ਰੱਖਿਆ ਮੰਤਰਾਲਾ
ਏਅਰ ਮਾਰਸ਼ਲ ਵੀ ਆਰ ਚੌਧਰੀ ਏਵੀਐੱਸਐੱਮ ਵੀਐੱਮ ਨੇ ਵੈਸਟਰਨ ਏਅਰ ਕਮਾਂਡ ਦੀ ਕਮਾਨ ਸੰਭਾਲ਼ੀ
Posted On:
01 AUG 2020 4:24PM by PIB Chandigarh
ਏਅਰ ਮਾਰਸ਼ਲ ਵੀ ਆਰ ਚੌਧਰੀ ਏਵੀਐੱਸਐੱਮ ਵੀਐੱਮ ਨੇ ਭਾਰਤੀ ਹਵਾਈ ਸੈਨਾ(ਆਈਏਐੱਫ) ਦੀ ਪੱਛਮੀ ਕਮਾਨ ਦੇ ਕਮਾਂਡਿੰਗ-ਇਨ-ਚੀਫ਼ ਦਾ 01 ਅਗਸਤ 2020 ਨੂੰ ਅਹੁਦਾ ਸੰਭਾਲਿਆ। ਉਨ੍ਹਾਂ ਨੇ ਏਅਰ ਮਾਰਸ਼ਲ ਬੀ ਸੁਰੇਸ਼ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ ਤੋਂ ਹਾਸਲ ਕੀਤੀ।
ਏਅਰ ਮਾਰਸ਼ਲ ਵੀ ਆਰ ਚੌਧਰੀ ਨੂੰ 29 ਦਸੰਬਰ 1982 ਨੂੰ ਇੱਕ ਫਾਈਟਰ ਪਾਇਲਟ ਵਜੋਂ ਆਈਏਐੱਫ ਦੀ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਕੀਤਾ ਗਿਆ ਸੀ। ਲਗਭਗ38 ਸਾਲਾਂ ਦੇ ਸਨਮਾਨਿਤ ਕੈਰੀਅਰ ਵਿੱਚ, ਏਅਰ ਅਫਸਰ ਨੇ ਆਈਏਐੱਫ ਦੀ ਇਨਵੈਂਟਰੀ ਵਿੱਚ ਕਈ ਤਰ੍ਹਾਂ ਦੇ ਲੜਾਕੂ ਅਤੇ ਸਿਖ਼ਲਾਈ ਹਵਾਈ ਜਹਾਜ਼ ਉਡਾਏ ਹਨ। ਉਨ੍ਹਾਂ ਪਾਸ3800 ਘੰਟਿਆਂ ਤੋਂ ਵੀ ਵੱਧ ਦਾ ਉਡਾਣ ਅਨੁਭਵ ਹੈ, ਜਿਸ ਵਿੱਚ ਮਿਗ -21, ਮਿਗ -23ਐੱਮਐੱਫ, ਮਿਗ 29 ਅਤੇ ਐੱਸਯੂ -30ਐੱਮ ਕੇਆਈ ਲੜਾਕੂ ਜਹਾਜ਼ਾਂ ਦੀ ਉਡਾਣ ਸ਼ਾਮਲ ਹੈ।
ਆਈਏਐੱਫ ਵਿੱਚ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ, ਏਅਰ ਅਫਸਰ ਨੇ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਹਨ। ਉਹ ਫਰੰਟ ਲਾਈਨ ਫਾਈਟਰ ਸਕੁਐਡਰਨ ਦਾ ਕਮਾਂਡਿੰਗ ਅਫਸਰ ਸਨ ਅਤੇ ਫਰੰਟਲਾਈਨ ਫਾਈਟਰ ਬੇਸ ਦੀ ਕਮਾਨ ਵੀ ਸੰਭਾਲ਼ ਚੁੱਕੇ ਹਨ। ਇੱਕ ਏਅਰ ਵਾਈਸ ਮਾਰਸ਼ਲ ਹੋਣ ਦੇ ਨਾਤੇ, ਉਨ੍ਹਾਂ ਏਅਰ ਹੈੱਡਕੁਆਟਰ ਵਾਯੂ ਭਵਨ ਵਿਖੇ ਸਹਾਇਕ ਚੀਫ਼ ਆਵ੍ ਏਅਰ ਸਟਾਫ ਆਪ੍ਰੇਸ਼ਨਜ਼ (ਏਅਰ ਡਿਫੈਂਸ), ਸਹਾਇਕ ਚੀਫ਼ ਆਵ੍ ਏਅਰ ਸਟਾਫ (ਪਰਸੋਨਲ ਅਧਿਕਾਰੀ) ਦੀਆਂ ਸ਼ਾਨਦਾਰ ਨਿਯੁਕਤੀਆਂ ਹਾਸਲ ਕੀਤੀਆਂ। ਏਅਰ ਮਾਰਸ਼ਲ ਹੋਣ ਦੇ ਨਾਤੇ, ਉਹ ਏਅਰ ਹੈਡਕੁਆਰਟਰ ਵਾਯੂ ਭਵਨ ਵਿਖੇ ਏਅਰ ਸਟਾਫ ਦੇ ਡਿਪਟੀ ਚੀਫ਼ ਵਜੋਂ ਵੀ ਨਿਯੁਕਤ ਰਹੇ। ਆਪਣੀ ਮੌਜੂਦਾ ਨਿਯੁਕਤੀ ਤੋਂ ਪਹਿਲਾਂ, ਉਹ ਪੂਰਬੀ ਹਵਾਈ ਕਮਾਨ ਦੇ ਸੀਨੀਅਰ ਹਵਾਈ ਸਟਾਫ ਅਧਿਕਾਰੀ ਸਨ। ਏਅਰ ਮਾਰਸ਼ਲ, ਰੱਖਿਆ ਸੇਵਾਵਾਂ ਸਟਾਫ ਕਾਲਜ, ਵੈਲਿੰਗਟਨ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਦੀ ਵਿਲੱਖਣ ਸੇਵਾ ਲਈ , ਏਅਰ ਮਾਰਸ਼ਲ ਨੂੰ ਜਨਵਰੀ 2004 ਵਿੱਚ ਵਾਯੂ ਸੈਨਾ ਮੈਡਲ ਅਤੇ ਜਨਵਰੀ 2015 ਵਿੱਚ ਅਤੀ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
*****
ਆਈਐੱਨ/ਬੀਬੀਐੱਸ/ਪੀਆਰਐੱਸ
(Release ID: 1642964)
Visitor Counter : 227