ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਗੀਰਥੀ ਈਕੋ-ਸੰਵੇਦਨਸ਼ੀਲ ਜ਼ੋਨ ਦੇ ਜ਼ੋਨਲ ਮਾਸਟਰ ਪਲਾਨ ਨੂੰ ਪ੍ਰਵਾਨਗੀ
Posted On:
17 JUL 2020 6:16PM by PIB Chandigarh
ਉੱਤਰਾਖੰਡ ਰਾਜ ਵਿੱਚ ਚਾਰਧਾਮ ਰੋਡ ਪ੍ਰੋਜੈਕਟ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਇੱਕ ਸਮੀਖਿਆ ਬੈਠਕ ਵਿੱਚ ਕੇਂਦਰੀ ਵਾਤਾਵਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇਹ ਜਾਣਕਾਰੀ ਦਿੱਤੀ ਕਿ ਉੱਤਰਾਖੰਡ ਸਰਕਾਰ ਦੁਆਰਾ ਤਿਆਰ ਕੀਤੇ ਗਏ ਅਤੇ ਜਲ ਸ਼ਕਤੀ ਮੰਤਰਾਲੇ ਦੁਆਰਾ ਮੁੱਲਾਂਕਣ ਕੀਤੇ ਗਏ ਜ਼ੋਨਲ ਮਾਸਟਰ ਪਲਾਨ ਨੂੰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 16 ਜੁਲਾਈ 2020 ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਭਾਗੀਰਥੀ ਈਕੋ-ਸੰਵੇਦਨਸ਼ੀਲ ਜ਼ੋਨ ਨੋਟੀਫਿਕੇਸ਼ਨ ਗੌਮੁੱਖ ਤੋਂ ਉੱਤਰਕਾਸ਼ੀ ਤੱਕ 4179.59 ਵਰਗ ਕਿਲੋਮੀਟਰ ਦੇ ਖੇਤਰਫਲ ਨੂੰ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 18 ਦਸੰਬਰ, 2012 ਨੂੰ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨੂੰ ਪ੍ਰਭਾਵਿਤ ਕੀਤੇ ਬਿਨਾ ਅਤੇ ਉਨ੍ਹਾਂ ਦੀ ਆਜੀਵਿਕਾ ਦੀ ਸੁਰੱਖਿਆ ਤੇ ਵਾਤਾਵਰਣ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਰੀ ਕੀਤਾ ਸੀ।
ਬਾਅਦ ਵਿੱਚ 16 ਅਪ੍ਰੈਲ, 2018 ਨੂੰ ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਉੱਤਰਾਖੰਡ ਸਰਕਾਰ ਅਤੇ ਇੰਡੀਅਨ ਰੋਡ ਕਾਂਗਰਸ ਦੀ ਸਲਾਹ ਨਾਲ ਇਸ ਨੋਟੀਫਿਕੇਸ਼ਨ ਵਿੱਚ ਸੰਸ਼ੋਧਨ ਕੀਤਾ ਗਿਆ।
ਭਾਗੀਰਥੀ ਈਕੋ-ਸੰਵੇਦਨਸ਼ੀਲ ਜ਼ੋਨ ਦੇ ਨੋਟੀਫਿਕੇਸ਼ਨ ਵਿੱਚ ਉੱਤਰਾਖੰਡ ਰਾਜ ਸਰਕਾਰ ਨੂੰ ਅਧਿਕਾਰਿਤ ਕੀਤਾ ਗਿਆ ਹੈ ਕਿ ਉਹ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਲਾਗੂ ਕੀਤਾ ਜਾਣ ਵਾਲਾ ਜ਼ੋਨਲ ਮਾਸਟਰ ਪਲਾਨ ਤਿਆਰ ਕਰੇ।
