ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਫ਼ਲੋਰੋਸਿਸ ਆਧਾਰਤ ਸਰੀਰਕ ਵਿਕਾਰਾਂ ਤੋਂ ਬਚਣ ਅਤੇ ਪੀਣ ਵਾਲੇ ਪਾਣੀ ਵਿੱਚ ਬਿਨਾ ਕਿਸੇ ਉਪਕਰਣ ਦੇ ਫ਼ਲੋਰਾਇਡ ਆਇਓਨ ਦਾ ਪਤਾ ਲਾਉਣ ਲਈ ਸਾਦੇ ਕਾਗਜ਼ ਦੀ ਪੱਟੀ ਤੇ ਕੁਐਂਟੀਫ਼ਿਕੇਸ਼ਨ ਕਿਟ

Posted On: 05 AUG 2020 1:06PM by PIB Chandigarh

ਫ਼ਲੋਰੋਸਿਸ ਇੱਕ ਦਿਵਯਾਂਗ ਬਣਾ ਕੇ ਰੱਖ ਦੇਣ ਵਾਲਾ ਰੋਗ ਹੈ ਜੋ ਲੰਮਾ ਸਮਾਂ ਪੀਣ ਵਾਲੇ ਪਾਣੀ / ਭੋਜਨ ਉਤਪਾਦਾਂ / ਉਦਯੋਗਿਕ ਪ੍ਰਦੂਸ਼ਣਾਂ ਜ਼ਰੀਏ ਸਰੀਰ ਦੇ ਸਖ਼ਤ ਤੇ ਨਰਮ ਊਤਕਾਂ (ਟਿਸ਼ੂਜ਼) ਅੰਦਰ ਲੋੜ ਤੋਂ ਵੱਧ ਇਕੱਠੇ ਹੋਣ ਵਾਲੇ ਫ਼ਲੋਰਾਇਡਜ਼ ਕਾਰਣ ਹੁੰਦਾ ਹੈ। ਇਸ ਨਾਲ ਦੰਦਾਂ ਵਿੱਚ ਫ਼ਲੋਰੋਸਿਸ, ਸਰੀਰ ਦੀਆਂ ਹੱਡੀਆਂ ਵਿੱਚ (ਸਕੈਲੇਟਿਲ) ਫ਼ਲੋਰੋਸਿਸ ਤੇ ਨੌਨ–ਸਕੈਲੇਟਲ ਫ਼ਲੋਰੋਸਿਸ ਹੋ ਜਾਂਦਾ ਹੈ। ਪਾਣੀ ਵਿੱਚ ਫ਼ਲੋਰਾਇਡਜ਼ ਦਾ ਆਸਾਨੀ ਨਾਲ ਪਤਾ ਲਾਉਣ ਨਾਲ ਜਨਤਕ ਸਿਹਤ ਨੂੰ ਦਰਪੇਸ਼ ਖ਼ਤਰਿਆਂ ਤੋਂ ਰੋਕਥਾਮ ਵਿੱਚ ਮਦਦ ਲਈ ਜਾ ਸਕਦੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੰਸਟੀਚਿਊਟ ਆਵ੍ ਨੈਨੋ ਸਾਇੰਸ ਤੇ ਟੈਕਨੋਲੋਜੀ (ਆਈਐੱਨਐੱਸਟੀ – INST) ਦੇ ਵਿਗਿਆਨੀਆਂ ਨੇ ਪੀਣ ਵਾਲੇ ਪਾਣੀ ਵਿੱਚ ਬਿਨਾ ਕਿਸੇ ਉਪਕਰਣ ਦੇ ਸਾਦੀ ਅੱਖ ਨਾਲ ਫ਼ਲੋਰਾਇਡ ਆਇਓਨ ਦਾ ਪਤਾ ਲਾਉਣ ਤੇ ਉਸ ਦੀ ਕੁਐਂਟੀਫ਼ਿਕੇਸ਼ਨ ਲਈ ਇੱਕ ਤਕਨੀਕ ਵਿਕਸਤ ਕੀਤੀ ਹੈ। ਇਸ ਦੀ ਵਰਤੋਂ ਲਈ ਕਿਸੇ ਮਾਹਿਰ ਦੀ ਜ਼ਰੂਰਤ ਨਹੀਂ ਹੈ ਤੇ ਫ਼ਲੋਰੋਸਿਸ ਆਧਾਰਤ ਸਰੀਰਕ ਵਿਕਾਰਾਂ ਤੋਂ ਬਚਾਅ ਲਈ ਇਸ ਨੂੰ ਘਰਾਂ ਵਿੱਚ ਵਰਤਿਆ ਜਾ ਸਕਦਾ ਹੈ।

