ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰਾਲੇ ਵੱਲੋਂ ਰਾਸ਼ਟਰੀ ਹਸਤਸ਼ਿਲਪ ਦਿਵਸ ਦੇ ਮੌਕੇ ’ਤੇ 07 ਅਗਸਤ 2020 ਨੂੰ ਵਰਚੂਅਲ ਪਲੈਟਫਾਰਮ ’ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ

ਸਮਾਗਮ ਵਿੱਚ ਹਸਤਸ਼ਿਲਪ ਮਾਰਕ ਯੋਜਨਾ ਲਈ ਮੋਬਾਇਲ ਐਪ ਅਤੇ ਬੈਕਐੰਡ ਵੈੱਬਸਾਈਟ ਲਾਂਚ ਕਰਨਾ, ਮਾਈ ਹੈਂਡਲੂਮ ਪੋਰਟਲ ਲਾਂਚ ਕਰਨਾ, ਇੱਕ ਵਰਚੂਅਲ ਫੇਅਰ ਅਤੇ ਕਰਾਫਟ ਹੈਂਡਲੂਮ ਵਿਲੇਜ਼, ਕੁੱਲੂ ਨੂੰ ਪੇਸ਼ ਕਰਨਾ ਸ਼ਾਮਲ ਹੈ

Posted On: 06 AUG 2020 3:01PM by PIB Chandigarh

ਹਸਤਸ਼ਿਲਪ ਖੇਤਰ ਦੇਸ਼ ਦੀ ਸ਼ਾਨਦਾਰ ਸੰਸਕ੍ਰਿਤਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਦੇਸ਼ ਵਿੱਚ ਜੀਵਕਾ ਦਾ ਇੱਕ ਮਹੱਤਵਪੂਰਨ ਸਰੋਤ ਹੈ। ਇਹ ਖੇਤਰ ਮਹਿਲਾ ਸਸ਼ਕਤੀਕਰਨ ਲਈ ਮਹੱਤਵਪੂਰਨ ਹੈ ਕਿਉਂਕਿ 70 ਪ੍ਰਤੀਸ਼ਤ ਹਸਤਸ਼ਿਲਪ ਬੁਣਕਰ ਅਤੇ ਸਬੰਧਿਤ ਮਜ਼ਦੂਰ ਔਰਤਾਂ ਹਨ।

ਛੇਵੇਂ ਰਾਸ਼ਟਰੀ ਹਸਤਸ਼ਿਲਪ ਦਿਵਸ ਦੇ ਮੌਕੇਤੇ ਕੱਪੜਾ ਮੰਤਰਾਲਾ 07 ਅਗਸਤ 2020 ਨੂੰ ਵਰਚੂਅਲ ਪਲੈਟਫਾਰਮ ਰਾਹੀਂ ਇੱਕ ਸਮਾਗਮ ਆਯੋਜਿਤ ਕਰ ਰਿਹਾ ਹੈ ਤਾਂ ਕਿ ਕੋਵਿਡ-19 ਮਹਾਮਾਰੀ ਕਾਰਨ ਜਨਤਕ ਸਭਾ ਦੇ ਆਯੋਜਨ ਤੋਂ ਬਚਿਆ ਜਾ ਸਕੇ। ਕੇਂਦਰੀ ਕੱਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਇਰਾਨੀ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਕੱਪੜਾ ਸਕੱਤਰ ਸ਼੍ਰੀ ਰਵੀ ਕਪੂਰ ਵਿਸ਼ਿਸਟ ਮਹਿਮਾਨ ਹੋਣਗੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਵੀ ਸ਼ਿਮਲਾ ਤੋਂ ਵਰਚੂਅਲ ਮੋਡ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਣਗੇ।

