ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਦੁਆਰਾ ਵਿਕਸਿਤ ਕੀਤੀ, ਮੈਸਰਸ ਸਿਪਲਾ ਲਿਮਿਟਿਡ ਦੁਆਰਾ ਵਰਤੀ ਗਈ ਸਸਤੀ ਫ਼ੈਵੀਪਿਰਾਵਿਰ ਦੀ ਪ੍ਰੋਸੈੱਸ ਟੈਕਨੋਲੋਜੀ ਵਿੱਚ ਵਾਧਾ ਕਰਨ ਤੇ ਮੁੜ–ਉਦੇਸ਼ਿਤ ਦਵਾ ਦੇ ਛੇਤੀ ਲਾਂਚ ਕੀਤੇ ਜਾਣ ਦੀ ਸੰਭਾਵਨਾ

Posted On: 23 JUL 2020 8:13PM by PIB Chandigarh

ਇੱਕ ਔਫ਼ ਪੇਟੈਂਟ ਐਂਟੀਵਾਇਰਲ ਡ੍ਰੱਗ ਫ਼ੈਵੀਪਿਰਾਵਿਰ, ਜਿਸ ਦੀ ਖੋਜ ਮੂਲ ਰੂਪ ਵਿੱਚ ਫੂਜੀ, ਜਾਪਾਨ ਦੁਆਰਾ ਕੀਤੀ ਗਈ ਸੀ, ਨੇ ਕੋਵਿਡ–19 ਦੇ ਖ਼ਾਸ ਤੌਰ ਤੇ ਮਾਮੂਲੀ ਤੇ ਦਰਮਿਆਨੀ ਕਿਸਮ ਦੇ ਰੋਗੀਆਂ ਦੇ ਇਲਾਜ ਲਈ ਕਲੀਨਿਕਲ ਪ੍ਰੀਖਣਾਂ ਵਿੱਚ ਵਾਅਦੇ ਨੂੰ ਦਰਸਾਇਆ ਹੈ।

 

ਸੀਐੱਸਆਈਆਰ (CSIR)  ਦੀ ਲੈਬ ਸੀਐੱਸਆਈਆਰਇੰਡੀਅਨ ਇੰਸਟੀਚਿਊਟ ਆਵ੍ ਕੈਮੀਕਲ ਟੈਕਨੋਲੋਜੀ’ (ਸੀਐੱਸਆਈਆਰਆਈਆਈਸੀਟੀ – CSIR-IICT) ਨੇ ਇਸ ਐਕਟਿਵ ਫ਼ਾਰਮਾਸਿਊਟੀਕਲ ਇਨਗ੍ਰੀਡੀਐਂਟ’ (ਏਪੀਆਈ – API) ਦੇ ਮਿਸ਼ਰਣ ਲਈ ਸਥਾਨਕ ਤੌਰ ਉੱਤੇ ਉਪਲਬਧ ਰਸਾਇਣਾਂ ਦੀ ਵਰਤੋਂ ਕਰਦਿਆਂ ਇੱਕ ਸਸਤੀ ਪ੍ਰਕਿਰਿਆ ਵਿਕਸਿਤ ਕੀਤੀ ਹੈ ਅਤੇ ਇਸ ਟੈਕਨੋਲੋਜੀ ਨੂੰ ਉੱਘੇ ਫ਼ਾਰਮਾਸਿਊਟੀਕਲ ਉਦਯੋਗ ਮੈਸਰਸ ਸਿਪਲਾ ਲਿਮਿਟਿਡ ਨੂੰ ਟ੍ਰਾਂਸਫ਼ਰ ਕੀਤਾ ਹੈ।

 