ਇਹ ਟੈਕਨੋਲੋਜੀ ਡਾ. ਜਯਾਮੁਰੂਗਨ ਗੋਵਿੰਦਾਸਾਮੀ ਤੇ ਉਨ੍ਹਾਂ ਦੀ ਟੀਮ ਨੇ ਵਿਕਸਤ ਕੀਤੀ ਹੈ ਜੋ 2,3–ਡੀਸਬਸਟੀਚਿਊਟਡ 1,1,4,4–ਟੈਟ੍ਰਾਸਾਇਨੋ–1,3–ਬੂਟਾਡੀਨਜ਼ (ਟੀਸੀਬੀਡੀਜ਼ – TCBDs) ਉੱਤੇ ਆਧਾਰਤ ਇੱਕ ਪੁਸ਼–ਪੁਲ ਕ੍ਰੋਮੋਫ਼ੋਰ ਹੈ, ਜੋ ਫ਼ਲੋਰਾਇਡ ਆਇਓਨ ਨੂੰ ਛੋਹਣ ਉੱਤੇ ਆਪਣਾ ਰੰਗ ਬਦਲ ਲੈਂਦਾ ਹੈ। ਇੰਝ ਪਛਾਣਿਆ ਜਾਣ ਵਾਲਾ ਕ੍ਰੋਮੋਫ਼ੋਰ (C3-ਫ਼ਿਨਾਇਲ, C2-ਯੂਰੀਆ ਫ਼ੰਕਸ਼ਨਲਾਈਜ਼ਡ TCBD) ਇੱਕ ਪ੍ਰਣਾਲੀਬੱਧ ਅਧਿਐਨ ਦਾ ਨਤੀਜਾ ਹੈ, ਜੋ ‘ਅਰਲੀ ਕਰੀਅਰ ਰਿਸਰਚ’ (ਈਸੀਆਰ – ECR) ਐਵਾਰਡ ਨੇ ਕੀਤਾ ਹੈ ਤੇ ਉਸ ਨੂੰ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਰਾਮਾਨੁਜਨ ਫ਼ੈਲੋਸ਼ਿਪ ਗ੍ਰਾਂਟ ਦੀ ਸਹਾਇਤਾ ਮਿਲੀ ਹੈ ਤੇ ਉਸ ਨੂੰ ਡਾ. ਗੋਵਿੰਦਾਸਾਮੀ ਨੇ ਪ੍ਰਾਪਤ ਕੀਤਾ ਹੈ। ਇਹ ਨਤੀਜੇ ਪਿੱਛੇ ਜਿਹੇ ‘ਜਰਨਲ ਆਵ੍ ਆਰਗੈਨਿਕ ਕੈਮਿਸਟ੍ਰੀ’ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਖੋਜਕਾਰਾਂ ਨੇ ਬਿਹਤਰ ਔਪਟੋਇਲੈਕਟ੍ਰੌਨਿਕ ਵਿਸ਼ੇਸ਼ਤਾਵਾਂ ਹਾਸਲ ਕਰਨ ਲਈ ਅਮਾਈਨਸ ਜਿਹੀਆਂ ਰਵਾਇਤੀ ਡੋਨਰ ਮੁਆਇਟੀਜ਼ ਦੀ ਥਾਂ ਅਸਾਧਾਰਣ ਡੋਨੇਟਿੰਗ ਮੁਆਇਟੀ ਵਜੋਂ ਯੂਰੀਆ ਨੂੰ ਡਿਜ਼ਾਇਨ ਕੀਤਾ। ਚਾਰਜ–ਟ੍ਰਾਂਸਫ਼ਰ (ਸੀਟੀ – CT) ਵਿਸ਼ੇਸ਼ਤਾ ਜੋ ਐਨੀਲਾਈਨ ਡੋਨਰ ਵਿੱਚ ਬੌਂਡ ਜ਼ਰੀਏ ਵਧਦੀ ਹੈ ਅਤੇ ਆਮ ਤੌਰ ਉੱਤੇ ਫ਼ੋਟੋ–ਇੰਡਿਊਸਡ ਇਲੈਕਟ੍ਰੌਨ ਟ੍ਰਾਂਸਫ਼ਰ (ਪੀਈਟੀ – PET) ਪ੍ਰਬੰਧ ਕਾਰਣ ਖ਼ਤਮ ਹੋ ਜਾਂਦੀ ਹੈ। ਜਦ ਕਿ ਯੂਰੀਆ ਨੂੰ ਇੱਕ ਇਲੈਕਟ੍ਰੌਨ ਡੋਨਰ ਵਜੋਂ ਵਰਤੇ ਜਾਣ ’ਤੇ ਸੀ.ਟੀ. (CT) ਦੋਵੇਂ ਸਥਾਨਾਂ ਦੇ ਨਾਲ–ਨਾਲ ‘ਫ਼ੀਲਡ–ਇਫ਼ੈਕਟ’ ਜ਼ਰੀਏ ਪ੍ਰਦਰਸ਼ਿਤ ਕਰਦੀ ਹੈ। ਇਸ ਪ੍ਰਕਾਰ ਪੀਈਟੀ (PET) ਪ੍ਰਕਿਰਿਆ ਉੱਤੇ ਅੰਸ਼ਕ ਤੌਰ ’ਤੇ ਕਾਬੂ ਪਾ ਲਿਆ ਜਾਂਦਾ ਹੈ ਤੇ ਉਸ ਤੋਂ ਚਿੱਟੀ ਰੌਸ਼ਨੀ ਨਿੱਕਲਦੀ ਹੈ।

