ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸ਼ੇਡਸਮਾਰਟ ਅਤੇ ਰੇਡੀਐਂਟ ਕੂਲਿੰਗ ਟੈਕਨੋਲੋਜੀਜ਼ ਇਮਾਰਤਾਂ ਵਿੱਚ ਊਰਜਾ-ਕੁਸ਼ਲ ਕੂਲਿੰਗ ਨੂੰ ਵਧਾਉਂਦੀਆਂ ਹਨ

Posted On: 05 AUG 2020 1:08PM by PIB Chandigarh

ਭਾਰਤੀ ਬਿਲਡਿੰਗ ਸੈਕਟਰ ਨੇ ਰਜਾ ਕੁਸ਼ਲਤਾ ਦੀ ਮਹੱਤਤਾ ਨੂੰ ਸਮਝ ਲਿਆ ਹੈ ਪਰ ਅਜੇ  ਉਸਾਰੀ ਉਦਯੋਗ ਵਿੱਚ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਹੋਣਾ ਬਾਕੀ ਹੈ ਸਮਾਰਟ, ਡਾਇਨੈਮਿਕ ਸ਼ੇਡਿੰਗ ਉਪਕਰਣ ਕਲਾਈਮੇਟ ਜ਼ੋਨਜ਼ ਅਤੇ ਇੰਡੀਆ ਦੇ ਵਿਸਤਾਰ ਖੇਤਰਾਂ (ਲੈਟੀਟਯੂਡਜ਼) ਵਿੱਚ ਕਮਰਿਆਂ ਨੂੰ ਠੰਡਾ ਰੱਖਦੇ ਹਨ ਅਤੇ ਏਅਰ ਕੰਡੀਸ਼ਨਿੰਗ ਲਈ ਘੱਟ ਰਜਾ ਟੈਕਨੋਲੋਜੀਆਂ, ਦੇਸ਼ ਦੇਇੱਕ ਵੱਡੇ ਹਿੱਸੇ ਜੋ ਕਿ ਉੱਚ ਤਾਪਮਾਨ ਵਾਲੀਆਂ ਹਾਲਤਾਂ ਦਾ ਅਨੁਭਵ ਕਰਦਾ ਹੈ,ਵਿੱਚ ਰਜਾ ਕੁਸ਼ਲਤਾ ਦੀ ਪ੍ਰਗਤੀ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਰਜਾ ਅਤੇ ਸੰਸਾਧਨ ਸੰਸਥਾਨ (ਟੈਰੀ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਸਾਂਝੇਦਾਰੀ ਨਾਲ ਹੈਬੀਟੈਟ ਮੌਡਲ ਫਾਰ ਐਫੀਸ਼ੈਂਸੀ ਐਂਡ ਕੰਫਰਟ ਪ੍ਰੋਜੈਕਟ ਦੇ ਤਹਿਤ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਵਿੱਚ ਖਿੜਕੀਆਂ ਲਈ ਵਿਲੱਖਣ ਬਾਹਰੀ ਸ਼ੇਡਿੰਗ ਵਿਕਲਪ ਤਿਆਰ ਕੀਤਾ ਹੈਸ਼ੈਡਸਮਾਰਟ ਨਾਮ ਦੇ ਸ਼ੇਡਿੰਗ ਸਿਸਟਮ ਨੂੰ ਏਅਰ ਕੰਡੀਸ਼ਨਿੰਗ ਅਤੇ ਲਾਈਟਿੰਗ ਵਿੱਚ ਬਿਜਲੀ ਦੀ ਖਪਤ ਘਟਾਉਣ ਨਾਲ ਅੰਦਰੂਨੀ ਅਰਾਮ ਦੀ ਪ੍ਰਾਪਤੀ ਲਈ ਇੱਕ ਇਨੋਵੇਟਿਵ ਅਤੇ ਲਾਗਤ-ਪ੍ਰਭਾਵਸ਼ਾਲੀ ਸਮਾਧਾਨ ਵਜੋਂ ਵਿਕਸਤ ਕੀਤਾ ਗਿਆ ਹੈ

