ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ, ਉੱਨਤ ਭਾਰਤ ਅਭਿਆਨ–ਆਈਆਈਟੀ ਦਿੱਲੀ ਤੇ ਵਿਗਿਆਨ ਭਾਰਤੀ ਵੱਲੋਂ ਇੱਕ ਤਿਪੱਖੀ ਸਹਿਮਤੀ–ਪੱਤਰ ਉੱਤੇ ਹਸਤਾਖਰ

ਸਹਿਮਤੀ–ਪੱਤਰ ਦਾ ਉਦੇਸ਼ ਗ੍ਰਾਮੀਣ ਵਿਕਾਸ ਲਈ ਸੀਐੱਸਆਈਆਰ ਟੈਕਨੋਲੋਜੀਸ ਅਪਨਾਉਣਾ

ਡਾ. ਸ਼ੇਖਰ ਮੈਂਡੇ: ‘ਦੇਸ਼ ਦੇ ਕੋਨੇ– ਕੋਨੇ ਵਿੱਚ ਵੱਸਦੇ ਲੋਕਾਂ ਤੱਕ ਸੀਐੱਸਆਈਆਰ ਟੈਕਨੋਲੋਜੀਸ ਲਿਜਾਣ ਲਈ ਤਾਲਮੇਲ ਮਹੱਤਵਪੂਰਣ’

Posted On: 29 JUL 2020 5:52PM by PIB Chandigarh

ਉੱਨਤ ਭਾਰਤ ਅਭਿਆਨ – ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ, ਦਿੱਲੀ (ਯੂਬੀਏ–ਆਈਆਈਟੀਡੀ – UBA-IITD) ਅਤੇ ਵਿਗਿਆਨ ਭਾਰਤੀ (ਵਿਭਾ), ਨਵੀਂ ਦਿੱਲੀ ਵਿਚਾਲੇ ਇੱਕ ਸਹਿਮਤੀ–ਪੱਤਰ (ਐੱਮਓਯੂ – MoU) ਉੱਤੇ ਹਸਤਾਖਰ ਕੀਤੇ ਗਏ ਹਨ। ਇਸ ਸਹਿਮਤੀ–ਪੱਤਰ ਦਾ ਉਦੇਸ਼ ਯੂਬੀਏ (UBA) ਲਈ ਸੀਐੱਸਆਈਆਰ (CSIR) ਗ੍ਰਾਮੀਣ ਤਕਨਾਲੋਜੀਆਂ ਤੱਕ ਪਹੁੰਚ ਮੁਹੱਈਆ ਕਰਵਾਉਣਾ ਹੈ ਅਤੇ ਇਸ ਨਾਲ ਭਾਰਤ ਦੇ ਗ੍ਰਾਮੀਣ ਵਿਕਾਸ ਲਈ ‘ਉੱਨਤ ਭਾਰਤ ਅਭਿਆਨ’ (ਯੂਬੀਏ – UBA) ਦੇ ਖੇਤਰ ਵਿੱਚ ਸਹਿਯੋਗ ਤੇ ਸਾਂਝੀ ਕਾਰਵਾਈ ਦੀ ਨੀਂਹ ਰੱਖੇ ਜਾਣ ਦੀ ਸੰਭਾਵਨਾ ਹੈ। ਇੰਝ ਯੂਬੀਏ (UBA) ਤੇ ਵਿਗਿਆਨ ਭਾਰਤੀ (ਵਿਭਾ) ਦੀਆਂ ਪਹਿਲਕਦਮੀਆਂ ਨੂੰ ਅਮਲੀ ਰੂਪ ਦੇਣ ਹਿਤ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਸੀਐੱਸਆਈਆਰ (ਸੀਐੱਸਆਈਆਰ – CSIR) ਤਕਨਾਲੋਜੀਆਂ ਅਤੇ ਸਬੰਧਤ ਗਿਆਨ ਆਧਾਰ ਅਪਨਾਉਣ ਦਾ ਰਾਹ ਪੱਧਰਾ ਹੋਵੇਗਾ। ‘ਉੱਨਤ ਭਾਰਤ ਅਭਿਯਾਨ’ (ਯੂਬੀਏ – UBA) ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ (ਐੱਮਐੱਚਆਰਡੀ – MHRD) ਦਾ ਇੱਕ ਪ੍ਰਮੁੱਖ ਰਾਸ਼ਟਰੀ ਪ੍ਰੋਗਰਾਮ ਹੈ, ਜੋ ਇੱਕ ਸਮਾਵੇਸ਼ੀ ਭਾਰਤ ਦਾ ਢਾਂਚਾ ਉਸਾਰਨ ਵਿੱਚ ਮਦਦ ਲਈ ਗਿਆਨ ਸੰਸਥਾਨਾਂ ਨੂੰ ਉਤਾਂਹ ਚੁੱਕ ਕੇ ਗ੍ਰਾਮੀਣ ਵਿਕਾਸ ਪ੍ਰਕਿਰਿਆਵਾਂ ਵਿੱਚ ਕਾਇਆ–ਕਲਪ ਬਦਲਣ ਜਿਹੀ ਤਬਦੀਲੀ ਲਿਆਉਣ ਜਿਹੀ ਦੂਰ–ਦ੍ਰਿਸ਼ਟੀ ਉੱਤੇ ਆਧਾਰਤ ਹੈ।

