ਜਲ ਸ਼ਕਤੀ ਮੰਤਰਾਲਾ

ਪ੍ਰਧਾਨ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਲਾਗੂਕਰਨ : ਗੰਗਾ ਕਾਇਆਕਲਪ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਚੰਗੇ ਯੋਗਦਾਨ ਨੂੰ ਪਹਿਚਾਣ ਦੇਣ ਦੇ ਲਈ 'ਨਮਾਮਿ ਗੰਗੇ' ਨੂੰ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ

ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੁਨਰਗਠਿਤ ਯੋਜਨਾ ਅਤੇ ਵੈੱਬ ਪੋਰਟਲ ਲਾਂਚ ਕੀਤਾ



'ਨਮਾਮਿ ਗੰਗੇ' ਪ੍ਰੋਗਰਾਮ ਦੇ ਤਹਿਤ 57 ਗੰਗਾ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਗੰਗਾ ਕਮੇਟੀਆਂ ਇਸ ਵਿੱਚ ਭਾਗ ਲੈਣ ਦੇ ਲਈ ਪਾਤਰ ਹਨ

Posted On: 17 JUL 2020 7:33PM by PIB Chandigarh

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੁ ਊਰਜਾ ਅਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਪੁਨਰਗਠਿਤ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰ ਯੋਜਨਾ 2020 ਅਤੇ ਵੈੱਬ ਪੋਰਟਲ ਨੂੰ ਲਾਂਚ ਕੀਤਾ, ਜਿਸ ਵਿੱਚ ਪਹਿਲੀ ਵਾਰ ਨਮਾਮਿ ਗੰਗੇ ਪ੍ਰੋਗਰਾਮ ਵਿੱਚ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਜਾਵੇਗੀ।

 

ਇਸ ਅਵਸਰ 'ਤੇ ਕੇਂਦਰੀ ਮੰਤਰਾਲਿਆਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆ ਸਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਗਰਿਕਾਂ ਦੀ ਭਾਗੀਦਾਰੀ ਵਾਲੇ ਪ੍ਰਸ਼ਾਸਨਿਕ ਮਾਡਲ ਦੀ ਤਰਜ 'ਤੇ ਇਸ ਯੋਜਨਾ ਵਿੱਚ ਬਦਲਾਓ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ 'ਜ਼ਿਆਦਾ ਪ੍ਰਸ਼ਾਸਨ ਨਿਊਨਤਮ ਸਰਕਾਰ' ਦਾ ਮੰਤਰ ਨਾਗਰਿਕ ਭਾਗੀਦਾਰੀ ਅਤੇ ਨਾਗਰਿਕ ਕੇਂਦ੍ਰੀਤਾ ਦੇ ਬਿਨਾ ਅਧੂਰਾ ਹੈ। ਉਨ੍ਹਾ ਨੇ ਕਿਹਾ ਕਿ ਪਾਰਦਰਸ਼ਿਤਾ ਅਤੇ ਜਵਾਬਦੇਹੀ ਇਸ ਦੀ ਕਸੌਟੀ ਹੈ।

 

 

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ 14 ਦਸੰਬਰ,2019 ਨੂੰ ਕਾਨਪੁਰ ਵਿੱਚ ਹੋਈ ਰਾਸ਼ਟਰੀ ਗੰਗਾ ਪਰਿਸ਼ਦ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰ ਯੋਜਨਾ ਦੇ ਤਹਿਤ ਗੰਗਾ ਜ਼ਿਲ੍ਹਿਆਂ ਦੇ ਲਈ 'ਗੰਗਾ ਦੇ ਕਾਇਆਕਲਪ ਵਿੱਚ ਚੰਗਾ ਪ੍ਰਦਰਸ਼ਨ' ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ।

 

 

 

ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਗੰਗਾ ਕਮੇਟੀਆਂ (ਡੀਜੀਸੀ) ਦੇ ਕੰਮਕਾਜ ਨੂੰ ਬਿਹਤਰੀਨ ਤਰਜੀਹ ਦਿੱਤੀ ਅਤੇ ਡੀਜੀਸੀ ਦੇ ਪ੍ਰਦਰਸ਼ਨ ਦੀ ਬਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਅਤੇ ਆਖਰ ਵਿੱਚ ਖੇਤਰੀ ਪੱਧਰ ਤੱਕ ਸਮਾਨ ਸੋਚ ਕਾਇਮ ਕਰਨ ਦੀ ਜ਼ਰੂਰਤ ਹੈ। ਇਹ ਸੁਨਿਸ਼ਚਿਤ ਕਰਨ ਦੇ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਅਹਿਮ ਭੂਮਿਕਾ ਨਿਭਾਉਣੀ ਹੈ।

 

