ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਦਾ ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਹੈਲਪਲਾਈਨ ਨੰਬਰਾਂ ਜ਼ਰੀਏ ਦਿਵਯਾਂਗ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਕਰ ਰਿਹਾ ਹੈ ਜਤਨ

Posted On: 29 JUL 2020 8:42PM by PIB Chandigarh

ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਦਾ ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਆਪਣੇ ਵਿਭਿੰਨ ਸੰਗਠਨਾਂ ਜ਼ਰੀਏ ਦਿਵਯਾਂਗ ਵਿਅਕਤੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਮੁੜ–ਵਸੇਬੇ ਤੇ ਸਮਾਵੇਸ਼ ਲਈ ਜਤਨ ਕਰ ਰਿਹਾ ਹੈ।

‘ਦਿ ਆਰਟੀਫ਼ੀਸ਼ੀਅਲ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ’ (ਏਐੱਲਆਈਐੱਮਸੀਓ – ALIMCO – ਬਨਾਵਟੀ ਅੰਗ ਨਿਰਮਾਣ ਨਿਗਮ) ਨੇ ਦਿਵਯਾਂਗ ਵਿਅਕਤੀਆਂ ਲਈ ਏਡਸ ਤੇ ਸਹਾਇਕ ਉਪਕਰਣਾਂ ਤੇ ਅਜਿਹੇ ਉਪਕਰਣਾਂ ਦੀ ਮੁਰੰਮਤ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਹਿਤ ਇੱਕ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਹੈ।

ਇਸੇ ਤਰ੍ਹਾਂ ‘ਨੈਸ਼ਨਲ ਹੈਂਡੀਕੈਪਡ ਫ਼ਾਈਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ’ (ਐੱਨਐੱਚਐੱਫ਼ਡੀਸੀ – NHFDC), ਜੋ ਦਿਵਯਾਂਗ ਲੋਕਾਂ ਲਈ ਵਿਆਜ ਦੀ ਰਿਆਇਤੀ ਦਰ ਉੱਤੇ ਕਰਜ਼ਾ ਮੁਹੱਈਆ ਕਰਵਾਉਂਦਾ ਹੈ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਪ੍ਰੋਗਰਾਮ ਵੀ ਚਲਾਉਂਦਾ ਹੈ, ਨੇ ਅਜਿਹੇ ਮਾਮਲਿਆਂ ਬਾਰੇ ਜਾਣਕਾਰੀ ਦਾ ਪ੍ਰਚਾਰ ਤੇ ਪਾਸਾਰ ਕਰਨ ਵਾਸਤੇ ਹੈਲਪਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਇਸ ਦੇ ਨਾਲ ਹੀ ਰਾਸ਼ਟਰੀ ਸੰਸਥਾਨਾਂ ਵਿੱਚੋਂ ਇੱਕ ਸਿਕੰਦਰਾਬਾਦ ਸਥਿਤ ‘ਨੈਸ਼ਨਲ ਇੰਸਟੀਚਿਊਟ ਫ਼ਾਰ ਇੰਪਾਵਰਮੈਂਟ ਆਵ੍ ਪਰਸਨਜ਼ ਵਿਦ ਇੰਟਲੈਕਚੁਅਲ ਡਿਸਏਬਿਲੀਟੀਜ਼’ (ਐੱਨਆਈਈਪੀਆਈਡ – NIEPID – ਬੌਧਿਕ ਤੌਰ ’ਤੇ ਦਿਵਯਾਂਗ ਵਿਅਕਤੀਆਂ ਦਾ ਸਸ਼ੱਕਤੀਕਰਣ) ਇੱਕ ਸਮਰਪਿਤ ਟੋਲ–ਫ਼੍ਰੀ ਹੈਲਪਲਾਈਨ ਨੰਬਰ ਜ਼ਰੀਏ ਵਿਸ਼ੇਸ਼ ਸਿੱਖਿਆ, ਆਕੂਪੇਸ਼ਨਲ ਥੈਰਾਪੀ ਫ਼ਿਜ਼ੀਓਥੈਰਾਪੀ ਨਾਲ ਮੁੱਦਿਆਂ ਆਦਿ ਨਾਲ ਸਬੰਧਤ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ।

ਇਸ ਦੇ ਨਾਲ ਹੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਆਉਂਦਾ ਦੇਸ਼ ਦਾ ਪ੍ਰਮੁੱਖ ਸਿਹਤ ਸੰਸਥਾਨ ‘ਆਲ ਇੰਡੀਆ ਇੰਸਟੀਚਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ – AIIMS), ਦਿੱਲੀ ਦੀ ਵੀ ਔਟਿਜ਼ਮ ਤੋਂ ਪ੍ਰਭਾਵਿਤ ਵਿਅਕਤੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਸਮਰਪਿਤ ਹੈਲਪਲਾਈਨ ਹੈ।

