ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮੀਡੀਆ ਉਦਯੋਗ ਵਿੱਚ ਕੋਵਿਡ ਕਾਰਨ ਪੈਦਾ ਹੋਈ ਵਿੱਤੀ ਤੰਗੀ ਉੱਤੇ ਚਿੰਤਾ ਪ੍ਰਗਟਾਈ

ਉਪ ਰਾਸ਼ਟਰਪਤੀ ਨੇ ਹਰੇਕ ਨੂੰ ਇਨ੍ਹਾਂ ਔਖੇ ਸਮਿਆਂ ਦੌਰਾਨ ਆਪਣੇ ਕਰਮਚਾਰੀਆਂ ਨਾਲ ਹਮਦਰਦੀ ਤੇ ਪਰਵਾਹ ਕਰਨ ਵਾਲਾ ਵਤੀਰਾ ਰੱਖਣ ਦੀ ਕੀਤੀ ਅਪੀਲ


ਖ਼ਤਰਿਆਂ ਦੇ ਬਾਵਜੂਦ ਮਹਾਮਾਰੀ ਬਾਰੇ ਜਾਣਕਾਰੀ ਦੇ ਕੇ ਤੇ ਹੋਰ ਪਰਿਪੇਖਾਂ ਰਾਹੀਂ ਲੋਕਾਂ ਨੂੰ ਸਸ਼ਕਤ ਬਣਾ ਰਹੇ ਮੀਡੀਆ ਦੀ ਕੀਤੀ ਸ਼ਲਾਘਾ


ਸਵਰਗੀ ਸ਼੍ਰੀ ਐੱਮ ਪੀ ਵੀਰੇਂਦਰ ਕੁਮਾਰ ਨੂੰ ਦਿੱਤੀਆਂ ਭਰਪੂਰ ਸ਼ਰਧਾਂਜਲੀਆਂ


ਕਿਹਾ ਉਹ ਹਾਸ਼ੀਏ ’ਤੇ ਪੁੱਜ ਚੁੱਕੇ ਵਰਗਾਂ ਨੂੰ ਉਤਾਂਹ ਚੁੱਕਣ ਲਈ ਡੂੰਘਾਈ ਨਾਲ ਪ੍ਰਤੀਬੱਧ

Posted On: 22 JUL 2020 7:36PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਮੀਡੀਆ ਉਦਯੋਗ ਵਿੱਚ ਕੋਵਿਡ ਕਾਰਨ ਪੈਦਾ ਹੋਈ ਵਿੱਤੀ ਤੰਗੀ ਉੱਤੇ ਆਪਣੀ ਚਿੰਤਾ ਪ੍ਰਗਟਾਈ ਅਤੇ ਹਰੇਕ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਔਖੇ ਸਮਿਆਂ ਦੌਰਾਨ ਆਪਣੇ ਕਰਮਚਾਰੀਆਂ ਨਾਲ ਹਮਦਰਦੀ ਤੇ ਪਰਵਾਹ ਵਾਲਾ ਵਤੀਰਾ ਰੱਖਣ ਤੇ ਉਨ੍ਹਾਂ ਨਾਲ ਖੜ੍ਹਨ।

 

ਅੱਜ ਸ਼੍ਰੀ ਐੱਮਪੀ ਵੀਰੇਂਦਰ ਕੁਮਾਰ ਦੇ ਸਤਿਕਾਰ ਵਿੱਚ ਰੱਖੀ ਇੱਕ ਵਰਚੁਅਲ ਯਾਦਗਾਰੀ ਬੈਠਕ ਵਿੱਚ ਸ਼ਰਧਾਂਜਲੀਆਂ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਅਨੇਕ ਰਸਾਲਿਆਂ ਦੇ ਪ੍ਰਕਾਸ਼ਨ ਵਿੱਚ ਟੈਕਨੋਲੋਜੀ ਦੀ ਆਮਦ ਦੇ ਬਾਵਜੂਦ ਮਾਤ੍ਰਭੂਮੀ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਲਿਮਿਟਿਡਦੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਦੀ ਭਲਾਈ ਕੀਤੀ।

 

