ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਮਨਸੁੱਖ ਮਾਂਡਵੀਆ ਨੇ ਸੀ-ਫੇਅਰਰਜ਼ ਲਈ ਆਨਲਾਈਨ ਐਗਜ਼ਿਟ ਇਗਜ਼ਾਮੀਨੇਸ਼ਨ ਸਿਸਟਮ ਸ਼ੁਰੂ ਕੀਤਾ

ਸੀ-ਫੇਅਰਰਜ਼ ਹੁਣ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਘਰੋਂ ਇਮਤਿਹਾਨ ਦੇ ਸਕਦੇ ਹਨ
ਇਹ ਪ੍ਰਧਾਨ ਮੰਤਰੀ ਦੇ ਸਮੁੰਦਰੀ ਖੇਤਰ ਵਿੱਚ ਵੱਡੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਇਰਾਦੇ ਵੱਲ ਇੱਕ ਕੋਸ਼ਿਸ਼ ਹੈ: ਸ਼੍ਰੀ ਮਾਂਡਵੀਆ
ਭਾਰਤ ਵਿਸ਼ਵ ਦੇ ਸੀ-ਫੇਅਰਰਜ਼ ਲਈ ਆਨਲਾਈਨ ਐਗਜ਼ਿਟ ਇਮਤਿਹਾਨ ਦੀ ਆਗਿਆ ਦੇਣ ਵਾਲਾ ਦੁਨੀਆ ਦਾ ਇਕਲੌਤਾ ਮੁਲਕ ਹੈ

Posted On: 07 AUG 2020 5:07PM by PIB Chandigarh

ਕੇਂਦਰੀ ਸਮੁੰਦਰੀ ਜਹਾਜ਼ ਰਾਜ ਮੰਤਰੀ (ਆਈ / ਸੀ) ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਵਰਚੁਅਲ ਸਮਾਰੋਹ ਰਾਹੀਂ ਸੀ-ਫੇਅਰਰਜ਼ ਲਈ ਆਨਲਾਈਨ ਐਗਜ਼ਿਟ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਹੈ ਸੀ-ਫੇਅਰਰਜ਼, ਜੋ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਪਿੰਗ ਦੇ ਅਧੀਨ ਵੱਖ-ਵੱਖ ਸਮੁੰਦਰੀ ਸਿਖਲਾਈ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਹਨ, ਹੁਣ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਆਪਣੇ ਘਰਾਂ ਤੋਂ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ

https://ci5.googleusercontent.com/proxy/jrPB-P3yEt1Eh4kb8zkfmADPmtfxwLjtZHEK094m6mGtNf-_CU_gwStnvJHYBSoiGunLNJgoPATx9MTN0fqcmcFZSk9dDFVl_g9EC7sbh2-1l7NVYUr_6Mek=s0-d-e1-ft#http://static.pib.gov.in/WriteReadData/userfiles/image/image0012U69.jpg

ਆਪਣੇ ਉਦਘਾਟਨੀ ਭਾਸ਼ਣ ਵਿੱਚ ਸ਼੍ਰੀ ਮਾਂਡਵੀਆ ਨੇ ਕਿਹਾ ਕਿ ਭਾਰਤ ਆਪਣੇ ਹੁਨਰਮੰਦ ਅਤੇ ਕੁਆਲਟੀ ਸੀ-ਫੇਅਰਰਜ਼ ਲਈ ਜਾਣਿਆ ਜਾਂਦਾ ਹੈ। ਸਾਲ 2017 ਵਿੱਚ 1.54 ਲੱਖ ਸੀ-ਫੇਅਰਰਜ਼ ਤੋਂ, ਅਸੀਂ ਸਾਲ 2019 ਵਿੱਚ 2.34 ਲੱਖ ਸੀ-ਫੇਅਰਰਜ਼ ’ਤੇ ਪਹੁੰਚ ਗਏ ਹਾਂ ਅਤੇ ਸਾਡਾ ਟੀਚਾ 5 ਲੱਖ ਸੀ-ਫੇਅਰਰਜ਼ ਨੂੰ ਭਾਰਤੀ ਅਤੇ ਵਿਸ਼ਵ ਵਿਆਪੀ ਸਮੁੰਦਰੀ ਉਦਯੋਗ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕਰਨਾ ਹੈਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨਜ਼ਰੀਆ ਹੈ ਕਿ ਸਮੁੰਦਰੀ ਖੇਤਰ ਭਾਰਤੀ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰ ਸਕਦਾ ਹੈ ਅਤੇ ਸਮੁੰਦਰੀ ਜ਼ਹਾਜ਼ ਮੰਤਰਾਲਾ ਰੁਜ਼ਗਾਰ ਦੇ ਇਹ ਮੌਕੇ ਪੈਦਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੇ ਇਰਾਦੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ

ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਸਿਖਲਾਈ ਸੰਸਥਾਵਾਂ ਦਾ ਕੰਮ ਬਦਲ ਰਹੇ ਸਮੇਂ ਦੇ ਨਾਲ ਵਿਕਸਿਤ ਹੋ ਰਿਹਾ ਹੈ। ਸ਼੍ਰੀ ਮਾਂਡਵੀਆ ਨੇ ਅੱਗੇ ਕਿਹਾ ਕਿ ਭਾਰਤ ਵਿਸ਼ਵ ਦਾ ਇਕਲੌਤਾ ਦੇਸ਼ ਹੈ, ਜਿਸ ਨੇ ਇਸ ਮਹਾਂਮਾਰੀ ਵਿੱਚ ਸੀ-ਫੇਅਰਰਜ਼ ਲਈ ਆਪਣੇ ਘਰ ਤੋਂ ਆਨਲਾਈਨ ਪ੍ਰੀਖਿਆ ਸ਼ੁਰੂ ਕੀਤੀ ਹੈਉਨ੍ਹਾਂ ਕਿਹਾ ਕਿ ਆਨਲਾਈਨ ਪ੍ਰੀਖਿਆ ਹੋਣ ਨਾਲ, ਪ੍ਰੀਖਿਆ ਦੀ ਸ਼ੁੱਧਤਾ ਅਤੇ ਉਮੀਦਵਾਰਾਂ ਦੇ ਮੁਲਾਂਕਣ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈਆਨਲਾਈਨ ਪ੍ਰੀਖਿਆ ਦੇ ਨਾਲ, ਸੀ-ਫੇਅਰਰਜ਼ ਨੂੰ ਆਪਣੇ ਘਰੋਂ ਐਗਜ਼ਿਟ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ

ਇੱਕ ਵਰਚੁਅਲ ਉਦਘਾਟਨ ਸਮਾਰੋਹ ਵਿੱਚ, ਡੀਜੀ ਸ਼ਿਪਿੰਗ ਸ਼੍ਰੀ ਅਮਿਤਾਭ ਕੁਮਾਰ ਨੇ ਮੰਤਰੀ ਨੂੰ ਸਮੁੱਚੀ ਆਨਲਾਈਨ ਪ੍ਰੀਖਿਆ ਪ੍ਰਣਾਲੀ ਤੋਂ ਜਾਣੂ ਕਰਵਾਇਆਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਸੁਰੱਖਿਆ ਤੰਤਰ ਨਾਲ ਬਣਾਈ ਆਨਲਾਈਨ ਐਗਜ਼ਿਟ ਪ੍ਰੀਖਿਆ, ਜਿਸ ਨਾਲ ਉਮੀਦਵਾਰ ਘਰ ਤੋਂ ਹੀ ਪ੍ਰੀਖਿਆ ਦੇ ਸਕਦੇ ਹਨ, ਵਿੱਚ ਕਿਸੇ ਕਿਸਮ ਦੀ ਗੜਬੜ ਦੀ ਨਿਗੂਣੀ ਸੰਭਾਵਨਾ ਹੈ ਉਮੀਦਵਾਰ https://www.dgsexams.in/ ਵੈਬਸਾਈਟ ’ਤੇ ਲੌਗਇਨ ਕਰਕੇ ਐਗਜ਼ਿਟ ਪ੍ਰੀਖਿਆ ਦੇ ਸਕਦੇ ਹਨ

ਈ-ਲਰਨਿੰਗ ਪਲੇਟਫਾਰਮਸ, ਪ੍ਰਵਾਨਿਤ ਸਿਖਲਾਈ ਸੰਸਥਾਵਾਂ ਦੁਆਰਾ ਵਰਚੁਅਲ ਕਲਾਸ ਰੂਮ, ਅਤੇ ਕੋਰਸ ਦੇ ਅਖ਼ੀਰ ਵਿੱਚ ਵਰਚੁਅਲ ਆਨਲਾਈਨ ਐਗਜ਼ਿਟ ਪ੍ਰੀਖਿਆ ਦੀ ਤਿੰਨ ਭਾਗਾਂ ਵਾਲੀ ਸਿਖਲਾਈ ਪ੍ਰਣਾਲੀ ਇੱਕ ਅਜਿਹਾ ਹੱਲ ਹੈ ਜੋ ਸਿਖਲਾਈ ਦੇ ਮਿਆਰ ਅਤੇ ਮਾਪਦੰਡਾਂ ਨੂੰ ਨਾ ਸਿਰਫ਼ ਯਕੀਨੀ ਬਣਾਉਂਦੀ ਹੈ, ਬਲਕਿ ਉਸ ਗਿਆਨ ਦੀ ਪਰਖ਼ ਵੀ ਕਰਦੀ ਹੈ, ਜੋ ਸੀ-ਫੇਅਰਰਜ਼ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਅਤੇ ਇਹ ਸੁਨਿਸ਼ਚਿਤ ਕਰਦੀ ਹੈ ਕਿ ਸਮੁੰਦਰੀ ਪ੍ਰਸ਼ਾਸਨ ਦੁਆਰਾ ਪ੍ਰਬੰਧਨ ਅਤੇ ਨਿਗਰਾਨੀ ਦੀ ਜ਼ਰੂਰਤ ਦੀ ਪਾਲਣਾ ਹੋਵੇ, ਭਾਵੇਂ ਕਿ ਸੀ-ਫੇਅਰਰਜ਼ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ

ਵਰਚੁਅਲ ਲੌਂਚਿੰਗ ਦੇ ਇਸ ਸਮਾਰੋਹ ਵਿੱਚ ਸ਼੍ਰੀ ਸੰਜੀਵ ਰੰਜਨ, ਸ਼ਿਪਿੰਗ ਸਕੱਤਰ ਅਤੇ ਉਨ੍ਹਾਂ ਨਾਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਦੇ ਅਫ਼ਸਰ, ਮੈਰੀਟਾਈਮ ਟ੍ਰੇਨਿੰਗ ਇੰਸਟੀਟੀਊਟਸ ਅਤੇ ਸੀ-ਫੇਅਰਰਜ਼ ਮੌਜੂਦ ਸਨ।

ਵਾਈਬੀ / ਏਪੀ / ਜੇਕੇ



(Release ID: 1644291) Visitor Counter : 212