ਵਿੱਤ ਮੰਤਰਾਲਾ

ਸੌਵਰੇਨ ਗੋਲਡ ਬੌਂਡ ਸਕੀਮ 2020-21 (ਸੀਰੀਜ਼ V) – ਇਸ਼ੂ ਪ੍ਰਾਈਸ

Posted On: 31 JUL 2020 7:19PM by PIB Chandigarh

ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਨੰਬਰ ਐੱਫ. ਨੰਬਰ 4(4)-ਬੀ/(ਡਬਲਿਊਐਂਡਐੱਮ)/2020 ਮਿਤੀ 13 ਅਪ੍ਰੈਲ, 2020 ਅਨੁਸਾਰ ਸੌਵਰੇਨ ਗੋਲਡ ਬੌਂਡ 2020-21 (ਸੀਰੀਜ਼ V) ਦਾ ਇਸ਼ੂ 3 ਤੋਂ 7 ਅਗਸਤ, 2020 ਤੱਕ ਖੁੱਲ੍ਹਾ ਰਹੇਗਾ ਅਤੇ ਨਿਪਟਾਨ ਮਿਤੀ 11 ਅਗਸਤ, 2020 ਹੈ। ਖਰੀਦ ਮਿਆਦ ਦੇ ਦੌਰਾਨ ਬੌਂਡ ਦਾ ਇਸ਼ੂ ਪ੍ਰਾਈਸ 5,334 ਰੁਪਏ ਪ੍ਰਤੀ ਗ੍ਰਾਮ ਹੋਵੇਗਾ, ਜਿਵੇਂ ਕਿ ਆਰਬੀਆਈ ਦੁਆਰਾ 31 ਜੁਲਾਈ, 2020 ਨੂੰ ਜਾਰੀ ਪ੍ਰੈੱਸ ਰਿਲੀਜ਼ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। 

 

ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਨਾਲ ਉਨ੍ਹਾਂ ਨਿਵੇਸ਼ਕਾਂ ਨੂੰ ਇਸ਼ੂ ਪ੍ਰਾਈਸ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੂਟ ਦੇਣ ਦਾ ਫੈਸਲਾ ਕੀਤਾ ਹੈ ਜੋ ਔਨਲਾਈਨ ਅਪਲਾਈ ਕਰਨਗੇ ਅਤੇ ਡਿਜੀਟਲ ਮੋਡ ਜ਼ਰੀਏ ਭੁਗਤਾਨ ਕਰਨਗੇ। ਇਸ ਤਰ੍ਹਾਂ ਦੇ ਨਿਵੇਸ਼ਕਾਂ ਲਈ ਗੋਲਬ ਬੌਂਡ ਦੀ ਇਸ਼ੂ ਪ੍ਰਾਈਸ 5,284 ਰੁਪਏ ਪ੍ਰਤੀ ਗ੍ਰਾਮ ਹੋਵੇਗਾ।

     

 

****

ਆਰਐੱਮ/ਕੇਐੱਮਐੱਨ


(Release ID: 1642766)