ਉਨ੍ਹਾਂ ਹਰੇਕ ਨੂੰ ਸ਼੍ਰੀ ਵੀਰੇਂਦਰ ਕੁਮਾਰ ਜਿਹੀਆਂ ਹਸਤੀਆਂ ਤੋਂ ਪ੍ਰੇਰਣਾ ਹਾਸਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਥੀ ਨਾਗਰਿਕਾਂ ਪ੍ਰਤੀ ਵਧੇਰੇ ਹਮਦਰਦੀ ਵਾਲਾ ਰਵੱਈਆ ਅਪਣਾਇਆ ਜਾਵੇ। ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਵੀਰੇਂਦਰ ਕੁਮਾਰ ਇੱਕ ਬਹੁਪੱਖੀ ਸ਼ਖ਼ਸੀਅਤ ਸਨ ਅਤੇ ਉਹ ਇੱਕ ਸਤਿਕਾਰਯੋਗ ਸਿਆਸਤਦਾਨ, ਇੱਕ ਬੁੱਧੀਜੀਵੀ ਲੇਖਕ, ਇੱਕ ਵਾਤਾਵਰਣਪ੍ਰੇਮੀ ਅਤੇ ਇੱਕ ਸਥਾਪਿਤ ਪੱਤਰਕਾਰ ਸਨ।

 

ਵਿਭਿੰਨ ਪ੍ਰੈੱਸ ਜੱਥੇਬੰਦੀਆਂ ਦੇ ਮੈਂਬਰ ਵਜੋਂ ਸ਼੍ਰੀ ਵੀਰੇਂਦਰ ਕੁਮਾਰ ਦੀਆਂ ਕਈ ਪਹਿਲਕਦਮੀਆਂ ਤੇ ਮੁਹਿੰਮਾਂ ਦੀ ਤਾਰੀਫ਼ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੇ ਵਡੇਰੇ ਹਿਤਾਂ ਵਿੱਚ ਪ੍ਰੈੱਸ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ।

 

 

ਸ਼੍ਰੀ ਨਾਇਡੂ ਨੇ ਇਹ ਵੀ ਕਿਹਾ,‘ਮਾਤ੍ਰਭੂਮੀ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ, ਉਨ੍ਹਾਂ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਵੀਰੇਂਦਰ ਕੁਮਾਰ ਦੇ ਜੀਵਨ ਦੇ ਅਹਿਮ ਪੱਖਾਂ ਵਿੱਚੋਂ ਇੱਕ ਇਹ ਸੀ ਕਿ ਉਹ ਸੂਚਨਾ ਦੇ ਪਾਸਾਰ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਉਂਦੇ ਸਨ ਤੇ ਉਨ੍ਹਾਂ ਮਹਾਮਾਰੀ ਦੇ ਇਸ ਸਮੇਂ ਦੌਰਾਨ ਸਹੀ ਤੇ ਦਰੁਸਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਖ਼ਤਰੇ ਦੇ ਬਾਵਜੂਦ ਸੂਚਨਾ ਤੇ ਹੋਰ ਸਬੰਧਤ ਪਰਿਪੇਖਾਂ ਦੁਆਰਾ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਮੀਡੀਆ ਦੀ ਸ਼ਲਾਘਾ ਕੀਤੀ। ਉਂਝ, ਉਨ੍ਹਾਂ ਮੀਡੀਆ ਨੂੰ ਕੋਵਿਡ19 ਦਾ ਇਲਾਜ ਕਰਨ ਬਾਰੇ ਅਪੁਸ਼ਟ ਤੇ ਗ਼ੈਰਠੋਸ ਦਾਅਵਿਆਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ।

 

ਸ਼੍ਰੀ ਨਾਇਡੂ ਨੇ ਸ਼੍ਰੀ ਵੀਰੇਂਦਰ ਕੁਮਾਰ ਨੂੰ ਇੱਕ ਬੇਮਿਸਾਲ ਸੰਸਦ ਮੈਂਬਰ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਹੀ ਮੈਂਬਰਾਂ ਨੂੰ ਉਨ੍ਹਾਂ ਦਾ ਵਿਵਹਾਰ ਦਾ ਅਨੁਸਰਣ ਕਰਨਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਵੀਰੇਂਦਰ ਕੁਮਾਰ ਸਿਧਾਂਤਾਂ ਉੱਤੇ ਚੱਲਣ ਵਾਲੇ ਵਿਅਕਤੀ ਸਨ ਤੇ ਉਹ ਹਾਸ਼ੀਏ ਤੇ ਪੁੱਜ ਚੁੱਕੇ ਵਰਗਾਂ ਨੂੰ ਉਤਾਂਹ ਚੁੱਕਣ ਲਈ ਤਹਿ ਦਿਲੋਂ ਪ੍ਰਤੀਬੱਧ ਸਨ। ਉਨ੍ਹਾਂ ਨੇ ਕਿਸੇ ਵੀ ਹੋਰ ਚੀਜ਼ ਨਾਲੋਂ ਜਨਤਕ ਹਿਤਾਂ ਨੂੰ ਤਰਜੀਹ ਦਿੱਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਅਤੇ ਆਦਰਸ਼ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਆਦਰਸ਼ਾਂ ਤੇ ਕਦਰਾਂਕੀਮਤਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਵਰਣਨ ਕਰਦਿਆਂ ਉਪ ਰਾਸ਼ਟਰਪਤੀ ਨੇ ਸ਼੍ਰੀ ਵੀਰੇਂਦਰ ਕੁਮਾਰ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕੇਰਲ ਸਰਕਾਰ ਵਿੱਚ ਵਣ ਮੰਤਰੀ ਦੇ ਅਹੁਦੇ ਤੋਂ ਇਸ ਲਈ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਵੱਲੋਂ ਰੁੱਖਾਂ ਦੇ ਕੱਟਣ ਉੱਤੇ ਲਾਈ ਰੋਕ ਦਾ ਫ਼ੈਸਲਾ ਵਾਪਸ ਲੈਣ ਦਾ ਦਬਾਅ ਪਾਇਆ ਗਿਆ ਸੀ।

