ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਏਕੇਸੋ ਕੰਪਨੀ ਪੀਟੀਈ ਲਿਮਿਟਿਡ (Aceso Company Pte. Ltd.) ਦੁਆਰਾ ਹੈਲਥਕੇਅਰ ਗਲੋਬਲ ਐਂਟਰਪ੍ਰਾਈਜਜ਼ ਲਿਮਿਟਿਡ (ਐੱਚਸੀਜੀ) ਵਿੱਚ ਬਹੁਮਤ ਹਿੱਸੇਦਾਰੀ ਦਾ ਅਧਿਗ੍ਰਹਿਣ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ

Posted On: 15 JUL 2020 7:35PM by PIB Chandigarh

ਦ ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ)  ਨੇ ਅੱਜ ਕੰਪੀਟੀਸ਼ਨ ਐਕਟ2002 ਦੀ ਧਾਰਾ 31 (1)   ਦੇ ਤਹਿਤ ਏਕੇਸੋ ਕੰਪਨੀ ਪੀਟੀਈ ਲਿਮਿਟਿਡ ਦੁਆਰਾ ਹੈਲਥਕੇਅਰ ਗਲੋਬਲ ਐਂਟਰਪ੍ਰਾਇਜਜ਼ ਲਿਮਿਟਿਡ  (ਐੱਚਸੀਜੀ)  ਵਿੱਚ ਬਹੁਮਤ ਹਿੱਸੇਦਾਰੀ ਦਾ ਅਧਿਗ੍ਰਹਿਣ ਕੀਤੇ ਜਾਣ ਨੂੰ ਪ੍ਰਵਾਨਗੀ  ਦੇ ਦਿੱਤੀ ਹੈ।

 

ਪ੍ਰਸਤਾਵਿਤ ਰਲੇਵੇਂ ਦੇ ਤਹਿਤ ਏਕੇਸੋ ਦੁਆਰਾ ਐੱਚਸੀਜੀ ਦੀ 58.92%  ਤੱਕ ਦੀ ਹਿੱਸੇਦਾਰੀ ਦਾ ਅਧਿਗ੍ਰਹਿਣ ਇਸ ਤਰ੍ਹਾਂ ਨਾਲ ਕੀਤਾ ਜਾਣ ਹੈ (i)  ਇਕੁਇਟੀ ਸ਼ੇਅਰਾਂ ਅਤੇ ਵਾਰੰਟਾਂ ( ਇਹ ਇਕੁਇਟੀ ਸ਼ੇਅਰਾਂ ਨੂੰ ਖਰੀਦਣ  ਦੇ ਅਧਿਕਾਰ ਦੀ ਪ੍ਰਤੀਨਿਧਤਾ ਕਰਦਾ ਹੈ)  ਨੂੰ ਖਰੀਦਣਾ ਅਤੇ  (ii)  ਸੇਬੀ  ਦੇ ਨਿਯਮਾਂ  ਦੇ ਅਨੁਸਾਰ ਪਬਲਿਕ ਸ਼ੇਅਰਧਾਰਕਾਂ ਲਈ ਓਪਨ ਆਫਰ ਲਿਆਉਣਾ।

 

ਏਕੇਸੋ ਇੱਕ ਇਕਾਈ ਜਾਂ ਸੰਸਥਾ ਹੈ ਜੋ ਸੀਵੀਸੀ ਨੈੱਟਵਰਕ ਦਾ ਹਿੱਸਾ ਹੈ।  ਸੀਵੀਸੀ ਨੈੱਟਵਰਕ ਵਿੱਚ ਇਹ ਸ਼ਾਮਲ ਹਨ  (i)  ਸੀਵੀਸੀ ਕੈਪੀਟਲ ਪਾਰਟਨਰ ਐੱਸਆਈਸੀਏਵੀ-ਐੱਫਆਈਐੱਸ ਐੱਸ.ਏ.  (ਇਸ ਦੀਆਂ ਸਹਾਇਕ ਕੰਪਨੀਆਂ ਸਹਿਤ)  ਅਤੇ  (ii)  ਸੀਵੀਸੀ ਕੈਪੀਟਲ ਪਾਰਟਨਰ ਅਡਵਾਈਜ਼ਰੀ ਗਰੁੱਪ ਹੋਲਡਿੰਗ ਫਾਊਂਡੇਸ਼ਨ (ਇਸ ਦੀਆਂ ਸਹਾਇਕ ਕੰਪਨੀਆਂ ਸਹਿਤ)ਜੋ ਨਿਜੀ ਮਲਕੀਅਤ ਵਾਲੀਆਂ ਸੰਸਾਥਾਵਾਂ ਹਨ ਅਤੇ ਜਿਨ੍ਹਾਂ  ਦੇ ਲਾਗੂਕਰਨ ਵਿੱਚ ਕੁਝ ਨਿਵੇਸ਼ ਫੰਡਾਂ ਅਤੇ ਪਲੈਟਫਾਰਮਾਂ ਨੂੰ ਨਿਵੇਸ਼ ਮਸ਼ਵਰਾ ਦੇਣਾ ਅਤੇ/ ਜਾਂ ਇਨ੍ਹਾਂ ਦੀ ਤਰਫੋਂ ਨਿਵੇਸ਼ ਦਾ ਪ੍ਰਬੰਧਨ ਕਰਨਾ ਸ਼ਾਮਲ ਹੈ।

ਐੱਚਸੀਜੀ ਅਤੇ ਉਸ ਦਾ ਸਮੂਹ ਕੈਂਸਰ ਇਲਾਜ ਕਲੀਨਿਕਮਲਟੀ-ਸਪੈਸ਼ਲਿਟੀ ਹਸਪਤਾਲਾਂ ਅਤੇ ਪ੍ਰਜਨਨ ਇਲਾਜ ਕੇਂਦਰਾਂ ਜ਼ਰੀਏ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ  ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।  ਇਸ ਦੇ ਇਲਾਵਾਐੱਚਸੀਜੀ ਦੀ ਇੱਕ ਸਾਥੀ ਕੰਪਨੀ ਕਲੀਨਿਕਲ ਨੈਦਾਨਿਕ ਸੇਵਾਵਾਂ ਪ੍ਰਦਾਨ ਕਰਨ  ਦੇ ਕਾਰੋਬਾਰ ਵਿੱਚ ਰੁੱਝੇ ਹਨ।

 

ਇਸ ਸਬੰਧ ਵਿੱਚ ਸੀਸੀਆਈ ਦਾ ਵਿਸਤ੍ਰਿਤ ਆਦੇਸ਼  (ਆਰਡਰ)  ਛੇਤੀ  ਹੀ ਉਪਲੱਬਧ ਹੋਵੇਗਾ। 

 

****

 

ਆਰਐੱਮ/ਕੇਐੱਮਐੱਨ



(Release ID: 1638954) Visitor Counter : 104