ਖੇਤੀਬਾੜੀ ਮੰਤਰਾਲਾ

ਟਿੱਡੀ ਕੰਟਰੋਲ ਅਪਰੇਸ਼ਨ ਨਿਰੰਤਰ ਜਾਰੀ ; 11 ਅਪ੍ਰੈਲ ਤੋਂ 19 ਜੁਲਾਈ 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਦੇ 3.70 ਲੱਖ ਹੈਅਕਟੇਅਰ ਤੋਂ ਵੀ ਅਧਿਕ ਖੇਤਰ ਵਿੱਚ ਟਿੱਡੀ ਕੰਟਰੋਲ ਕੀਤਾ ਗਿਆ ਹੈ

ਟਿੱਡੀ ਕੰਟਰੋਲ ਅਪਰੇਸ਼ਨ 19-20 ਜੁਲਾਈ, 2020 ਦੀ ਅੱਧੀ ਰਾਤ ਤੋਂ ਰਾਜਸਥਾਨ ਦੇ 8 ਜ਼ਿਲ੍ਹਿਆਂ ਵਿੱਚ 31 ਸਥਾਨਾਂ ‘ਤੇ ਅਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ 1 ਸਥਾਨ ‘ਤੇ ਚਲਾਇਆ ਗਿਆ

Posted On: 20 JUL 2020 4:48PM by PIB Chandigarh

ਟਿੱਡੀ ਕੰਟਰੋਲ ਅਪਰੇਸ਼ਨ ਦੀ ਸ਼ੁਰੂਆਤ ਭਾਰਤ  ਦੇ ਰਾਜਸਥਾਨ ਤੋਂ 11 ਅਪ੍ਰੈਲ,  2020 ਤੋਂ ਹੋਈ।  ਭਾਰਤ ਸਰਕਾਰ ਦੇ ਟਿੱਡੀ ਚਿਤਾਵਨੀ ਸੰਗਠਨ  ਦੇ ਕਈ ਟਿੱਡੀ ਸਰਕਲ ਦਫ਼ਤਰਾਂ  (ਐੱਲਸੀਓ)  ਦੁਆਰਾ 19 ਜੁਲਾਈ 2020 ਤੱਕ ਰਾਜਸਥਾਨਮੱਧ ਪ੍ਰਦੇਸ਼ਪੰਜਾਬਗੁਜਰਾਤਉੱਤਰ ਪ੍ਰਦੇਸ਼ਉੱਤਰਾਖੰਡ ਅਤੇ ਹਰਿਆਣਾ ਵਿੱਚ 186,787 ਹੈਅਕਟੇਅਰ ਖੇਤਰ ਵਿੱਚ ਟਿੱਡੀ ਕੰਟਰੋਲ ਕੀਤਾ ਗਿਆ ਹੈ।  ਰਾਜ ਸਰਕਾਰਾਂ ਦੁਆਰਾ ਵੀ ਟਿੱਡੀ ਕੰਟਰੋਲ ਅਪਰੇਸ਼ਨ 11 ਅਪ੍ਰੈਲ 2020 ਤੋਂ ਸ਼ੁਰੂ ਕੀਤਾ ਗਿਆ ਅਤੇ ਰਾਜਸਥਾਨਮੱਧ ਪ੍ਰਦੇਸ਼ਪੰਜਾਬਗੁਜਰਾਤਉੱਤਰ ਪ੍ਰਦੇਸ਼ਮਹਾਰਾਸ਼ਟਰਛੱਤੀਸਗੜ੍ਹਹਰਿਆਣਾਉੱਤਰਾਖੰਡ ਅਤੇ ਬਿਹਾਰ ਦੀਆਂ ਰਾਜ‍ ਸਰਕਾਰਾਂ ਨੇ 19 ਜੁਲਾਈ 2020 ਤੱਕ 183,664 ਹੈਅਕਟੇਅਰ ਖੇਤਰ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਕੀਤਾ ਹੈ।