 

ਕਿਰਤੀਬਲਾਂ ਦੇ ਅਧਿਕਾਰਾਂ ਦੀ ਜੋਸ਼ੀਲੀ ਵਕਾਲਤ ਅਤੇ ਟਰੇਡ ਯੂਨੀਅਨਾਂ ਦੀਆਂ ਮੁਹਿੰਮਾਂ ਵਿੱਚ ਉਨ੍ਹਾਂ ਦੀ ਗੰਭੀਰ ਸ਼ਮੂਲੀਅਤ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਕੁਮਾਰ ਨੇ ਕੇਂਦਰੀ ਕਿਰਤ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਕਾਮਿਆਂ ਦੇ ਫ਼ਾਇਦੇ ਲਈ ਇੰਪਲਾਈਜ਼ ਪ੍ਰਾਵੀਡੈਂਟ ਫ਼ੰਡ’ (ਈਪੀਐੱਫ਼) ਅਤੇ ਕਰਮਚਾਰੀ ਰਾਜ ਬੀਮਾ ਨਿਗਮ’ (ਇੰਪਲਾਈਜ਼ ਸਟੇਟ ਇੰਸ਼ਯੋਰੈਂਸ ਕਾਰਪੋਰੇਸ਼ਨ-ਈਐੱਸਆਈਸੀ ) ਦੇ ਪ੍ਰਬੰਧ ਵਿੱਚ ਸੁਧਾਰਾਂ ਦੀ ਸ਼ੁਰੂਆਤ ਕੀਤੀ।

 

ਦੇਸ਼ ਦੀ ਜਨਤਾ ਦੇ ਅਧਿਕਾਰਾਂ ਲਈ ਸ਼੍ਰੀ ਵੀਰੇਂਦਰ ਕੁਮਾਰ ਵੱਲੋਂ ਕੀਤੇ ਕੰਮਾਂ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕੁਦਰਤ ਦੇ ਵਿਕਾਸ ਤੇ ਉਸ ਦੀ ਸਾਂਭਸੰਭਾਲ਼ ਲਈ ਇੱਕ ਸੰਤੁਲਿਤ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਨੁਕਤੇ ਤੇ ਜ਼ੋਰ ਦਿੱਤਾ ਕਿ ਵਿਕਾਸ ਕਦੇ ਵੀ ਵਾਤਾਵਰਣ ਦੀ ਕੀਮਤ ਉੱਤੇ ਨਹੀਂ ਹੋਣਾ ਚਾਹੀਦਾ।

 

ਸ਼੍ਰੀ ਵੀਰੇਂਦਰ ਕੁਮਾਰ ਦੀਆਂ ਸਾਹਿਤਕ ਉਪਲਬਧੀਆਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਜਨਤਕ ਜੀਵਨ ਦੀਆਂ ਸ਼ਖ਼ਸੀਅਤਾਂ ਅਤੇ ਵਿਧਾਨਕਾਰਾਂ ਵਿੱਚ ਮੌਜੂਦ ਅਜਿਹੇ ਬਹੁਤ ਘੱਟ ਵਿਅਕਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਕੇਂਦਰੀ ਸਾਹਿਤ ਅਕਾਦਮੀ ਅਤੇ ਕੇਰਲ ਸਾਹਿਤ ਅਕਾਦਮੀ ਨੇ ਵੀ ਸਨਮਾਨਿਤ ਕੀਤਾ ਸੀ ਤੇ ਉਨ੍ਹਾਂ ਨੂੰ ਸਾਹਿਤਕ ਦੁਨੀਆ ਵਿੱਚ ਯੋਗਦਾਨ ਲਈ ਭਾਰਤੀ ਗਿਆਨਪੀਠ ਟ੍ਰੱਸਟ ਵੱਲੋਂ ਸਥਾਪਿਤ ਮੂਰਤੀਦੇਵੀ ਅਵਾਰਡ (2016) ਵੀ ਮਿਲਿਆ ਸੀ।

