ਪ੍ਰਿਥਵੀ ਵਿਗਿਆਨ ਮੰਤਰਾਲਾ

ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ, ਹੈਦਰਾਬਾਦ ਨੇ ਸਵੱਛਤਾ ਪਖਵਾੜਾ ਮਨਾਇਆ

Posted On: 15 JUL 2020 6:03PM by PIB Chandigarh

ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ (ਆਈਐੱਨਸੀਓਆਈਐੱਸ), ਹੈਦਰਾਬਾਦ ਭਾਰਤ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਆਉਣ ਵਾਲਾ ਆਲਮੀ-ਪੱਧਰ 'ਤੇ ਮਾਨਤਾ ਪ੍ਰਾਪਤ ਖੁਦਮੁਖਤਿਆਰ ਸੰਗਠਨ ਹੈ। ਇਹ ਕੇਂਦਰ ਸੁੱਰਖਿਆ ਅਤੇ ਲਾਭ ਵਧਾਉਣ ਲਈ ਅਨੂਠੀ ਤਕਨੀਕ ਅਤੇ ਖੋਜ ਦੇ ਇਸਤੇਮਾਲ ਨਾਲ ਰਾਸ਼ਟਰ ਨੂੰ ਮਹਾਸਾਗਰ ਸੂਚਨਾ ਲਈ ਸਮਰਪਿਤ ਸੇਵਾਵਾਂ ਮੁਫ਼ਤ ਉਪਲਬਧ ਕਰਾਉਂਦਾ ਹੈ। ਇਸ ਦੇ ਦੁਆਰਾ ਉਪਲਬਧ ਕਰਵਾਈ ਜਾਣ ਵਾਲੀ ਤਿੰਨ ਪ੍ਰਾਥਮਿਕ ਸੇਵਾਵਾਂ ਵਿੱਚ ਸੁਨਾਮੀ ਸ਼ੁਰੂਆਤੀ ਚੇਤਾਵਨੀ ਸੇਵਾ, ਮਹਾਸਾਗਰ ਰਾਜ ਪੂਰਵ ਅਨੁਮਾਨ ਸੇਵਾ ਅਤੇ ਸੰਭਾਵੀ ਫਿਸ਼ਿੰਗ ਜ਼ੋਨ ਅਡਵਾਈਜ਼ਰੀ ਸਰਵਿਸ ਸ਼ਾਮਲ ਹਨ।

 

ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ ਨੇ 15 ਜੁਲਾਈ ਤੱਕ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਸੀ। ਇਸ ਦੇ ਤਹਿਤ ਖੁੱਲ੍ਹੇ ਵਿੱਚ ਸ਼ੌਚ ਨੂੰ ਖ਼ਤਮ ਕਰਨ, ਠੋਸ ਅਤੇ ਤਰਲ ਕਚਰੇ ਦੇ ਕੁਸ਼ਲ ਪ੍ਰਬੰਧਨ, ਵਾਤਾਵਰਣ ਪੱਖੋਂ ਸੁਰੱਖਿਅਤ ਅਤੇ ਟਿਕਾਊ ਸਵੱਛਤਾ ਲਈ ਕਿਫਾਇਤੀ ਅਤੇ ਉਪਯੁਕਤ ਤਕਨੀਕ ਦੀ ਵਰਤੋਂ ਨੂੰ ਪ੍ਰੋਤਸਾਹਨ, ਵਿਆਪਕ ਸਫਾਈ ਆਦਿ ਉਦੇਸ਼ਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਆਈਟੀਸੀ ਓਸੀਨ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ (ਜਿਸ ਦੇ ਲਈ ਤੇਲੰਗਾਨਾ ਸਰਕਾਰ ਨੇ ਹਰਿਤ ਹਰਮ ਮਿਸ਼ਨ ਦੇ ਤਹਿਤ ਪੌਦਿਆਂ ਦੀ ਵਿਵਸਥਾ ਕੀਤੀ ਗਈ), ਜਾਗਰੂਕਤਾ ਅਭਿਆਨ ਅਤੇ ਆਈਐੱਨਸੀਓਆਈਐੱਸ ਦੇ ਆਊਟਸੋਰਸ ਸਟਾਫ਼ (ਹਾਊਸਕੀਪਿੰਗ, ਮਾਲੀ, ਸੁਰੱਖਿਆ, ਇਲੈਕਟ੍ਰਿਕਲ ਆਦਿ) ਕਰਮਚਾਰੀਆਂ ਨੂੰ ਵਿਅਕਤੀਗਤ ਸਵੱਛਤਾ ਸਮੱਗਰੀਆਂ ਦਾ ਵਿਤਰਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਦਾ ਸੰਕਲਪ ਲੈਣਾ ਅਤੇ ਕੈਂਪਸ ਦੀ ਸਵੱਛਤਾ ਸ਼ਾਮਲ ਸੀ।