ਉਪਰੋਕਤ ਸੰਗਠਨਾਂ ਦੇ ਇਨ੍ਹਾਂ ਹੈਲਪਲਾਈਨ ਨੰਬਰਾਂ ਦੇ ਵਿਆਪਕ ਪ੍ਰਚਾਰ ਤੇ ਪਾਸਾਰ ਲਈ, ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਨੇ 23 ਜੁਲਾਈ, 2020 ਤੋਂ ਦੂਰਦਰਸ਼ਨ ਨਿਊਜ਼ ਚੈਨਲ ਜ਼ਰੀਏ ਇਨ੍ਹਾਂ ਨੰਬਰਾਂ ਦੇ ਇਸ਼ਤਿਹਾਰ ਦੇਣੇ ਸ਼ੁਰੂ ਕੀਤੇ ਹਨ:

ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਅਧੀਨ ਸੰਗਠਨ

ਹੈਲਪਲਾਈਨ ਨੰਬਰ

ਉਦੇਸ਼

Timing

ਨੈਸ਼ਨਲ ਇੰਸਟੀਚਿਊਟ ਫ਼ਾਰ ਇੰਪਾਵਰਮੈਂਟ ਆਵ੍ ਪਰਸਨਜ਼ ਵਿਦ ਇੰਟਲੈਕਚੁਅਲਜ ਡਿਸਏਬਿਲਿਟੀਜ਼ (ਐੱਨਆਈਈਪੀਆਈਡੀ – NIEPID), ਸਿਕੰਦਰਾਬਾਦ

18005726422

 

ਜਾਣਕਾਰੀ ਇਸ ਬਾਰੇ :-

1. ਮਾਨਸਿਕ ਸਿਹਤ ਨਾਲ ਸਬੰਧਤ ਮੁੱਦੇ

2. ਵਿਸ਼ੇਸ਼ ਸਿੱਖਿਆ

3. ਕਿੱਤਾਮੁਖੀ ਥੈਰਾਪੀਜ਼ ਨਾਲ ਸਬੰਧਤ

4. ਕਿੱਤਾਮੁਖੀ ਕਾਊਂਸਲਿੰਗ

5. ਸਪੀਚ ਥੈਰਾਪੀ

6. ਫ਼ਿਜ਼ੀਓਥੈਰਾਪੀ ਆਦਿ।

 

Monday to Friday 9.30 AM to 5.30 PM

ਆਰਟੀਫ਼ਿਸ਼ੀਅਲ ਲਿੰਬ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ (ਏਐੱਲਆਈਐੱਮਸੀਓ – ALIMCO)

18001805129

ਦਿਵਯਾਂਗ ਵਿਅਕਤੀਆਂ ਲਈ ਏਡਜ਼ ਤੇ ਸਹਾਇਕ ਉਪਕਰਣ

 

 

9.30 AM to 5.00 PM

ਨੈਸ਼ਨਲ ਹੈਂਡੀਕੈਪਡ ਫ਼ਾਈਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਚਐੱਫ਼ਡੀਸੀ – NHFDC)

1800114515

ੳ) ਕਰਜ਼ਾ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਮਾਰਗ–ਦਰਸ਼ਨ

ਅ) ਹੁਨਰਮੰਦੀ ਦੀ ਸਿਖਲਾਈ ਬਾਰੇ ਜਾਣਕਾਰੀ ਤੇ ਮਾਰਗ–ਦਰਸ਼ਨ

ੲ) ਵਜ਼ੀਫ਼ਾ ਯੋਜਨਾ ਬਾਰੇ ਜਾਣਕਾਰੀ

ਸ) ‘ਦਿਵਯਾਂਗਜਨ ਸਵਾਵਲੰਬਨ ਯੋਜਨਾ’

ਬਾਰੇ ਜਾਣਕਾਰੀ

ਹ) ਵਿਸ਼ੇਸ਼ ਮਾਈਕ੍ਰੋਫ਼ਾਈਨਾਂਸ ਯੋਜਨਾ (ਵੀਐੱਮਵਾਇ - VMY)

ਬਾਰੇ ਜਾਣਕਾਰੀ ਅਤੇ ਮਾਰਗਦਰਸ਼ਨ

9.30 AM to 5.00 PM

ਆਲ ਇੰਡੀਆ ਇੰਸਟੀਚਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ – AIIMS), ਦਿੱਲੀ

1800117776

ਮਾਪਿਆਂ ਲਈ ਔਟਿਸਟਿਕ ਵਿਗਾੜ ਤੇ ਉਨ੍ਹਾਂ ਦੇ

ਲੱਛਣਾਂ ਦੀ ਸ਼ਨਾਖ਼ਤ ਬਾਰੇ ਸਮਝਾਉਣਾ

24x7

 

ਉਪਰੋਕਤ ਵਰਣਿਤ ਸਾਰੇ ਹੈਲਪਲਾਈਨ ਨੰਬਰਾਂ ਜ਼ਰੀਏ, ਕੋਈ ਵੀ ਦਿਵਯਾਂਗ ਵਿਅਕਤੀ ਸਬੰਧਤ ਖੇਤਰ ਵਿੱਚ ਲੋੜੀਆਂ ਸੇਵਾਵਾਂ ਤੇ ਜਾਣਕਾਰੀ ਹਾਸਲ ਕਰ ਸਕਦਾ ਹੈ।

*****

ਐੱਨਬੀ/ਐੱਸਕੇ/ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲਾ/29 ਜੁਲਾਈ, 2020


(Release ID: 1642292) ਵਿਜ਼ੀਟਰ ਕਾਊਂਟਰ : 96