ਆਧੁਨਿਕ ਇਮਾਰਤਾਂ, ਜੋ ਜ਼ਿਆਦਾਤਰ ਗਲੇਜ਼ਡ ਜਾਂ ਕਰਟੇਨ ਵਾਲਜ਼ ਵਾਲੀਆਂ ਇਮਾਰਤਾਂ ਹਨ,ਵਿੱਚ ਬਾਹਰੀ ਸ਼ੇਡਿੰਗ ਉਪਕਰਣ ਆਮ ਨਹੀਂ ਹੁੰਦੇ ਇਹ ਇਮਾਰਤਾਂ ਆਮ ਤੌਰ 'ਤੇ ਸਥਾਈ ਢਾਂਚੇ ਹੁੰਦੇ ਹਨ ਜੋ  ਰੱਖ-ਰਖਾਅ, ਬਾਹਰੀ ਦ੍ਰਿਸ਼ਾਂ ਵਿੱਚ ਰੁਕਾਵਟ, ਨਿਰਮਾਣ ਕਲਾ ਪੱਖੋਂ ਗਾਹਕ ਦੀਆਂਅਕਾਂਖਿਆਵਾਂ ਨੂੰ ਪੂਰਾ ਨਾ ਕਰਨਾ, ਅਤੇ ਇਸ ਤਰ੍ਹਾਂਦੀਆਂ ਹੋਰ ਚੁਣੌਤੀਆਂ ਪੇਸ਼ ਕਰਦੇ ਹਨ ਇਸਦੇ ਵਿਪਰੀਤਸ਼ੇਡਸਮਾਰਟ ਸੂਰਜ ਦੀ ਸਥਿਤੀ ਦੇ ਅਧਾਰ ʼਤੇ ਆਪਣੀ ਕੌਨਫਿਗਰੇਸ਼ਨ ਬਦਲਦਾ ਹੈ ਉਦਾਹਰਣ ਦੇ ਲਈ, ਜਦੋਂ ਸੂਰਜ ਪੂਰਬ ਦਿਸ਼ਾ ਵੱਲ ਹੁੰਦਾ ਹੈ, ਪੂਰਬ ਦਿਸ਼ਾ ਵਾਲੀਆਂ ਖਿੜਕੀਆਂ  ਸ਼ੇਡਿਡ ਹੋ ਜਾਣਗੀਆਂ ਅਤੇਦੁਪਹਿਰ ਸਮੇਂ, ਜਿਉਂ ਹੀ ਸੂਰਜ ਦੱਖਣ ਦਿਸ਼ਾ ਵੱਲ ਹੁੰਦਾ ਹੈ ਤਾਂਸ਼ੇਡਸਮਾਰਟ ਦੀ ਤਰਤੀਬਨਿਰਵਿਘਨ ਬਾਹਰੀ ਦ੍ਰਿਸ਼ ਅਤੇ ਚਮਕ ਮੁਕਤ ਦਿਨ ਦੀ ਰੋਸ਼ਨੀ ਪ੍ਰਦਾਨ ਕਰਨ ਲਈ ਬਦਲ ਜਾਂਦੀ ਹੈ।

ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਲਈ ਡਿਜ਼ਾਈਨ ਦਾਮਾਪਦੰਡ,ਗਤੀਵਿਧੀ ਅਤੇ ਰਿਹਾਇਸ਼ੀ ਪੈਟਰਨਾਂ ਦੇ ਅੰਤਰ  ਕਾਰਨ ਕਾਫ਼ੀ ਵੱਖਰਾ ਹੈ, ਹਰੇਕ ਡਿਜ਼ਾਈਨ ਇੱਕ ਵਿਲੱਖਣ ਵਿਧੀ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਰਾਮ ਅਤੇ ਰਜਾ ਕੁਸ਼ਲਤਾ ਦੇ ਉੱਚ ਮਾਪਦੰਡਾਂ ਨੂੰ ਯਕੀਨੀ ਬਣਾਉਂਦਾ ਹੈ ਇਨ੍ਹਾਂ ਵਿੱਚੋਂ ਹਰੇਕ ਡਿਜ਼ਾਈਨ ਦੀ ਕਾਰਗੁਜ਼ਾਰੀ ਨੂੰ ਸੌਫਟਵੇਅਰ ਸਿਮੂਲੇਸ਼ਨ ਦੇ ਨਾਲ ਨਾਲ ਟੈਸਟਬੈੱਡਜ਼ʼਤੇ ਰੀਅਲ-ਟਾਈਮ ਫੀਲਡ ਮਾਪਾਂ ਦੁਆਰਾ ਪਰਖਿਆ ਗਿਆ ਹੈ

ਸ਼ੇਡਸਮਾਰਟ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ, ਅਤੇ ਸੇਡਸਮਾਰਟ ਨੂੰ ਬਾਹਰੀ ਖਿੜਕੀਆਂ ਦੇ ਅਗਲੇ ਪਾਸੇ ਛੋਟੇ ਥਰਮਲ ਜ਼ੋਨਾਂ ਵਿੱਚ ਏਅਰ ਕੰਡੀਸ਼ਨਿੰਗ ਨਾਲੋਂ ਵਧੇਰੇ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਕਰਕੇ ਰਿਹਾਇਸ਼ੀ ਸੈਕਟਰ ਵਿੱਚ ਇਹ ਟੈਕਨੋਲੋਜੀ ਇਮਾਰਤਾਂ ਦੇ ਅੰਦਰ ਘੱਟ ਗਰਮੀ ਦੇ ਨਾਲ ਵਧੇਰੇ ਰੋਸ਼ਨੀ ਲਿਆਉਣ ਵਿੱਚ ਸਹਾਇਤਾ ਕਰੇਗੀ, ਇਸ ਤਰ੍ਹਾਂ ਇੱਥੇ ਰਹਿਣ ਵਾਲੇ ਲੋਕ ਵਧੇਰੇ ਸੁਖੀ, ਉਸਾਰੂ ਅਤੇ ਸਿਹਤਮੰਦ ਵੀ ਹੋਣਗੇ