ਭਾਰਤ ਸਰਕਾਰ ਦੁਆਰਾ 7 ਅਕਤੂਬਰ,2016 ਨੂੰ ਅਧਿਸੂਚਿਤ ਵਾਤਾਵਰਣ (ਸੁਰੱਖਿਆ) ਅਧਿਨਿਯਮ,1986 ਦੇ ਤਹਿਤ ਜ਼ਿਲ੍ਹਾ ਗੰਗਾ ਕਮੇਟੀ (ਡੀਜੀਸੀ) ਸਭ ਤੋਂ ਜ਼ਿਆਦਾ ਅਨੋਖੀ ਵਿਸ਼ੇਸ਼ਤਾ ਹੈ, ਜਿਹੜੀ ਗੰਗਾ ਨਦੀ ਦੇ ਪ੍ਰਦੂਸ਼ਣ ਖਾਤਮੇ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪੱਧਰ 'ਤੇ ਇੱਕ ਤੰਤਰ ਤਿਆਰ ਕਰਦੀ ਹੈ।

 

ਭਾਰਤ ਸਰਕਾਰ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਜ਼ਿਲ੍ਹਿਆਂ/ਸੰਗਠਨਾਂ ਦੁਆਰਾ ਕੀਤੇ ਗਏ ਆਸਾਧਾਰਣ ਅਤੇ ਨਵੀਨ ਕਾਰਜਾਂ ਨੂੰ ਸਵੀਕਾਰ ਕਰਨ, ਪਹਿਚਾਣ ਦੇਣ ਅਤੇ ਪੁਰਸਕਾਰ ਦੇਣ ਲਈ ਸਾਲ 2006 ਵਿੱਚ 'ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰ' ਦੀ ਸ਼ੁਰੂਅਤਾ ਕੀਤੀ ਸੀ। ਤਰਜੀਹ ਪ੍ਰੋਗਰਾਮਾਂ, ਇਨੋਵੇਸ਼ਨ ਅਤੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੇ ਪ੍ਰਦਰਸ਼ਨ ਨੂੰ ਮਾਨਤਾ ਦੇਣ ਦੇ ਲਈ ਸਾਲ 2014 ਵਿੱਚ ਇਸ ਯੋਜਨਾ ਦਾ ਪੁਨਰਗਠਨ ਕੀਤਾ ਗਿਆ ਅਤੇ ਫਿਰ ਸਾਲ 2020 ਵਿੱਚ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੇਂਦ੍ਰਿਤ ਸਮੁੱਚੇ ਨਤੀਜਿਆਂ ਦੇ ਲਈ ਨਿਸ਼ਾਨਬੱਧ ਖੇਤਰਾਂ ਦੀ ਪਹਿਚਾਣ ਦੇ ਲਈ ਪੁਰਸਕਾਰ ਦੀਆਂ ਸੰਭਾਵਨਾਵਾਂ ਦਾ ਵਿਸਤਾਰ ਕੀਤਾ ਗਿਆ।

 

ਇਸ ਸਾਲ ਪਹਿਲੀ ਵਾਰ, ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰਾਂ ਦੇ ਲਈ ਨਮਾਮਿ ਗੰਗੇ ਪ੍ਰੋਗਰਾਮਾਂ ਦੇ ਨਾਲ ਜੁੜੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੇ ਯਤਨਾਂ ਨੂੰ ਮਾਨਤਾ ਦੇਣ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਨਮਾਮਿ ਗੰਗੇ ਅਭਿਆਨ ਦੇ ਤਹਿਤ ਕੀਤੀਆਂ ਜਾ ਰਹੀਆਂ ਪਹਿਲਾਂ ਦੇ ਲਈ ਇੱਕ ਮਿਸਾਲੀ ਸਨਮਾਨ ਹੈ। ਇਸ ਪੁਰਸਕਾਰ ਸ਼੍ਰੇਣੀ ਦੇ ਤਹਿਤ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 57 ਅਧਿਸੂਚਿਤ ਜ਼ਿਲ੍ਹਾ ਗੰਗਾ ਕਮੇਟੀਆਂ ਵਿੱਚੋਂ ਇੱਕ ਜ਼ਿਲ੍ਹੇ ਨੂੰ ਇੱਕ ਪੁਰਸਕਾਰ ਦਿੱਤਾ ਜਾਵੇਗਾ।

 

