ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਦੇ ਪਰਿਵਾਰ ਨੇ 10 ਲੱਖ ਰੁਪਏ ਦਾਨ ਕੀਤੇ

5-5 ਲੱਖ ਰੁਪਏ ਕੋਵਿਡ-19 ਖ਼ਿਲਾਫ਼ ਲੜਾਈ ਅਤੇ ਅਯੁੱਧਿਆ ਮੰਦਿਰ ਲਈ

Posted On: 05 AUG 2020 3:01PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੋਵਿਡ-19 ਖ਼ਿਲਾਫ਼ ਲੜਾਈ ਅਤੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ 10 ਲੱਖ ਰੁਪਏ ਦਾਨ ਕੀਤੇ।

 

ਉਪ ਰਾਸ਼ਟਰਪਤੀ ਦੀ ਪਤਨੀ ਸ਼੍ਰੀਮਤੀ ਮੁਪਪਾਵਰਾਪੁ ਉਸ਼ਮਾ ਨਾਇਡੂ (Smt. Muppavarapu Ushamma Naidu) ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਬੇਟੇ ਸ਼੍ਰੀ ਹਰਸ਼, ਨੂੰਹ ਸ਼੍ਰੀਮਤੀ ਰਾਧਾ ਮੁਪਪਾਵਰਾਪੁ (Smt. Radha Muppavarapu), ਧੀ ਸ਼੍ਰੀਮਤੀ ਦੀਪਾ ਵੈਂਕੇਟ, ਜਵਾਈ ਸ਼੍ਰੀ ਵੈਂਕੇਟ ਇਮਾਨੀ (Shri Venkat Immani) ਅਤੇ ਆਪਣੇ ਚਾਰ ਦੋਹਤੇ-ਪੋਤਿਆਂ ਤੋਂ ਇਸ ਲਈ ਰਕਮ ਇਕੱਠੀ ਕਰਨ ਦੀ ਪਹਿਲ ਕੀਤੀ।

 

ਸ਼੍ਰੀਮਤੀ ਨਾਇਡੂ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਕਰਨ ਲਈ ਪੀਐੱਮ ਕੇਅਰਸ ਫੰਡ ਲਈ 5.00 ਲੱਖ ਰੁਪਏ ਅਤੇ ਦੂਜਾ 5.00 ਲੱਖ ਰੁਪਏ ਦਾ ਚੈੱਕ ਅਯੁੱਧਿਆ ਵਿਖੇ ਅੱਜ ਭੂਮੀ ਪੂਜਨ ਨਾਲ ਰਾਮ ਮੰਦਿਰ ਦੇ ਨਿਰਮਾਣ ਦੀ ਹੋਈ ਸ਼ੁਰੂਆਤ ਲਈ ਸ਼੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਨੂੰ ਭੇਜਿਆ।

 

ਪਹਿਲਾਂ ਵੀ ਮਾਰਚ ਵਿੱਚ ਸ਼੍ਰੀ ਨਾਇਡੂ ਨੇ ਪੀਐੱਮ ਕੇਅਰਸ ਫੰਡ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕੀਤੀ ਸੀ ਅਤੇ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਕਦਮ ਉਠਾਉਣ ਲਈ ਹਰ ਮਹੀਨੇ ਆਪਣੀ 30% ਤਨਖਾਹ ਦਾਨ ਦੇਣ ਦਾ ਐਲਾਨ ਕੀਤਾ ਸੀ।

 

***********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1643641) Visitor Counter : 177