 

ਇਸ ਵਰਚੁਅਲ ਸਮਾਰੋਹ ਵਿੱਚ ਕੇਰਲ ਦੇ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖ਼ਾਨ, ਮਿਜ਼ੋਰਮ ਦੇ ਰਾਜਪਾਲ ਸ਼੍ਰੀ ਪੀਐੱਸ ਸ਼੍ਰੀਧਰਨ ਪਿੱਲੈ, ਹਿੰਦੂ ਪਬਲਿਸ਼ਿੰਗ ਗਰੁੱਪ ਦੇ ਡਾਇਰੈਕਟਰ ਸ਼੍ਰੀ ਐੱਨ. ਰਾਮ, ‘ਮਾਤ੍ਰਭੂਮੀਦੇ ਚੇਅਰਮੈਨ ਅਤੇ ਮੈਨੇਜਿੰਗ ਐਡੀਟਰ ਸ਼੍ਰੀ ਪੀ.ਵੀ. ਚੰਦਰਨ, ਕਈ ਸੰਸਦ ਮੈਂਬਰ, ਸਵਰਗੀ ਸ਼੍ਰੀ ਐੱਮਪੀ ਵੀਰੇਂਦਰ ਕੁਮਾਰ ਦੇ ਪੁੱਤਰ ਅਤੇ ਮਾਤ੍ਰਭੂਮੀਦੇ ਐੱਮਡੀ ਸ਼੍ਰੀ ਐੱਮਵੀ ਸ਼੍ਰੇਯਮਸ ਕੁਮਾਰ ਨੇ ਭਾਗ ਲਿਆ।

 

ਭਾਸ਼ਣ ਦਾ ਮੁਕੰਮਲ ਪਾਠ ਨਿਮਨਲਿਖਤ ਹੈ:

 

ਪਿਆਰੇ ਭੈਣੋ ਤੇ ਭਰਾਵੋ,

 

ਅੱਜ ਮੇਰੇ ਲਈ ਇਹ ਇੱਕ ਭਾਵਨਾਤਮਕ ਛਿਣ ਹੈ ਕਿਉਂਕਿ ਅਸੀਂ ਸਾਰੇ ਆਪਣੇ ਪਿਆਰੇ ਦੋਸਤ ਸ਼੍ਰੀ ਐੱਮ ਪੀ ਵੀਰੇਂਦਰ ਕੁਮਾਰ ਨੂੰ ਯਾਦ ਕਰਨ ਲਈ ਜੁੜੇ ਹਾਂ ਜੋ ਕੁਝ ਮਹੀਨੇ ਪਹਿਲਾਂ ਸੁਰਗ ਸਿਧਾਰ ਗਏ ਸਨ। ਜੇ ਉਹ ਅੱਜ ਸਾਡੇ ਨਾਲ ਮੌਜੂਦ ਹੁੰਦੇ, ਤਾਂ ਉਨ੍ਹਾਂ ਨੇ ਅੱਜ ਆਪਣਾ 84ਵਾਂ ਜਨਮਦਿਨ ਮਨਾ ਰਹੇ ਹੋਣਾ ਸੀ।

 

ਸ਼੍ਰੀ ਵੀਰੇਂਦਰ ਕੁਮਾਰ ਇੱਕ ਬਹੁਪੱਖੀ ਸ਼ਖ਼ਸੀਅਤਸਿਆਸਤਦਾਨ, ਇੱਕ ਸਫ਼ਲ ਲੇਖਕ, ਇੱਕ ਵਾਤਾਵਰਣਪ੍ਰੇਮੀ ਅਤੇ ਇੱਕ ਉੱਘੇ ਪੱਤਰਕਾਰ ਸਨ। ਮਾਤ੍ਰਭੂਮੀ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ।

 