ਅੰਤਰਰਾਸ਼ਟਰੀ ਬਜ਼ਾਰ ਵਿੱਚ, ਬਹੁਤ ਸਾਰੇ ਗਤੀਸ਼ੀਲ ਸ਼ੇਡਿੰਗ ਉਪਕਰਣ ਉਪਲੱਬਧ ਹਨ, ਫਿਰ ਵੀ,ਕਿਉਂਕਿ ਸ਼ੇਡਸਮਾਰਟ ਸਥਾਨਕ ਤੌਰ ਤੇ ਭਾਰਤ ਵਿੱਚਤਿਆਰ ਕੀਤਾ ਜਾਂਦਾ ਹੈ, ਇਹ ਇੱਕ ਆਰਥਿਕ ਤੌਰ ਤੇ ਵਿਵਹਾਰਿਕ ਊਰਜਾ-ਕੁਸ਼ਲ ਵਿਕਲਪ ਬਣ ਜਾਂਦਾ ਹੈ ਜਿਸ ਨੂੰ ਹਰ ਇਮਾਰਤ ਰਜਾ ਕੁਸ਼ਲਤਾ ਪ੍ਰਾਪਤ ਕਰਨ ਲਈ ਏਕੀਕ੍ਰਿਤ ਕਰ ਸਕਦੀ ਹੈ

ਰੇਡੀਐਂਟ ਕੂਲਿੰਗ ਨੂੰ ਕੋਵਿਡਸੁਰੱਖਿਅਤ ਮੰਨਿਆਂ ਗਿਆ

 

ਦੂਜੀ ਟੈਕਨੋਲੋਜੀ, ਰੇਡੀਐਂਟ ਕੂਲਿੰਗ ਹੈਜਿੱਥੇ ਰੇਡੀਐਂਟ ਹੀਟ ਟਰਾਂਸਫਰ ਰਾਹੀਂ ਕੂਲਿੰਗ ਪ੍ਰਾਪਤ  ਕੀਤੀ ਜਾਂਦੀ ਹੈ, ਕਿਉਂਕਿ ਇਹ ਨਿਯਮਿਤ ਕਨਵੈਕਟਿਵ ਏਅਰ ਕੰਡੀਸ਼ਨਿੰਗ  ਨਾਲੋਂ ਕੁਸ਼ਲ ਹੈ ਅਤੇ ਥਰਮਲ ਕੰਫਰਟ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਦੀ ਹੈ ਇਸ ਸਮੇਂ, ਮੌਜੂਦਾ ਰੇਡੀਐਂਟ ਕੂਲਡ  ਇਮਾਰਤਾਂ, ਰਜਾ ਸਿਮੂਲੇਸ਼ਨਾਂ ਅਤੇ ਆਖ਼ਰਕਾਰ, ਇੱਕ ਪ੍ਰਦਰਸ਼ਨ ਆਵਾਸ ਦੀ ਉਸਾਰੀ ਦਾ ਰਜਾ ਅਤੇ ਅਰਾਮ ਆਡਿਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਬਿਲਡਿੰਗ ਕੋਡ ਵਿੱਚ ਰੇਡੀਐਂਟ ਕੂਲਿੰਗ ਨੂੰ ਏਕੀਕ੍ਰਿਤ ਕਰਨ ਦੀ ਪ੍ਰਕਿਰਿਆ ਵੀ ਚਲਾਈ ਜਾ ਰਹੀ ਹੈ

ਰੇਡੀਐਂਟ ਕੂਲਡ ਇਮਾਰਤਾਂ ਵਿਚ  ਊਰਜਾ ਬਚਾਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ (60-70%)ਭਾਰਤ ਵਿੱਚ ਰੇਡੀਐਂਟ ਕੂਲਡ ਇਮਾਰਤਾਂ ਦੇ ਸੰਚਾਲਨ ਲਈ ਸਟੈਂਡਰਡ ਪ੍ਰੋਟੋਕਾਲਜ਼ ਅਤੇ ਅਡੈਪਟਿਵ ਥਰਮਲ ਕੰਫਰਟ ਸਟੈਂਡਰਡਜ਼  ਆਮ ਲੋਕਾਂ ਲਈ ਰੇਡੀਐਂਟ ਕੂਲਿੰਗਟੈਕਨੋਲੋਜੀ ਨੂੰ ਅਪਣਾਉਣਾ ਅਸਾਨਬਣਾਉਣਗੇ।

