ਪ੍ਰਿਥਵੀ ਵਿਗਿਆਨ ਮੰਤਰਾਲਾ

ਡੀਐੱਸਟੀ ਸਕੱਤਰ ਨੇ ਭਾਰਤ ਵਿੱਚ ਕੁਆਂਟਮ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਦਯੋਗਿਕ ਭਾਗੀਦਾਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ

Posted On: 06 AUG 2020 12:32PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਇੰਡੀਆ ਕੁਆਂਟਮ ਟੈਕਨੋਲੋਜੀ ਕਨਕਲੇਵ (ਆਈਕਿਊਟੀਸੀ 2020) ਵਿਖੇ ਭਾਰਤ ਵਿੱਚ ਕੁਆਂਟਮ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਦਯੋਗਿਕ ਭਾਗੀਦਾਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ| ਉਨ੍ਹਾਂ ਨੇ ਇਹ ਬਿਆਨ ਐਸੋਸੀਏਟਡ ਚੈਂਬਰਜ਼ ਆਫ਼ ਕਾਮਰਸ ਆਫ਼ ਇੰਡੀਆ (ਐਸੋਚੈਮ) ਦੁਆਰਾ ਆਯੋਜਿਤ ਕੀਤੇ ਭਾਰਤ ਦੀ ਕੁਆਂਟਮ ਸੁਪਰੀਮੇਸੀ” ’ਤੇ ਖੋਜ ਨਾਮ ਦੇ ਇੱਕ ਵੈਬੀਨਾਰ ਤੇ ਦਿੱਤਾ ਸੀ|

ਉਨ੍ਹਾਂ ਨੇ ਕਿਹਾ, ਭਵਿੱਖ ਕੁਆਂਟਮ ਅਤੇ ਇੰਡਸਟਰੀ 4.0 ਦਾ ਹੈ, ਜਿਸ ਵਿੱਚ ਸਾਇਬਰ ਅਤੇ ਡਿਜੀਟਲ ਖੇਤਰਾਂ ਦਾ ਮਿਲਾਪ ਸ਼ਾਮਲ ਹੈ, ਜਿਸ ਵਿੱਚ ਸੰਚਾਰ, ਕੰਪਿਊਟਿੰਗ, ਫੈਸਲਾ ਲੈਣਾ ਅਤੇ ਇਸ ਤੇ ਅਮਲ ਕਰਨਾ ਸ਼ਾਮਲ ਹੈ, ਨੂੰ ਇਸ ਵਿੱਚ ਹਿੱਸਾ ਲੈਣ ਦੀ ਲੋੜ ਹੈ।

ਕੁਆਂਟਮ ਤਕਨਾਲੋਜੀ ਦੇ ਖੇਤਰ ਵਿੱਚ ਡੀਐੱਸਟੀ ਦੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਦਸਦਿਆਂ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਤਿੰਨ ਸਾਲ ਪਹਿਲਾਂ ਡੀਐੱਸਟੀ ਨੇ ਫ਼ਰੰਟੀਅਰ ਟੈਕਨਾਲੋਜੀ ਨਾਮਕ ਇੱਕ ਨਵੀਂ ਡਿਵੀਜ਼ਨ ਸ਼ੁਰੂ ਕੀਤੀ ਸੀ ਜਿਸ ਨੇ ਸਾਈਬਰ-ਫਿਜ਼ੀਕਲ ਸਿਸਟਮਜ਼ ਉੱਤੇ ਇੱਕ ਮਿਸ਼ਨ ਲਿਆਂਦਾ ਸੀ। ਇਸ ਮਿਸ਼ਨ ਅਧੀਨ ਪੂਰੇ ਭਾਰਤ ਵਿੱਚ ਤਕਰੀਬਨ 21 ਹੱਬ ਅਤੇ 4 ਖੋਜ ਪਾਰਕ ਸਥਾਪਤ ਕੀਤੇ ਹਨ, ਜੋ ਕੁਆਂਟਮ ਟੈਕਨਾਲੋਜੀ ਮਿਸ਼ਨ ਦੇ ਆਰਕੀਟੈਕਚਰ ਅਤੇ ਪ੍ਰਕਿਰਿਆਵਾਂ ਦਾ ਆਧਾਰ ਬਣਾਉਣਗੇ ਅਤੇ ਉਦਯੋਗ ਨੂੰ ਤਾਕਤ ਦੇਣਗੇ।

