ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਵਿੱਚ ਡਾਟਾ ਅਧਾਰਿਤ ਫੈਸਲਾ ਲੈਣ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ 'ਤੇ ਉੱਤਮਤਾ ਕੇਂਦਰ ਦੇ ਗਠਨ ਦੇ ਲਈ ਦਿੱਲੀ ਦੇ ਆਈਆਈਟੀ ਦੇ ਨਾਲ ਐੱਮਓਯੂ 'ਤੇ ਐੱਨਐੱਚਏਆਈ ਨੇ ਦਸਤਖਤ ਕੀਤੇ

Posted On: 06 AUG 2020 7:12PM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਤਹਿਤ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਅੱਜ ਰਾਜਮਾਰਗਾਂ ਦੇ ਲਈ ਡਾਟਾ ਅਧਾਰਿਤ ਫੈਸਲਾ ਲੈਣ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਐੱਡਵਾਂਸ ਡਾਟਾ ਪ੍ਰਬੰਧਨ ਪ੍ਰਣਾਲੀ ਦੇ ਉਪਯੋਗ 'ਤੇ ਇੱਕ ਉੱਤਮਤਾ ਕੇਂਦਰ (ਸੀਓਏ) ਦੇ ਗਠਨ ਦੇ ਲਈ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈਆਈਟੀ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਐੱਨਐੱਚਏਆਈ ਨੇ ਦਸਤਖਤ ਕੀਤੇ ਹਨ।ਐੱਮਓਯੂ 'ਤੇ ਐੱਨਐੱਚਏਆਈ ਦੇ ਚੇਅਰਮੈਨ ਡਾ.ਸੁਖਬੀਰ ਸਿੰਘ ਸੰਧੂ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਡਾ. ਵੀ.ਰਾਮ.ਗੋਪਾਲ ਰਾਓ  ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ ਗਏ।

ਇਸ ਸਾਂਝੇਦਾਰੀ ਦੇ ਤਹਿਤ ਆਈਆਈਟੀ ਦਿੱਲੀ ਏਆਈ ਅਤੇ ਐੱਮਐੱਲ 'ਤੇ ਅਧਾਰਿਤ ਐਡਵਾਂਸ ਐਨਾਲਿਟਿਕਸ ਦੇ ਵਿਕਾਸ 'ਤੇ ਐੱਨਐੱਚਏਆਈ ਦੇ ਨਾਲ ਕੰਮ ਕਰੇਗੀ, ਸਿਮੁਲੇਸ਼ਨ ਮਾਡਲ ਤਿਆਰ ਕਰੇਗੀ, ਡਾਟਾ ਸਟੋਰੇਜ ਵਧਾਏਗੀ ਅਤੇ ਡਾਟਾ ਅਧਾਰਿਤ ਫੈਸਲਾ ਲੈਣ ਵਿੱਚ ਐੱਨਐੱਚਏਆਈ ਦੀਆ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਬਨਾਉਣ ਦੇ ਲਈ ਪੁਰ-ਸੁਰਜੀਤੀ ਸਮਰੱਥਾਵਾਂ ਨੂੰ ਵਧਾਏਗੀ।ਗਠਬੰਧਨ ਪਰਿਯੋਜਨਾ ਪ੍ਰਬੰਧਨ ਅਤੇ ਡਾਟਾ ਪ੍ਰਬੰਧਨ,ਰਾਜਮਾਰਗ ਨੈੱਟਵਰਕ ਟਰੈਫਿਕ ਮੰਗ ਅਤੇ ਘਟਨਾ ਪ੍ਰਬੰਧਨ,ਰਾਜਮਾਰਗ ਸੁਰੱਖਿਆ,ਰਾਜਮਾਰਗ ਵਰਕ-ਜ਼ੋਨ ਪ੍ਰਬੰਧਨ, ਰਾਜਮਾਰਗ ਪੇਵਮੈਂਟ ਪ੍ਰਬੰਧਨ ਪ੍ਰਣਾਲੀ ਵਰਗੇ ਪਛਾਣ ਕੀਤੇ ਬਲ ਖੇਤਰਾਂ 'ਤੇ ਕੀਤਾ ਜਾਵੇਗਾ।ਆਈਆਈਟੀ ਦਿੱਲੀ, ਐੱਨਐੱਚਏਆਈ ਡਾਟਾ ਪ੍ਰਬੰਧਨ ਨੀਤੀ ਦੇ ਲਈ ਇਨਪੁੱਟ ਵੀ ਦੇਵੇਗੀ।