ਜ਼ੋਨਲ ਮਾਸਟਰ ਪਲਾਨ ਵਾਟਰ ਸ਼ੈੱਡ ਦੇ ਦ੍ਰਿਸ਼ਟੀਕੋਣ 'ਤੇ ਅਧਾਰਿਤ ਹੈ ਅਤੇ ਇਸ ਵਿੱਚ ਜੰਗਲ ਅਤੇ ਜੰਗਲੀ ਜੀਵਾਂ, ਵਾਟਰ ਸ਼ੈਡ ਮੈਨੇਜਮੈਂਟ, ਸਿੰਚਾਈ, ਊਰਜਾ, ਟੂਰਿਜ਼ਮ, ਜਨ ਸਿਹਤ ਅਤੇ ਸੈਨੀਟੇਸ਼ਨ, ਸੜਕੀ ਬੁਨਿਆਦੀ ਢਾਂਚੇ ਆਦਿ ਦਾ ਸ਼ਾਸਨ-ਪ੍ਰਬੰਧਨ ਸ਼ਾਮਲ ਹੈ।
ਜ਼ੋਨਲ ਮਾਸਟਰ ਪਲਾਨ ਦੀ ਪ੍ਰਵਾਨਗੀ ਨਾਲ ਖੇਤਰ ਦੀ ਸੰਭਾਲ਼ ਅਤੇ ਵਾਤਾਵਰਣ ਨੂੰ ਹੁਲਾਰਾ ਮਿਲੇਗਾ ਅਤੇ ਜ਼ੋਨਲ ਮਾਸਟਰ ਪਲਾਨ ਤਹਿਤ ਦਿੱਤੀ ਗਈ ਇਜਾਜ਼ਤ ਅਨੁਸਾਰ ਵਿਕਾਸ ਗਤੀਵਿਧੀਆਂ ਵੀ ਕੀਤੀਆਂ ਜਾ ਸਕਣਗੀਆਂ।
ਉੱਤਰਾਖੰਡ ਰਾਜ ਵਿੱਚ ਚਾਰਧਾਮ ਸੜਕ ਪ੍ਰੋਜੈਕਟ ਦੀ ਸਮੀਖਿਆ ਬੈਠਕ ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਵਿੱਚ ਹੋਈ। ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ, ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਰਿਟਾਇਰਡ ਜਨਰਲ ਵੀ ਕੇ ਸਿੰਘ ਅਤੇ ਵਾਤਾਵਰਣ ਤੇ ਵਣ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਰਾਜ ਮੰਤਰੀਆਂ ਨੇ ਵੀ ਹੋਰ ਨਾਲ ਇਸ ਮੀਟਿੰਗ ਵਿੱਚ ਹਿੱਸਾ ਲਿਆ।
ਇਨ੍ਹਾਂ ਤੋਂ ਇਲਾਵਾ ਮੀਟਿੰਗ ਵਿੱਚ ਰੋਡ ਟਰਾਂਸਪੋਰਟ ਤੇ ਰਾਜਮਾਰਗ, ਵਾਤਾਵਰਣ ਅਤੇ ਵਣ ਮੰਤਰਾਲਿਆਂ ਦੇ ਕੇਂਦਰੀ ਸਕੱਤਰਾਂ, ਡਾਇਰੈਕਟਰ ਜਨਰਲ ਰੋਡਜ਼ (ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ), ਡਾਇਰੈਕਟਰ ਜਨਰਲ (ਬੀਆਰਓ) ਅਤੇ ਦੋਹਾਂ ਮੰਤਰਾਲਿਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਜ਼ੋਨਲ ਮਾਸਟਰ ਪਲਾਨ ਦੀ ਪ੍ਰਵਾਨਗੀ ਨਾਲ ਖੇਤਰ ਦੀ ਸੰਭਾਲ਼ ਅਤੇ ਵਾਤਾਵਰਣ ਨੂੰ ਹੁਲਾਰਾ ਮਿਲੇਗਾ ਅਤੇ ਜ਼ੋਨਲ ਮਾਸਟਰ ਪਲਾਨ ਅਧੀਨ ਦਿੱਤੀ ਗਈ ਇਜਾਜ਼ਤ ਅਨੁਸਾਰ ਵਿਕਾਸ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਸਕਣਗੀਆਂ ਅਤੇ ਚਾਰਧਾਮ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਰਾਹ ਵੀ ਪੱਧਰਾ ਹੋਵੇਗਾ।
*****
ਜੀਕੇ
(Release ID: 1639686)
Visitor Counter : 225