ਉਨ੍ਹਾਂ ਨੇ ਅੱਗੇ ਕਿਹਾ, ਇਹ 21 ਹੱਬ ਸੰਪੂਰਨ ਸੰਸਥਾਵਾਂ ਹਨ, ਹਰੇਕ ਕੇਂਦਰ ਵਿੱਚ ਮੁੱਢਲੀ ਆਰ ਐਂਡ ਡੀ ਤੋਂ ਲੈ ਕੇ, ਮਨੁੱਖੀ ਸਰੋਤ ਪੈਦਾਵਾਰ, ਅਤੇ ਹਰ ਹੱਬ ਨਾਲ ਜੁੜੇ ਇਨਕਿਊਬੇਟਰਾਂ ਨਾਲ ਗਿਆਨ ਦਾ ਅਨੁਵਾਦ ਕਰਨ ਤੱਕ ਦੀ ਵੱਖ-ਵੱਖ ਪੱਧਰਾਂ ਤੇ ਸਿਖਲਾਈ ਦਿੱਤੀ ਜਾਂਦੀ ਹੈਇਸ ਤਰ੍ਹਾਂ ਇਹ ਮਾਡਲ ਗਿਆਨ ਪੈਦਾ ਕਰਨ ਤੋਂ ਲੈ ਕੇ ਗਿਆਨ ਦੀ ਖ਼ਪਤ ਕਰਨ ਤੱਕ ਸਾਰੀ ਗਿਆਨ ਲੜੀ ਨੂੰ ਪੂਰਾ ਕਰਦਾ ਹੈ।

ਪ੍ਰੋਫ਼ੈਸਰ ਸ਼ਰਮਾ ਨੇ ਅੱਗੇ ਦੱਸਿਆ, ਕੁਆਂਟਮ ਟੈਕਨੋਲੋਜੀ (ਕਿਊਟੀ) ਲਈ, ਭਾਰਤ ਸਰਕਾਰ ਦੁਆਰਾ 8000 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਮਿਸ਼ਨ ਆਨ ਕੁਆਂਟਮ ਟੈਕਨਾਲੋਜੀ ਵਜੋਂ ਜਾਣਿਆਂ ਜਾਂਦਾ ਇੱਕ ਹੋਰ ਮਹੱਤਵਪੂਰਣ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਡੀਐੱਸਟੀ ਨੇ ਕਿਊਟੀ ਦੇ ਖੇਤਰ ਵਿੱਚ ਕੰਮ ਕਰ ਰਹੇ ਸਾਰੇ ਲੋਕਾਂ ਅਤੇ

ਉਨ੍ਹਾਂ ਨੇ ਕਿਹਾ, “ਡੀਐੱਸਟੀ ਦੇ ਇਹ ਦੋਵੇਂ ਮਿਸ਼ਨ ਗਿਆਨ ਪੈਦਾ ਕਰਨ, ਪ੍ਰੋਟੋਟਾਈਪ ਡਿਜ਼ਾਇਨ ਦੇ ਹਿਸਾਬ ਨਾਲ ਗਿਆਨ ਦਾ ਅਨੁਵਾਦ ਕਰਨ ਦੇ ਮਾਮਲੇ ਵਿੱਚ ਸਵੈ-ਨਿਰਭਰ ਹਨ ਅਤੇ ਇਹ ਵਾਤਾਵਰਣ ਪ੍ਰਣਾਲੀ (ਈਕੋਸਿਸਟਮ) ਭਾਰਤ ਵਿੱਚ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਲਿਹਾਜ਼ ਨਾਲ ਆਤਮ ਨਿਰਭਰ ਭਾਰਤ ਦਾ ਹਿੱਸਾ ਹੈ।

ਕਨਕਲੇਵ ਨੇ ਭਾਰਤ ਵਿੱਚ ਕੁਆਂਟਮ ਕੰਪਿਊਟਿੰਗ ਅਤੇ ਤਕਨਾਲੋਜੀ ਅਨੁਕੂਲਤਾਤੇ ਤਿਆਰੀ ਤੇ ਧਿਆਨ ਕੇਂਦ੍ਰਤ ਕੀਤਾ ਜਿੱਥੇ ਹਾਜ਼ਰੀਨ ਨੇ ਭਾਰਤ ਵਿੱਚ ਕੁਆਂਟਮ ਤਕਨਾਲੋਜੀ ਦੇ ਵਿਕਾਸ ਵਿੱਚ ਭਵਿੱਖ ਦੀਆਂ ਰਣਨੀਤੀਆਂ ਅਤੇ ਰੋਡਮੇਪ ਬਾਰੇ ਵਿਚਾਰ ਵਟਾਂਦਰੇ ਕੀਤੇ।