ਵਿਵਸਥਾ ਦੇ ਇੱਕ ਹਿੱਸੇ ਦੇ ਰੂਪ ਵਿੱਚ,ਆਈਆਈਟੀ ਦਿੱਲੀ ਸੰਸਥਾਨ ਦੀ ਅਕਾਦਮਿਕ ਗਤੀਵਿਧੀਆਂ ਦੇ ਬਰਾਬਰ ਖੋਜ ਸੁਵਿਧਾਵਾਂ ਦੇਣ ਦੇ ਲਈ ਵਿਗਿਆਨਕ ਅਤੇ ਤਕਨੀਕੀ ਮੁਹਾਰਤ ਉਪਲੱਬਧ ਕਰਾਉਣ ਦੇ ਨਾਲ ਸੀਓਈ ਨੂੰ ਹਾਊਸ ਦੇਣ ਦੇ ਲਈ ਸਥਾਨ ਅਤੇ ਬੁਨਿਆਦੀ ਢਾਂਚਾ ਸੁਵਿਧਾ ਵੀ ਉਪਲੱਬਧ ਕਰਾਏਗੀ।ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਦੇ ਵਿਭਿੰਨ ਟਰਾਂਸਪੋਰਟੇਸ਼ਨ ਅਤੇ ਰਾਜਮਾਰਗ ਸਬੰਧਿਤ ਰਿਸਰਚ ਸਲਿਊਸ਼ਨ ਦੇ ਲਈ ਸਟਾਰਟ-ਅੱਪਜ਼ ਅਤੇ ਇਨਕਿਊਬੇਟਰਜ਼ ਦੀ ਸਥਾਪਨਾ ਦੇ ਲਈ ਆਕਰਸ਼ਿਤ ਕਰਨ ਦੇ ਲਈ ਵੀ ਯਤਨ ਕੀਤੇ ਜਾਣਗੇ। ਦੂਜੇ ਪਾਸੇ, ਐੱਨਐੱਚਏਆਈ ਮਹੱਤਵਪੂਰਣ ਡਾਟਾ ਸਹਾਇਤਾ ਅਤੇ ਡਾਟਾ ਸਾਫਟਵੇਅਰ, 'ਡਾਟਾ ਲੇਕ' ਸਹਿਤ ਇਸ ਦੇ ਸੂਚਨਾ ਸਰੋਤਾਂ ਤੱਕ ਜ਼ਰੂਰੀ ਪਹੁੰਚ ਉਪਲੱਬਧ ਕਰਾਏਗੀ। ਐੱਨਐੱਚਏਆਈ ਪ੍ਰਸਤਾਵਿਤ ਸੀਓਈ 'ਤੇ ਖੋਜ ਅਤੇ ਵਿਭਿੰਨ ਗਤੀਵਿਧੀਆਂ ਸੰਚਾਲਿਤ ਕਰਨ ਦੇ ਲਈ ਜ਼ਰੂਰੀ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ।

