ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਸੀਟਾਂ ਨੂੰ ਨਿਰਧਾਰਿਤ ਕਰਦੇ ਹੋਏ ਰਿਜ਼ਰਵੇਸ਼ਨ ਦੀ ਵਰਤਮਾਨ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ

ਪਰੀਖਿਆ ਕੈਲੰਡਰ ਨੂੰ ਅੰਤਿਮ ਰੂਪ ਦੇਣ ਅਤੇ ਯੂਨੀਵਰਸਿਟੀ ਵਿੱਚ ਖਾਲੀ ਪੋਸਟਾਂ ਨੂੰ ਭਰਨ ਲਈ ਤੇਜ਼ ਕਾਰਵਾਈ ਕਰੋ - ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਨੂੰ ਕਿਹਾ

Posted On: 10 JUL 2020 6:39PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਦਿੱਲੀ ਯੂਨੀਵਰਸਿਟੀ  ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਵੱਖ-ਵੱਖ ਵਾਧੂ-ਪਾਠਕ੍ਰਮ ਦੀਆਂ ਗਤੀਵਿਧੀਆਂ ਲਈ ਰਿਜ਼ਰਵੇਸ਼ਨ ਨਾਲ ਸਬੰਧਿਤ ਫ਼ੈਸਲੇ ਦੀ ਸਮੀਖਿਆ ਕਰਨ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਸੀਟਾਂ ਨਿਰਧਾਰਿਤ ਕਰਦੇ ਹੋਏ ਰਿਜ਼ਰਵੇਸ਼ਨ ਦੀ ਵਰਤਮਾਨ ਪ੍ਰਕਿਰਿਆ ਨੂੰ ਜਾਰੀ ਰੱਖੇ। ਸਾਂਸਦਾਂ ਅਤੇ ਪ੍ਰਮੁੱਖ ਕਲਾਕਾਰਾਂ ਨਾਲ ਇਸ ਵਿਸ਼ੇ ਤੇ ਕਈ ਬੇਨਤੀਆਂ ਪ੍ਰਾਪਤ ਕਰਨ ਦੇ ਬਾਅਦ ਉਪ ਰਾਸ਼ਟਰਪਤੀ ਨੇ ਇਹ ਸੁਝਾਅ ਦਿੱਤਾ।

 

ਦਿੱਲੀ ਯੂਨੀਵਰਸਿਟੀ  ਦੇ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ  ਦੇ ਕਾਲਜਾਂ  ਦੇ ਡੀਨ ਨੇ ਅੱਜ ਸਵੇਰੇ ਦਿੱਲੀ ਯੂਨੀਵਰਸਿਟੀ  ਦੇ ਚਾਂਸਲਰਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ  ਨਾਲ ਉਨ੍ਹਾਂ  ਦੇ  ਨਿਵਾਸ ਤੇ ਮੁਲਾਕਾਤ ਕੀਤੀ।  ਉਨ੍ਹਾਂ ਨੇ ਉਨ੍ਹਾਂ ਨੂੰ ਯੂਨੀਵਰਸਿਟੀ  ਦੇ ਕਾਲਜਾਂ ਵਿੱਚ ਪਹਿਲੇ ਸਾਲ ਦੇ ਪ੍ਰਵੇਸ਼  ਲਈ ਵੱਖ-ਵੱਖ ਵਾਧੂ-ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਤਹਿਤ ਰਿਜ਼ਰਵੇਸ਼ਨ ਸਹਿਤ ਕਈ ਮੁੱਦਿਆਂ ਤੋਂ ਜਾਣੂ ਕਰਵਾਇਆ।  ਇਸ ਤੋਂ ਪਹਿਲਾਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ  ਦੇ ਸਕੱਤਰ ਨੇ ਵੀ ਉਪ ਰਾਸ਼ਟਰਪਤੀ ਨੂੰ ਇਸ ਵਿਸ਼ੇ  ਬਾਰੇ ਜਾਣਕਾਰੀ ਦਿੱਤੀ ਸੀ। 

 

ਇਸ ਦੌਰਾਨ ਉਪ ਰਾਸ਼ਟਰਪਤੀ ਨੂੰ ਓਪਨ ਬੁੱਕ ਪਰੀਖਿਆ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਰਜਿਸਟ੍ਰਾਰਪ੍ਰੀਖਿਆ ਦੇ ਕੰਪਟਰੋਲਰ, ਲਾਇਬ੍ਰੇਰੀਅਨਕਾਲਜਾਂ  ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਕਾਰੀਆਂ ਦੀ ਲੰਬਿਤ ਨਿਯੁਕਤੀਆਂ ਨੂੰ ਭਰਨੇ  ਦੇ ਵਿਸ਼ਾ ਤੋਂ ਵੀ ਜਾਣੂ ਕਰਵਾਇਆ ਗਿਆ।

 

ਉਪ ਰਾਸ਼ਟਰਪਤੀ ਨੇ ਸਲਾਹ ਦਿੱਤੀ ਕਿ ਯੂਨੀਵਰਸਿਟੀ ਆਪਣੇ ਪਰੀਖਿਆ ਕੈਲੰਡਰ ਨੂੰ ਛੇਤੀ ਤੋਂ ਛੇਤੀ ਤੈਅ ਕਰੇ ਅਤੇ ਖਾਲੀ ਪੋਸਟਾਂ ਤੇ ਨਿਯੁਕਤੀਆਂ ਕਰਨ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1638025) Visitor Counter : 126