ਯੋਜਨਾ ਦੇ ਤਹਿਤ, ਗੰਗਾ ਮੁੱਖ ਨਦੀ ਅਤੇ ਸਹਾਇਕ ਨਦੀਆਂ 'ਤੇ 57 ਜ਼ਿਲ੍ਹਾ ਗੰਗਾ ਕਮੇਟੀਆਂ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ (ਡੀਏਆਰਪੀਜੀ) ਦੁਆਰਾ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰਾਂ ਦੇ ਲਈ ਅਲੱਗ ਸ਼੍ਰੇਣੀ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਪੁਰਸਕਾਰ ਲਈ ਵਿਚਾਰਨ ਲਈ ਮਿਆਦ 1 ਅਪਰੈਲ 2028 ਤੋਂ 31 ਮਾਰਚ 2020 ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੈੱਬ ਪੋਰਟਲ www.pmawards.gov.in 'ਤੇ ਰਜਿਸਟਰੇਸ਼ਨ 15 ਜੁਲਾਈ 2020 ਤੋਂ ਚਾਲੂ ਹੋ ਗਈ ਹੈ ਅਤੇ ਰਜਿਸਟਰੇਸ਼ਨ ਦੇ ਬਾਅਦ 1 ਅਗਸਤ 2020 ਤੋਂ 15 ਅਗਸਤ 2020 ਤੱਕ ਅਰਜ਼ੀਆਂ ਜਮ੍ਹਾਂ ਕੀਤੀਆਂ ਜਾ ਸਕਣਗੀਆਂ। ਪੁਰਸਕਾਰ 31 ਅਗਸਤ,2020 ਨੂੰ ਰਾਸ਼ਟਰੀ ਏਕਤਾ ਦਿਵਸ ਦੇ ਅਵਸਰ 'ਤੇ ਵੰਡੇ ਜਾਣੇ ਹਨ।

 

ਇਸ ਯੋਜਨਾ ਦੇ ਸ਼ੁਭਆਰੰਭ ਦੇ ਅਵਸਰ 'ਤੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਰਾਜੀਵ ਰੰਜਨ ਮਿਸ਼ਰਾ ਨੇ ਸੰਖੇਪ ਵਿੱਚ ਨਮਾਮਿ ਗੰਗੇ ਪ੍ਰੋਗਰਾਮ ਦੇ ਬਾਰੇ ਵਿੱਚ ਦੱਸਿਆ ਅਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਚੇਅਰਪਰਸਨ, ਜ਼ਿਲ੍ਹਾ ਗੰਗਾ ਕਮੇਟੀ (57 ਜ਼ਿਲ੍ਹੇ- 52 ਮੁੱਖ ਗੰਗਾ ਨਦੀ 'ਤੇ ਅਤੇ 5 ਸਹਾਇਕ ਨਦੀਆਂ 'ਤੇ) ਨੂੰ ਇਸ ਅਵਸਰ ਦਾ ਜ਼ਿਆਦਾਤਰ ਉਪਯੋਗ ਅਤੇ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਦੇ ਲਈ ਜ਼ਿਲ੍ਹਾ ਪੱਧਰ ਦੀਆ ਪਹਿਲਾ ਦਾ ਬਿਓਰਾ ਤਿਆਰ ਕਰਨ ਦੀ ਤਾਕੀਦ ਕੀਤੀ। ਉਨ੍ਹਾ ਨੇ ਮੁੱਲਾਂਕਣ ਦੇ ਮਾਪਦੰਡਾਂ ਦਾ ਸੰਖੇਪ ਖਾਕਾ ਵੀ ਤਿਆਰ ਕੀਤਾ, ਜਿਸ ਵਿੱਚ ਸ਼ਾਮਲ ਹਨ:

 

•        ਜ਼ਿਲ੍ਹੇ ਵਿੱਚ ਪ੍ਰੋਗਰਾਮਾਂ 'ਤੇ ਸਮੁੱਚੇ ਸਕਾਰਾਤਮਕ ਪ੍ਰਭਾਵ ਦੇ ਲਈ ਨਿਯਮਤ ਅਤੇ ਪ੍ਰਭਾਵੀ ਰੂਪ ਨਾਲ ਜ਼ਿਲ੍ਹਾ ਗੰਗਾ ਕਮੇਟੀ ਦੀ ਮੀਟਿੰਗ;

•        ਅਵਿਰਲ ਗੰਗਾ ਦੀ ਦਿਸ਼ਾ ਵਿੱਚ ਸਹਾਇਤਾ ਦੇ ਲਈ ਜ਼ਿਲ੍ਹੇ ਵਿੱਚ ਪ੍ਰੰਪਰਿਕ ਜਲ ਸਰੋਤਾਂ ਦੀ ਰੱਖਿਆ ਅਤੇ ਬਹਾਲੀ;

•        ਨਦੀ ਦੇ ਘਾਟਾਂ ਅਤੇ ਆਸਪਾਸ ਦੇ ਇਲਾਕਿਆਂ ਦੀ ਸਵੱਛਤਾ;

•        ਇਨ੍ਹਾਂ ਜ਼ਿਲ੍ਹਿਆਂ ਦੇ ਅੰਦਰ ਗੰਗਾ ਨਦੀ ਦੇ ਦੋਵੇਂ ਪਾਸੇ 5 ਕਿਲੋਮੀਟਰ ਦੇ ਅੰਦਰ ਜੈਵਿਕ ਖੇਤੀ ਖੇਤਰ;