ਉਨ੍ਹਾਂ ਇੰਡੀਅਨ ਨਿਊਜ਼ਪੇਪਰ ਸੁਸਾਇਟੀਦੇ ਪ੍ਰਧਾਨ ਅਤੇ ਪ੍ਰੈੱਸ ਟ੍ਰੱਸਟ ਆਵ੍ ਇੰਡੀਆਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ।

 

ਪੱਤਰਕਾਰੀ ਵਜੋਂ ਆਪਣੀ ਭੂਮਿਕਾ ਵਿੱਚ, ਉਨ੍ਹਾਂ ਜਨਤਾ ਦੇ ਵਡੇਰੇ ਹਿਤਾਂ ਵਿੱਚ ਪ੍ਰੈੱਸ ਦੀ ਆਜ਼ਾਦੀ ਦੀ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਕਈ ਪਹਿਲਕਦਮੀਆਂ ਕੀਤੀਆਂ ਅਤੇ ਵਿਭਿੰਨ ਪ੍ਰੈੱਸ ਇਕਾਈਆਂ ਦੇ ਮੈਂਬਰ ਵਜੋਂ ਵਿਭਿੰਨ ਮੁਹਿੰਮਾਂ ਦੀ ਅਗਵਾਈ ਕੀਤੀ। ਮਾਤ੍ਰਭੂਮੀਛਾਪਣ ਵਾਲੀ ਪ੍ਰਕਾਸ਼ਨ ਕੰਪਨੀ ਵੱਲੋਂ ਭਾਵੇਂ ਕਈ ਤਰ੍ਹਾਂ ਦੇ ਰਸਾਲਿਆਂ ਦਾ ਪ੍ਰਕਾਸ਼ਨ ਕੀਤਾ ਜਾਂਦਾ ਸੀ ਅਤੇ ਟੈਕਨੋਲੋਜੀ ਦੀ ਆਮਦ ਦੇ ਬਾਵਜੂਦ ਸ਼੍ਰੀ ਵੀਰੇਂਦਰ ਕੁਮਾਰ ਨੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਦੀ ਭਲਾਈ ਨੁੰ ਯਕੀਨੀ ਬਣਾਇਆ। ਕਥਨੀ ਤੇ ਕਰਨੀ ਵਿੱਚ ਅਜਿਹਾ ਸੁਮੇਲ ਬਹੁਤ ਦੁਰਲੱਭ ਮਿਲਦਾ ਹੈ।

 

ਪਿਆਰੇ ਭੈਣੋ ਤੇ ਭਰਾਵੋ,

 

ਅਸੀਂ ਇਸ ਵੇਲੇ ਇੱਕ ਅਜਿਹੀ ਮਹਾਮਾਰੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ, ਜਿਸ ਕਾਰਨ ਸਾਰੇ ਦੇਸ਼ਾਂ ਦੀ ਹਰੇਕ ਗਤੀਵਿਧੀ ਵਿੱਚ ਬੁਰੀ ਤਰ੍ਹਾਂ ਵਿਘਨ ਪੈ ਗਿਆ ਹੈ ਤੇ ਇਸ ਦਾ ਅਸਰ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਉੱਤੇ ਪਿਆ ਹੈ। ਇਹ ਅਜਿਹਾ ਵੇਲਾ ਹੈ, ਜਦੋਂ ਸਾਨੂੰ ਸ਼੍ਰੀ ਵੀਰੇਂਦਰ ਕੁਮਾਰ ਜਿਹੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਣਾ ਲੈਣ ਅਤੇ ਸਾਡੇ ਸਾਥੀ ਨਾਗਰਿਕਾਂ ਪ੍ਰਤੀ ਵਧੇਰੇ ਹਮਦਰਦੀ ਵਾਲਾ ਰਵੱਈਆ ਅਪਨਾਉਣ ਦੀ ਜ਼ਰੂਰਤ ਹੈ। ਇਸ ਮਹਾਮਾਰੀ ਕਾਰਨ ਮੀਡੀਆ ਉਦਯੋਗ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ ਮੈਂ ਸਮਝਦਾ ਹਾਂ ਕਿ ਕਈ ਮੀਡੀਆ ਹਾਊਸਜ਼ ਨੂੰ ਕੋਵਿਡ ਕਾਰਨ ਪੈਦਾ ਹੋਈ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੁੰ ਦੱਸਿਆ ਗਿਆ ਹੈ ਕਿ ਕੁਝ ਛਾਂਟੀਆਂ ਵੀ ਕੀਤੀਆਂ ਗਈਆਂ ਹਨ। ਮੇਰੀ ਹਰੇਕ ਨੂੰ ਅਪੀਲ ਹੈ ਕਿ ਉਹ ਆਪਣੇ ਕਰਮਚਾਰੀਆਂ ਪ੍ਰਤੀ ਹਮਦਰਦੀ ਤੇ ਪਰਵਾਹ ਵਾਲਾ ਵਤੀਰਾ ਰੱਖਣ ਅਤੇ ਇਨ੍ਹਾਂ ਔਖੇ ਸਮਿਆਂ ਦੌਰਾਨ ਉਨ੍ਹਾਂ ਨਾਲ ਖਲੋਣ।

