ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਲ਼ਗਾਤਾਰ ਚੌਥੇ ਦਿਨ ਦੇ ਲਈ ਭਾਰਤ ਵਿੱਚ 24 ਘੰਟੇ ਵਿੱਚ 6 ਲੱਖ ਤੋਂ ਜ਼ਿਆਦਾ ਸੈਂਪਲਾਂ ਦਾ ਟੈਸਟ ਕੀਤਾ 2.27 ਕਰੋੜ ਤੋਂ ਜ਼ਿਆਦਾ ਸੈਂਪਲਾਂ ਦਾ ਟੈਸਟ ਕੀਤਾ ਗਿਆ
ਟੈਸਟ ਪ੍ਰਤੀ ਮਿਲੀਅਨ (ਟੀਪੀਐੱਮ) ਵਿੱਚ ਵਾਧਾ ਜਾਰੀ ਹੈ, ਅੱਜ 16513 'ਤੇ ਖੜ੍ਹਾ ਹੈ
Posted On:
07 AUG 2020 7:05PM by PIB Chandigarh
ਕੇਂਦਰ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਇਕਸਾਰ ਅਤੇ ਸੰਯੋਜਿਤ ਯਤਨਾਂ ਦੇ ਇੱਕ ਪ੍ਰਮਾਣ ਦੇ ਅਨੁਸਾਰ,ਭਾਰਤ ਨੇ ਚੌਥੇ ਦਿਨ ਲਗਾਤਾਰ 6 ਲੱਖ ਕੋਵਿਡ-19 ਸੈਂਪਲਾਂ ਦਾ ਟੈਸਟ ਕਰਨ ਦਾ ਆਪਣਾ ਰਿਕਾਰਡ ਜਾਰੀ ਰੱਖਿਆ।ਵਿਸਥਾਰਤ ਡਾਇਗਨੌਸਟਕ ਲੈੱਬ ਨੈੱਟਵਰਕ ਅਤੇ ਦੇਸ਼ ਭਰ ਵਿੱਚ ਆਸਾਨ ਟੈਸਟਿੰਗ ਦੀ ਸਹੂਲਤ ਵਿੱਚ ਵਾਧਾ ਹੋਇਅ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 6,39,042 ਟੈਸਟ ਕੀਤੇ ਗਏ ਹਨ, ਇਸ ਸਮੇਂ ਤੱਕ ਭਾਰਤ ਨੇ 2,27,88,393 ਟੈਸਟ ਕੀਤੇ ਹਨ। ਟੈਸਟ ਪਰ ਮਿਲੀਅਨ (ਟੀਪੀਐੱਮ) ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜੋ ਕਿ ਵੱਧ ਕੇ 16513 ਹੋ ਗਿਆ ਹੈ।
ਆਯੋਜਿਤ ਕੀਤੇ ਗਏ ਰੋਜ਼ਾਨਾ ਟੈਸਟਾਂ ਵਿੱਚ 7 ਦਿਨਾਂ ਦੀ ਚਲਦੀ ਔਸਤ 14 ਜੁਲਾਈ 2020 ਨੂੰ ਲੱਗਭੱਗ 2.69 ਲੱਖ ਤੋਂ 6 ਅਗਸਤ 2020 ਤੱਕ ਲੱਗਭੱਗ 5.66 ਲੱਖ ਹੋ ਗਈ ਹੈ।
ਜਦਕਿ ਸੰਚਤ ਟੈਸਟਿੰਗ 14 ਜੁਲਾਈ 2020 ਦੇ 1.2 ਕਰੋੜ ਤੋਂ ਵੱਧ ਕੇ 6 ਅਗਸਤ 2020 ਨੂੰ 2.2 ਕਰੋੜ ਹੋ ਗਈ, ਉਸੀ ਮਿਆਦ ਵਿੱਚ ਪਾਜਿਟਿਵ ਦਰ 7.5% ਤੋਂ ਵਧ ਕੇ 8.87 ਹੋ ਗਈ ਹੈ। ਹਾਲਾਕਿ ਜ਼ਿਆਦਾ ਗਿਣਤੀ ਵਿੱਚ ਟੈਸਟਿੰਗ ਸ਼ੁਰੂ ਵਿੱਚ ਪਾਜਿਟਿਵ ਦਰ ਨੂੰ ਧੱਕ ਦੇਵੇਗੀ ਲੇਕਿਨ ਜਿਸ ਤਰ੍ਹਾਂ ਦਿੱਲੀ ਦੇ ਅਨੁਭਵ ਨੇ ਤੇਜ਼ੀ ਨਾਲ ਦਿਖਾਇਆ ਹੈ, ਇਹ ਆਖਰਕਾਰ ਘੱਟ ਹੋ ਜਾਵੇਗਾ ਜਦੋਂ ਹੋਰ ਉਪਾਵਾਂ ਜਿਵੇਂ ਕਿ ਛੇਤੀ ਅਲੱਗ ਰਹਿਣਾ,ਟਰੈਕਿੰਗ ਅਤੇ ਸਮੇਂ ਸਿਰ ਕਲੀਨੀਕਲ ਪ੍ਰਬੰਧਨ।
