ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਆਈਆਈਐੱਮ, ਸ਼ਿਲਾਂਗ ਦੁਆਰਾ ‘ਉੱਭਰਦਾ ਉੱਤਰ-ਪੂਰਬ ਭਾਰਤ: ਹਸਤਸ਼ਿਲਪ ਵਿੱਚ ਰਣਨੀਤਕ ਅਤੇ ਵਿਕਾਸਾਤਮਕ ਜ਼ਰੂਰਤਾਂ’ ਵਿਸ਼ੇ ‘ਤੇ ਆਯੋਜਿਤ ਈ-ਸਿੰਪੋਜ਼ੀਅਮ ਦਾ ਉਦਘਾਟਨ ਕੀਤਾ

Posted On: 24 JUL 2020 3:46PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ, ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ), ਸ਼ਿਲਾਂਗ ਦੁਆਰਾ ਅੱਜ ਹਸਤਸ਼ਿਲਪ ਤੇ ਆਯੋਜਿਤ ਇੱਕ ਈ-ਸਿੰਪੋਜ਼ੀਅਮ ਦਾ ਉਦਘਾਟਨ ਕੀਤਾ। ਇਹ ਈ-ਸਿੰਪੋਜ਼ੀਅਮ ਉੱਭਰਦਾ ਉੱਤਰ-ਪੂਰਬ ਭਾਰਤ: ਹਸਤਸ਼ਿਲਪ ਵਿੱਚ ਰਣਨੀਤਕ ਅਤੇ ਵਿਕਾਸਾਤਮਕ ਜ਼ਰੂਰਤਾਂਵਿਸ਼ੇ ਤੇ ਆਯੋਜਿਤ ਕੀਤਾ ਗਿਆ।

 

ਸ਼੍ਰੀ ਅਰਜੁਨ ਮੁੰਡਾ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਪਰੰਪਰਾਗਤ ਜੀਵਨ ਸ਼ੈਲੀ ਅਤਿਅੰਤ ਕਲਾਤਮਕ ਅਤੇ ਰਚਨਾਤਮਕ ਹੈ, ਲੇਕਿਨ ਅਸੀਂ ਉਚਿਤ ਮਾਰਕਿਟਿੰਗ ਪ੍ਰਬੰਧਨ ਦੀ ਘਾਟ ਕਾਰਨ ਗਲੋਬਲ ਮਾਰਕਿਟ ਵਿੱਚ ਆਪਣੀ ਉਚਿਤ ਜਗ੍ਹਾ ਨਹੀਂ ਬਣਾ ਸਕੇ। ਉਨ੍ਹਾਂ ਨੇ ਅਗਰਬੱਤੀ ਦਾ ਉਦਾਹਰਣ ਦਿੱਤਾ, ਜਿਸ ਦਾ ਹੁਣ ਭਾਰਤ ਵਿੱਚ ਜ਼ਿਆਦਾਤਰ ਆਯਾਤ ਹੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਰਾਜਾਂ ਦੇ ਬਾਂਸ ਦਾ ਉਪਯੋਗ ਬਿਹਤਰ ਗੁਣਵੱਤਾ ਦੀਆਂ ਅਗਰਬੱਤੀਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਇਸ ਦੇ ਆਯਾਤ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਵੀ ਜ਼ਿਕਰ ਕੀਤਾ ਜੋ ਸਾਡੇ ਦੇਸ਼ ਵਿੱਚ ਵੱਖ-ਵੱਖ ਸਰੂਪਾਂ ਵਿੱਚ ਆਯਾਤ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਅਸੀਂ ਉਨ੍ਹਾਂ ਨੂੰ ਹੋਰ ਵਧੇਰੇ ਕਲਾਤਮਕ ਤਰੀਕੇ ਨਾਲ ਬਣਾਉਣ ਵਿੱਚ ਕਿਤੇ ਜ਼ਿਆਦਾ ਸਮਰੱਥ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨੇਲ ਕਟਰ ਜਿਹੀ ਬਹੁਤ ਛੋਟੀ ਘਰੇਲੂ ਚੀਜ਼ਾਂ ਦਾ ਵੀ ਨਿਰਮਾਣ ਨਹੀਂ ਕੀਤਾ ਜਾਂਦਾ ਹੈ। ਇਸ ਦਾ ਇੱਕੋ-ਇੱਕ ਕਾਰਨ ਬਿਹਤਰ ਗੁਣਵੱਤਾ ਵਾਲੇ ਸਟੀਲ ਦੀ ਘਾਟ ਹੈ, ਜਦਕਿ ਸਾਡਾ ਦੇਸ਼ ਕੱਚੇ ਲੋਹੇ ਦਾ ਨਿਰਯਾਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾਪੂਰਨ ਜੈਵਿਕ ਖੇਤੀਬਾੜੀ ਉਤਪਾਦਾਂ ਦਾ ਉਤਪਾਦਨ ਕਰਨ ਲਈ ਸਾਰੇ ਉੱਤਰ-ਪੂਰਬ ਰਾਜਾਂ ਨੂੰ ਅਤਿਅੰਤ ਅਸਾਨੀ ਨਾਲ ਜੈਵਿਕ ਰਾਜਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ।