 

19-20 ਜੁਲਾਈ 2020 ਦੀ ਅੱਧੀ ਰਾਤ ਤੋਂ ਟਿੱਡੀ ਚੇਤਾਵਨੀ ਸੰਗਠਨ  ਦੇ ਕਈ ਟਿੱਡੀ ਸਰਕਲ ਦਫ਼ਤਰਾਂ ਨੇ ਰਾਜਸਥਾਨ  ਦੇ ਜੈਸਲਮੇਰਬਾੜਮੇਰਜੋਧਪੁਰਬੀਕਾਨੇਰਚੁਰੂਅਜਮੇਰ,   ਸੀਕਰ ਅਤੇ ਪਾਲੀ ਵਿੱਚ 31 ਸਥਾਸਨਾਂ ਤੇ ਟਿੱਡੀ ਕੰਟਰੋਲ ਅਪਰੇਸ਼ਨ ਚਲਾਇਆ।  ਇਸ ਦੇ ਇਲਾਵਾ,  19 - 20 ਜੁਲਾਈ 2020 ਦੀ ਅੱਧੀ ਰਾਤ ਤੋਂ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਰਾਮਪੁਰ ਜ਼ਿਲ੍ਹੇ ਵਿੱਚ ਇੱਕ ਸਥਾਤਨ ਤੇ ਟਿੱਡੀ ਕੰਟਰੋਲ ਅਪਰੇਸ਼ਨ ਚਲਾਇਆ।

 

ਵਰਤਮਾਨ ਵਿੱਚ ਕੇਂਦਰ ਸਰਕਾਰ ਦੇ 200 ਤੋਂ ਅਧਿਕ ਕਰਮਚਾਰੀ 79 ਕੰਟਰੋਲ ਟੀਮਾਂ ਬਣਾ ਕੇ ਛਿੜਕਾਅ ਉਪਕਰਣਾਂ ਨਾਲ ਰਾਜਸਥਾਨਗੁਜਰਾਤਮੱਧ  ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਟਿੱਡੀ ਕੰਟਰੋਲ ਕਰ ਰਹੇ ਹਨ।  ਇਸ ਦੇ ਇਲਾਵਾ 15 ਨਵੇਂ ਛਿੜਕਾਅ ਉਪਕਰਣ ਵੀ ਪ੍ਰਾਪਤ ਹੋ ਚੁੱਕੇ ਹਨ। 5 ਕੰਪਨੀਆਂ ਲਈ 15 ਡ੍ਰੋਨ ਬਾੜਮੇਰਜੈਸਲਮੇਰਫਲੌਦੀਬੀਕਾਨੇਰ ਅਤੇ ਨਾਗੌਰ ਵਿੱਚ ਕਾਰਜਸ਼ੀਲ ਹਨ। ਰਾਜਸਥਾਨ ਵਿੱਚ ਅਨੁਸੂਚਿਤ ਰੇਗਿਸਤਾਨ ਖੇਤਰ ਵਿੱਚ ਟਿੱਡੀ ਕੰਟਰੋਲ ਲਈ ਇੱਕ ਬੈੱਲ 206 - ਬੀ3 ਹੈਲੀਕੌਪਟਰ ਨੂੰ ਹਵਾਈ ਛਿੜਕਾਅ ਲਈ ਤੈਨਾਤ ਕੀਤਾ ਗਿਆ ਹੈ।  ਟਿੱਡੀ ਕੰਟਰੋਲ ਵਿੱਚ ਹਵਾਈ ਛਿੜਕਾਅ ਲਈ ਭਾਰਤੀ ਵਾਯੂ ਸੈਨਾ ਨੇ ਵੀ Mi - 17 ਹੈਲੀਕੌਪਟਰ ਦੀ ਵਰਤੋਂ ਕਰਕੇ ਟਰਾਇਲ ਕੀਤਾ ਹੈ ਅਤੇ ਇਸ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ।

 

 

 

 

