ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਆਲਮੀ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਦੇਸ਼ ਦੀ ਮਦਦ ਕਰ ਰਹੀ ਹੈ; ਪਲਾਸਟਿਕ ਉਦਯੋਗ ਨੂੰ ਬਚਾਉਣ ਲਈ ਜੋ ਵੀ ਸੰਭਵ ਹੋਵੇਗਾ, ਉਹ ਕਰਾਂਗੇ : ਮਾਂਡਵੀਯਾ

ਮਾਂਡਵੀਯਾ ਨੇ ਪਲਾਸਟਿਕ ਉਦਯੋਗ ਅਤੇ ਉਸ ਦੇ ਭਵਿੱਖ 'ਤੇ ਕੋਵਿਡ-19 ਦੇ ਪ੍ਰਭਾਵ ਅਤੇ ਉਸ ਦੀ ਬਿਹਤਰੀ ਸਬੰਧੀ ਵੈਬੀਨਾਰ ਨੂੰ ਸੰਬੋਧਨ ਕੀਤਾ

Posted On: 16 JUL 2020 6:05PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਪਲਾਸਟਿਕ ਉਦਯੋਗ ਨੂੰ ਕੋਵਿਡ -19 ਦੇ ਪ੍ਰਭਾਵ ਤੋਂ ਬਚਾਉਣ ਲਈ ਜੋ ਵੀ ਸੰਭਵ ਹੋਵੇਗਾ, ਉਹ ਕਰੇਗੀ।

 

ਸ਼੍ਰੀ ਮਾਂਡਵੀਯਾ ਅੱਜ ਫਿੱਕੀ ਵੱਲੋਂ ਕੈਮੀਕਲ ਅਤੇ ਪੈਟਰੋਕੈਮੀਕਲ ਵਿਭਾਗ, ਸੀਆਈਪੀਈਟੀ ਅਤੇ ਪਲਾਸਟਇੰਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ 'ਪਲਾਸਟਿਕ ਉਦਯੋਗ ਅਤੇ ਉਸ ਦੇ ਭਵਿੱਖ ਉੱਪਰ ਕੋਵਿਡ-19 ਦੇ  ਪ੍ਰਭਾਵ ਅਤੇ ਉਸ ਦੀ ਬਿਹਤਰੀ ਦੇ ਵਿਸ਼ੇ ਤੇ ਕਰਵਾਏ ਗਏ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ।

 

ਸ਼੍ਰੀ  ਮਾਂਡਵੀਯਾ ਨੇ ਕਿਹਾ ਕਿ ਕੈਮੀਕਲ ਅਤੇ ਪੈਟਰੋ ਕੈਮੀਕਲ ਸੈਕਟਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 5 ਖਰਬ ਡਾਲਰ ਦੀ ਆਰਥਿਕਤਾ ਦਾ ਇਕ ਮਹੱਤਵਪੂਰਨ ਹਿੱਸਾ ਹੈ।  ਇਹ ਸੈਕਟਰ ਉਦਯੋਗਿਕ ਵਿਕਾਸ ਦਾ ਮੁੱਖ ਅਧਾਰ ਹੈ ਅਤੇ ਕਈ ਉਦਯੋਗਾਂ ਲਈ ਬਿਲਡਿੰਗ ਬਲਾਕ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੈਕਟਰ ਆਤਮਨਿਰਭਰ ਭਾਰਤ ਦੀ ਪ੍ਰਧਾਨ ਮੰਤਰੀ ਦੀ ਕਲਪਨਾ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਭਾਰਤੀ ਪਲਾਸਟਿਕ ਉਦਯੋਗ ਨੂੰ ਵਿਸ਼ਵ ਵਿੱਚ ਵਾਤਾਵਰਣ ਨੂੰ ਟਿਕਾਊ, ਨਵੀਨਤਮ ਅਤੇ ਪ੍ਰਤੀਯੋਗੀ ਬਣਾਉਣ ਲਈ ਸਾਨੂੰ ਉਨ੍ਹਾਂ ਚੁਣੌਤੀਆਂ ਨੂੰ ਸਵੀਕਾਰਨਾ ਅਤੇ ਉਨ੍ਹਾਂ ਨੂੰ ਪ੍ਰਭਾਸ਼ਿਤ ਕਰਨਾ ਹੋਵੇਗਾ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਖੜੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਲਾਸਟਿਕ ਉਦਯੋਗ ਅੱਜ ਜ਼ਰੂਰਤ ਦੇ ਸਮੇਂ ਵਿੱਚ ਮਹਤੱਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਇਸ ਦੇ ਉਤਪਾਦ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਫਰੰਟਲਾਈਨ ਜੋਧਿਆਂ ਦੇ ਯਤਨਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ।

 

ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਕੋਵਿਡ -19 ਮਹਾਮਾਰੀ ਦੇ ਖ਼ਤਮ ਹੋਣ ਜਾ ਜਾਰੀ ਰਹਿਣ ਤੱਕ ਇਸ ਨਾਲ ਜੰਗ ਲਈ ਹਰ ਮਹੀਨੇ 89 ਮਿਲੀਅਨ ਮਾਸਕ, 76 ਮਿਲੀਅਨ ਪਰੀਖਣ ਦਸਤਾਨੇ ਅਤੇ 1.6 ਮਿਲੀਅਨ ਕਾਲੇ ਚਸ਼ਮਿਆਂ ਦੀ ਜ਼ਰੂਰਤ ਹੋਏਗੀ। ਇਸ ਲਈ ਇਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਨੂੰ ਯਕੀਨੀ ਤੌਰ ਤੇ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਦੀ ਚੁਣੌਤੀ ਲਈ ਪਲਾਸਟਿਕ ਉਦਯੋਗ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਅੰਦਰੂਨੀ ਰੁਕਾਵਟਾਂ ਜਾਂ ਪ੍ਰਤੀਯੋਗੀ ਅਸੰਤੁਲਨ ਬਣਾ ਕੇ ਅੰਦਰੂਨੀ ਮਾਰਕੀਟ ਨੂੰ ਖੰਡਿਤ ਨਹੀਂ ਕਰਨਾ ਚਾਹੁੰਦੇ, ਪਰ ਇੱਕ ਰਾਸ਼ਟਰ ਅਤੇ ਸ਼ਕਤੀ ਦੇ ਰੂਪ ਵਿੱਚ ਇਕੱਠੇ ਹੋ ਕੇ ਅੱਗੇ ਆਉਣਾ ਚਾਹੁੰਦੇ ਹਾਂ।