 

ਵਿਸ਼ੇਸ਼ ਈ-ਪ੍ਰਤੀਯੋਗਤਾਵਾਂ: ਸਕੂਲੀ ਬੱਚਿਆਂ ਲਈ ਚਿੱਤਰਕਾਰੀ (ਵਿਅਕਤੀਗਤ ਸੁਰੱਖਿਆ) ਅਤੇ ਨਿਬੰਧ (ਘਰੇਲੂ ਕਚਰਾ ਪ੍ਰਬੰਧਨ) ਦਾ ਆਯੋਜਨ ਕੀਤਾ ਗਿਆ। ਕਰਮਚਾਰੀਆਂ ਲਈ ਵੀ ਸਵੱਛਤਾ ਨਾਲ ਸਾਡੇ ਮਹਾਸਾਗਰ ਕਿਵੇਂ ਪ੍ਰਭਾਵਿਤ ਹੁੰਦੇ ਹਨਬਾਰੇ ਇੱਕ ਈ-ਪੋਸਟਰ ਪ੍ਰਤਿਯੋਗਤਾ ਹੋਈ। ਇੰਸਟੀਟਿਊਟ ਫੌਰ ਪਬਲਿਕ ਇੰਟਰਪ੍ਰਾਈਜ਼ ਦੀ ਰਜਿਸਟਰ ਸੁਸ਼੍ਰੀ ਜੇ ਕਿਰਣਮਈ ਨੇ 1 ਜੁਲਾਈ, 2020 ਨੂੰ ਵੈਬੀਨਾਰ ਦੇ ਨਾਲ ਖੁੱਲੇ ਵਿੱਚ ਸ਼ੋਚ ਤੋਂ ਮੁਕਤ ਭਾਰਤ: ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇੱਕ ਕੇਸ ਸਟਡੀ” ‘ਤੇ ਪ੍ਰੋਗਰਾਮ ਦਾ ਸ਼ੁਰੂਆਤ ਕੀਤੀ। 13 ਜੁਲਾਈ, 2020 ਨੂੰ ਆਈਐੱਨਸੀਓਆਈਐੱਸ ਦੇ ਵਿਗਿਆਨਕ ਡਾ. ਨਿਮਿਤ ਕੁਮਾਰ ਦੁਆਰਾ ਸਵੱਛ ਸਮੁੰਦਰ” ‘ਤੇ ਕੇਂਦਰਿਤ ਇੱਕ ਹੋਰ ਵੈਬੀਨਾਰ ਪੇਸ਼ ਕੀਤਾ ਗਿਆ। ਪਖਵਾੜੇ ਦੇ ਸਮਾਪਨ ਸੈਸ਼ਨ ਦੇ ਦੌਰਾਨ ਆਈਐੱਨਸੀਓਆਈੱਸ ਦੇ ਵਿਗਿਆਨਕ ਸ਼੍ਰੀ ਸਿਵਾਯ ਬੌਰਾ ਦੁਆਰਾ ਅੱਜ ਕੋਵਿਡ-19 : ਮਹਾਸਾਗਰਾਂ ਦਾ ਰੱਖਿਅਕ ਜਾਂ ਪ੍ਰਦੂਸ਼ਕ” ‘ਤੇ ਇੱਕ ਵਿਸ਼ੇਸ਼ ਵੈਬੀਨਾਰ ਪੇਸ਼ ਕੀਤਾ ਗਿਆ। ਪ੍ਰਤਿਯੋਗਤਾ ਦੇ ਜੇਤੂਆਂ ਦਾ ਐਲਾਨ ਵੀ ਕਰ ਦਿੱਤਾ ਗਿਆ।

 

ਆਈਐੱਨਸੀਓਆਈਐੱਸ ਦੇ ਯੂਟਿਊਬ ਚੈਨਲ:  Channel: @INCOISofficial Hyderabad ‘ਤੇ ਸਾਰੇ ਵੈਬਿਨਾਰ ਮੁਫ਼ਤ ਵਿੱਚ ਦੇਖੇ ਜਾ ਸਕਦੇ ਹਨ।

 

ਸਮਾਪਨ ਸੈਸ਼ਨ ਦੇ ਚਿਤਰ (ਹੇਠਾਂ):

 

 

*****

 

ਐੱਨਬੀ/ਕੇਜੀਐੱਸ
 



(Release ID: 1638955) Visitor Counter : 164


Read this release in: Telugu , English , Urdu , Hindi , Tamil