ਗਰੇਡਡ ਅਤੇ ਵਿਕਸਤ ਹੁਲਾਰੇ ਦੇ ਨਤੀਜੇ ਵਜੋਂ ਇੱਕ ਟੈਸਟਿੰਗ ਰਣਨੀਤੀ ਆਈ ਹੈ ਜਿਸ ਨੇ ਟੈਸਟਿੰਗ ਦਾ ਲਗਾਤਾਰ ਵਿਸਥਾਰ ਕੀਤਾ ।ਇਸ ਰਣਨੀਤੀ ਨੂੰ ਜਾਰੀ ਰੱਖਣ ਲਈ,ਦੇਸ਼ ਦੇ ਟੈਸਟਿੰਗ ਲੈੱਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੱਕ ਦੇਸ਼ ਵਿੱਚ 1383 ਲੈਬਾਂ ਸ਼ਾਮਲ ਹਨ; ਸਰਕਾਰੀ ਸੈਕਟਰ ਵਿੱਚ 931 ਲੈਬਾਂ ਅਤੇ 452 ਪ੍ਰਾਈਵੇਟ ਲੈਬਾਂ ਸ਼ਾਮਲ ਹਨ। ਇਨ੍ਹਾ ਵਿੱਚ ਸ਼ਾਮਲ ਹਨ:
• ਰੀਅਲ ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਜ਼ : 701 (ਸਰਕਾਰੀ : 423 + ਪ੍ਰਾਈਵੇਟ : 278)
• ਟਰੂਨੈਟ ਅਧਾਰਿਤ ਟੈਸਟਿੰਗ ਲੈਬਜ਼ : 573 (ਸਰਕਾਰੀ : 476 + ਪ੍ਰਾਈਵੇਟ : 97)
• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਜ਼ : 109 (ਸਰਕਾਰੀ :32 + ਪ੍ਰਾਈਵੇਟ: 77)
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਜ਼ ਬਾਰੇ ਸਾਰੀ ਪ੍ਰਮਾਣਿਕ ਅਤੇ ਅਪਡੇਟਿਡ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਵਿਜ਼ਟ ਕਰੋ : https://www.mohfw.gov.in/ and @MoHFW_INDIA.
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ ਭੇਜਿਆ ਜਾ ਸਕਦਾ ਹੈ technicalquery.covid19[at]gov[dot]in ਅਤੇ ਹੋਰ ਪ੍ਰਸ਼ਨਾਂ ਨੂੰ ਭੇਜਿਆ ਜਾ ਸਕਦਾ ਹੈ ncov2019[at]gov[dot]in ਅਤੇ @CovidIndiaSeva .
ਕੋਵਿਡ-19 'ਤੇ ਕੋਈ ਪ੍ਰਸ਼ਨ ਹੋਣ ਦੇ ਮਾਮਲੇ ਵਿੱਚ, ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪ ਲਾਈਨ 'ਤੇ ਕਾਲ ਕਰੋ : +91-11-23978046 or 1075 (Toll-free). ਕੋਵਿਡ-19 'ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਉਪਲੱਬਧ ਹੈ: https://www.mohfw.gov.in/pdf/coronvavirushelplinenumber.pdf .
****
ਐੱਮਵੀ/ਐੱਸਜੀ
ਐੱਚਐੱਫਡਬਲਿਯੂ/ਕੋਵਿਡ ਟੈਸਟਿੰਗ/7 ਅਗਸਤ 2020/3
(Release ID: 1644290)
Visitor Counter : 195