ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜਲ ਸ਼ੁੱਧੀਕਰਣ ਤਕਨਾਲੋਜੀਆਂ ਉੱਤੇ ਫ਼ੋਕਸ ਨਾਲ ਐੱਮਐੱਸਐੱਮਈਜ਼ ਲਈ ਕੋਵਿਡ–19 ਨਾਲ ਸਬੰਧਤ ਵਿਭਿੰਨ ਉਤਪਾਦਾਂ ਹਿਤ ਨਵੀਂਆਂ ਤਕਨਾਲੋਜੀਆਂ ਬਾਰੇ ਵੈੱਬੀਨਾਰ

Posted On: 08 AUG 2020 3:11PM by PIB Chandigarh

ਪ੍ਰੋਫ਼ੈਸਰ (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ–ਸੀਐੱਮਈਆਰਆਈ ਅਤੇ ਸ੍ਰੀ ਵਿਸ਼ਵ ਮੋਹਨ ਝਾਅ, ਡਾਇਰੈਕਟਰ, MSME-DI, ਪਟਨਾ ਵੱਲੋਂ 7 ਅਗਸਤ, 2020 ਨੂੰ ਇੱਕ ਵੈੱਬੀਨਾਰ ਦੌਰਾਨ ਜਲ ਸ਼ੁੱਧੀਕਰਣ ਤਕਨਾਲੋਜੀਆਂ ਉੱਤੇ ਫ਼ੋਕਸ ਨਾਲ CSIR-CMERI ਵੱਲੋਂ ਕੋਵਿਡ–19 ਬਾਰੇ ਤਾਜ਼ਾ ਵਿਕਸਤ ਤਕਨਾਲੋਜੀਆਂ ਉੱਤੇ ਵਿਚਾਰ–ਵਟਾਂਦਰਾ ਕੀਤਾ ਗਿਆ।

ਇਸ ਵੈੱਬੀਨਾਰ ਦਾ ਮੁੱਖ ਉਦੇਸ਼ ‘ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ’ (MSMEs) ਅਧੀਨ ਆਉਂਦੇ ਉਦਯੋਗਾਂ / ਉੱਦਮੀਆਂ ਨੂੰ CSIR-CMERI ਵੱਲੋਂ ਵਿਕਸਤ ਤਕਨਾਲੋਜੀਆਂ ਤੋਂ ਜਾਣੂ ਕਰਵਾਉਣਾ, ਕੁੱਲ ਇੰਜੀਨੀਅਰਿੰਗ ਸਮਾਧਾਨ ਮੁਹੱਈਆ ਕਰਵਾਉਣਾ ਅਤੇ CSIR-CMERI ਵਿੱਚ ਉਪਲਬਧ ਸੁਵਿਧਾਵਾਂ ਬਾਰੇ ਦੱਸਣਾ ਸੀ।

ਪ੍ਰੋ. ਹਿਰਾਨੀ ਨੇ CSIR-CMERI ਟੈਕਨੋਲੋਜੀ ਦਖ਼ਲਾਂ ਦੀ ਪ੍ਰਭਾਵਸ਼ਾਲੀ ਲੜੀ ਬਾਰੇ ਬਹੁਤ ਵਿਸਥਾਰਪੂਰਬਕ ਤੇ ਬੇਹੱਦ ਵਿਸ਼ਲੇਸ਼ਣਾਤਮਕ ਪੇਸ਼ਕਾਰੀ। ਡਾ. ਹਿਰਾਨੀ ਨੇ ਦੱਸਿਆ ਕਿ ਸਾਡਾ ਪ੍ਰਮੁੱਖ ਧਿਆਨ ਸਥਾਨਕ ਪ੍ਰਤਿਭਾ ਦਾ ਪੂਲ ਉਸਾਰਨ ਵਿੱਚ ਨਿਵੇਸ਼ ਕਰਨ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ, ਤਾਂ ਜੋ ਭਾਰਤ ਬੇਹੱਦ ਸਮਰੱਥ ਤਰੀਕੇ ਨਾਲ ਐੱਸ ਐਂਡ ਟੀ ਅਤੇ ਨਿਰਮਾਣ ਮੰਗ ਦੇ ਅੰਤਰ–ਪ੍ਰਵਾਹ ਨਾਲ ਨਿਪਟਣ ਲਈ ਭਾਰਤ ਤਿਆਰ ਰਹੇ। ਉਨ੍ਹਾਂ ਕਿਹਾ,‘ਇਸ ਨਾਲ ਖੇਤਰ–ਵਿਸ਼ੇਸ਼ ਦੀਆਂ ਸਮੱਸਿਆਵਾਂ ਲਈ ਸਮਾਜਕ ਆਰਥਿਕ ਸਮਾਧਾਨ ਲੱਭਣ ਦੇ ਨਾਲ–ਨਾਲ ਸਥਾਨਕ ਭਾਈਚਾਰਿਆਂ ਨੂੰ ਚਿਰ–ਸਥਾਈ ਬਣਾਉਣ ਵਿੱਚ ਵੀ ਮਦਦ ਮਿਲੇਗੀ। ਭਾਰਤ ਧਿਆਨ ਨਾਲ ਵਿਕਸਤ ਕੀਤੀ ‘ਡਿਜ਼ਾਇਨ ਸੋਚਣੀ’ ਦੁਆਰਾ ਨਵੇਂ ਸਿਖ਼ਰ ਹਾਸਲ ਕਰ ਸਕਦਾ ਹੈ, ਜੋ ਸਾਡੇ ਵਰਗੇ ਖੇਤਰੀ ਪੱਧਰ ਉੱਤੇ ਵਿਭਿੰਨਤਾ ਭਰਪੂਰ ਦੇਸ਼ ਲਈ ਬੁਨਿਆਦੀ ਤੱਤ ਮਜ਼ਬੂਤ ਬਣਾਉਣ ਉੱਤੇ ਜ਼ੋਰ ਦਿੰਦੀ ਹੈ।’

