ਖੇਤੀਬਾੜੀ ਮੰਤਰਾਲਾ

14 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ 3,15,636 ਹੈਕਟੇਅਰ ਖੇਤਰ ਵਿੱਚ ਟਿੱਡੀ ਕੰਟਰੋਲ ਅਭਿਆਨ ਚਲਾਇਆ ਗਿਆ

ਵਰਤਮਾਨ ਵਿੱਚ ਛਿੜਕਾਅ ਉਪਕਰਣਾਂ ਨਾਲ ਸੁਸੱਜਿਤ ਵਾਹਨਾਂ ਨਾਲ 79 ਕੇਂਦਰੀ ਕੰਟਰੋਲ ਟੀਮਾਂ ਨੂੰ ਤੈਨਾਤ ਕੀਤਾ ਜਾ ਚੁੱਕਾ ਹੈ


14-15 ਜੁਲਾਈ ਦੀ ਰਾਤ ਰਾਜਸਥਾਨ ਦੇ 8 ਜ਼ਿਲ੍ਹਿਆਂ, ਉੱਤਰ ਪ੍ਰਦੇਸ਼ ਦੇ 2 ਜ਼ਿਲ੍ਹਿਆਂ ਅਤੇ ਗੁਜਰਾਤ ਦੇ 1 ਜ਼ਿਲ੍ਹੇ ਵਿੱਚ ਕੰਟੋਰਲ ਅਭਿਆਨ ਚਲਾਇਆ ਗਿਆ

Posted On: 15 JUL 2020 4:52PM by PIB Chandigarh

11 ਅਪ੍ਰੈਲ, 2020 ਤੋਂ ਸ਼ੁਰੂ ਹੋ ਕੇ 14 ਜੁਲਾਈ, 2020 ਤੱਕ ਟਿੱਡੀ ਸਰਕਲ ਦਫ਼ਤਰਾਂ (ਐੱਲਸੀਓ) ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਦੇ 1,68,315 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਭਿਆਨ ਚਲਾਇਆ ਗਿਆ ਹੈ। ਉੱਥੇ 14 ਜੁਲਾਈ, 2020 ਤੱਕ ਰਾਜ ਸਰਕਾਰਾਂ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ 1,47,321 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਭਿਆਨ ਚਲਾਇਆ ਗਿਆ ਹੈ।

 

14-15 ਜੁਲਾਈ, 2020 ਦੀ ਰਾਤ ਨੂੰ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ, ਚੁਰੂ, ਝੁੰਝੁਨੂ ਅਤੇ ਸੀਕਰ ਜ਼ਿਲ੍ਹਿਆਂ ਵਿੱਚ 27 ਸਥਾਨਾਂ ਤੇ, ਉੱਤਰ ਪ੍ਰਦੇਸ਼ ਦੇ ਬਹਰਾਈਚ ਜ਼ਿਲ੍ਹੇ ਵਿੱਚ 1 ਸਥਾਨ ਤੇ, ਗੁਜਰਾਤ ਦੇ ਕੱਛ ਜ਼ਿਲ੍ਹੇ ਦੇ 2 ਸਥਾਨਾਂ ਤੇ ਕੰਟਰੋਲ ਅਭਿਆਨ ਚਲਾਇਆ ਗਿਆ। ਇਸਦੇ ਇਲਾਵਾ ਸਬੰਧਿਤ ਰਾਜਾਂ ਦੇ ਖੇਤੀ ਵਿਭਾਗਾਂ ਨੇ ਵੀ 14-15 ਜੁਲਾਈ, 2020 ਦੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਅਤੇ ਬਹਰਾਈਚ ਜ਼ਿਲ੍ਹਿਆਂ ਵਿੱਚ 2-2 ਸਥਾਨਾਂ ਤੇ ਅਤੇ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ 1 ਸਥਾਨ ਤੇ ਟਿੱਡੀਆਂ ਦੇ ਛੋਟੇ ਸਮੂਹਾਂ ਅਤੇ ਬਿਖਰੀਆਂ ਹੋਈਆਂ ਟਿੱਡੀਆਂ ਖਿਲਾਫ਼ ਅਭਿਆਨ ਚਲਾਇਆ ਗਿਆ।

 