ਰਾਜਮਾਰਗ ਹੇਤੁ ਐਡਵਾਂਸ ਡਾਟਾ ਪ੍ਰਬੰਧਨ ਪ੍ਰਣਾਲੀ ਦੇ ਲਈ ਸੀਓਈ ਵਿੱਚ ਸੰਚਾਲਨ ਦੋ ਪੱਧਰੀ ਪ੍ਰਬੰਧਨ ਢਾਂਚੇ ਦੁਆਰਾ ਸ਼ਾਸਤ ਅਤੇ ਪ੍ਰਬੰਧਿਤ ਕੀਤੇ ਜਾਣਗੇ।ਇੱਕ ਸਲਾਹਕਾਰ ਬੋਰਡ ਉੱਚ-ਪੱਧਰੀ ਕਮੇਟੀ ਹੋਵੇਗੀ ਜਿਹੜੀ ਆਰੰਭ, ਕਾਰਜ ਦੀ ਨਿਰੰਤਰਤਾ, ਸਾਂਝੇ ਸਹਿਯੋਗੀ ਪ੍ਰਜੈਕਟਾਂ ਦੀ ਪ੍ਰਵਾਨਗੀ ਸਹਿਤ ਸਹਿਯੋਗੀ ਮੰਚ ਦੀਆਂ ਗਤੀਵਿਧੀਆਂ ਦੀ ਰੱਖਿਆ ਕਰੇਗੀ ਅਤੇ ਲੋੜੀਂਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਤੰਤਰ ਦਾ ਸੁਝਾਅ ਦੇਵੇਗੀ।ਇਹ ਆਰੰਭ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਵੀ ਕਰੇਗੀ ਅਤੇ ਸਮੁੱਚੀ ਪ੍ਰਗਤੀ ਦੀ ਸਮੀਖਿਆ ਵੀ ਕਰੇਗੀ।ਦੂਜੇ ਪੜਾਅ 'ਤੇ ਸਮੁੱਚੇ ਕੋਆਰਡੀਨੇਸ਼ਨ ਅਤੇ ਸਮੇਂ ਸਿਰ ਪ੍ਰਗਤੀ ਲਈ ਇੱਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ।ਕੋਆਰਡੀਨੇਸ਼ਨ ਕਮੇਟੀ ਦੀ ਪ੍ਰਧਾਨਗੀ ਆਈਆਈਟੀ ਦੇ ਡੀਨ,ਆਰਐਂਡਡੀ ਕਰਨਗੇ,ਸਹਿ-ਪ੍ਰਧਾਨਗੀ ਐੱਨਐੱਚਏਆਈ ਦੇ ਇੱਕ ਸੀਨੀਅਰ ਅਧਿਕਾਰੀ ਕਰਨਗੇ ਅਤੇ ਇਸ ਵਿੱਚ ਅਕਾਦਮਿਕ ਅਤੇ ਖੋਜ ਸੰਸਥਾਨਾਂ ਦੇ ਮਾਹਰ ਮੈਂਬਰ ਸ਼ਾਮਲ ਹੋਣਗੇ।ਆਈਆਈਟੀ ਦਿੱਲੀ ਦੁਆਰਾ ਕੇਂਦਰ ਦੇ ਕੋਆਰਡੀਨੇਟਰ ਦੇ ਰੂਪ ਵਿੱਚ ਇੱਕ ਪ੍ਰੋਫੈਸਰ ਦੀ ਨਿਯੁਕਤੀ ਵੀ ਕੀਤੀ ਜਾਵੇਗੀ।

ਇਹ ਵਿਵਸਥਾ ਪੰਜ ਸਾਲ ਦੀ ਮਿਆਦ ਦੇ ਲਈ ਪ੍ਰਭਾਵੀ ਰਹਿਣਾ ਨਿਰਧਾਰਤ ਹੈ ਅਤੇ ਉਮੀਦ ਹੈ ਕਿ ਇੱਕ ਅਤਿਆਧੁਨਿਕ ਡਿਜੀਟਾਈਡ ਪ੍ਰਣਾਲੀ ਵਿਕਸਿਤ ਕਰੇਗੀ ਜਿਸ 'ਤੇ ਐਨਐੱਚਏਆਈ ਪ੍ਰਗਤੀ ਕਰੇਗਾ।ਇਹ ਸਾਂਝੇਦਾਰੀ ਰਾਜਮਾਰਗਾਂ ਦੇ ਲਈ ਨਿਊ ਏਜ ਡਾਟਾ ਡਿਰੀਵਨ ਟ੍ਰੈਫਿਕ ਅਤੇ ਨਿਰਮਾਣ ਪ੍ਰਬੰਧਨ ਪ੍ਰਣਾਲੀ ਨਾਲ ਸਬੰਧਿਤ ਵਿੀਭੰਨ ਖੇਤਰਾਂ ਵਿੱਚ ਪ੍ਰਗਤੀ ਨੂੰ ਹੁਲਾਰਾ ਦੇਵੁਗੀ ਜਿਸ ਨਾਲ ਨਾ ਕੇਵਲ ਐੱਨਐੱਚਏਆਈ ਨੂੰ ਬਲਕਿ ਕੁੱਲ ਮਿਲਾ ਕੇ ਪੂਰੇ ਰਾਸ਼ਟਰ ਨੂੰ ਲਾਭ ਪਹੁੰਚੇਗਾ।ਰਾਜਮਾਰਗਾਂ ਦਾ ਐਡਵਾਂਸ ਏਆਈ ਅਧਾਰਿਤ ਡਾਟਾ ਐਨਾਲਿਟਿਕਸ ਅਤੇ ਸੀਓਈ ਵਿੱਚ ਟ੍ਰੈਫਿਕ ਪੈਟਰਨ ਰਾਸ਼ਟਰੀ ਪੱਧਰ 'ਤੇ ਡਾਟਾ ਅਧਾਰਿਤ ਫੈਸਲਾ ਲੈਣ ਨੂੰ ਸੁਖਾਲਾ ਬਣਾਏਗਾ।

 

                                                  ####

ਆਰਸੀਜੇ/ਐੱਮਐੱਸ



(Release ID: 1644064) Visitor Counter : 121


Read this release in: English , Hindi , Manipuri , Tamil