ਚਿੱਤਰ 1: ਰੇਡੀਐਂਟ ਕੂਲਡ ਬਿਲਡਿੰਗਜ਼ ਦੇ ਕੰਫਰਟ ਆਡਿਟ ਦੌਰਾਨ ਮਾਪੇ ਜਾ ਰਹੇ ਥਰਮਲ ਪੈਰਾਮੀਟਰ

ਉਦਯੋਗ ਦੇ ਭਾਗੀਦਾਰਾਂ ਦੇ ਨਾਲ ਰੇਡੀਐਂਟ ਕੂਲਡ ਇਮਾਰਤਾਂ ਵਿੱਚ  ਘੱਟ ਰਜਾ ਵਾਲੀ ਹਾਈਬ੍ਰਿਡ ਕੂਲਿੰਗ ਟੈਕਨੋਲੋਜੀ ਅਤੇ ਨਿਯੰਤਰਣ ਵਿਧੀ ਪ੍ਰਦਰਸ਼ਤ ਕੀਤੀ ਜਾ ਰਹੀ ਹੈ ਕਿਫਾਇਤੀ ਕੀਮਤ 'ਤੇ ਅਜਿਹੀ ਟੈਕਨੋਲੋਜੀ ਦੀ ਉਪਲੱਬਧਤਾ, ਆਯਾਤ ਉਤਪਾਦਾਂ'ਤੇ ਸਾਡੀ ਨਿਰਭਰਤਾ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ

ਕੋਵਿਡ-2019 ਦੀ ਮਹਾਮਾਰੀ ਦੇ ਕਾਰਨ, ਰਵਾਇਤੀ ਏਅਰ ਕੂਲਿੰਗ, ਜਿਸ ਵਿੱਚ ਰਿਟਰਨ ਏਅਰ'ਤੇ ਰੀਸਰਕੁਲੇਸ਼ਨ ਸ਼ਾਮਲ ਹੁੰਦੀ ਹੈ, ਨੂੰ ਨਿਵਾਸੀਆਂ ਦੀ ਸਿਹਤ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ ਇਸ ਪਰਿਦ੍ਰਿਸ਼ ਵਿੱਚ, ਰੇਡੀਐਂਟ ਕੂਲਿੰਗ, ਜੋ ਕਿ 100% ਤਾਜ਼ੀ ਹਵਾ ਦੀ ਸਪਲਾਈ ਨੂੰ ਸ਼ਾਮਲ ਕਰਦੀ ਹੈ, ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਏਅਰ-ਕੰਡੀਸ਼ਨਿੰਗ ਉਦਯੋਗ ਵਿੱਚ ਪ੍ਰਸਿੱਧੀ ਅਤੇ ਵਧੇਰੇ ਪ੍ਰਵਾਨਗੀ ਦਰਾਂ ਪ੍ਰਾਪਤ ਹੋਣਗੀਆਂ ਇਸ ਲਈ ਅਨੁਕੂਲ ਕੰਫਰਟ ਬੈਂਡ ਸਥਾਪਤ ਕਰਨਾ ਅਤੇ ਰੇਡੀਐਂਟ ਕੂਲਡ ਇਮਾਰਤਾਂ ਦੇ ਪ੍ਰੋਟੋਕਾਲਜ਼ ਦਾ ਸੰਚਾਲਨ ਕਰਨਾ,ਬਿਲਡਿੰਗ ਸੈਕਟਰ ਨੂੰ ਇਸ ਘੱਟ ਰਜਾ ਕੂਲਿੰਗ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਪੇਟੈਂਟੇਬਿਲਟੀ ਰਿਪੋਰਟ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਅਤੇ ਸ਼ੇਡਸਮਾਰਟ ਲਈ ਪੇਟੈਂਟ ਦਾਇਰ ਕੀਤਾ ਜਾ ਰਿਹਾ ਹੈ

[ਵਧੇਰੇ ਜਾਣਕਾਰੀ ਲਈ, ਮਿੰਨੀ ਸਾਸਤਰੀ (9886572122, minnim@teri.res.in), ਵਿਨੀ ਹਾਲਵੇ (9168669660, vini.halve@teri.res.in), ਕਿਰਿਤੀ ਸਾਹੂ (9916459169, kiriti.sahoo@teri.res.in) , ਹਾਰਾ ਕੁਮਾਰ ਵਰਮਾ ਐੱਨ. (8884409809, hara.varma@teri.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1643627) Visitor Counter : 199