ਬਾਅਦ ’ਚ, ਉਨ੍ਹਾਂ ਨੇ ਇਸ ਦੀ ਵਿਵਹਾਰਕਤਾ ਦਾ ਵਿਸਤਾਰ ਜੈਵਿਕ ਤੌਰ ’ਤੇ ਵਾਜਬ ਫ਼ਲੋਰਾਇਡ ਦੀ ਸੈਂਸਿੰਗ ਵਿੱਚ ਕਰ ਦਿੱਤਾ ਕਿਉਂਕਿ ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਫ਼ਲੋਰਾਇਡ ਯੂਰੀਆ ਨਾਲ ਐੱਚ–ਬੌਂਡਿੰਗ ਅੰਤਰ–ਕਾਰਜ ਜ਼ਰੀਏ ਜੁੜ ਸਕਦਾ ਹੈ। ਇਸ ਪ੍ਰਕਾਰ ਯੂਰੀਆ ਨਾਲ ਪੁਸ਼–ਪੁਲ ਕ੍ਰੋਮੋਫ਼ੋਰ ਦਾ ਸੁਮੇਲ ਇਸ ਲਈ ਇੱਕ ਆਦਰਸ਼ ਪ੍ਰਣਾਲੀ ਹੋ ਨਿੱਬੜਿਆ। ਆਈਐੱਨਐੱਸਟੀ (INST) ਦੇ ਵਿਗਿਆਨੀਆਂ ਨੇ ਲੈਬੋਰੇਟਰੀ ਦੇ ਪੈਮਾਨੇ ਵਿੱਚ ਇਸ ਕ੍ਰੋਮੋਫ਼ੋਰ ਦੇ ਸੰਸਲੇਸ਼ਣ ਦਾ ਵਧੀਆ ਤਰੀਕੇ ਉਪਯੋਗ ਕੀਤਾ ਹੈ।