ਇਸਦੇ ਇਲਾਵਾ ਦੇਸ਼ ਭਰ ਦੇ ਹਸਤਸ਼ਿਲਪ ਸਮੂਹ, ਨਿਫਟ ਕੈਂਪਸ, ਸਾਰੇ 28 ਬੁਣਕਰ ਸੇਵਾ ਕੇਂਦਰ (ਡਬਲਯੂਐੱਸਸੀ), ਰਾਸ਼ਟਰੀ ਹਸਤਸ਼ਿਲਪ ਵਿਕਾਸ ਨਿਗਮ (ਐੱਨਐੱਚਡੀਸੀ), ਹਸਤਸ਼ਿਲਪ ਨਿਰਯਾਤ ਪ੍ਰਮੋਸ਼ਨ ਪ੍ਰੀਸ਼ਦ (ਐੱਚਈਪੀਸੀ), ਕਰਾਫਟ ਹੈਂਡਲੂਮ ਵਿਲੇਜ, ਕੁੱਲੂ (ਹਿਮਾਚਲ ਪ੍ਰਦੇਸ਼), ਮੁੰਬਈ ਦੀ ਕੱਪੜਾ ਕਮੇਟੀ ਅਤੇ ਐੱਚਈਪੀਸੀ ਵੱਲੋਂ ਚੇਨਈ ਵਿੱਚ ਆਯੋਜਿਤ ਵਰਚੂਅਲ ਫੇਅਰ ਵੀ ਇਸ ਸਮਾਗਮ ਨਾਲ ਔਨਲਾਈਨ ਜੁੜਨਗੇ। ਇਸ ਮੌਕੇਤੇ ਹਸਤਸ਼ਿਲਪ ਵਿਕਾਸ ਕਮਿਸ਼ਨਰ ਦੇ ਸਾਰੇ ਅਧੀਨ ਦਫ਼ਤਰਾਂ ਜਿਵੇਂ ਡਬਲਯੂਐੱਸਸੀ ਅਤੇ ਐੱਨਐੱਚਡੀਸੀ ਅਤੇ ਰਾਸ਼ਟਰੀ ਫੈਸਲ ਤਕਨਾਲੋਜੀ ਸੰਸਥਾਨ (ਐੱਨਆਈਐੱਫਟੀ) ਦੇ ਵਿਭਿੰਨ ਕੈਂਪਸਾਂ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

7 ਅਗਸਤ ਨੂੰ ਰਾਸ਼ਟਰੀ ਹਸਤਸ਼ਿਲਪ ਦਿਵਸ ਦੇ ਰੂਪ ਵਿੱਚ ਚੁਣਿਆ ਗਿਆ ਹੈ ਕਿਉਂਕਿ ਇਸੀ ਦਿਨ 1905 ਵਿੱਚ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਇਸਦਾ ਉਦੇਸ਼ ਹਸਤਸ਼ਿਲਪ ਉਦਯੋਗ ਬਾਰੇ ਲੋਕਾਂ ਵਿਚਕਾਰ ਵੱਡੇ ਪੱਧਰਤੇ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸਦੇ ਯੋਗਦਾਨ ਨੂੰ ਰੇਖਾਂਕਿਤ ਕਰਨਾ ਹੈ।

ਇਸ ਮੌਕੇਤੇ ਨਾਗਰਿਕਾਂ ਵਿਚਕਾਰ ਹਸਤਸ਼ਿਲਪ ਬੁਣਾਈ ਦੀ ਕਾਰੀਗਰੀ ਨੂੰ ਪ੍ਰੋਤਸਾਹਨ ਦੇਣ ਲਈ ਸੋਸ਼ਲ ਮੀਡੀਆ ਅਭਿਆਨ ਦੀ ਯੋਜਨਾ ਬਣਾਈ ਗਈ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਭਾਰਤੀ ਹਸਤਸ਼ਿਲਪ ਦਾ ਉਪਯੋਗ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਸਾਨੂੰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਇਨ੍ਹਾਂ ਉਤਪਾਦਾਂ ਦੇ ਫਾਇਦੇ ਅਤੇ ਵਿਭਿੰਨਤਾ ਬਾਰੇ ਦੁਨੀਆ ਜਿੰਨਾ ਜ਼ਿਆਦਾ ਵਾਕਿਫ਼ ਹੋਵੇਗੀ, ਸਾਡੇ ਕਾਰੀਗਰਾਂ ਅਤੇ ਬੁਣਕਰਾਂ ਨੂੰ ਓਨਾ ਹੀ ਫਾਇਦਾ ਹੋਵੇਗਾ।

ਕੱਪੜਾ ਮੰਤਰੀ ਸ਼੍ਰੀਮਤੀ ਸਮਰਿਤੀ ਇਰਾਨੀ ਨੇ ਕੇਂਦਰ ਸਰਕਾਰ ਦੇ ਮੰਤਰੀਆਂ, ਉਪ ਰਾਜਪਾਲਾਂ, ਰਾਜਾਂ ਦੇ ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮਿੱਤਰਾਂ ਅਤੇ ਅਜ਼ੀਜ਼ਾਂ ਨਾਲ ਸੋਸ਼ਲ ਮੀਡੀਆ ਰਾਹੀਂ ਬੁਣਕਰ ਸਮੁਦਾਏ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ।