 

ਸ਼੍ਰੀ ਵੀਰੇਂਦਰ ਕੁਮਾਰ ਦੇ ਜੀਵਨ ਦੇ ਮਹੱਤਵਪੂਰਨ ਪੱਖਾਂ ਵਿੱਚੋਂ ਇੱਕ ਇਹ ਸੀ ਕਿ ਉਨ੍ਹਾਂ ਸੂਚਨਾ ਦੇ ਪਾਸਾਰ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਇਆ। ਇਨ੍ਹਾਂ ਮੌਜੂਦਾ ਸਮਿਆਂ ਵਿੰਚ ਸਹੀ ਤੇ ਦਰੁਸਤ ਜਾਣਕਾਰੀ ਮੁਹੱਈਆ ਕਰਵਾਉਣਾ ਹੋਰ ਵੀ ਜ਼ਰੂਰੀ ਹੈ।

 

ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਕਿ ਮਹਾਮਾਰੀ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਮੀਡੀਆ ਨੇ ਮਹਾਮਾਰੀ ਬਾਰੇ ਜਾਣਕਾਰੀ ਦੇ ਕੇ ਅਤੇ ਹੋਰ ਪੱਖਾਂ ਜ਼ਰੀਏ ਲੋਕਾਂ ਨੂੰ ਮਜ਼ਬੂਤ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਇਆ। ਪਰ ਇਸ ਦੇ ਨਾਲ ਹੀ ਮੀਡੀਆ ਨੂੰ ਕੋਵਿਡ19 ਠੀਕ ਕਰਨ ਬਾਰੇ ਕੀਤੇ ਜਾ ਰਹੇ ਕੁਝ ਅਪੁਸ਼ਟ ਤੇ ਗ਼ੈਰਠੋਸ ਦਾਅਵਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

 

ਸ਼੍ਰੀ ਵੀਰੇਂਦਰ ਕੁਮਾਰ ਰਾਜ ਸਭਾ ਦੇ ਇੱਕ ਵਿਲੱਖਣ ਮੈਂਬਰ ਸਨ ਤੇ ਇੱਕ ਬੇਮਿਸਾਲ ਸੰਸਦ ਮੈਂਬਰ ਸਨ। ਉਹ ਹਾਸ਼ੀਏ ਉੱਤੇ ਪੁੱਜ ਚੁੱਕੇ ਵਰਗਾਂ ਨੂੰ ਉਤਾਂਹ ਚੁੱਕਣ ਦੀ ਮੁਹਿੰਮ ਪ੍ਰਤੀ ਬਹੁਤ ਡੂੰਘੀ ਤਰ੍ਹਾਂ ਪ੍ਰਤੀਬੱਧ ਸਨ। ਭਾਵੇਂ ਉਹ ਕੇਰਲ ਵਿਧਾਨ ਸਭਾ ਹੋਵੇ ਤੇ ਚਾਹੇ ਲੋਕ ਸਭਾ ਜਾਂ ਰਾਜ ਸਭਾ, ਉਨ੍ਹਾਂ ਦੇ ਵਿਵਹਾਰ ਦੀ ਸਾਰੇ ਕਾਨੂੰਨਘਾੜਿਆਂ/ਵਿਧਾਨਕਾਰਾਂ ਨੂੰ ਰੀਸ ਕਰਨੀ ਚਾਹੀਦੀ ਹੈ।

 