ਸੰਮੇਲਨ ਦੇ ਪ੍ਰਮੁੱਖ ਭਾਗੀਦਾਰਾਂ ਵਿੱਚ ਸ਼੍ਰੀ ਦੀਪਕ ਸੂਦ, ਸੱਕਤਰ-ਜਨਰਲ, ਐਸੋਚੈਮ, ਡਾ. ਸ਼ੇਸ਼ਾ ਸ਼ਾਈ ਰਘੁਨਾਥਨ, ਸੀਨੀਅਰ ਆਈਬੀਐੱਮ ਕੁਆਂਟਮ ਅੰਬੈਸਡਰ, ਡਾ. ਰੋਹਿਨੀ ਸ੍ਰੀਵਾਤਸਾ, ਰਾਸ਼ਟਰੀ ਟੈਕਨਾਲੋਜੀ ਅਧਿਕਾਰੀ, ਮਾਈਕਰੋਸੌਫ਼ਟ ਇੰਡੀਆ, ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਮਾਨਸ ਮੁਖਰਜੀ, ਪ੍ਰਿੰਸੀਪਲ ਇਨਵੈਸਟੀਗੇਟਰ, ਸੈਂਟਰ ਫਾਰ ਕੁਆਂਟਮ ਟੈਕਨਾਲੋਜੀਜ਼, ਡਾ. ਲਵਨੀਸ਼ ਚਨਾਨਾ, ਆਈਟੀ/ਆਈਟੀਈਐੱਸ ਅਤੇ ਈ-ਕਾਮਰਸ ਤੇ ਐਸੋਚੈਮ ਨੈਸ਼ਨਲ ਕਾਉਂਸਲ ਦੇ ਚੇਅਰਮੈਨ, ਸ਼੍ਰੀ ਆਦਿੱਤਿਆ ਚੌਧਰੀ, ਐੱਮਡੀ, ਐਕਸੇਂਚਰ, ਡਾ. ਹੇਮੰਤ ਦਰਬਾਰੀ, ਡਾਇਰੈਕਟਰ ਜਨਰਲ, ਸੀਡੀਏਸੀ, ਡਾ. ਫਿਲਿਪ ਮਾਕੋਟਿਨ, ਕੁਆਂਟਮ ਮਾਰਕੀਟਿੰਗ ਮੈਨੇਜਰ, ਹਨੀਵੈਲ ਕੁਆਂਟਮ ਸਲਿਊਸ਼ਨਜ਼, ਯੂਐੱਸਏ ਸ਼ਾਮਲ ਸਨ, ਜਿਨ੍ਹਾਂ ਨੇ ਜਨਤਕ ਖੇਤਰ ਦੇ ਨਾਲ-ਨਾਲ ਭਾਰਤ ਅਤੇ ਵਿਦੇਸ਼ ਤੋਂ ਪ੍ਰਾਈਵੇਟ ਖੇਤਰ, ਉਦਯੋਗ ਅਤੇ ਅਕਾਦਮੀਆ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਸਨ ਇੰਡੀਆ ਕੁਆਂਟਮ ਟੈਕਨਾਲੋਜੀ ਕਨਕਲੇਵ ਨੇ ਅਜਿਹੇ ਸਮੇਂ ਵਿੱਚ ਢੁੱਕਵੇਂ ਹੱਲਾਂ ਵੱਲ ਧਿਆਨ ਦਿੱਤਾ ਹੈ, ਜਦੋਂ ਪੂਰੀ ਦੁਨੀਆ ਕੋਵਿਡ ਨਾਲ ਪ੍ਰਭਾਵਿਤ ਹੋਈ ਹੈ ਅਤੇ ਟੈਕਨਾਲੋਜੀ ਹੀ ਅੱਗੇ ਵਧਣ ਦਾ ਰਸਤਾ ਹੈ|

*****

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1643818) Visitor Counter : 161