ਗੁਜਰਾਤਉੱਤਰ ਪ੍ਰਦੇਸ਼ਮੱਧ ਪ੍ਰਦੇਸ਼ਮਹਾਰਾਸ਼ਟਰਛੱਤੀਸਗੜ੍ਹਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕੋਈ ਮਹੱਤਵਪੂਰਨ ਫਸਲ ਨੁਕਸਾਨ ਨਹੀਂ ਹੋਇਆ ਹੈ।  ਹਾਲਾਂਕਿਰਾਜਸਥਾਨ  ਦੇ ਕੁਝ ਜ਼ਿਲ੍ਹਿਆਂ ਵਿੱਚ ਮਾਮੂਲੀ ਫਸਲ ਦਾ ਨੁਕਸਾਨ ਹੋਇਆ ਹੈ।

 

ਅੱਜ ਰਾਜਸਥਾਨ  ਦੇ ਜੈਸਲਮੇਰਬਾੜਮੇਰਜੋਧਪੁਰਬੀਕਾਨੇਰਚੁਰੂਅਜਮੇਰ,   ਸੀਕਰਅਤੇ ਪਾਲੀ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼  ਦੇ ਰਾਮਪੁਰ ਜ਼ਿਲ੍ਹੇ ਵਿੱਚ ਅਪਰਿਪੱਕ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲ਼ੀਆਂ ਟਿੱਡੀਆਂ  ਦੇ ਦਲ ਸਰਗਰਮ ਹਨ।

https://static.pib.gov.in/WriteReadData/userfiles/image/image00129DS.jpghttps://static.pib.gov.in/WriteReadData/userfiles/image/image00129DS.jpg

 

 

1 .  ਰਾਜਸਥਾਨ ਬੀਕਾਨੇਰ ਵਿੱਚ ਪਿੰਡ ਮੁਕਾਮ, ਤਹਿਸੀਲ ਨੋਖਾ ਵਿੱਚ ਇੱਕ ਸਵਦੇਸ਼ ਬਣੀ ਸਪਰੇਅਰ ਦਾ ਟਰਾਇਲ  (ਟਰਾਇਲ ਰਨ)।

2 .  ਜੋਧਪੁਰਰਾਜਸਥਾਨ ਵਿੱਚ ਪਿੰਡ ਨੇਵਾ, ਤਹਿਸੀਲ  ਬਾਪ ਵਿੱਚ 5ਵੇਂ ਇੰਸਟਾਰ ਹੌਪਰ ਦਾ ਇੱਕ ਸਮੂਹ।

3 .  ਰਾਜਸਥਾਨ ਦੇ ਪਾਲੀ ਵਿੱਚ ਪਿੰਡ ਰਾਜੋਲਾਤਹਿਸੀਲ ਸੋਜਤ ਵਿੱਚ ਐੱਲਡਬਲਿਊਓ ਦਾ ਟਿੱਡੀ ਕੰਟਰੋਲ ਅਪਰੇਸ਼ਨ।

4 .  ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਜਵਾਲਾਪੁਰਬਿਲਾਸਪੁਰ ਵਿੱਚ ਇੱਕ ਡ੍ਰੋਨ ਅਪਰੇਸ਼ਨ।

5 .  ਰਾਜਸਥਾਨ ਪਾਲੀ  ਦੇ ਪਿੰਡ ਮੋਰੀਯਾਤਹਿਸੀਲ ਰੋਹਟਨ ਵਿੱਚ ਮਰੀਆਂ ਪਈਆਂ ਟਿੱਡੀਆਂ।

6 .  ਚੁਰੂ ਰਾਜਸਥਾਨ ਦੇ ਪਿੰਡ ਆਬਸਾਰ, ਤਹਿਸੀਲ ਸੁਜਾਨਗੜ੍ਹ ਵਿੱਚ ਐੱਲਡਬਲਿਊਓ ਦਾ ਟਿੱਡੀ ਕੰਟਰੋਲ ਅਪਰੇਸ਼ਨ।