ਇਸ ਦੇ ਨਾਲ ਹੀ ਸੈਂਜ਼ਟੀਵਿਟੀ ਨੂੰ 3ਪਵੀਪੀਐੱਮ ਤੋਂ ਵਧਾ ਕੇ 1 ਪੀਪੀਐੱਮ ਤੋਂ ਘੱਟ ਕਰਨ ਲਈ ਡਿਜ਼ਾਇਨ ਤੇ ਸੰਸਲੇਸ਼ਣ ਹਲਕੇ ਜਿਹੇ ਨਿਯੰਤ੍ਰਿਤ ਕੀਤੇ ਜਾ ਸਕਦੇ ਹਨ। ਇਸ ਵੇਲੇ, ਆਈਐੱਨਐੱਸਟੀ (INST) ਦੀ ਟੀਮ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਦਾ ਵੱਡਾ ਖ਼ਰਚ ਸਿਰਫ਼ ਕ੍ਰੋਮੋਫ਼ੋਰ ਦਾ ਸੰਸਲੇਸ਼ਣ ਹੈ, ਇਸੇ ਲਈ ਇਹ ਸਸਤੀ ਤੇ ਪਹੁੰਚਯੋਗ ਹੈ।

ਫ਼ਲੋਰਾਇਡ ਦਾ ਪਤਾ ਲਾਉਣ ਲਈ ਇਸ ਵੇਲੇ ਉਪਲਬਧ ਵਪਾਰਕ ਕਿਟਸ ਲਈ ਵਿਸ਼ਲੇਸ਼ਣਾਤਮਕ ਵਿਧੀਆਂ, ਮੁੱਖ ਤੌਰ ’ਤੇ ਸਪੈਕਟ੍ਰੋਮੀਟਰਜ਼ (ਮੋਬਾਇਲ ਜਾਂ ਸਟੈਟਿਕ) ਦੀ ਜ਼ਰੂਰਤ ਹੁੰਦੀ ਹੈ। ਕੁਝ ਕਲਰੀਮੀਟ੍ਰਿਕ ਡਿਟੈਕਸ਼ਨ ਕਿਟਸ ਉਪਲਬਧ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਚਲਾਉਂਦੇ ਸਮੇਂ ਕੁਝ ਸਮੱਸਿਆਵਾਂ ਪੇਸ਼ ਆਉਂਦੀਆਂ ਹਨ ਜਿਵੇਂ ਕਿ ਉਹ ਸਿਰਫ਼ pH<1 (HCI ਦੀ ਵਰਤੋਂ) ਆਦਿ ਨਾਲ ਹੀ ਕੰਮ ਕਰਦੀਆਂ ਹਨ। ਆਈਐੱਨਐੱਸਟੀ (INST) ਵਿਗਿਆਨੀਆਂ ਵੱਲੋਂ ਵਿਕਸਤ ਕੀਤੀ ਗਈ ਕਿਟ ਵਰਤਣੀਆਂ ਆਸਾਨ ਹਨ, ਇਸੇ ਲਈ ਇਹ ਵੱਧ ਅੰਕ ਹਾਸਲ ਕਰ ਲੈਂਦੀਆਂ ਹਨ।

