ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰ ਅਤੇ ਰਾਜ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੀ ਸਹਾਇਤਾ ਨੂੰ 1 ਕਰੋੜ ਵਲੰਟੀਅਰਾਂ ਨੂੰ ਜੁਟਾਉਣ ਲਈ ਮਿਲ ਕੇ ਕੰਮ ਕਰਨਗੇ : ਸ਼੍ਰੀ ਕਿਰੇਨ ਰਿਜਿਜੂ

Posted On: 15 JUL 2020 6:41PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਵਿਭਾਗਾਂ ਦੇ ਇੰਚਾਰਜ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕੋਵਿਡ - 19 ਦੇ ਖ਼ਿਲਾਫ਼ ਲੜਾਈ ਦੇ ਨਾਲ ਹੀ ਸਮਾਜ ਦੇ ਹੇਠਲੇ ਤਬਕਿਆਂ ਦਰਮਿਆਨ ਆਤਮਨਿਰਭਰ ਭਾਰਤ ਬਾਰੇ ਜਾਗਰੂਕਤਾ ਫੈਲਾਉਣ ਲਈ ਯੁਵਾ ਮਾਮਲੇ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਨਾਲ ਹੀ ਭਾਰਤ ਸਕਾਊਟਸ ਅਤੇ ਗਾਈਡਸ  ਦੇ ਵਲੰਟੀਅਰਾਂ ਨੂੰ ਵੱਡੀ ਸੰਖਿਆ ਵਿੱਚ ਇਕਜੁੱਟ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਮੰਤਰੀ ਖੇਡਾਂ ਅਤੇ ਯੁਵਾ ਮਾਮਲਿਆਂ ਨਾਲ ਸਬੰਧਿਤ ਮੁੱਦਿਆਂ ਲਈ ਇੱਕ ਸਹਿਯੋਗੀ ਰੋਡਮੈਪ ਤਿਆਰ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਦੋ ਦਿਨੀਂ ਵੀਡੀਓ ਕਾਨਫਰੰਸ ਕਰ ਰਹੇ ਸਨ।

 

 

ਦੇਸ਼ ਵਿੱਚ ਵਲੰਟੀਅਰਾਂ ਦੇ ਪੂਲ ਦੇ ਵਿਸਤਾਰ ਦੀ ਜ਼ਰੂਰਤ ਬਾਰੇ ਸ਼੍ਰੀ ਰਿਜਿਜੂ ਨੇ ਕਿਹਾ,  “ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੇ 60 ਲੱਖ ਤੋਂ ਜ਼ਿਆਦਾ ਵਲੰਟੀਅਰਾਂ ਨੇ ਫਰੰਟ ਲਾਈਨ ਕੋਵਿਡ ਜੋਧਿਆਂ ਦੇ ਤੌਰ ਤੇ ਕੰਮ ਕੀਤਾ ਸੀ, ਜਿਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਨਾਗਰਿਕਾਂ ਵਿੱਚ ਜਾਗਰੂਕਤਾ ਦਾ ਪ੍ਰਸਾਰ ਕੀਤਾ, ਮਾਸਕ ਬਣਾਏ ਅਤੇ ਵੰਡੇ ਅਤੇ ਪੂਰਾ ਸਹਿਯੋਗ ਦਿੱਤਾ। ਕਾਨਫਰੰਸ ਦੇ ਦੌਰਾਨ ਸਾਰੇ ਰਾਜਾਂ ਦੇ ਪ੍ਰਤੀਨਿਧੀਆਂ ਦੁਆਰਾ ਉਨ੍ਹਾਂ ਦੇ  ਸਰਗਰਮ ਯੋਗਦਾਨ ਦੀ ਖਾਸੀ ਸ਼ਲਾਘਾ ਕੀਤੀ ਗਈ ਅਤੇ ਕੇਂਦਰ ਅਤੇ ਸਾਰੇ ਰਾਜਾਂ ਦੁਆਰਾ ਸੰਯੁਕਤ ਰੂਪ ਨਾਲ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਲੰਟੀਅਰਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਕੀਤਾ ਜਾਵੇਗਾ। ਅਸੀਂ ਯੁਵਾ ਮੰਤਰਾਲੇ  ਦੀਆਂ ਯੋਜਨਾਵਾਂ ਦੇ ਤਹਿਤ ਵਲੰਟੀਅਰਾਂ ਦੀ ਸੰਖਿਆ 1 ਕਰੋੜ ਤੋਂ ਜ਼ਿਆਦਾ ਕਰਨ ਦਾ ਟੀਚਾ ਤੈਅ ਕੀਤਾ ਹੈ। ਵਲੰਟੀਅਰ ਨਾ ਸਿਰਫ਼ ਕੋਵਿਡ-19 ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ, ਬਲਕਿ ਉਹ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦਾ ਫਾਇਦਾ ਲੋਕਾਂ ਤੱਕ ਵੀ ਪਹੁੰਚਾਉਣਗੇ।  ਆਤਮਨਿਰਭਰ ਭਾਰਤ ਦੇ ਤਹਿਤ ਅਜਿਹੇ ਕਈ ਪ੍ਰਾਵਧਾਨ ਹਨ, ਜਿਨ੍ਹਾਂ ਤੋਂ ਮੁਫਤ ਰਾਸ਼ਨ, ਚਿਕਿਤਸਾ ਆਦਿ ਦੇ ਰੂਪ ਵਿੱਚ ਪ੍ਰਤੱਖ ਰੂਪ ਨਾਲ ਗ਼ਰੀਬਾਂ ਨੂੰ ਫਾਇਦਾ ਹੋਵੇਗਾ। ਸਾਡੇ ਵਲੰਟੀਅਰ ਇਨ੍ਹਾਂ ਪ੍ਰਾਵਧਾਨਾਂ ਨੂੰ ਲੈ ਕੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਗੇ। ਸੂਚਨਾ ਤੱਕ ਪਹੁੰਚ ਨਾਲ ਕਈ ਪਰਿਵਾਰਾਂ  ਨੂੰ ਇਸ ਮੁਸ਼ਕਿਲ ਦੌਰ ਵਿੱਚ ਸਨਮਾਨਜਨਕ ਜੀਵਨ ਦੇਣ ਵਿੱਚ ਸਹਾਇਤਾ ਮਿਲੇਗੀ।

