਦੇ ਉਪ-ਕੁਲਪਤੀ, ਸੰਸਥਾਵਾਂ ਦੇ ਡਾਇਰੈਕਟਰ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।

ਸੰਮੇਲਨ ਦਾ ਪਹਿਲਾ ਸੈਸ਼ਨ “ਸੰਪੂਰਨ, ਬਹੁ-ਅਨੁਸ਼ਾਸਨੀ ਅਤੇ ਭਵਿੱਖਮਈ ਸਿੱਖਿਆਵਿਸ਼ੇ ’ਤੇ ਹੋਇਆ ਅਤੇ ਇਸ ਦੀ ਪ੍ਰਧਾਨਗੀ ਪ੍ਰੋ: ਡੀ.ਪੀ. ਸਿੰਘ ਨੇ ਕੀਤੀਪ੍ਰੋ ਐੱਮ.ਕੇ. ਸ਼੍ਰੀਧਰ, ਮੈਂਬਰ, ਐੱਨਈਪੀ ਡਰਾਫਟ ਕਮੇਟੀ, ਪ੍ਰੋ: ਨਜ਼ਮਾ ਅਖ਼ਤਰ, ਉਪ-ਕੁਲਪਤੀ, ਜਾਮੀਆ ਮਿਲੀਆ ਇਸਲਾਮੀਆ ਅਤੇ ਪ੍ਰੋਫੈਸਰ ਈ. ਸੁਰੇਸ਼ ਕੁਮਾਰ, ਉਪ-ਕੁਲਪਤੀ, ਈਐੱਫ਼ਐੱਲਯੂ ਇਸ ਸੈਸ਼ਨ ਦੇ ਮਹਿਮਾਨ ਭਾਸ਼ਣਕਾਰ ਸਨ। ਬੁਲਾਰਿਆਂ ਨੇ ਐੱਨਈਪੀ ਦੀ ਸਲਾਹ-ਮਸ਼ਵਰੇ ਦੀ ਪ੍ਰਕ੍ਰਿਆਨੂੰ ਛੂੰਹਦੇ ਹੋਏ, 21ਵੀਂ ਸਦੀ ਵਿੱਚ ਗਿਆਨ ਦੇ ਬੇਇੰਤਹਾ ਵਾਧੇ, ਮਨੁੱਖਤਾ ਅਤੇ ਕਲਾਵਾਂ ਦੇ ਸਟੈਮ ਨਾਲ ਏਕੀਕਰਨ; ਅਤੇ ਮੁੱਲ ਅਧਾਰਤ ਸਿੱਖਿਆ’ਤੇ ਗੱਲ ਕੀਤੀ

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਕੇ. ਵਿਜੇ ਰਾਘਵਨ ਨੇ “ਕੈਟੇਲਾਈਜ਼ਿੰਗ ਕੁਆਲਿਟੀ ਰਿਸਰਚਵਿਸ਼ੇ ’ਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਕੀਤੀ ਨਾਮਵਰ ਗਣਿਤ ਵਿਗਿਆਨੀ ਅਤੇ ਐੱਨਈਪੀ ਡਰਾਫਟ ਕਮੇਟੀਮੈਂਬਰ ਪ੍ਰੋ. ਮੰਜੂਲ ਭਾਰਗਵ, ਵਾਇਸ-ਚੇਅਰਮੈਨ, ਯੂਜੀਸੀ ਪ੍ਰੋ: ਭੂਸ਼ਣ ਪਟਵਰਧਨ ਅਤੇ ਸਾਬਕਾ ਡਾਇਰੈਕਟਰ ਆਈਆਈਐੱਸਸੀ, ਬੰਗਲੁਰੂ ਪ੍ਰੋ: ਅਨੁਰਾਗ ਕੁਮਾਰ ਇਸ ਸੈਸ਼ਨ ਵਿੱਚ ਸਤਿਕਾਰੇ ਗਏ ਪੈਨਲਿਸਟ ਸਨ। ਇਸ ਸੈਸ਼ਨ ਨੇ ਅਕਾਦਮਿਕ ਖੋਜ ਦੁਆਰਾ ਦੇਸ਼ ਦੇ ਵਿਕਾਸ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਬਾਰੇ ਇੱਕ ਸਮਝ ਪ੍ਰਦਾਨ ਕੀਤੀਬੁਲਾਰਿਆਂ ਨੇ ਭਾਰਤ ਦੀਆਂ ਸਮਾਜਿਕ ਚੁਣੌਤੀਆਂ ਅਤੇ ਉੱਚ ਪੱਧਰੀ ਵਿਗਿਆਨਕ ਖੋਜ ਅਤੇ ਨਵੀਨਤਾਵਾਂ ਅਧਾਰਤ ਹੱਲਾਂ ਉੱਤੇ ਜ਼ੋਰ ਦਿੱਤਾ।