ਭਾਵੇਂ ਸੌਲਿਯੂਸ਼ਨ ਵਿੱਚ ਕ੍ਰੋਮੋਜੈਨਿਕ ਤੇ ਕ੍ਰੋਮੋ–ਫ਼ਲੋਰੋਜੈਨਿਕ ਰਿਸੈਪਟਰਜ਼ ਲਈ ਅਨੇਕ ਰਿਪੋਰਟਾਂ ਉਪਲਬਧ ਹਨ ਪਰ ਸੌਲਿਡ–ਫ਼ੇਸ ਸ਼ਨਾਖ਼ਤ ਦੇ ਅਧਿਐਨ ਲਈ ਸੀਮਤ ਗਿਣਤੀ ਦੀਆਂ ਹੀ ਰਿਪੋਰਟਾਂ ਹਨ। ਫਿਰ ਵੀ, ਉਨ੍ਹਾਂ ਸਾਰੇ ਰਿਸੈਪਟਰਜ਼ ਵਿੱਚ ਕੁਝ ਕਮੀਆਂ ਹਨ ਜਿਵੇਂ ਕਿ ਉਹ ਆਮ ਤੌਰ ’ਤੇ ਸਿਰਫ਼ ਆਰਗੈਨਿਕ ਮੀਡੀਅਮ ਤੇ ਇਨਔਰਗੈਨਿਕ ਫ਼ਲੋਰਾਇਡ ਸਰੋਤ ਵਿੱਚ ਹੀ ਰੰਗ ਤਬਦੀਲ ਹੋਇਆ ਪ੍ਰਦਰਸ਼ਿਤ ਕਰਦੀਆਂ ਹਨ, ਸਬੰਧਤਾ ਲਈ ਮੁਕਾਬਲਾ ਕਰਦਿਆਂ ਏਸੀਟੇਟ ਅਤੇ ਫ਼ਾਸਫ਼ੇਟ ਜਿਹੇ ਹੋਰ ਏਨੀਅਨਜ਼ ਵੱਲ, 10–30 ਪੀਪੀਐੱਮ ਦੀ ਮੁਕਾਬਲਤਨ ਉੱਚ ਘੱਟ ਤੋਂ ਘੱਟ ਡਿਟੈਕਸ਼ਨ ਸੀਮਾ ਨਾਲ, ਸਿਰਫ਼ ਕੰਸੈਂਟਰੇਟਡ HCI, ਧਾਤਾਂ ਦੀ ਵਰਤੋਂ ਨਾਲ ਕੰਮ ਕਰਦੀਆਂ ਹਨ, ਉਨ੍ਹਾਂ ਦੀ ਪ੍ਰਤੀਕਿਰਿਆ ਦੇਰੀ ਨਾਲ ਹੁੰਦੀ ਹੈ ਆਦਿ, ਜਦ ਕਿ ਕੁਝ ਸਿਰਫ਼ ਯੂਵੀ–ਲੈਂਪ ਤੇ ਰਸਾਇਣਕ ਤੌਰ ਉੱਤੇ ਟ੍ਰੀਟ ਕੀਤੇ ਕਾਗਜ਼ ਨਾਲ ਹੀ ਕੰਮ ਕਰਦੀਆਂ ਹਨ।

ਨੌਨ–ਪਲਾਨਰ ਪੁਸ਼–ਪੁਲ ਕ੍ਰੋਮੋਫ਼ੋਰਸ; ਫ਼ਲੋਰਾਇਡ ਆਇਓਨ ਦਾ ਪਤਾ ਦੋਵੇਂ ਤਰ੍ਹਾਂ ਸਾਲਿਯੂਸ਼ਨਜ਼ ਤੇ ਸੌਲਿਡ–ਫ਼ੇਜ਼ਸ ਵਿੱਚ ਆਮ ਅੱਖ ਨਾਲ ਵੀ ਲਾ ਸਕਦੇ ਹਨ।