ਮੌਜੂਦਾ ਸਮੇਂ ਵਿੱਚ ਸਪਰੇਅ ਉਪਕਰਨ ਲਗੇ ਵਾਹਨਾਂ ਨਾਲ ਸੁਸੱਜਿਤ 79 ਕੰਟਰੋਲ ਦਲ ਅਤੇ ਕੇਂਦਰ ਸਰਕਾਰ ਦੇ 200 ਤੋਂ ਜ਼ਿਆਦਾ ਕਰਮਚਾਰੀ, 50 ਤਕਨੀਕੀ ਅਧਿਕਾਰੀ ਅਤੇ 22 ਡਰਾਈਵਰ ਟਿੱਡੀ ਕੰਟਰੋਲ ਅਭਿਆਨ ਨਾਲ ਜੁੜੇ ਹੋਏ ਹਨ। ਯੂਕੇ ਤੋਂ 15 ਨਵੇਂ ਉਲਵਾਮਾਸਟ ਸਪਰੇਅ ਭਾਰਤ ਪਹੁੰਚ ਚੁੱਕੇ ਹਨ।

 

ਇਸ ਦੇ ਇਲਾਵਾ ਉੱਚੇ ਦਰੱਖਤਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਰਾਹੀਂ ਟਿੱਡੀਆਂ ਦੇ ਪ੍ਰਭਾਵੀ ਕੰਟਰੋਲ ਲਈ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ਜ਼ਿਲ੍ਹਿਆਂ ਵਿੱਚ 5 ਕੰਪਨੀਆਂ ਦੇ 15 ਡਰੋਨ ਤੈਨਾਤ ਕਰ ਦਿੱਤੇ ਗਏ ਹਨ। ਜ਼ਰੂਰਤ ਦੇ ਅਧਾਰ ਤੇ ਨਿਰਧਾਰਿਤ ਮਾਰੂਥਲੀ ਖੇਤਰ ਵਿੱਚ ਉਪਯੋਗ ਲਈ ਰਾਜਸਥਾਨ ਵਿੱਚ ਇੱਕ ਬੇਲ ਹੈਲੀਕੌਪਟਰ ਤੈਨਾਤ ਕਰ ਦਿੱਤਾ ਗਿਆ ਹੈ। ਭਾਰਤੀ ਵਾਯੂ ਸੈਨਾ ਵੀ ਟਰਾਇਲ ਅਧਾਰ ਤੇ ਐੱਮਆਈ-17 ਹੈਲੀਕੌਪਟਰ ਦੇ ਉਪਯੋਗ ਰਾਹੀਂ ਟਿੱਡੀਆਂ ਵਿਰੋਧੀ ਅਭਿਆਨ ਚਲਾ ਰਹੀ ਹੈ।

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਫਸਲਾਂ ਨੂੰ ਕੋਈ ਖਾਸ ਨੁਕਸਾਨ ਦਰਜ ਨਹੀਂ ਕੀਤਾ ਗਿਆ, ਹਾਲਾਂਕਿ ਰਾਜਸਥਾਨ ਦੇ ਕੁੱਝ ਜ਼ਿਲ੍ਹਿਆਂ ਵਿੱਚ ਫਸਲਾਂ ਨੂੰ ਕੁਝ ਮਾਮੂਲੀ ਨੁਕਸਾਨ ਹੋਇਆ ਹੈ।

 

ਅੱਜ (15.07.2020) ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ, ਚੁਰੂ, ਝੁੰਝੁਨੂ, ਪਾਲੀ, ਸੀਕਰ ਅਤੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਅਤੇ ਬਹਰਾਈਚ ਜ਼ਿਲ੍ਹਿਆਂ ਵਿੱਚ ਛੋਟੀ ਗੁਲਾਬੀ ਟਿੱਡੀ ਅਤੇ ਬਾਲਗ ਪੀਲੀ ਟਿੱਡੀ ਸਰਗਰਮ ਹੈ।

 

 

Description: press 150720 (1).png

 

A. ਰਾਜਸਥਾਨ ਵਿੱਚ ਦੋਦਗੇ ਦੀ ਢਾਣੀ, ਜੋਧਪੁਰ ਵਿੱਚ ਕੰਟਰੋਲ ਅਭਿਆਨ

B. ਰਾਜਸਥਾਨ ਵਿੱਚ ਬਿਨਜਾਂਸੀ ਧੂੰਦ, ਸੀਕਰ ਵਿੱਚ ਕੰਟਰੋਲ ਅਭਿਆਨ

C. ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਟਿੱਡੀ ਕੰਟਰੋਲ ਅਭਿਆਨ

D. ਰਾਜਸਥਾਨ ਵਿੱਚ ਬੰਢਾਲਾ ਨੋਖਾ, ਬੀਕਾਨੇਰ ਵਿੱਚ ਮਰੀਆਂ ਹੋਈਆਂ ਟਿੱਡੀਆਂ ਦਾ ਢੇਰ

E. ਰਾਜਸਥਾਨ ਵਿੱਚ ਦੋਦਗੇ ਦੀ ਢਾਣੀ ਦੇਕਚੂ ਵਿੱਚ ਕੰਟਰੋਲ ਅਭਿਆਨ

 

