ਕੋਲਾ ਮੰਤਰਾਲਾ
ਕਮਰਸ਼ੀਅਲ ਕੋਲਾ ਮਾਈਨਿੰਗ ਛੱਤੀਸਗੜ੍ਹ ਵਿੱਚ ਵਿਕਾਸ ਦੇ ਨਵੇਂ ਯੁਗ ਦੀ ਸ਼ੁਰੂਆਤ ਕਰੇਗੀ: ਪ੍ਰਹਲਾਦ ਜੋਸ਼ੀ
ਕਮਰਸ਼ੀਅਲ ਕੋਲਾ ਮਾਈਨਿੰਗ ਰਾਜ ਦੇ ਲੋਕਾਂ ਲਈ ਲਗਭਗ 60, 000 ਵਾਧੂ ਰੋਜ਼ਗਾਰ ਪੈਦਾ ਕਰੇਗੀ : ਕੇਂਦਰੀ ਕੋਲ ਮੰਤਰੀ
Posted On:
31 JUL 2020 5:58PM by PIB Chandigarh
ਕੇਂਦਰੀ ਕੋਲਾ ਅਤੇ ਮਾਈਨਿੰਗ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਕਮਰਸ਼ੀਅਲ ਕੋਲਾ ਮਾਈਨਿੰਗ ਦੀ ਸ਼ੁਰੂਆਤ ਛੱਤੀਸਗੜ੍ਹ ਦੀ ਤਰੱਕੀ ਅਤੇ ਵਿਕਾਸ ਦੇ ਨਵੇਂ ਯੁਗ ਦੀ ਸ਼ੁਰੂਆਤ ਕਰੇਗੀ। ਛੱਤੀਸਗੜ੍ਹ ਦੇ ਆਪਣੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਰਾਜ ਦੇ ਲਗਭਗ 60, 000 ਲੋਕਾਂ ਲਈ ਵਾਧੂ ਰੋਜ਼ਗਾਰ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਕੋਲ ਮਾਈਨਿੰਗ ਤਹਿਤ ਰਾਜ ਨੂੰ ਇੱਕ ਸਾਲ ਵਿੱਚ ਘੱਟੋ-ਘੱਟ 4400 ਕਰੋੜ ਰੁਪਏ ਦਾ ਮਾਲੀਆ ਅਤੇ ਘੱਟੋ-ਘੱਟ 2000 ਕਰੋੜ ਰੁਪਏ ਦਾ ਲਾਭਾਂਸ਼ (ਪ੍ਰੀਮੀਅਮ) ਹਾਸਲ ਹੋਵੇਗਾ। ਇਸ ਤੋਂ ਇਲਾਵਾ ਕਮਰਸ਼ੀਅਲ ਕੋਲਾ ਮਾਈਨਿੰਗ ਰਾਜ ਦੇ ਵੱਖ-ਵੱਖ ਜ਼ਿਲ੍ਹਾ ਖਣਿਜ ਫਾਉਂਡੇਸ਼ਨ (ਡੀਐੱਮਐੱਫ) ਦੇ ਫੰਡਾਂ ਵਿੱਚ 25 ਕਰੋੜ ਰੁਪਏ ਦਾ ਯੋਗਦਾਨ ਪਾਵੇਗੀ ਜਿਸ ਦਾ ਇਸਤੇਮਾਲ ਕੋਲਾ ਖੇਤਰ (ਕੋਲ ਫ਼ੀਲਡਸ) ਇਲਾਕਿਆਂ ਦੇ ਆਲੇ ਦੁਆਲੇ ਦੇ ਸਰਬਪੱਖੀ ਵਿਕਾਸ ਲਈ ਕੀਤਾ ਜਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕੋਲਾ ਮੰਤਰਾਲਾ ਨੇ ਛੱਤੀਸਗੜ੍ਹ ਸਰਕਾਰ ਦੇ ਰਾਜ ਵਿੱਚ ਕਮਰਸ਼ੀਅਲ ਕੋਲਾ ਨੀਲਾਮੀ ਤਹਿਤ ਰੱਖੀਆਂ ਹੋਰ ਤਿੰਨ ਨਵੀਆਂ ਖਾਣਾਂ ਨਾਲ ਬਦਲਣ ਦੇ ਸੁਝਾਅ ਨੂੰ ਸਵੀਕਾਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਰਾਜ ਵਿੱਚ 9 ਖਾਣਾਂ ਨੂੰ ਕਮਰਸ਼ੀਅਲ ਨੀਲਾਮੀ ਲਈ ਰੱਖਿਆ ਗਿਆ ਹੈ।
ਸ਼੍ਰੀ ਜੋਸ਼ੀ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਨਾਲ ਰਾਏਪੁਰ ਵਿੱਚ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਇਹ ਬੈਠਕ ਬਹੁਤ ਹੀ ਸਕਾਰਾਤਮਕ, ਅਗਾਂਹਵਧੂ ਅਤੇ ਖੁੱਲੀ ਸੋਚ ਵਾਲੀ ਸੀ ਅਤੇ ਰਾਜ ਵਿੱਚ ਕੋਲਾ ਅਤੇ ਹੋਰ ਖਣਿਜ ਸੰਪਦਾਵਾ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਗਈ । ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਡੀਐੱਮਐੱਫ ਅਤੇ ਐੱਨਐੱਮਈਟੀ ਬਾਰੇ ਚੰਗੇ ਸੁਝਾਅ ਦਿੱਤੇ ਹਨ ਜਿਨ੍ਹਾਂ ‘ਤੇ ਸਕਾਰਾਤਮਕ ਰੂਪ ਵਿੱਚ ਵਿਚਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਨਾਲ ਹੋਈ ਬੈਠਕ ਦੌਰਾਨ ਛੱਤੀਸਗੜ੍ਹ ਈਸਟ ਰੇਲਵੇ ਲਿਮਿਟਿਡ (ਸੀਆਈਐੱਲ) ਦੀ ਰੇਲਵੇ ਲਾਈਨ ਨੂੰ ਟਰਾਂਸਫਰ ਕਰਨ ਲਈ, 15 ਦਿਨਾਂ ਵਿੱਚ ਸੀਆਈਐੱਲ, ਛੱਤੀਸਗੜ੍ਹ ਸਰਕਾਰ ਅਤੇ ਮਹਾਜੇਨਕੋ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾ ਕੇ ਤਜਵੀਜ਼ ਲੈਣ ਦਾ ਫੈਸਲਾ ਕੀਤਾ ਗਿਆ।
ਸੀਐੱਮਪੀਡੀਆਈ ਅਤੇ ਛੱਤੀਸਗੜ੍ਹ ਸਰਕਾਰ ਦੇ ਅਧਿਕਾਰੀਆਂ ਦੁਆਰਾ ਇੱਕ ਮਹੀਨੇ ਵਿੱਚ ਫਲਾਈ ਐਸ਼ ਦੀ ਡੰਪਿੰਗ ਲਈ ਖਨਨ ਵਾਲੀਆਂ ਜ਼ਮੀਨਾਂ ਦਾ ਉਪਯੋਗ ਕਰਨ ਸਬੰਧੀ ਇੱਕ ਤਜਵੀਜ਼ ਵੀ ਲਿਆਂਦੀ ਜਾਵੇਗੀ। ਕੋਲੇ ਦੇ ਪਰਚੂਨ ਖਪਤਕਾਰਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਰਾਜ ਦੁਆਰਾ ਇੱਕ ਨੋਡਲ ਏਜੰਸੀ ਬਣਾਈ ਜਾਵੇਗੀ। ਰਾਜ ਵਿੱਚ ਕੋਲੇ ਨਾਲ ਜੁੜੇ ਛੋਟੇ-ਮੋਟੇ ਅਪਰਾਧਾਂ ਨੂੰ ਰੋਕਣ ਦੇ ਮੁੱਦੇ ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਕੇਂਦਰੀ ਮੰਤਰੀ ਨੇ ਦੱਖਣ-ਪੂਰਬੀ ਕੋਲਾ ਫੀਲਡ ਲਿਮਿਟਿਡ (ਐੱਸਈਸੀਐੱਲ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਉਨ੍ਹਾ ਕੋਵਿਡ ਸੰਕਟ ਦੌਰਾਨ ਕੋਲਾ ਜੋਧਿਆਂ ਦੁਆਰਾ ਕੀਤੀ ਗਈ ਕਠੋਰ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਸਪੰਜ ਆਇਰਨ ਅਤੇ ਸਟੀਲ ਉਦਯੋਗ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ।
ਛੱਤੀਸਗੜ੍ਹ ਰਾਜ ਲਈ ਕੋਲੇ ਦੀ ਮਾਈਨਿੰਗ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਰਾਜ ਕੋਲ ਏਸ਼ੀਆ ਦੀ ਸਭ ਤੋਂ ਵੱਡੀ ਕੋਲਾ ਖਾਣ ਹੈ ਅਤੇ ਇਹ ਦੇਸ਼ ਦੀ ਬਿਜਲੀ ਸਪਲਾਈ ਦੀ ਪੂਰਤੀ ਸਬੰਧੀ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਕੋਲਾ ਮਾਈਨਿੰਗ ਨਾਲ ਛੱਤੀਸਗੜ੍ਹ ਨੂੰ ਤਰੱਕੀ ਅਤੇ ਵਿਕਾਸ ਦੀਆਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਵੀ ਸਹਾਇਤਾ ਮਿਲ ਰਹੀ ਹੈ। ਪਿਛਲੇ 4 ਸਾਲਾਂ ਵਿੱਚ, ਐੱਸਈਐੱਸਐੱਲ ਦੁਆਰਾ ਵਿਧੀ ਸੰਮਤ (ਕਾਨੂੰਨੀ) ਅਦਾਇਗੀਆਂ ਦੇ ਹਿੱਸੇ ਵਜੋਂ ਰਾਜ ਨੂੰ 13,200 