 

 

ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੇ ਕਾਰੀਗਰਾਂ ਦੇ ਕੌਸ਼ਲ ਨੂੰ ਅੱਪਗ੍ਰੇਡ ਕਰਕੇ, ਉਨ੍ਹਾਂ ਦੇ ਕਾਰੋਬਾਰੀ ਨਜ਼ਰੀਏ ਨੂੰ 'ਉੱਦਮਤਾ' ਦੁਆਰਾ ਪ੍ਰਤੀਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਕੌਸ਼ਲ ਵਧਾਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮਾਰਕਿਟ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਉਚਿਤ ਕਾਰਜ ਯੋਜਨਾ ਤਿਆਰ ਕਰਨੀ ਹੋਵੇਗੀ ਕਿਉਂਕਿ ਇਸ ਦੇ ਅਭਾਵ ਵਿੱਚ ਉੱਚ ਲਾਗਤ ਵਾਲੇ ਘੱਟ ਗੁਣਵੱਤਾਪੂਰਨ ਉਤਪਾਦ ਤਿਆਰ ਹੁੰਦੇ ਹਨ। ਸਾਨੂੰ ਆਪਣੇ ਕਾਰੀਗਰਾਂ ਦੇ ਕੌਸ਼ਲ ਵਧਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਸਾਡੇ ਕਾਰੀਗਰਾਂ ਦੇ ਉਤਪਾਦਾਂ ਦੀ ਗਲੋਬਲ ਮਾਰਕਿਟ ਵਿੱਚ ਕਿੰਨੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਡੇ ਕਾਰੀਗਰਾਂ ਦੇ ਉਤਪਾਦ ਆਕਰਸ਼ਕ ਅਤੇ ਮਨਮੋਹਕ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਲਾਗਤ ਘੱਟ ਹੋਣੀ ਚਾਹੀਦੀ ਹੈ ਤੇ ਗੁਣਵੱਤਾ ਬਿਹਤਰੀਨ ਹੋਣੀ ਚਾਹੀਦੀ ਹੈ।

 

ਮੰਤਰੀ ਨੇ ਵਿਦੇਸ਼ੀ ਉਤਪਾਦਾਂ 'ਤੇ ਨਿਰਭਰਤਾ ਘਟਾਉਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਈਆਈਐੱਮ ਜਿਹੇ ਸੰਸਥਾਨ ਸਾਡੇ ਕਾਰੀਗਰਾਂ ਲਈ ਗਲੋਬਲ ਬਜ਼ਾਰਾਂ ਦੀ ਤਲਾਸ਼ ਕਰਕੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਛੋਟੇ ਕਾਰੀਗਰਾਂ ਨੂੰ ਵੱਡੇ ਉਦਯੋਗਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਹਸਤਸ਼ਿਲਪ 'ਤੇ ਈ-ਸਿੰਪੋਜ਼ੀਅਮ ਦਰਅਸਲ ਈ-ਸਿੰਪੋਜ਼ੀਅਮ ਸੀਰੀਜ਼ ਦਾ ਇਕ ਹਿੱਸਾ ਹੈ, ਜਿਸ ਨੂੰ ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ, ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ)ਸ਼ਿਲਾਂਗ ਦੁਆਰਾ ਸ਼ੁਰੂ ਕੀਤਾ ਗਿਆ ਹੈ। ਈ-ਸਿੰਪੋਜ਼ੀਅਮ ਸੀਰੀਜ਼ ਦੀ ਕਲਪਨਾ ਇੱਕ ਅਜਿਹੇ ਮੰਚ ਦੇ ਰੂਪ ਵਿੱਚ ਕੀਤੀ ਗਈ ਹੈ ਜੋ ਉੱਤਰ-ਪੂਰਬ ਖੇਤਰ ਵਿੱਚ ਵਿਕਾਸ ਦੀਆਂ ਪਹਿਲਾਂ 'ਤੇ ਚਰਚਾ ਅਤੇ ਵਿਚਾਰ-ਵਟਾਂਦਰੇ ਕਰਨ ਦੇ ਲਈ ਨੀਤੀ ਨਿਰਮਾਤਾਵਾਂ, ਵਿਦਵਾਨਾਂ, ਸੰਸਥਾਵਾਂ, ਕਾਰਪੋਰੇਟਾਂ ਅਤੇ ਸਿਵਲ ਸੁਸਾਇਟੀਆਂ ਨੂੰ ਇੱਕ ਮੰਚ ਤੇ ਲਿਆਉਂਦਾ ਹੈ।

 

*****

 

ਐੱਨਬੀ/ਐੱਸਕੇ



(Release ID: 1641121) Visitor Counter : 139