ਅਗਲੇ ਸੈਸ਼ਨ ਵਿੱਚ ‘ਸਿੱਖਿਆ ਵਿੱਚ ਬਿਹਤਰ ਪਹੁੰਚ ਲਈ ਤਕਨਾਲੋਜੀ ਦੀ ਬਰਾਬਰ ਵਰਤੋਂਵਿਸ਼ੇ ’ਤੇ ਵਿਚਾਰ-ਵਟਾਂਦਰਾ ਹੋਇਆਪੈਨਲਿਸਟਾਂ ਵਿੱਚ ਪ੍ਰੋਫੈਸਰ ਭਾਸਕਰ ਰਾਮਮੂਰਤੀ,ਡਾਇਰੈਕਟਰ,ਆਈਆਈਟੀਮਦਰਾਸ, ਪ੍ਰੋ: ਨਾਗੇਸ਼ਵਰ ਰਾਓ,ਉਪ-ਕੁਲਪਤੀ, ਆਈਜੀਐੱਨਓਯੂ, ਡਾ. ਮਿੰਨੀ ਸ਼ਾਜੀ ਥੌਮਸ, ਡਾਇਰੈਕਟਰ, ਐੱਨਆਈਟੀ, ਤ੍ਰਿਚੀਸ਼ਾਮਲ ਸਨ ਏਆਈਸੀਟੀਈ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਿਸਰਬੁਧੇ ਨੇ ਸੈਸ਼ਨ ਦਾ ਸੰਚਾਲਨ ਕੀਤਾ। ਬੁਲਾਰਿਆਂ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ ਨੂੰ ਆਈਸੀਟੀਵਿੱਚ ਇੱਕ ਵਿਸ਼ਵ ਆਗੂ ਵਜੋਂ ਉੱਚ ਸਿੱਖਿਆ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਨੂੰ ਏਕੀਕ੍ਰਿਤ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਉੱਭਰ ਰਹੀਆਂ ਵੱਡੀਆਂ ਤਕਨਾਲੋਜੀਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਉੱਤੇ ਚਾਨਣਾ ਪਾਇਆ।

ਅੰਗ੍ਰੇਜ਼ੀ ਵਿੱਚ ਅਪ੍ਰੈਂਟਿਸਸ਼ਿਪ/ਇੰਟਰਨਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਲਈ ਯੂਜੀਸੀ ਦਿਸ਼ਾ ਨਿਰਦੇਸ਼ਾਂ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ:

ਹਿੰਦੀ ਵਿੱਚ ਅਪ੍ਰੈਂਟਿਸਸ਼ਿਪ/ਇੰਟਰਨਸ਼ਿਪ ਏਮਬੇਡਡ ਡਿਗਰੀ ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਲਈ ਯੂਜੀਸੀ ਦਿਸ਼ਾ ਨਿਰਦੇਸ਼ਾਂ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ:

*****

ਐੱਨਬੀ/ ਏਕੇਜੇ/ ਏਕੇ


(Release ID: 1644514) Visitor Counter : 167


Read this release in: Tamil , English , Hindi , Manipuri