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਲੇ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਅਗਲੇ ਚਾਰ ਸਾਲਾਂ ਵਿੱਚ ਰਾਜ ਦੇ ਖਜ਼ਾਨੇ ਨੂੰ ਮਾਲੀਏ ਦੇ ਰੂਪ ਵਿੱਚ 22,900 ਕਰੋੜ ਰੁਪਏ ਦਾ ਭੁਗਤਾਨ ਕਰੇਗਾ। ਐੱਸਈਸੀਐੱਲ ਦੀ ਮਾਲਿਕੀ ਵਾਲੀ (ਹੋਲਡਿੰਗ) ਕੰਪਨੀ, ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਨੇ ਅਗਲੇ ਚਾਰ ਸਾਲਾਂ ਵਿੱਚ ਪੂਰੇ ਛੱਤੀਸਗੜ੍ਹ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ 26,000 ਕਰੋੜ ਰੁਪਏ ਦੀ ਠੋਸ ਯੋਜਨਾ ਬਣਾਈ ਹੈ।
ਕੋਲੇ ਦੀ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਨਿਕਾਸੀ ਕਰਨ ਲਈ ਸਰਕਾਰ ਦੁਆਰਾ ਨਵਾਂ ਬੁਨਿਆਦੀ ਢਾਂਚਾ ਬਣਾਉਣ ਪ੍ਰਤੀ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਚਾਨਣਾ ਪਾਉਂਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਛਤੀਸਗੜ੍ਹ ਈਸਟ ਰੇਲਵੇ ਲਿਮਿਟਿਡ (ਸੀਈਆਰਐੱਲ), ਐੱਸਈਸੀਐੱਲ, ਇਰਕਾਨ ਅਤੇ ਸੀਐੱਸਆਈਡੀਸੀ ਦਾ ਸਾਂਝਾ ਉੱਦਮ, ਰੇਲ ਲਾਂਘਾ (ਰੇਲ ਕਾਰੀਡੋਰ) ਵਿਕਸਿਤ ਕਰ ਰਿਹਾ ਹੈ। ਸੀਈਆਰਐੱਲ ਨੇ ਹੁਣ ਤੱਕ 2,000 ਕਰੋੜ ਰੁਪਏ ਤੋਂ ਵੱਧ ਦਾ ਕੈਪੈਕਸ ਖਰਚਾ ਕੀਤਾ ਹੈ।
ਸੀਈਆਰਐੱਲ ਰੇਲ ਲਾਂਘੇ ਦਾ ਮਕਸਦ ਦੇਸ਼ ਵਿੱਚ ਕੋਲੇ ਦੀਆਂ ਵੱਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਇਸ ਖੇਤਰ ਨੂੰ ਮੁਸਾਫ਼ਰ ਰੇਲ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਕੋਲੇ ਦੀ ਨਿਕਾਸੀ ਕਾਰਨ ਪੈਦਾ ਹੋ ਰਹੀਆਂ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣਾ ਹੈ। ਇਸ ਲਾਂਘੇ ਦੀ ਕੁੱਲ ਲੰਬਾਈ 193 ਕਿਲੋਮੀਟਰ ਹੈ ਅਤੇ ਇਸ ਨੂੰ ਦੋ ਪੜਾਵਾਂ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਪਹਿਲਾਂ ਪੜਾਅ ਖਰਸੀਆ ਤੋਂ ਧਰਮਜਯਗੜ੍ਹ ਤੱਕ ਦਾ ਹੈ, ਜਿਸ ਦੇ ਰਸਤੇ ਦੀ ਲੰਬਾਈ 131 ਕਿਲੋਮੀਟਰ ਹੈ ਜਦ ਕਿ 62 ਕਿਲੋਮੀਟਰ ਦੇ ਰਸਤੇ ਦੀ ਲੰਬਾਈ ਵਾਲਾ ਦੂਜਾ ਪੜਾਅ ਕੋਰਮਾ ਦੇ ਨਾਲ ਧਰਮਜਯਗੜ੍ਹ ਵਿੱਚ ਕੋਲਾ ਖਾਣ ਦੇ ਗਾਰੇ-ਪਲਾਮਾ ਬਲਾਕ ਤੱਕ ਜਾਏਗਾ। ਪਹਿਲੇ ਪੜਾਅ ਵਿੱਚ ਖਰਸਿਆ ਤੋਂ ਕੋਰੀਚਾਪਾਰ ਤੱਕ ਦੇ 43 ਕਿਲੋਮੀਟਰ ਲੰਬੇ ਬਲਾਕ ਨੂੰ ਮਾਲ ਦੀ ਆਵਾਜਾਈ ਲਈ ਪਹਿਲਾਂ ਹੀ ਚਾਲੂ ਕੀਤਾ ਜਾ ਚੁਕਾ ਹੈ।
*****
ਆਰਜੇ/ਐੱਨਜੀ
(Release ID: 1642763)