ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਆਰਡੀਸੀ ਨੇ 16 ਕੋਵਿਡ-19 ਟੈਕਨੋਲੋਜੀਆਂ ਦੇ ਸਕੇਲਿੰਗ ਅੱਪ ਅਤੇ ਵੈਲੀਡੇਸ਼ਨ ਲਈ ਵਿੱਤ ਪੋਸ਼ਣ ਫੰਡ ਦਿੱਤੇ

Posted On: 17 JUL 2020 2:07PM by PIB Chandigarh

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਤਹਿਤ ਇੱਕ ਉੱਦਮ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ  (ਐੱਨਆਰਡੀਸੀ)  ਨੇ ਆਪਣੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਅਨੁਦਾਨ ਪ੍ਰੋਗਰਾਮ ਤਹਿਤ ਕੋਵਿਡ-19 ਨਾਲ ਸਬੰਧਿਤ ਟੈਕਨੋਲੋਜੀਆਂ ਦੀ ਅੱਪ-ਸਕੇਲਿੰਗ ਲਈ ਕਮਰਸ਼ੀਲਾਈਜ਼ੇਸ਼ਨ ਲਈ ਇਨੋਵੇਟਰਾਂ ਤੋਂ ਪ੍ਰਸਤਾਵ ਮੰਗੇ। 

ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਦੇ ਖੇਤਰ ਵਿੱਚ ਕੋਵਿਡ-19 ਟੈਕਨੋਲੋਜੀਆਂ ਦੇ ਵਿਕਾਸ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ,  ਜਿਸ ਵਿੱਚ ਸ਼ਾਮਿਲ ਹੈ :  ਸਕੇਲ-ਅੱਪ ਪ੍ਰਕਿਰਿਆ,  ਪਾਇਲਟ ਪਲਾਂਟ ਸਟਡੀ,  ਉਤਪਾਦ ਦੀ ਮਾਨਤਾ/ਪ੍ਰਮਾਣੀਕਰਨ,  ਰੈਗੂਲੇਟਰੀ ਅਥਾਰਿਟੀਆਂ  ਦੇ ਨਾਲ ਉਤਪਾਦ ਦੀ ਰਜਿਸਟ੍ਰੇਸ਼ਨ,  ਫੀਲਡ ਟਰਾਇਲ ਆਯੋਜਿਤ ਕਰਨਾ,  ਵਿਸ਼-ਵਿਗਿਆਨ ਸੰਬਧੀ ਡੇਟਾ ਤਿਆਰ ਕਰਨਾ,  ਲੈਬ ਸਕੇਲ ‘ਤੇ ਵਿਕਾਸ ਅਤੇ ਉਦਯੋਗਿਕ ਜ਼ਰੂਰਤ ਦਰਮਿਆਨ ਅੰਤਰ ਨੂੰ ਭਰਨਾ ਤਾਕਿ ਕਮਰਸ਼ੀਅਲ ਉਤਪਾਦਨ ਅਤੇ ਉਤਪਾਦ ਦੀ ਮਾਰਕਿਟਿੰਗ ਸਫਲ ਹੋ ਸਕੇ।  

ਵਿਗਿਆਪਨ ਜ਼ਰੀਏ ਐੱਨਆਰਡੀਸੀ ਤੋਂ ਫੰਡ ਪ੍ਰਾਪਤ ਕਰਨ ਲਈ 65 ਪ੍ਰਸਤਾਵ ਪ੍ਰਾਪਤ ਹੋਏ ਸਨ। ਪ੍ਰੋਜੈਕਟਾਂ ਦਾ ਮੁੱਲਾਂਕਣ ਕਰਨ ਲਈ ਇੱਕ ਬਾਹਰੀ ਤਿੰਨ ਮੈਂਬਰੀ ਟੈਕਨੋਲੋਜੀ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਵਿੱਤ ਪੋਸ਼ਣ ਲਈ 16 ਪ੍ਰੋਜੈਕਟਾਂ ਦਾ ਸਮਰਥਨ ਕੀਤਾ ਸੀ ਕਿਉਂਕਿ ਉਹ ਤਕਨੀਕੀ ਤੌਰ ‘ਤੇ ਸੁਦ੍ਰਿੜ੍ਹ ਅਤੇ ਪ੍ਰਾਸੰਗਿਕ ਸਨ।  ਵਿੱਤ ਪੋਸ਼ਣ ਕੀਤੇ ਜਾਣ ਵਾਲੇ ਪ੍ਰੋਜੈਕਟ ਕੋਵਿਡ - 19  ਦੀ ਟੈਸਟਿੰਗ ,  ਟ੍ਰੈਕਿੰਗ ਅਤੇ ਟ੍ਰੀਟਮੈਂਟ ਦੇ ਖੇਤਰ ਵਿੱਚ ਹਨ ਅਤੇ ਸਮਰਥਨ ਲਈ ਚੁਣੀਆਂ ਟੈਕਨੋਲੋਜੀਆਂ ਟੈਸਟਿੰਗ ਕਿੱਟਾਂ,  ਸੈਨੀਟਾਈਜ਼ਰ,  ਵੈਂਟੀਲੇਟਰ,  ਪੀਪੀਈ, ਮਾਸਕ ਅਤੇ ਕੋਵਿਡ ਹਸਪਤਾਲ ਉਤਪ੍ਰਵਾਹੀ (effluents) ਟ੍ਰੀਟਮੈਂਟ ਦੇ ਖੇਤਰ ਵਿੱਚ ਹਨ।  ਚੁਣੇ ਸੰਸਥਾਨਾਂ ਅਤੇ ਕੰਪਨੀਆਂ ਵਿੱਚ ਕੁਝ ਸ਼ਾਮਲ ਹਨ; ਆਈਆਈਟੀ ਦਿੱਲੀ,  ਸਹਜਾਨੰਦ ਟੈਕਨੋਲੋਜੀਜ ਪ੍ਰਾਈਵੇਟ ਲਿਮਿਟਿਡ,  ਸੂਰਤ, ਆਈਡੀਐੱਮਆਈ ਮੁੰਬਈ, ਆਈਐੱਨਐੱਮ ਇੰਡੀਅਨ ਨੇਵੀ, ਮੁੰਬਈ, ਓਮਿਕਸ ਰਿਸਰਚ ਐਂਡ ਡਾਇਗਨੌਸਟਿਕਸ ਲੈਬੋਰੇਟਰੀਜ਼ ਬੰਗਲੁਰੂ,  ਵੀਬੀਆਰਆਇ ਇਨੋਵੇਸ਼ਨ ਪ੍ਰਾਈਵੇਟ ਲਿਮਿਟਿਡ,  ਨਵੀਂ ਦਿੱਲੀ ,  ਐੱਫਐੱਫਡੀਸੀ ਕੰਨੌਜ,  ਸੀਬਾਰਟ,  ਨਵੀਂ ਦਿੱਲੀ,  ਰੁਦ੍ਰਨੀ ਹੌਸਪੀਟੈਲਿਟੀ ਸਾਲਿਊਸ਼ੰਸ ਦਿੱਲੀ,  ਐੱਲਐੱਨ ਇੰਡੀਟੈਸਟ ਸਰਵਿਸੇਜ਼ ਪ੍ਰਾਈਵੇਟ ਲਿਮਿਟਿਡ,  ਭੁਵਨੇਸ਼ਵਰ  ਅਤੇ ਕੁਝ ਅਕਾਦਮਿਕ ਸੰਸਥਾਵਾਂ ਅਤੇ ਵਿਅਕਤੀਗਤ ਇਨੋਵੇਟਰ। 