ਸਮੁੱਚੇ ਸਿਆਸੀ ਦ੍ਰਿਸ਼ ਵਿੱਚ ਉਨ੍ਹਾਂ ਨੂੰ ਸਦਾ ਸਤਿਕਾਰ ਨਾਲ ਹੀ ਵੇਖਿਆ ਜਾਂਦਾ ਰਿਹਾ ਹੈ, ਉਹ ਜਦੋਂ ਲਗਭਗ 16 ਸਾਲ ਦੀ ਉਮਰੇ ਪ੍ਰਜਾ ਸੋਸ਼ਲਿਸਟ ਪਾਰਟੀਨਾਲ ਜੁੜੇ ਸਨ, ਉਹ ਤਦ ਹੀ ਸਿਆਸਤ ਨਾਲ ਪ੍ਰਣਾਏ ਗਏ ਸਨ ਅਤੇ ਬਾਅਦ ਵਿੱਚ ਸਵਰਗੀ ਜੈਪ੍ਰਕਾਸ਼ ਨਾਰਾਇਣ ਉਨ੍ਹਾਂ ਨੂੰ ਸੋਸ਼ਲਿਸਟ ਪਾਰਟੀ ਵਿੱਚ ਲੈ ਆਏ ਸਨ। ਉਨ੍ਹਾਂ ਉੱਤੇ ਡਾ. ਰਾਮ ਮਨੋਹਰ ਲੋਹੀਆ ਦਾ ਵੀ ਅਸਰ ਸੀ। ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੀਆਂ ਸੰਪਤੀਆਂ ਜ਼ਬਤ ਕਰ ਲਈਆਂ ਗਈਆਂ ਸਨ।

 

ਸ਼੍ਰੀ ਵੀਰੇਂਦਰ ਕੁਮਾਰ ਨੇ ਹੋਰ ਕਿਸੇ ਵੀ ਚੀਜ਼ ਦੇ ਸਾਹਮਣੇ ਸਦਾ ਜਨਤਕ ਹਿਤਾਂ ਨੂੰ ਅੱਗੇ ਰੱਖਿਆ। ਉਹ ਇੱਕ ਸਿਧਾਂਤਬੱਧ ਵਿਅਕਤੀ ਸਨ। ਇਹ ਤੱਥ ਤਦ ਉਜਾਗਰ ਹੋਇਆ ਸੀ, ਜਦੋਂ ਉਨ੍ਹਾਂ ਨੂੰ ਕੇਰਲ ਸਰਕਾਰ ਵਿੱਚ ਵਣ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਦਾ ਪਹਿਲਾ ਫ਼ੈਸਲਾ ਰੁੱਖਾਂ ਨੂੰ ਕੱਟਣ ਉੱਤੇ ਪਾਬੰਦੀ ਲਾਉਣਾ ਸੀ ਕਿਉਂਕਿ ਉਹ ਕੁਦਰਤ ਨਾਲ ਛੇੜਖਾਨੀ ਦੇ ਭੈੜੇ ਨਤੀਜਿਆਂ ਤੋਂ ਭਲੀਭਾਂਤ ਵਾਕਫ਼ ਸਨ। ਇਹ ਫ਼ੈਸਲਾ ਵਾਪਸ ਲੈਣ ਲਈ ਉਨ੍ਹਾਂ ਉੱਤੇ ਭਾਰੀ ਦਬਾਅ ਪਾਇਆ ਗਿਆ ਸੀ। ਆਪਣੇ ਆਦਰਸ਼ਾਂ ਤੇ ਕਦਰਾਂਕੀਮਤਾਂ ਪ੍ਰਤੀ ਪ੍ਰਤੀਬੱਧ ਵੀਰੇਂਦਰ ਕੁਮਾਰ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਮੰਤਰੀ ਬਣਨ ਦੇ 48 ਘੰਟਿਆਂ ਅੰਦਰ ਅਸਤੀਫ਼ਾ ਦੇ ਦਿੱਤਾ ਸੀ।

 

ਟਰੇਡ ਯੂਨੀਅਨ ਮੁਹਿੰਮਾਂ ਨਾਲ ਨੇੜਿਓਂ ਜੁੜੇ ਰਹੇ ਅਤੇ ਕਿਰਤੀਬਲਾਂ ਦੇ ਅਧਿਕਾਰਾਂ ਦੇ ਜੋਸ਼ੀਲੇ ਵਕੀਲ ਸ਼੍ਰੀ ਵੀਰੇਂਦਰ ਕੁਮਾਰ ਨੇ ਕੇਂਦਰੀ ਕਿਰਤ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਕਾਮਿਆਂ ਦੇ ਫਾਇਦੇ ਲਈ ਇੰਪਲਾਈਜ਼ ਪ੍ਰਾਵੀਡੈਂਟ ਫ਼ੰਡ’ (ਈਪੀਐੱਫ਼) ਅਤੇ ਕਰਮਚਾਰੀ ਰਾਜ ਬੀਮਾ ਨਿਗਮ’ (ਈਐੱਸਆਈਸੀ) ਦੇ ਪ੍ਰਬੰਧ ਵਿੱਚ ਸੁਧਾਰਾਂ ਦੀ ਸ਼ੁਰੂਆਤ ਕੀਤੀ।