 

 

ਖੁਰਾਕ ਅਤੇ ਖੇਤੀਬਾੜੀ ਸੰਗਠਨ  (ਐੱਫਏਓ)   ਦੇ 13.07.2020  ਦੇ ਟਿੱਡੀ ਸਟੇਟਸ ਅੱਪਡੇਟ ਅਨੁਸਾਰਆਉਣ ਵਾਲੇ ਹਫਤਿਆਂ ਵਿੱਚ ਉੱਤਰੀ ਸੋਮਾਲੀਆ ਵਿੱਚ ਹੋਰ ਅਧਿਕ ਟਿੱਡੀਆਂ  ਦੇ ਝੁੰਡ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਭਾਰਤ-ਪਾਕਿਸਤਾਨ ਦੀ ਸਰਹੱਦ  ਦੇ ਦੋਹਾਂ ਪਾਸੇ ਉੱਤਰ-ਪੂਰਬ ਸੋਮਾਲੀਆ ਤੋਂ ਹਿੰਦ ਮਹਾਸਾਗਰ  ਦੇ ਰਸਤੇ ਟਿੱਡੀਆਂ  ਦੇ ਝੁੰਡਾਂ ਦਾ ਆਉਣਾ ਲਗਭਗ ਤੈਅ ਹੈ।  

 

ਭਾਰਤ ਸਰਕਾਰ ਦੇ ਟਿੱਡੀ ਚਿਤਾਵਨੀ ਸੰਗਠਨ  (ਐੱਲਡਬਲਿਊਓ)  ਅਤੇ ਦਸ ਟਿੱਡੀ ਸਰਕਲ ਦਫ਼ਤਰ  (ਐੱਲਸੀਓ)  ਰਾਜਸਥਾਨ  (ਜੈਸਲਮੇਰਬੀਕਾਨੇਰਫਲੌਦੀਬਾੜਮੇਰਜਾਲੌਰਚੁਰੂਨਾਗੌਰ ਅਤੇ ਸੂਰਤਗੜ੍ਹ)  ਅਤੇ ਗੁਜਰਾਤ  (ਪਾਲਨਪੁਰ ਅਤੇ ਭੁਜ)  ਵਿੱਚ ਸਥਿਤ ਹਨਜੋ ਮੁੱਖ ਰੂਪ ਨਾਲ ਰਾਜਸਥਾਨ ਅਤੇ ਗੁਜਰਾਤ  ਦੇ ਦੋ ਲੱਖ ਵਰਗ ਕਿਲੋਮੀਟਰ ਅਨੁਸੂਚਿਤ ਰੇਗਿਸਤਾਨ ਖੇਤਰ ਵਿੱਚ ਟਿੱਡੀ ਦਾ ਸਰਵੇਖਣ ਅਤੇ ਕੰਟਰੋਲ ਕਰਦੇ ਹਨ।

 

ਐੱਫਏਓ ਦੁਆਰਾ ਦੱਖਣ - ਪੱਛਮੀ ਏਸ਼ਿਆਈ ਦੇਸ਼ਾਂ  (ਅਫ਼ਗ਼ਾਨਿਸਤਾਨਭਾਰਤਇਰਾਨ ਅਤੇ ਪਾਕਿਸਤਾਨ)   ਦੇ ਰੇਗਿਸਤਾਨ ਟਿੱਡੀ ਤੇ ਸਪਤਾਹਿਕ ਵਰਚੁਅਲ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ।  ਦੱਖਣ ਪੱਛਮ ਏਸ਼ਿਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ  ਦਰਮਿਆਨ 15 ਵਰਚੁਅਲ ਬੈਠਕਾਂ ਹੁਣ ਤੱਕ ਹੋਈਆਂ ਹਨ।

 

 

***

 

ਏਪੀਐੱਸ/ਐੱਸਜੀ



(Release ID: 1640101) Visitor Counter : 192