ਇੱਕ ਉਚਿਤ ਢਾਂਚਾਗਤ ਨੈੱਟਵਰਕ ਯੂਬੀਏ ਨੂੰ ਰਾਸ਼ਟਰ ਪੱਧਰ ਉੱਤੇ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਦੀ ਇੱਕ ਜ਼ਰੂਰੀ ਅਗਾਊਂ–ਸ਼ਰਤ ਹੈ। ਸਬੰਧਤ ਮੰਤਰਾਲਿਆਂ, ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਪੰਚਾਇਤੀ ਰਾਜ ਸੰਸਥਾਨਾਂ, ਸਵੈ–ਸੇਵੀ ਸੰਗਠਨਾਂ, ਹੋਰ ਸਬੰਧਤ ਧਿਰਾਂ ਤੇ ਉੱਨਤ ਭਾਰਤ ਅਭਿਯਾਨ ਵਿੱਚ ਭਾਗ ਲੈਣ ਵਾਲੇ ਹੋਰ ਸੰਸਥਾਨਾਂ ਵਿਚਾਲੇ ਆਪਸੀ ਤਾਲਮੇਲ ਦੀ ਤਾਕਤ ਹਾਸਲ ਕਰਨੀ ਵੀ ਜ਼ਰੂਰੀ ਹੈ। ਇਹ ਸਹਿਮਤੀ–ਪੱਤਰ ਸੀਐੱਸਆਈਆਰ–ਯੂਬੀਏ, ਆਈਆਈਟੀਡੀ–ਵਿਭਾ ਨੂੰ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਂਝੇ ਤੌਰ ਉੱਤੇ ਕੰਮ ਕਰਨ ਦੇ ਯੋਗ ਬਣਾਏਗਾ।

ਇਸ ਸਹਿਮਤੀ–ਪੱਤਰ ਉੱਤੇ ਡਾ. ਸ਼ੇਖਰ ਮੈਂਡੇ ਡੀਜੀ ਸੀਐੱਸਆਈਆਰ ਤੇ ਸਕੱਤਰ ਡੀਐੱਸਆਈਆਰ (DSIR); ਪ੍ਰੋ. ਰੰਜਨਾ ਅਗਰਵਾਲ, ਡਾਇਰੈਕਟਰ ਸੀਐੱਸਆੲਆਰ–ਐੱਨਆਈਐੱਸਟੀਏਡੀਐੱਸ (CSIR-NISTADS); ਪ੍ਰੋਫ਼ੈਸਰ ਵੀਰੇਂਦਰ ਕੁਮਾਰ ਵਿਜੇ, ਨੈਸ਼ਨਲ ਕੋਆਰਡੀਨੇਟਰ, ਉੱਨਤ ਭਾਰਤ ਅਭਿਯਾਨ ਅਤੇ ਪ੍ਰੋਫ਼ੈਸਰ, ਸੈਂਟਰ ਫ਼ਾਰ ਰੂਰਲ ਡਿਵੈਲਪਮੈਂਟ ਐਂਡ ਟੈਕਨੋਲੋਜੀ (ਸੀਆਰਡੀਟੀ – CRDT), ਆਈਆਈਟੀ ਦਿੱਲੀ; ਡਾ. ਸੁਨੀਲ, ਕੇ. ਖਰੇ, ਡੀਨ ਸੀਆਰਡੀਟੀ, ਆਈਆਈਟੀ ਦਿੱਲੀ; ਪ੍ਰੋਫ਼ੈਸਰ ਵਿਵੇਕ ਕੁਮਾਰ ਤੇ ਡਾ. ਪ੍ਰਿਅੰਕਾ ਕੌਸ਼ਲ, ਸੀਆਰਡੀਟੀ, ਆਈਆਈਟੀ, ਦਿੱਲੀ, ਸ਼੍ਰੀ ਜਯੰਤ ਸਹਸਰਬੁੱਧੀ ਅਤੇ ਵਿਭਾ, ਨਵੀਂ ਦਿੱਲੀ ਦੇ ਸ਼੍ਰੀ ਪ੍ਰਵੀਨ ਰਾਮਦਾਸ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।