 

ਖੁਰਾਕ ਅਤੇ ਖੇਤੀ ਸੰਗਠਨ ਦੇ 13.07.2020 ਦੇ ਲੋਕਸਟ ਸਟੇਟਸ ਅੱਪਡੇਟ ਤੋਂ ਸੰਕੇਤ ਮਿਲਦੇ ਹਨ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਉੱਤਰੀ ਸੋਮਾਲੀਆ ਵਿੱਚ ਜ਼ਿਆਦਾ ਝੁੰਡ ਬਣਨ ਦਾ ਅਨੁਮਾਨ ਹੈ ਅਤੇ ਉੱਤਰ-ਪੂਰਬੀ ਸੋਮਾਲੀਆ ਤੋਂ ਇਨ੍ਹਾਂ ਝੁੰਡਾਂ ਦਾ ਪਲਾਇਨ ਹਿੰਦ ਮਹਾਸਾਗਰ ਨੂੰ ਪਾਰ ਕਰਦੇ ਹੋਏ ਗਰਮ ਰੁੱਤ ਵਾਲੇ ਪ੍ਰਜਣਨ ਖੇਤਰਾਂ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਖੇਤਰਾਂ ਲਈ ਵਧ ਸਕਦਾ ਹੈ। ਕਈ ਬਸੰਤ ਨਸਲ ਦੇ ਝੁੰਡ ਜਿਨ੍ਹਾਂ ਦਾ ਮੌਨਸੂਨ ਦੀ ਵਰਖਾ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਵੱਲ ਪਲਾਇਨ ਹੋਇਆ ਸੀ, ਉਨ੍ਹਾਂ ਦਾ ਭਾਰਤ ਦੇ ਉੱਤਰੀ ਰਾਜਾਂ ਵੱਲ ਵਧਣਾ ਜਾਰੀ ਰਿਹਾ ਅਤੇ ਇਨ੍ਹਾਂ ਵਿੱਚੋਂ ਕੁਝ ਸਮੂਹ ਨੇਪਾਲ ਤੱਕ ਪਹੁੰਚ ਗਏ। ਅਨੁਮਾਨ ਹੈ ਕਿ ਮੌਨਸੂਨ ਦੇ ਆਉਣ ਦੇ ਨਾਲ ਇਹ ਝੁੰਡ ਆਉਣ ਵਾਲੇ ਦਿਨਾਂ ਵਿੱਚ ਇਰਾਨ ਤੋਂ ਪਹੁੰਚ ਰਹੇ ਝੁੰਡਾਂ ਨਾਲ ਮਿਲਣ ਲਈ ਰਾਜਸਥਾਨ ਵੱਲ ਪਰਤਣ ਲਗਣਗੇ, ਜਿਨ੍ਹਾਂ ਦਾ ਲਗਭਗ ਜੁਲਾਈ ਦੇ ਮੱਧ ਵਿੱਚ ਹੌਰਨ ਆਵ੍ ਅਫ਼ਰੀਕਾ ਦੇ ਝੁੰਡਾਂ ਨਾਲ ਮਿਲਣ ਦਾ ਅਨੁਮਾਨ ਹੈ। ਭਾਰਤ-ਪਾਕਿ ਸਰਹੱਦ ਤੇ ਪ੍ਰਜਣਨ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ ਜਿੱਥੇ ਜੁਲਾਈ ਵਿੱਚ ਵੱਡੀ ਮਾਤਰਾ ਵਿੱਚ ਅੰਡੇ ਦਿੱਤੇ ਜਾਣਗੇ ਅਤੇ ਝੁੰਡ ਨਿਰਮਾਣ ਹੋਵੇਗਾ, ਜਿਸ ਨਾਲ ਅਗਸਤ ਦੇ ਮੱਧ ਤੱਕ ਪਹਿਲੀ ਪੀੜ੍ਹੀ ਦੇ ਗਰਮ ਰੁੱਤ ਝੁੰਡ ਤਿਆਰ ਹੋਣਗੇ।

 

*****

 

 

ਏਪੀਐੱਸ/ਐੱਸਜੀ/ਐੱਮਜੀ


(Release ID: 1638941)