ਕੱਪੜਾ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਕੱਤਰਾਂ ਅਤੇ ਹੋਰ ਸਮਰੱਥ ਪੱਧਰ ਦੇ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ। ਇਸਦੇ ਇਲਾਵਾ ਰਾਜਾਂ ਦੇ ਸਕੱਤਰਾਂ, ਨਿਰਯਾਤ ਪ੍ਰਮੋਸ਼ਨ ਪ੍ਰੀਸ਼ਦਾਂ, ਕੱਪੜਾ ਸੰਸਥਾਵਾਂ ਜਿਵੇਂ ਕੇਂਦਰੀ ਰੇਸ਼ਮ ਬੋਰਡ, ਰਾਸ਼ਟਰੀ ਜੂਟ ਬੋਰਡ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਕ ਹੀ ਹੈਸ਼ਟੈਗ ਦਾ ਉਪਯੋਗ ਕਰਕੇ ਸੋਸ਼ਲ ਮੀਡੀਆ ਅਭਿਆਨ ਨੂੰ ਅੱਗੇ ਵਧਾਉਣ ਅਤੇ ਆਪਣੇ ਸਹਿਯੋਗੀਆਂ ਅਤੇ ਕਰਮਚਾਰੀਆਂ ਨੂੰ ਹੈਂਡਲੂਮ ਕੱਪੜੇ ਅਪਣਾਉਣ ਲਈ ਪ੍ਰੇਰਿਤ ਕਰਨ। -ਕਾਮਰਸ ਸੰਸਥਾਵਾਂ, ਖੁਦਰਾ ਕੰਪਨੀਆਂ ਅਤੇ ਡਿਜ਼ਾਇਨਰ ਸੰਸਥਾਵਾਂ ਨੂੰ ਵੀ ਹੈਂਡਲੂਮ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਅਤੇ ਕੱਪੜਾ ਮੰਤਰਾਲੇ ਦੇ ਯਤਨਾ ਵਿੱਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ ਹੈ।

ਮੌਜੂਦਾ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਪ੍ਰਦਰਸ਼ਨੀਆਂ, ਮੇਲਿਆਂ ਆਦਿ ਰਵਾਇਤੀ ਵਪਾਰਕ ਮਾਰਕੀਟਿੰਗ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਵਿੱਚ ਅਸਮਰੱਥਾ ਕਾਰਨ ਸਰਕਾਰ, ਬੁਣਕਰਾਂ ਅਤੇ ਹਸਤਸ਼ਿਲਪ ਉਤਪਾਦਕਾਂ ਨੂੰ ਔਨਲਾਈਨ ਮਾਰਕੀਟਿੰਗ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ‘‘ਆਤਮਨਿਰਭਰ ਭਾਰਤਸਾਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਹੈਂਡਲੂਮ ਨਿਰਯਾਤ ਪ੍ਰਮੋਸ਼ਨ ਪ੍ਰੀਸ਼ਦ ਇੱਕ ਵਰਚੂਅਲ ਫੇਅਰ ਆਯੋਜਿਤ ਕਰ ਰਿਹਾ ਹੈ। ਇਸ ਮੇਲੇ ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਦੇ 150 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੂੰ ਆਪਣੇ ਉਤਪਾਦਾਂ ਦੇ ਡਿਜ਼ਾਇਨ ਅਤੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ।

ਇੰਡੀਅਨ ਟੈਕਸਟਾਈਲ ਸੋਰਸਿੰਗ ਫੇਅਰ 7, 10 ਅਤੇ 11 ਅਗਸਤ ਨੂੰ ਖੁੱਲ੍ਹਾ ਰਹੇਗਾ। ਫੇਅਰ ਨੇ ਪਹਿਲਾਂ ਹੀ ਬਹੁਤ ਸਾਰੇ ਅੰਤਰਰਾਸ਼ਟਰੀ ਖਰੀਦਦਾਰਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਪਟੋਲਾ, ਪੈਠਾਣੀ, ਇਕਤ, ਕੰਡਾਂਗੀ, ਮਹੇਸ਼ਵਰੀ, ਵੇਂਕਟਗਿਰੀ ਅਤੇ ਕਈ ਹੋਰ ਜੀਆਈ ਟੈਗ ਉਤਪਾਦਾਂ ਨੂੰ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਕਿ ਉਹ ਸਿੱਧੇ ਕਾਰੀਗਰਾਂ ਤੋਂ ਉਤਪਾਦਾਂ ਨੂੰ ਖਰੀਦ ਸਕਣ।

