ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ ਮਹਾਮਾਰੀ ਦੇ ਦੌਰਾਨ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰਰੂਤ : ਡਾ ਜਿਤੇਂਦਰ ਸਿੰਘ

Posted On: 17 JUL 2020 7:30PM by PIB Chandigarh


ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੁ ਊਰਜਾ ਅਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰੂਰਤ ਹੁੰਦੀ ਹੈ। ਹੈਲੋ ਡਾਇਬਟਿਜ਼ ਅਕੈਡਮਿਆ 2020 ਦੇ ਡਿਜੀਟਲ ਸਿਮਪੌਜ਼ੀਅਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ, ਭਾਰਤ ਵਿੱਚ ਸ਼ੋਅ ਚਲ ਰਿਹਾ ਹੈ ਅਤੇ ਮਹਾਮਾਰੀ ਦੇ ਸਮੇਂ ਦੌਰਾਨ ਗਤੀਵਿਧੀਆਂ ਅਤੇ ਅਕਾਦਮਿਕ ਦੋਵੇਂ ਹੀ ਸਭ ਤੋਂ ਚੰਗੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਨੇ ਸਾਨੂੰ ਪ੍ਰਤੀਕੂਲ਼ ਪਰਸਥਿਤੀਆਂ ਦੇ ਨਵੇਂ ਮਾਪਦੰਡਾਂ ਦੀ ਖੋਜ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ, ਸ਼ੂਗਰ ਪੀੜਤ ਲੋਕਾ ਵਿੱਚ ਇਮਯੂਨੋ-ਯੁਕਤ ਸਥਿਤੀ ਹੁੰਦੀ ਹੈ, ਜਿਹੜੀ ਕਿ ਉਨ੍ਹਾਂ ਦੇ ਪ੍ਰਤੀਰੋਧ ਨੂੰ ਘੱਟ ਕਰਨ ਅਤੇ ਉਨ੍ਹਾਂ ਨੁੰ ਕੋਰੋਨਾ ਜਿਹੇ ਸੰਕ੍ਰਮਣਾਂ ਦੇ ਨਾਲ-ਨਾਲ ਪਰਿਣਾਮੀ ਜਟਿਲਤਾਵਾਂ ਦੇ ਲਈ ਜ਼ਿਆਦਾ ਸੰਵੇਦਨਸ਼ੀਲ਼ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਸ਼ੂਗਰ ਤੋਂ ਪੀੜਤ ਰੋਗੀ ਦੇ ਗੁਰਦੇ ਦੀ ਭਾਗੀਦਾਰੀ ਜਾਂ ਡਾਇਬਟਿਕ-ਨੇਫਰੋਪੈਥੀ,ਕ੍ਰੋਨਿਕ ਕਿਡਨੀ ਰੋਗ ਆਦਿ ਦੀ ਸਥਿਤੀ ਹੁੰਦੀ ਹੈ। ਤਾਂ ਅਜਿਹੀ ਸਥਿਤੀ ਵਿੱਚ ਸ਼ੂਗਰ ਰੋਗੀਆਂ ਦੇ ਲਈ ਇੱਕ ਵਿਸ਼ੇਸ਼ ਜ਼ਿੰਮੇਵਾਰੀ ਹੁੰਦੀ ਹੈ। ਸੰਕ੍ਰਮਣ ਤੋਂ ਬਚਣ ਦੇ ਲਈ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਸਖਤੀ ਨਾਲ ਕੰਟਰੋਲ ਵਿੱਚ ਰੱਖਦੇ ਹੋਏ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਸਮੇਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਾ।

ਉਨ੍ਹਾਂ ਕਿਹਾ, "ਹਾਲਾਂਕਿ ਭਾਰਤ ਵਿੱਚ ਕੋਵਿਡ ਨਾਲ ਸਬੰਧਿਤ ਮੌਤ ਦਰ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਘੱਟ ਰਹੀ ਹੈ ,ਪਰ ਇੱਥੇ ਹੋਈਆਂ ਜ਼ਿਆਦਾਤਰ ਮੌਤਾਂ ਉਨ੍ਹਾਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀਆਂ ਹੋਈਆਂ ਜਿਹੜੇ ਸ਼ੂਗਰ ਜਿਹੀਆਂ ਭਿਆਨਕ ਬਿਮਾਰੀਆਂ ਦੀ ਪੀੜਤ ਸਨ।"

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਖਤਮ ਹੋਣ ਦੇ ਬਾਅਦ ਵੀ ਸਮਾਜਿਕ ਦੂਰੀ  ਦਾ ਅਨੁਸ਼ਾਸਨ ਅਤੇ ਡਰੌਪਲੈੱਟ ਇਨਫੈੱਕਸ਼ਨ ਤੋਂ ਪਰਹੇਜ਼ ਕਰਨਾ ਕਈ ਹੋਰ ਸੰਕ੍ਰਮਣਾਂ ਤੋਂ ਬਚਾਅ ਲਈ ਕੰਮ ਕਰੇਗਾ।

ਕੇਂਦਰੀ ਮੰਤਰੀ ਨੇ ਮੈਨਟਰ ਚੇਨਈ ਤੋਂ ਡਾ. ਵੀ. ਸੇਸ਼ਿਯਾ, ਪੁਦੂਚੇਰੀ ਤੋਂ ਡਾ. ਏ.ਕੇ.ਦਾਸ, ਮੁੰਬਈ ਤੋਂ ਡਾ. ਸ਼ਸ਼ਾਂਕ ਜ਼ੋਸ਼ੀ, ਅਹਿਮਦਾਬਾਦ ਤੋਂ ਡਾ. ਬੰਸ਼ੀਬਾਬੂ  ਅਤੇ ਨਾਗਪੁਰ ਤੋਂ ਡਾ.ਸੁਨੀਲ ਗੁਪਤਾ ਤੇ ਡਾ. ਕਵਿਤਾ ਗੁਪਤਾ ਅਤੇ ਪ੍ਰਬੰਧਕਾਂ ਦੀ ਸਮੁੱਚੀ ਟੀਮ ਦਾ ਇਸ ਮਹੱਤਵਪੂਰਨ ਵਿਸ਼ੇ 'ਤੇ ਵਿਚਾਰ-ਵਟਾਂਦਰੇ ਲਈ ਬਿਹਤਰੀਨ ਫੈਕਲਟੀ ਲਿਆਉਣ ਲਈ ਸ਼ਲਾਘਾ ਕੀਤੀ। 
   
                                                           <><><><><>
ਐੱਸਐੱਨਸੀ 



(Release ID: 1639562) Visitor Counter : 169