 

ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕੈਮੀਕਲਸ ਅਤੇ ਪੈਟਰੋਕੈਮਿਕਲਸ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਚਤੁਰਵੇਦੀ ਨੇ ਕਿਹਾ ਕਿ ਇਸ ਮਹਾਮਾਰੀ ਨੇ ਪਲਾਸਟਿਕ ਦੀ ਵਾਸਤਵਿਕ ਸਮਰੱਥਾ ਤੇ ਸੰਭਾਵਨਾ ਨੂੰ ਉਜਾਗਰ ਕੀਤਾ ਹੈ। ਕੋਵਿਡ -19 ਮਹਾਮਾਰੀ ਦੌਰਾਨ ਖਤਰਨਾਕ ਸਮਗਰੀ ਵਾਲੇ ਹਜ਼ਮੈਟ ਸੂਟਾਂ, ਐੱਨ-95 ਮਾਸਕਾਂ, ਦਸਤਾਨਿਆਂ, ਟੋਪੀਆਂ (ਵਿਜਰਸ), ਕਾਲੇ ਚਸ਼ਮਿਆਂ, ਸ਼ੂ ਕਵਰਾਂ ਦੀ ਮੰਗ ਕਾਰਨ ਇਸ ਦਾ ਮਹਤੱਵ ਕਿ ਗੁਣਾਂ ਵੱਧ ਗਿਆ ਹੈ ਕਿਉਂਕਿ, ਇਹ ਸਾਰੇ ਪੌਲੀਪ੍ਰੋਪੀਲੀਨ / ਪਲਾਸਟਿਕ ਨਾਲ ਬਣਦੇ ਹਨ।

 

ਉਨ੍ਹਾਂ ਕਿਹਾ, ਪਲਾਸਟਿਕ ਉਦਯੋਗ ਦੇਸ਼ ਦੇ ਵੱਖ-ਵੱਖ ਮੁੱਖ ਖੇਤਰਾਂ ਜਿਵੇਂ ਕਿ ਆਟੋਮੋਟਿਵ, ਨਿਰਮਾਣ, ਇਲੈਕਟ੍ਰੌਨਿਕਸ, ਸਿਹਤ ਸੰਭਾਲ, ਟੈਕਸਟਾਈਲ ਅਤੇ ਐੱਫਐੱਮਸੀਜੀ ਆਦਿ ਦੇ ਵੱਖ-ਵੱਖ ਮੁੱਖ ਖੇਤਰਾਂ ਆਰਥਿਕ ਵਿਕਾਸ ਅਤੇ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਉਦਯੋਗ ਨੂੰ ਖੋਜ਼ ਅਤੇ ਵਿਕਾਸ ਦੇ ਈਕੋ ਸਿਸਟਮ ਦੀ ਤਰੱਕੀ ਲਈ ਕੰਮ ਕਰਨ ਦੀ ਅਪੀਲ ਕੀਤੀ। 

 

ਉਨ੍ਹਾਂ ਕਿਹਾ, ਚੁਣੌਤੀਆਂ ਦੇ ਸੰਦਰਭ ਵਿੱਚ, ਡੀਸੀਪੀਸੀ ਨੇ ਕੋਵਿਡ 19 ਕਾਰਨ ਪਲਾਸਟਿਕ ਉਦਯੋਗ ਨੂੰ ਦਰਪੇਸ਼ ਮੁਖ ਮੁੱਦਿਆਂ ਨੂੰ ਸਵੀਕਾਰ ਕੀਤਾ ਹੈ ਅਤੇ ਉਮੀਦ ਹੈ ਕਿ ਇਸ ਮੰਚ ਰਾਹੀਂ ਸਾਰਿਆਂ ਦੇ ਸਹਿਯੋਗ ਅਤੇ ਵਿਚਾਰ ਵਟਾਂਦਰੇ ਨਾਲ ਸਾਡਾ ਵਿਭਾਗ ਚੁਣੌਤੀਆਂ ਦੇ ਉਦਯੋਗ ਦੇਣ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਦੀ ਸਥਿਤੀ ਵਿੱਚ ਹੋਵੇਗਾ।

 

ਇਸ ਮੌਕੇ ਸੰਯੁਕਤ ਸਕੱਤਰ (ਪੈਟਰੋਕੈਮਿਕਲਸ) ਸ਼੍ਰੀ ਕਾਸ਼ੀ ਨਾਥ ਝਾਅ, ਸੀਆਈਪੀਈਟੀ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਐੱਸ ਕੇ ਨਾਇਕ ਅਤੇ ਸਰਕਾਰ ਦੇ ਕਿ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

*****

 

ਆਰਸੀਜੇ/ਆਰਕੇਐੱਮ



(Release ID: 1639246) Visitor Counter : 135