ਕੱਪੜਾ ਮੰਤਰਾਲੇ ਵੱਲੋਂ 07 ਅਗਸਤ 2020 ਨੂੰ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਹਸਤਸ਼ਿਲਪ ਦਿਵਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਕੁੱਲੂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾ ਰਹੇ ਕਰਾਫਟ ਹੈਂਡਲੂਮ ਵਿਲੇਜ਼, ਕੁੱਲੂ ਦਾ ਪ੍ਰਦਰਸ਼ਨ ਸ਼ਾਮਲ ਹੈ। ਹੋਰ ਪ੍ਰੋਗਰਾਮਾਂ ਵਿੱਚ ਹੈਂਡਲੂਮ ਮਾਰਕ ਸਕੀਮ (ਐੱਚਐੱਲਐੱਮ) ਲਈ ਮੋਬਾਇਲ ਐਪ ਅਤੇ ਵੈੱਬਸਾਈਟ ਲਾਂਚ ਕਰਨਾ, ਮਾਈ ਹੈਂਡਲੂਮ ਪੋਰਟਲ ਲਾਂਚ ਕਰਨਾ ਅਤੇ ਸੰਭਾਵਿਤ ਖਰੀਦਦਾਰਾਂ ਨਾਲ ਹੈਂਡਲੂਮ ਨਿਰਯਾਤਕਾਂ ਨੂੰ ਜੋੜਨਤੇ ਐੱਚਈਪੀਸੀ ਵੱਲੋਂ ਚੇਨਈ ਵਿੱਚ ਆਯੋਜਿਤ ਵਰਚੂਅਲ ਫੇਅਰ ਦਾ ਉਦਘਾਟਨ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਅਗਸਤ 2015 ਨੂੰ ਚੇਨਈ ਵਿੱਚ ਪਹਿਲੇ ਰਾਸ਼ਟਰੀ ਹਸਤਸ਼ਿਲਪ ਦਿਵਸ ਦੀ ਸ਼ੁਰੂਆਤ ਕੀਤੀ ਸੀ। ਇਸ ਦਿਨ ਹਸਤਸ਼ਿਲਪ ਬੁਣਕਰ ਸਮੁਦਾਏ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਖੇਤਰ ਦੇ ਯੋਗਦਾਨ ਨੂੰ ਉਭਾਰਿਆ ਜਾਂਦਾ ਹੈ। ਹਸਤਸ਼ਿਲਪ ਵਿਰਾਸਤ ਦੀ ਰਾਖੀ ਕਰਨ ਅਤੇ ਜ਼ਿਆਦਾ ਮੌਕਿਆਂ ਨਾਲ ਹਸਤਸ਼ਿਲਪ ਬੁਣਕਰਾਂ ਅਤੇ ਮਜ਼ਦੂਰਾਂ ਨੂੰ ਸਸ਼ਕਤ ਬਣਾਉਣ ਦੇ ਸੰਕਲਪ ਨੂੰ ਦੁਹਰਾਇਆ ਜਾਂਦਾ ਹੈ। ਸਰਕਾਰ ਹਸਤਸ਼ਿਲਪ ਖੇਤਰ ਦੇ ਸਥਿਰ ਵਿਕਾਸ ਨੂੰ ਯਕੀਨੀ ਕਰਨ ਦਾ ਯਤਨ ਕਰ ਰਹੀ ਹੈ ਜਿਸ ਨਾਲ ਸਾਡੇ ਹਸਤਸ਼ਿਲਪ ਬੁਣਕਰਾਂ ਅਤੇ ਮਜ਼ਦੂਰਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਬਣਾਇਆ ਜਾ ਸਕੇ ਅਤੇ ਉੱਤਮ ਸ਼ਿਲਪ ਹੁਨਰ ਲਈ ਉਨ੍ਹਾਂ ਵਿੱਚ ਮਾਣ ਦੀ ਭਾਵਨਾ ਦਾ ਸੰਚਾਰ ਹੋ ਸਕੇ।

****

SG/MG


(Release ID: 1643939) Visitor Counter : 271