ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਗੌੜਾ ਨੇ ਕਿਹਾ ਕਿ ਖਾਦ ਇਕਾਈਆਂ ਦੀ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਖਾਦਾਂ ਦੀ ਸੰਤੁਲਿਤ ਵਰਤੋਂ ਦੇ ਮੁੱਦੇ ਨੂੰ ਹੱਲ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕਰਨੀ ਜ਼ਰੂਰੀ ਹੈ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਖਾਦ ਦੇ ਹਿਤਧਾਰਕਾਂ ਨਾਲ ਮੀਟਿੰਗ ਕੀਤੀ
Posted On:
13 JUL 2020 7:39PM by PIB Chandigarh
ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਖਾਦ ਸੈਕਟਰ ਦੇ ਹਿਤਧਾਰਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਖਾਦ ਇਕਾਈਆਂ ਦੀ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਖਾਦ ਦੀ ਵਰਤੋਂ ਵਿੱਚ ਅਸੰਤੁਲਨ ਦੇ ਮੁੱਦੇ ਨੂੰ ਹੱਲ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕਰਨੀ ਜ਼ਰੂਰੀ ਹੈ। ਇਹ ਚਿੰਤਨ ਸ਼ਿਵਿਰ ਦੇ ਉਪ ਸਮੂਹ ਦੀ ਦੂਜੀ ਮੀਟਿੰਗ ਸੀ। ਚਿੰਤਨ ਸ਼ਿਵਿਰ ਦੇ ਇਸ ਉਪ ਸਮੂਹ ਦਾ ਉਦੇਸ਼ ਖਾਦ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਅਤੇ ਮਸਲਿਆਂ 'ਤੇ ਵਿਚਾਰ-ਵਟਾਦਰਾਂ ਕਰਨਾ ਹੈ।
ਮੀਟਿੰਗ ਵਿੱਚ ਸਕੱਤਰ (ਖਾਦ), ਸਕੱਤਰ (ਖੇਤੀਬਾੜੀ ਅਤੇ ਕਿਸਾਨ ਭਲਾਈ), ਐਡੀਸ਼ਨਲ ਸਕੱਤਰ (ਖਾਦ), ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀ, ਓਡੀਸ਼ਾ ਅਤੇ ਕੇਰਲ ਸਰਕਾਰ ਦੇ ਅਧਿਕਾਰੀ, ਭਾਰਤੀ ਫਰਟੀਲਾਈਜ਼ਰ ਐਸੋਸੀਏਸ਼ਨ, ਖਾਦ ਸਨਅਤਾਂ ਜਿਵੇਂ ਆਈਐੱਫਐੱਫਸੀਓ (IFFCO), ਕੇਆਰਆਈਬੀਐੱਚਸੀਓ (KRIBHCO), ਐੱਨਐੱਫਐੱਲ (NFL), ਆਰਸੀਐੱਫ (RCF), ਜੀਐੱਨਐੱਫਸੀ (GNFC) ਅਤੇ ਕੁਝ ਅਗਾਂਹਵਧੂ ਕਿਸਾਨ ਸ਼ਾਮਲ ਹੋਏ।
ਮੀਟਿੰਗ ਦੌਰਾਨ, ਸਾਰੇ ਭਾਗੀਦਾਰਾਂ ਨੇ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਪ੍ਰਾਪਤ ਕੀਤੀ ਗਈ ਪ੍ਰਤੀਕ੍ਰਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਖਾਦ ਸੈਕਟਰ ਵਿੱਚ ਹੋਰ ਜ਼ਰੂਰੀ ਸੁਧਾਰ ਲਿਆਉਣ ਵਿੱਚ ਲਾਭਦਾਇਕ ਹੋਵੇਗੀ।
******
ਆਰਸੀਜੇ/ਆਰਕੇਐੱਮ
(Release ID: 1638465)
Visitor Counter : 166