ਐੱਨਆਰਡੀਸੀ  ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ,  ਡਾ. ਐੱਚ ਪੁਰਸ਼ੋਤਮ ਅਨੁਸਾਰ ਇਨੋਵੇਟਿਡ ਟੈਕਨੋਲੋਜੀਆਂ  ਦੇ ਸਕੇਲ ਅੱਪ ਅਤੇ ਨਮੂਨੇ ਲਈ ਅਨੁਦਾਨ ਰਾਸ਼ੀ ਦੀ ਉਪਲਬਧਤਾ ਵਿੱਚ ਭਾਰੀ ਅੰਤਰ ਹੈ ਅਤੇ ਐੱਨਆਰਡੀਸੀ ਟੀਮ ਨੇ ਰਾਸ਼ਟਰੀ ਐਮਰਜੈਂਸੀ ਜ਼ਰੂਰਤ ਨੂੰ ਵਧਾਉਣ ਅਤੇ ਕੋਵਿਡ - 19 ਦਾ ਮੁਕਾਬਲਾ ਕਰਨ ਵਿੱਚ ਯੋਗਦਾਨ ਦੇਣ ਲਈ ਯੋਜਨਾ ਤਿਆਰ ਕੀਤੀ ਅਤੇ ਇਸ ਵਿੱਤੀ ਸਹਾਇਤਾ ਨਾਲ ਇਨੋਵੇਟਰਾਂ ਅਤੇ ਸਟਾਰਟ ਅੱਪਸ ਨੂੰ ਟੈਕਨੋਲੋਜੀ ਵਿਕਾਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਅਗਲੇ ਇੱਕ ਸਾਲ ਦੇ ਅੰਦਰ ਬਜ਼ਾਰ ਵਿੱਚ ਨਵੀਆਂ ਟੈਕਨੋਲੋਜੀਆਂ ਨੂੰ ਲਿਆਉਣ ਵਿੱਚ ਮਦਦ ਮਿਲੇਗੀ।  ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਆਰਡੀਸੀ ਨੇ ਕੋਵਿਡ - 19 ਦਾ ਮੁਕਾਬਲਾ ਕਰਨ ਲਈ ਭਾਰਤੀ ਟੈਕਨੋਲੋਜੀਆਂ ਦਾ ਇੱਕ ਸੰਕਲਨ ਤਿਆਰ ਕੀਤਾ ਹੈ, ਜਿਸ ਵਿੱਚ ਭਾਰਤੀ ਸੰਸਥਾਵਾਂ ਅਤੇ ਸਟਾਰਟਅੱਪਸ ਦੁਆਰਾ ਵਿਕਸਿਤ ਲਗਭਗ 200 ਟੈਕਨੋਲੋਜੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ ਐੱਨਆਰਡੀਸੀ ਨੇ ਸਟਾਰਟਅੱਪਸ ਅਤੇ ਐੱਮਐੱਸਐੱਮਈ ਨੂੰ 9 ਟੈਕਨੋਲੋਜੀਆਂ ਨੂੰ ਟ੍ਰਾਂਸਫਰ ਕੀਤਾ ਹੈ ਜੋ ਦੇਸ਼ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਉਪਯੋਗੀ ਹਨ।
 
*****


ਐੱਨਬੀ/ਕੇਜੀਐੱਸ/(ਐੱਨਆਰਡੀਸੀ/ਡੀਐੱਸਟੀ ਮੀਡੀਆ ਸੈੱਲ)


(Release ID: 1639404) Visitor Counter : 187