ਇਸ ਮੌਕੇ ਆਪਣੇ ਸੰਬੋਧਨ ’ਚ ਡਾ. ਸ਼ੇਖਰ ਮੈਂਡੇ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸੀਐੱਸਆਈਆਰ (CSIR) ਦੀ ਵਿਭਿੰਨ ਟੈਕਨੋਲੋਜੀਸ ਤੇ ਉਤਪਾਦ ਵਿਕਸਤ ਕਰਨ ਦੀ ਇੱਕ ਅਮੀਰ ਪਰੰਪਰਾ ਰਹੀ ਹੈ ਅਤੇ ਦੇਸ਼ ਦੇ ਕੋਣੇ–ਕੋਣੇ ਵਿੱਚ ਵੱਸਦੇ ਲੋਕਾਂ ਤੱਕ ਸੀਐੱਸਆਈਆਰ ਤਕਨਾਲੋਜੀਆਂ ਲਿਜਾਣ ਲਈ ਵਿਭਿੰਨ ਸਬੰਧਤ ਧਿਰਾਂ ਨਾਲ ਤਾਲਮੇਲ ਮਹੱਤਵਪੂਰਣ ਹੈ ਅਤੇ ਇਹ ਸਹਿਮਤੀ–ਪੱਤਰ (ਐੱਮਓਯੂ – MoU) ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

ਪ੍ਰੋ. ਰੰਜਨਾ ਅਗਰਵਾਲ ਨੇ ਆਸ ਪ੍ਰਗਟਾਈ ਕਿ ਇਹ ਸਹਿਮਤੀ–ਪੱਤਰ ‘ਉੱਨਤ ਭਾਰਤ ਅਭਿਯਾਨ’ ਦੇ ਉਦੇਸ਼ਾਂ ਦੀ ਪੂਰਤੀ ਲਈ ਸੀਐੱਸਆਈਆਰ, ਆਈਆਈਟੀ ਦਿੱਲੀ ਅਤੇ ਵਿਗਿਆਨ ਭਾਰਤੀ (ਵਿਭਾ) ਵਿਚਾਲੇ ਪ੍ਰਭਾਵਸ਼ਾਲੀ ਤਾਲਮੇਲ ਕਾਇਮ ਕਰਨ ਲਈ ਰਾਹ ਪੱਧਰਾ ਕਰੇਗਾ।

ਸ਼੍ਰੀ ਵੀਰੇਂਦਰ ਕੁਮਾਰ ਵਿਜੇ ਨੇ ਦੱਸਿਆ ਕਿ ਸਾਲ 2014 ’ਚ ਆਪਣੀ ਸ਼ੁਰੂਆਤ ਦੇ ਬਾਅਦ ‘ਉੱਨਤ ਭਾਰਤ ਅਭਿਯਾਨ’ ਹੁਣ ਕਿਵੇਂ ਰਾਸ਼ਟਰ ਪੱਧਰ ਦਾ ਪ੍ਰੋਗਰਾਮ ਬਣ ਚੁੱਕਾ ਹੈ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਥੋੜ੍ਹੇ ਸਮੇਂ ਅੰਦਰ ਹੀ ਵੱਡੀ ਗਿਣਤੀ ਵਿੱਚ ਸੰਸਥਾਨ ਇਸ ਨਾਲ ਜੁੜ ਚੁੱਕੇ ਹਨ। ਡਾ. ਖਰੇ ਨੇ ਸੀਐੱਸਆਈਆਰ ਅਤੇ ਆਈਆਈਟੀ ਦਿੱਲੀ ਵਿਚਾਲੇ ਸਹਿਯੋਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਵੇਂ ਸੰਸਥਾਨ ਆਪਣਾ ਸਹਿਯੋਗ ਹੋਰ ਵਧਾ ਕੇ ਕਿਵੇਂ ਦੇਸ਼ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾ ਸਕਦੇ ਹਨ। ਸ਼੍ਰੀ ਸਹਸਰਬੁੱਧੀ ਨੇ ਸਮਾਜ ਤੱਕ ਵਿਗਿਆਨ ਦੇ ਲਾਭ ਪਹੁੰਚਾਉਣ ਲਈ ਇਸ ਸਹਿਮਤੀ–ਪੱਤਰ ਦੇ ਯੋਗਦਾਨ ਬਾਰੇ ਪੂਰੀ ਆਸ ਪ੍ਰਗਟਾਈ।

IMG_7999.JPG

 

*****

ਐੱਨਬੀ/ਕੇਜੀਐੱਸ/(ਸੀਐੱਸਆਈਆਰ ਰਿਲੀਜ਼)(Release ID: 1642209) Visitor Counter : 67