 

 

ਪਹਿਲਾਂ ਲੌਕਡਾਊਨ ਦੇ ਐਲਾਨ ਦੇ ਤੁਰੰਤ ਬਾਅਦ, 24.17 ਲੱਖ ਐੱਨਵਾਈਕੇਐੱਸ ਅਤੇ 18.01 ਲੱਖ ਐੱਨਐੱਸਐੱਸ ਯੁਵਾ ਵਲੰਟੀਅਰਾਂ ਨੂੰ ਖੇਤਰੀ ਪੱਧਰ ਤੇ ਸੇਵਾਵਾਂ ਵਿੱਚ ਲਗਾ ਦਿੱਤਾ ਗਿਆ ਸੀ।  ਇਸ ਦੇ ਇਲਾਵਾ, ਦੇਸ਼ ਭਰ ਵਿੱਚ ਜ਼ਿਆਦਾ ਕਵਰੇਜ ਸੁਨਿਸ਼ਚਿਤ ਕਰਨ ਲਈ ਵਲੰਟੀਅਰਾਂ ਦੀ ਸੰਖਿਆ ਵਧ ਕੇ 19.27 ਲੱਖ ਹੋ ਗਈ ਹੈ। ਕੋਵਿਡ-19 ਦੇ ਖ਼ਿਲਾਫ਼ ਲੜਾਈ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਨਾਲ ਜੁੜਨ ਲਈ 60 ਲੱਖ ਤੋਂ ਜ਼ਿਆਦਾ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

 

ਕਾਨਫਰੰਸ ਦੇ ਦੌਰਾਨ, ਸ਼੍ਰੀ ਰਿਜਿਜੂ ਨੇ ਕੋਵਿਡ ਦੇ ਇਸ ਦੌਰ ਵਿੱਚ ਫਿਟ ਇੰਡੀਆ ਮੂਵਮੈਂਟ ਦੀ ਪ੍ਰਾਸੰਗਿਕਤਾ ਤੇ ਵੀ ਗੱਲ ਕੀਤੀ, ਕਿਉਂਕਿ ਵਾਇਰਸ ਨੂੰ ਹਰਾਉਣ ਲਈ ਸੁਅਸਥ ਰਹਿਣਾ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣਾ ਦੋ ਅਹਿਮ ਕਾਰਕ ਹਨ । ਉਨ੍ਹਾਂ ਨੇ ਕਿਹਾ, “ਮੈਂ ਸਾਰੇ ਰਾਜਾਂ ਨੂੰ ਕੋਵਿਡ  ਦੇ ਦੌਰਾਨ ਫਿਟ ਇੰਡੀਆ ਗਤੀਵਿਧੀਆਂ ਜਾਰੀ ਰੱਖਣ ਅਤੇ ਫਿਟਨਸ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਆਮ ਲੋਕਾਂ ਨੂੰ ਜੋੜਨ ਦੀ ਬੇਨਤੀ ਕਰਦਾ ਹਾਂ।  ਫਿਟ ਇੰਡੀਆ ਸਕੂਲਾਂ ਦੇ ਰੂਪ ਵਿੱਚ ਸਕੂਲਾਂ  ਦੇ ਦਾਖਲੇ ਨਾਲ ਵਿਦਿਆਰਥੀਆਂ ਲਈ ਸੁਅਸਥ ਰਹਿਣ ਨੂੰ ਜੀਵਨ ਦਾ ਇੱਕ ਤਰੀਕਾ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਫਿਟ ਇੰਡੀਆ ਸਕੂਲ ਦੇ ਰੂਪ ਵਿੱਚ ਸਕੂਲ ਦੀ ਯੋਗਤਾ ਲਈ ਕਈ ਮਾਪਦੰਡ ਹਨਲੇਕਿਨ ਇਨ੍ਹਾਂ ਵਿੱਚੋਂ ਰੋਜ਼ਾਨਾ ਪਾਠਕ੍ਰਮ ਵਿੱਚ ਫਿਟਨਸ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਇੱਕ ਜ਼ਰੂਰੀ ਕਦਮ ਹੈ। ਰੋਜ਼ਾਨਾ ਫਿਟਨਸ ਨਾਲ ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੇ ਪੱਧਰ ਤੇ ਆਪਣੀ ਪ੍ਰਤੀਰੋਧਕਤਾ ਵਧਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।