ਪਲਾਜ਼ਮਾ ਆਰਕ ਮੈਡੀਕਲ ਵੇਸਟ ਡਿਸਪੋਜ਼ਲ ਸਿਸਟਮ; ਵੱਡੀ ਮਾਤਰਾ ਵਿੱਚ ਉਨ੍ਹਾਂ ਡਿਸਪੋਜ਼ੇਬਲ ਮਾਸਕਾਂ ਦਾ ਨਿਬੇੜਾ ਕਰਨ ਵਿੱਚ ਵੱਡੀ ਮਦਦ ਕਰ ਸਕਦਾ ਹੈ ਜੋ ਸ਼ਹਿਰੀ ਕੂੜਾ–ਕਰਕਟ ਪ੍ਰਬੰਧ ਅਥਾਰਟੀਜ਼ ਲਈ ਬਹੁਤ ਜ਼ਿਆਦਾ ਸਮੱਸਿਆ ਪੈਦਾ ਕਰ ਰਹੇ ਹਨ। ਇੰਟੈਲੀ ਮਾਸਟ ਦੀ ਤਕਨਾਲੋਜੀ, ਹੌਸਪਿਟ ਕੇਅਰ ਅਸਿਸਟਿਵ ਰੋਬੋਟਿਕ ਉਪਕਰਣ, ਛੋਹ–ਰਹਿਤ ਸਾਬਣ ਤੇ ਜਲ ਡਿਸਪੈਂਸਰ, ਬੈਟਰੀ ਨਾਲ ਚੱਲਣ ਵਾਲੇ ਡਿਸਇਨਫ਼ੈਕਟੈਂਟ ਸਪ੍ਰੇਅਰਜ਼ ਤੇ ਮਸ਼ੀਨੀਕ੍ਰਿਤ ਵੈਂਟੀਲੇਟਰ ਆਕਸੀਜਨ ਕੰਸੈਂਟ੍ਰੇਟਰ ਸਮੇਤ ਪ੍ਰਦਰਸ਼ਿਤ ਕੀਤੇ ਗਏ ਸਨ ਅਤੇ ਇਹ ਐੱਮਐੱਸਐੱਮਈ (MSME) ਖੇਤਰ ਨੂੰ ਚਿਰਸਥਾਈ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਪਹਿਲਾਂ ਕੋਵਿਡ–19 ਵਿਰੋਧੀ ਤਕਨਾਲੋਜੀਆਂ 13 MSEs ਨੂੰ ਟ੍ਰਾਂਸਫ਼ਰ ਕੀਤੀਆਂ ਜਾ ਚੁੱਕੀਆਂ ਹਨ।