ਇਸ ਖੋਜ ਨੂੰ ਪੇਟੈਂਟ (202011028595) ਦੁਆਰਾ ਸੁਰੱਖਿਅਤ ਬਣਾਇਆ ਗਿਆ ਹੈ। ਇਸ ਕੰਮ ਵਿੱਚ ‘ਅਰਲੀ ਕਰੀਅਰ ਰਿਸਰਚ ਐਵਾਰਡ’ ਜ਼ਰੀਏ ਡਾ. ਜਯਾਮੁਰੂਗਨ ਗੋਵਿੰਦਾਸਾਮੀ ਨੂੰ ਰਾਮਾਨੁਜਨ ਫ਼ੈਲੋਸ਼ਿਪ ਦੇ ਕੇ ਡੀਐੱਸਟੀ–ਐੱਸਈਆਰਬੀ (DST-SERB) ਦੁਆਰਾ ਮਦਦ ਕੀਤੀ ਗਈ ਸੀ।

ਕੁਝ ਭਾਰਤੀ ਕੰਪਨੀਆਂ ਸਮੇਤ ਕਈ ਕੰਪਨੀਆਂ ਸਾਲਿਯੂਸ਼ਨ–ਆਧਾਰਤ ਫ਼ੋਟੋਮੀਟ੍ਰਿਕ ਅਤੇ ਕਲਰੀਮੀਟ੍ਰਿਕ ਸੈਂਸਰ ਕਿਟ ਵੇਚਦੀਆਂ ਹਨ। ਪਰ ਸਸਤੇ ਕਾਗਜ਼ ਦੀ ਪੱਟੀ ਆਧਾਰਤ ਕੋਈ ਇੱਕ ਵੀ ਉਤਪਾਦ ਉਪਲਬਧ ਨਹੀਂ ਕਿ ਜਿਸ ਨਾਲ ਇਸ ਕਿਟ ਦੀ ਲਾਗਤ ਘਟ ਸਕੇ ਤੇ ਜਿਸ ਨੂੰ ਆਮ ਆਦਮੀ ਆਸਾਨੀ ਨਾਲ ਵਰਤ ਸਕੇ।

ਇਸ ਵੇਲੇ, ਇੱਕ ਜਰਮਨ ਕੰਪਨੀ ਐੱਚਐੱਫ਼ ਦੀ ਸ਼ਨਾਖ਼ਤ ਲਈ ਕਾਗਜ਼ ਦੀ ਪੱਟੀ ਵਾਲੀ ਟੈਸਟ ਕਿਟ ਵੇਚਦੀ ਹੈ, ਜਿਸ ਦੀ ਸੈਂਜ਼ਟੀਵਿਟੀ 20 ਪੀਪੀਐੱਮ ਤੱਕ ਜੋ ਸਿਰਫ਼ ਹਾਈਡ੍ਰੋਕਲੋਰਿਕ ਐਸਿਡ (pH<1) ਨਾਲ ਕੰਮ ਕਰਦੀ ਹੈ। ਆਈਐੱਨਐੱਸਟੀ (INST) ਵੱਲੋਂ ਵਿਕਸਤ ਕੀਤੀ ਗਈ ਇਹ ਕਿਟ ਗ਼ੈਰ–ਮਾਹਿਰ ਵੀ ਵਰਤ ਸਕਦਾ ਹੈ ਤੇ ਇਸ ਦੀ ਸੈਜ਼ਟੀਵਿਟੀ 3 ਪੀਪੀਐੱਮ ਤੱਕ ਐਕੁਇਸ/DMSO 1:1 ਸਥਿਤੀ ਅਤੇ DMSO 1 ਪੀਪੀਐੱਮ ਤੱਕ ਹੈ ਅਤੇ ਇਹ ਖ਼ਤਰਨਾਕ ਰਸਾਇਣਾਂ ਤੇ ਉਪਕਰਣਾਂ ਤੋਂ ਮੁਕਤ ਹੈ।

 

[ਇਸ ਟੈਕਨੋਲੋਜੀ ਦੇ ਵਪਾਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਕ੍ਰਿਪਾ ਕਰ ਕੇ ਡਾ. ਜਯਾਮੁਰੂਗਨ ਗੋਵਿੰਦਾਸਾਮੀ ਨਾਲ ਸੰਪਰਕ ਕਰਨ  (jayamurugan@inst.ac.in).]

 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1643640) Visitor Counter : 161