ਸਿਪਲਾ ਨੇ ਆਪਣੀ ਨਿਰਮਾਣ ਸੁਵਿਧਾ ਦੀ ਪ੍ਰਕਿਰਿਆ ਵਿੱਚ ਵਾਧਾ ਕੀਤਾ ਹੈ ਅਤੇ ਇਸ ਉਤਪਾਦ ਨੂੰ ਭਾਰਤ ਵਿੱਚ ਲਾਂਚ ਕਰਨ ਦੀ ਇਜਾਜ਼ਤ ਲਈ ਡੀਸੀਜੀਆਈ (DCGI) ਤੱਕ ਪਹੁੰਚ ਕੀਤੀ ਹੈ। ਚੇਤੇ ਰਹੇ ਕਿ ਡੀਸੀਜੀਆਈ (DCGI) ਨੇ ਦੇਸ਼ ਵਿੱਚ ਫ਼ੈਵੀਪਿਰਾਵਿਰ ਦੀ ਪਾਬੰਦੀਸ਼ੁਦਾ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ, ਇਸ ਲਈ ਸਿਪਲਾ ਹੁਣ ਕੋਵਿਡ–19 ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਇਸ ਉਤਪਾਦ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

 

ਇਸ ਵਿਕਾਸ ਉੱਤੇ ਟਿੱਪਣੀ ਕਰਦਿਆਂ ਸੀਐੱਸਆਈਆਰਆਈਆਈਸੀਟੀ (CSIR-IICT) ਦੇ ਡਾਇਰੈਕਟਰ ਐੱਸ. ਚੰਦਰਸ਼ੇਖਰ ਨੇ ਕਿਹਾ ਕਿ ਸੀਐੱਸਆਈਆਰਆਈਆਈਸੀਟੀ – CSIR-IICT) ਦੁਆਰਾ ਪ੍ਰਦਾਨ ਕੀਤੀ ਗਈ ਤਕਨਾਲੋਜੀ ਬਹੁਤ ਕਾਰਜਕੁਸ਼ਲ ਹੈ ਤੇ ਇਸ ਨੂੰ ਸਸਤਾ ਬਣਾਉਂਦੀ ਹੈ ਅਤੇ ਸਿਪਲਾ ਨੂੰ ਬਹੁਤ ਘੱਟ ਸਮੇਂ ਅੰਦਰ ਉਤਪਾਦ ਦੀਆਂ ਭਾਰੀ ਮਾਤਰਾਵਾਂ ਤਿਆਰ ਕਰਨ ਦੀ ਇਜਾਜ਼ਤ ਦਿੰਦੀ ਹੈ।

 

ਡੀਜੀਸੀਐੱਸਆਈਆਰ (DG-CSIR) ਡਾ. ਸ਼ੇਖਰ ਸੀ ਮਾਂਦੇ ਨੇ ਕਿਹਾ ਕਿ ਸੀਐੱਸਆਈਆਰ (CSIR) ਕੋਵਿਡ–19 ਦੇ ਖਾਤਮੇ ਲਈ ਤੁਰੰਤ ਸਮਾਧਾਨ ਤੇ ਉਤਪਾਦ ਵਿਕਸਿਤ ਕਰਨ ਲਈ ਉਦਯੋਗ ਨਾਲ ਕੰਮ ਕਰ ਰਹੀ ਹੈ ਅਤੇ ਸਿਪਲਾ ਨਾਲ ਇਹ ਭਾਈਵਾਲੀ ਇਸ ਤੱਥ ਦੀ ਮਿਸਾਲ ਹੈ ਕਿ ਸੀਐੱਸਆਈਆਰ ਕਿਵੇਂ ਤੇਜ਼ ਰਫ਼ਤਾਰ ਨਾਲ ਮੁੜਉਦੇਸ਼ਿਤ ਡ੍ਰੱਗਸ ਲਿਆਉਣ ਲਈ ਪ੍ਰਤੀਬੱਧ ਹੈ।

 

#CSIRFightsCovid19

 

 

*****

 

ਐੱਨਬੀ/ਕੇਜੀਐੱਸ/(ਸੀਐੱਸਆਈਆਰ ਰਿਲੀਜ਼)



(Release ID: 1640779) Visitor Counter : 96