ਵਿੱਤ ਮੰਤਰਾਲਾ
ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਨੂੰ ਮੁੜ ਆਯਾਤ ਕਰਨ ਲਈ ਤਿੰਨ ਮਹੀਨੇ ਦਾ ਵਾਧਾ
प्रविष्टि तिथि:
12 JUL 2020 8:22PM by PIB Chandigarh
ਕੋਵਿਡ-19 ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਸਰਟੀਫਿਕੇਸ਼ਨ ਅਤੇ ਗ੍ਰੇਡਿੰਗ ਲਈ ਵਿਦੇਸ਼ ਭੇਜੇ ਗਏ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੇ ਮੁੜ ਆਯਾਤ ਦੀ ਲੋੜ ਵਿੱਚ ਤਿੰਨ ਮਹੀਨਿਆਂ ਲਈ ਰਾਹਤ ਪ੍ਰਦਾਨ ਕਰਕੇ ਰਤਨ ਅਤੇ ਗਹਿਣਾ ਖੇਤਰ ਨੂੰ ਰਾਹਤ ਪ੍ਰਦਾਨ ਕੀਤੀ ਹੈ।
ਸੀਬੀਆਈਸੀ ਨੇ ਕਿਹਾ ਕਿ ਵਿਦੇਸ਼ ਵਿੱਚ ਨਿਰਧਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਉਚਿਤ ਸਰਟੀਫਿਕੇਸ਼ਨ ਅਤੇ ਗ੍ਰੇਡਿੰਗ ਦੇ ਬਾਅਦ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰੇ ਵਾਪਸ ਲਿਆਉਣ ਲਈ ਇਹ ਵਧਾਇਆ ਗਿਆ ਸਮਾਂ ਨਿਰਯਾਤਕਾਂ ਨੂੰ ਉਪਲੱਬਧ ਹੋਵੇਗਾ।
ਇਹ ਵਾਧਾ ਉਨ੍ਹਾਂ ਸਾਰੇ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 1 ਫਰਵਰੀ 2020 ਤੋਂ 31 ਜੁਲਾਈ, 2020 ਦਰਮਿਆਨ ਮੁੜ ਤੋਂ ਆਯਾਤ ਕੀਤਾ ਜਾਣਾ ਚਾਹੀਦਾ ਸੀ, ਪਰ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਨ ਰੁਕਾਵਟ ਪੈਣ ਕਾਰਨ ਇਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਿਆ।
ਸੀਬੀਆਈਸੀ ਨੇ ਕਿਹਾ ਕਿ ਇਸ ਰਾਹਤ ਦਾ ਐਲਾਨ 9 ਮਾਰਚ, 2012 ਦੀ ਅਧਿਸੂਚਨਾ ਸੰਖਿਆ 09/2012-ਕਸਟਮ ਵਿੱਚ ਸੋਧ ਕਰਕੇ ਕੀਤਾ ਗਿਆ ਹੈ। ਵਧਾਏ ਗਏ ਸਮੇਂ ਵਿੱਚ ਮੁੜ ਆਯਾਤ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ ਆਈਜੀਐੱਸਟੀ ਦੇ ਭੁਗਤਾਨ ਦੇ ਬਿਨਾ ਹੋਵੇਗਾ। ਇਹ ਸੁਵਿਧਾ ਪਿਛਲੇ ਤਿੰਨ ਸਾਲਾਂ ਵਿੱਚ 5 ਕਰੋੜ ਰੁਪਏ ਦੀ ਔਸਤ ਸਲਾਨਾ ਨਿਰਯਾਤ ਟਰਨਓਵਰ ਵਾਲੇ ਨਿਰਯਾਤਕਾਂ ਲਈ ਉਪਲੱਬਧ ਹੈ।
ਇਹ ਵੀ ਧਿਆਨ ਦਿੱਤਾ ਜਾਵੇ ਕਿ ਇਹ ਰਾਹਤ ਉਨ੍ਹਾਂ ਨਿਰਯਾਤਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਗ੍ਰੇਡਡ ਤਰਾਸ਼ੇ ਅਤੇ ਪਾਲਿਸ਼ ਕੀਤੇ ਹੋਏ ਹੀਰੇ ਤਿੰਨ ਮਹੀਨੇ ਦੌਰਾਨ ਵਿਦੇਸ਼ ਵਿੱਚ ਫਸੇ ਹੋਏ ਸਨ ਕਿਉਂਕਿ ਮਹਾਮਾਰੀ ਕਾਰਨ ਇਨ੍ਹਾਂ ਦੇ ਮੁੜ ਆਯਾਤ ਦੀ ਪ੍ਰਵਾਨਗੀ ਖਤਮ ਹੋ ਗਈ ਸੀ। ਇਸ ਤਰ੍ਹਾਂ ਦੀਆਂ ਕਈ ਖੇਪਾਂ ਕਸਟਮਸ ਨਾਲ ਕਲੀਅਰੈਂਸ ਦੀ ਉਡੀਕ ਕਰ ਰਹੀਆਂ ਸਨ।
****
ਆਰਐੱਮ/ਕੇਐੱਮਐੱਨ
(रिलीज़ आईडी: 1638248)
आगंतुक पटल : 223