ਡਾ. ਹਿਰਾਨੀ ਨੇ ਦੱਸਿਆ ਕਿਸ਼ਹਿਰੀ ਖੇਤਰਾਂ ਵਿੱਚ ਹੜ੍ਹਾਂ ਦਾ ਸਭ ਤੋਂ ਅਹਿਮ ਕਾਰਣ ਰੁਕੇ ਪਏ ਜਲ–ਨਿਕਾਸ ਪ੍ਰਬੰਧ ਹਨ। CSIR-CMERI ਵੱਲੋਂ ਵਿਕਸਤ ਮਸ਼ੀਨੀਕ੍ਰਿਤ ਜਲ–ਨਿਕਾਸ ਸਫ਼ਾਈ ਪ੍ਰਣਾਲੀ ਇਸ ਪੁਰਾਣੀ ਸਮੱਸਿਆ ਨੂੰ ਨਵੇਂ ਟੈਕਨੋਲੋਜੀਕਲ ਸਮਾਧਾਨਾਂ ਰਾਹੀਂ ਹੱਲ ਕਰ ਸਕਦੀ ਹੈ। CSIR-CMERI ਮੁਕੰਮਲ ਜਲ ਸ਼ੁੱਧੀਕਰਣ ਤਕਨਾਲੋਜੀਆਂ ਬਿਹਾਰ ਦੀਆਂ ਜਲ ਪ੍ਰਦੂਸ਼ਣ ਨਾਲ ਸਬੰਧਤ ਸਮੱਸਿਆਵਾਂ ਸਸਤੇ ਤੇ ਘੱਟ ਊਰਜਾ ਖਪਤ ਕਰਨ ਵਾਲੇ ਜਲ ਸ਼ੁੱਧੀਕਰਣ ਸਮਾਧਾਨਾਂ ਜ਼ਰੀਏ ਹੱਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਉੱਚ ਪ੍ਰਵਾਹ ਦਰ ਵਾਲਾ ਲੋਹਾ, ਆਰਸੈਨਿਕ (ਸੰਖੀਆ) ਅਤੇ ਫ਼ਲੋਰਾਈਡ ਹਟਾਉਣ ਵਾਲੀ ਟੈਕਨੋਲੋਜੀ ਸ਼ਹਿਰੀ ਤੇ ਗ੍ਰਾਮੀਣ ਦ੍ਰਿਸ਼ਾਂ ਵਿੱਚ ਜਲ ਸਰੋਤਾਂ ਦੇ ਪ੍ਰਭਾਵਸ਼ਾਲੀ ਸ਼ੁੱਧੀਕਰਣ ਤੇ ਪ੍ਰਬੰਧ ਵਿੱਚ ਮਦਦ ਕਰ ਸਕਦੀ ਹੈ। CSIR-CMERI ਵੱਲੋਂ ਵਿਕਸਤ ਜਲ ਸ਼ੁੱਧੀਕਰਣ ਤਕਨਾਲੋਜੀਆਂ ਪਹਿਲਾਂ ਹੀ ਉਨ੍ਹਾਂ 47 MSEs ਨੂੰ ਟ੍ਰਾਂਸਫ਼ਰ ਕੀਤੀਆਂ ਜਾ ਚੁੱਕੀਆਂ ਹਨ, ਜੋ ਬਹੁਤ ਹਰਮਨਪਿਆਰੇ ਤੇ ਪ੍ਰਵਾਨਿਤ ਹਨ। ਸਪੇਸ ਰੈਸ਼ਨਲਾਈਜ਼ਡ ਸੋਲਰ ਤਕਨਾਲੋਜੀਆਂ ਤੇ ਸਮਾਰਟ ਲਾਈਟਿੰਗ ਸਿਸਟਮਜ਼ ਘੱਟ ਊਰਜਾ ਖਪਤ ਕਰਨ ਵਾਲੇ ਬਿਜਲੀ ਸਰੋਤ ਪ੍ਰਬੰਧ ਵਿੱਚ ਕ੍ਰਾਂਤੀ ਲਿਆ ਸਕਦੇ ਹਨ।

ਸ੍ਰੀ ਵਿਸ਼ਵ ਮੋਹਨ ਝਾਅ ਤੇ ਬਿਹਾਰ ਇੰਡਸਟ੍ਰੀ ਐਸੋਸੀਏਸ਼ਨ, ਭੋਜਪੁਰ ਚੈਂਬਰ ਆਵ੍ ਕਾਮਰਸ ਦੇ ਪ੍ਰਤੀਨਿਧਾਂ ਤੇ ਹੋਰ ਉੱਘੇ ਪਤਵੰਤੇ ਸੱਜਣਾਂ ਨੇ ਇਸ ਵਿਸ਼ਵ ਪੱਧਰੀ ਸਿਹਤ ਮਹਾਮਾਰੀ ਦੇ ਵੱਡੇ ਅਨੁਪਾਤਾਂ ਦੌਰਾਨ ਵੀ ਡਾ. ਹਿਰਾਨੀ ਅਤੇ CSIR-CMERI ਦੀਆਂ ਸਮਾਵੇਸ਼ੀ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ।

ਸ੍ਰੀ ਝਾਅ ਨੇ ਵੀ CSIR-CMERI ਦੀਆਂ ਤਕਨਾਲੋਜੀਆਂ ਦੇ ਦਖ਼ਲ ਜ਼ਰੀਏ ਰਾਸ਼ਟਰ ਦੇ ਵਿਕਾਸ ਲਈ ਇੱਕਜੁਟ ਹੋ ਕੇ ਨਿਰੰਤਰ ਕੰਮ ਕਰਦੇ ਰਹਿਣ ਦੀ ਇੱਛਾ ਪ੍ਰਗਟਾਈ।

*****

ਐੱਨਬੀ/ਕੇਜੀਐੱਸ/(CSIR-CMERI ਰਿਲੀਜ਼)



(Release ID: 1644493) Visitor Counter : 195