 

ਰਾਜਾਂ ਵਿੱਚ ਖੇਡ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਰਿਜਿਜੂ ਨੇ ਕਿਹਾ, “ਰਾਜਾਂ ਨੂੰ ਸੁਤੰਤਰ ਰੂਪ ਨਾਲ ਫੈਸਲਾ ਲੈਣਾ ਹੋਵੇਗਾ ਕਿ ਉਹ ਖੇਡ ਗਤੀਵਿਧੀਆਂ ਅਤੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਮੈਂ ਸਾਰੇ ਰਾਜਾਂ ਨੂੰ 2 ਜਾਂ 3 ਮਹੀਨਿਆਂ  ਦੇ ਬਾਅਦ ਹਾਲਾਤ ਨੂੰ ਦੇਖਦੇ ਹੋਏ ਕੁਝ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।  ਅਸੀਂ ਸੀਮਿਤ ਰੂਪ ਨਾਲ ਅਤੇ ਨਾਨ-ਕੰਟੈਕਟ ਸਪੋਰਟਸ ਲਈ ਖੇਡ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਾਂ। ਅਜਿਹੇ ਕੁਝ ਰਾਜ ਹਨ, ਜਿਨ੍ਹਾਂ ਨੇ ਆਪਣੇ ਖੇਡ ਕੇਂਦਰਾਂ ਨੂੰ ਖੋਲ੍ਹ ਦਿੱਤਾ ਹੈ ਅਤੇ ਕੁਝ ਸਪੋਰਟਸ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਤ ਸੁਧਰਨ ਦੇ ਨਾਲ, ਸਾਨੂੰ ਔਨ-ਫੀਲਡ ਖੇਡਾਂ ਨੂੰ ਫਿਰ ਸ਼ੁਰੂ ਕਰਨ ਦੇ ਪ੍ਰਯਤਨ ਕਰਨੇ ਚਾਹੀਦੇ ਹਨ।

 

2 ਦਿਨ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਈਆਂ ਨੇ ਖੇਡ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦਕਿ ਹੋਰ ਇਸ ਦੀ ਯੋਜਨਾ ਬਣਾ ਰਹੇ ਹਨ। ਦਿੱਲੀਸਿੱਕਿਮਲਕਸ਼ਦੀਪਚੰਡੀਗੜ੍ਹਗੋਆ ਪਹਿਲਾਂ ਹੀ ਟੇਬਲ ਟੈਨਿਸਬੈਡਮਿੰਟਨਤੀਰਅੰਦਾਜ਼ੀ, ਸ਼ੌਟਪੁਟ, ਜੈਵਲਿਨ ਥਰੋਅ ਆਦਿ ਨਾਨ-ਕੰਟੈਕਟ ਸਪੋਰਟਸ ਨਾਲ ਜੁੜੀਆਂ ਗਤੀਵਿਧੀਆਂ ਸ਼ੁਰੂ ਕਰ ਚੁੱਕੇ ਹਨ। ਨਾਗਾਲੈਂਡ ਫੁੱਟਬਾਲ ਅਤੇ ਸਵਦੇਸ਼ੀ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਝਾਰਖੰਡ ਦੀ ਸਤੰਬਰ ਤੋਂ ਖੇਡਾਂ ਸ਼ੁਰੂ ਕਰਨ ਦੀ ਯੋਜਨਾ ਹੈ, ਉੱਥੇ ਹੀ ਅਰੁਣਾਚਲ ਪ੍ਰਦੇਸ਼, ਬਿਹਾਰ ਅਤੇ ਮਿਜ਼ੋਰਮ ਖੇਡਾਂ ਸ਼ੁਰੂ ਕਰਨ ਲਈ ਐੱਸਓਪੀ ਤਿਆਰ ਕਰ ਰਹੇ ਹਨ।

 

*******

ਐੱਨਬੀ / ਓਏ



(Release ID: 1638953) Visitor Counter : 171