 

ਉਹ ਦੇਸ਼ ਦੀ ਜਨਤਾ ਦੇ ਅਧਿਕਾਰਾਂ ਨੂੰ ਖੋਰਾ ਲਗਣ ਤੇ ਡਾਢੇ ਦੁਖੀ ਸਨ ਤੇ ਉਨ੍ਹਾਂ ਨੇ ਉਨ੍ਹਾਂ ਦੀ ਰਾਖੀ ਲਈ ਮੁਹਿੰਮਾਂ ਦੀ ਹਿਮਾਇਤ ਕੀਤੀ ਸੀ।

 

ਪਿਆਰੇ ਭੈਣੋ ਤੇ ਭਰਾਵੋ,

 

ਮੈਂ ਬਹੁਤ ਵਾਰ ਕੁਦਰਤ ਦੇ ਵਿਕਾਸ ਤੇ ਉਸ ਦੀ ਸਾਂਭਸੰਭਾਲ਼ ਪ੍ਰਤੀ ਇੱਕ ਸੰਤੁਲਿਤ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ ਹੈ। ਵਿਕਾਸ ਕਦੇ ਵੀ ਵਾਤਾਵਰਣ ਦੀ ਲਾਗਤ ਉੱਤੇ ਨਹੀਂ ਹੋਣਾ ਚਾਹੀਦਾ।

 

ਸ਼੍ਰੀ ਵੀਰੇਂਦਰ ਕੁਮਾਰ ਸ਼ਾਇਦ ਜਨਤਕ ਜੀਵਨ ਨਾਲ ਜੁੜੇ ਅਜਿਹੇ ਬਹੁਤ ਘੱਟ ਵਿਅਕਤੀਆਂ ਤੇ ਵਿਧਾਨਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਕੇਂਦਰੀ ਸਾਹਿਤ ਅਕਾਦਮੀ ਅਤੇ ਕੇਰਲ ਸਾਹਿਤ ਅਕਾਦਮੀ ਨੇ ਵੀ ਸਨਮਾਨਿਤ ਕੀਤਾ ਸੀ ਤੇ ਉਨ੍ਹਾਂ ਨੂੰ ਸਾਹਿਤਕ ਦੁਨੀਆ ਵਿੱਚ ਯੋਗਦਾਨ ਲਈ ਭਾਰਤੀ ਗਿਆਨਪੀਠ ਟ੍ਰੱਸਟ ਵੱਲੋਂ ਸਥਾਪਿਤ ਮੂਰਤੀਦੇਵੀ ਅਵਾਰਡ (2016) ਵੀ ਮਿਲਿਆ ਸੀ। ਪਿਛਲੇ ਵਰ੍ਹੇ, ਮੈਂ ਉਨ੍ਹਾਂ ਦੇ ਹਿਮਾਲਿਅਨ ਓਡੀਸੀਵਜੋਂ ਜਾਣੇ ਜਾਂਦੇ ਉਨ੍ਹਾਂ ਦੇ ਪ੍ਰਸਿੱਧ ਸਫ਼ਰਨਾਮੇ ਹੈਮਾਵਤਾਭੁਵਿਲਦਾ ਅੰਗਰੇਜ਼ੀ ਸੰਸਕਰਣ ਜਾਰੀ ਕੀਤਾ ਸੀ।

 

ਇੱਕ ਲੇਖਕ, ਬੁਲਾਰੇ, ਪ੍ਰਕਾਸ਼ਕ, ਪ੍ਰਸ਼ਾਸਕ, ਸੰਸਦ ਮੈਂਬਰ ਤੇ ਸਭ ਤੋਂ ਉਪਰ ਇੱਕ ਮਨੁੱਖਵਾਦੀ ਸ਼੍ਰੀ ਐੱਮ.ਪੀ. ਵੀਰੇਂਦਰ ਕੁਮਾਰ ਦਾ ਵਿਭਿੰਨ ਖੇਤਰਾਂ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੈ। ਉਨ੍ਹਾਂ ਦੇ ਕੰਮ ਤੇ ਆਦਰਸ਼ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

 

ਤੁਹਾਡਾ ਧੰਨਵਾਦ।

 

ਜੈ ਹਿੰਦ!

 

*******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1640519) Visitor Counter : 217