•        ਗੰਗਾ ਨਦੀ (ਗੰਗਾ ਵਣ) ਦੇ ਆਸ-ਪਾਸ ਰੁੱਖ ਲਗਾਉਣਾ;

•        ਜਲ ਜੀਵਨ ਦੀ ਸੁਰੱਖਿਆ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ, ਅਤੇ

•        ਨੌਜਵਾਨ ਅਤੇ ਵਿਦਿਆਰਥੀਆਂ 'ਤੇ ਵਿਸ਼ੇਸ਼ ਜ਼ੋਰ ਦੇ ਨਾਲ ਐੱਨਵਾਈਕੇ, ਐੱਨਸੀਸੀ,ਐੱਨਐੱਸਐੱਸ ਦੀ ਭਾਗੀਦਾਰੀ ਦੇ ਮਾਧਿਅਮ ਨਾਲ ਜਾਗਰੂਕਤਾ ਪੈਦਾ ਕਰਨਾ ਅਤੇ ਜਨਤਕ ਭਾਗੀਦਾਰੀ ਸੁਨਿਸ਼ਚਿਤ ਕਰਨਾ।

 

ਡੀਜੀਸੀ ਦੇ ਕਾਰਜਕਾਰੀ ਸਾਰਾਂਸ਼, ਖੇਤਰ ਦੇ ਫੋਟੋਗਰਾਫ (ਅਧਿਨਿਯਮ 10) ਵਿਸ਼ੇਸ਼ਤਾ ਦੇ ਵੇਰਵੇ ਦੇ ਨਾਲ ਪ੍ਰਵਾਹ ਚਾਰਟ ਅਤੇ ਪਹਿਲ ਦੀ ਸਫਲਤਾ ਦੀ ਕਹਾਣੀ ਵਰਗੇ ਸਹਾਇਕ ਦਸਤਾਵੇਜ਼ਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਦਰਸ਼ਨ ਸੰਕੇਤਕ ਪ੍ਰੋਗਰਾਮ/ਇਨੋਵੇਸ਼ਨ 'ਤੇ ਇੱਕ ਲੇਖ ਤਿਆਰ ਕਰਨ ਦੀ ਤਾਕੀਦ ਕੀਤੀ ਗਈ ਹੈ। ਅਰਜ਼ੀ ਦੇ ਨਾਲ ਪਹਿਲ ਦੀ ਵਿਸ਼ੇਸ਼ਤਾ ਜ਼ਾਹਰ ਕਰਨ ਵਾਲੀ ਇੱਕ 3-5 ਮਿੰਟ ਦੀ ਮਿਆਦ ਦੀ ਛੋਟੀ ਜਿਹੀ ਫਿਲਮ ਹੋਵੇ, ਜਿਸ ਦੇ ਨਾਲ ਹੀ ਇਨੋਵੇਸ਼ਨ ਵੀ ਨੱਥੀ ਕੀਤੇ ਜਾ ਸਕਦੇ ਹਨ। ਲੇਖ ਵਿੱਚ ਪ੍ਰੋਗਰਾਮ/ਪਹਿਲ, ਲਾਘੂ ਕਰਨ ਵਿੱਚ ਅਪਣਾਈਆਂ ਗਈਆਂ ਰਣਨੀਤੀਆਂ,ਆਸਾਧਾਰਣ ਉਪਲੱਬਧੀਆਂ ਅਤੇ ਸਿੱਟੇ, ਸਕਾਰਾਤਮਕ ਪ੍ਰਭਾਵ ਅਤੇ ਸਥਿਰਤਾ ਦੇ ਵੇਰਵੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।

 

 

 

ਡੀਜੀ ਐੱਨਐੱਮਸੀਜੀ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰਾਂ ਨਾਲ ਵੀ ਸੰਪਰਕ ਕਰਕੇ ਆਪਣੇ ਰਾਜ (57 ਨਿਸ਼ਾਨਬੱਧ ਡੀਜੀਸੀ ਦੇ ਤਹਿਤ) ਦੇ ਤਹਿਤ ਆਉਣ ਵਾਲੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਰਿਆਸ਼ੀਲ ਭਾਗੀਦਾਰੀ ਸੁਨਿਸ਼ਿਚਿਤ ਕਰਵਾਉਣ ਅਤੁ ਯੋਜਨਾ ਦੇ ਦੱਸੇ ਅਨੁਸਾਰ ਸਮਾਂ-ਸੀਮਾ ਦਾ ਪਾਲਣ ਕਰਨ ਦੀ ਤਾਕੀਦ ਕੀਤੀ ਹੈ।

 

 

                                                *****

 

ਏਪੀਐੱਸ/ਪੀਕੇ



(Release ID: 1639689) Visitor Counter : 127