ਰਸਾਇਣ ਤੇ ਖਾਦ ਮੰਤਰਾਲਾ

ਫੈਕਟ (FACT) ਨੇ ਕਿਸਾਨਾਂ ਨੂੰ ਜ਼ਰੂਰੀ ਫਸਲਾਂ ਦੇ ਪੋਸ਼ਕ ਤੱਤ ਉਪਲਬਧ ਕਰਵਾਉਣ ਲਈ ਖਾਦਾਂ ਦੀਆਂ ਤਿੰਨ ਸ਼ਿਪਮੈਂਟਾਂ ਦੇ ਆਯਾਤ ਦੇ ਆਦੇਸ਼ ਦਿੱਤੇ

ਦੋ ਸ਼ਿਪਮੈਂਟਾਂ ਪਹੁੰਚੀਆਂ, ਇੱਕ ਦੇ ਅਗਸਤ ਤੱਕ ਆਉਣ ਦੀ ਉਮੀਦ

ਵਿੱਤ ਵਰ੍ਹੇ ਸਾਲ 2019-20 ਦੇ ਦੌਰਾਨ ਕੰਪਨੀ ਨੇ ਰਿਕਾਰਡ ਸ਼ੁੱਧ ਲਾਭ ਕਮਾਇਆ

Posted On: 10 JUL 2020 3:04PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਇੱਕ ਪਬਲਿਕ ਸੈਕਟਰ ਅਦਾਰੇ, ਫਰਟੀਲਾਈਜ਼ਰਸ ਐਂਡ ਕੈਮੀਕਲਸ ਟ੍ਰੈਵਨਕੋਰ ਲਿਮਿਟਿਡ (ਫੈਕਟ) ਨੇ 2020-21 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਉਤਪਾਦਨ ਤੇ ਮਾਰਕਿਟਿੰਗ ਮੋਰਚੇ 'ਤੇ ਇੱਕ ਉਤਸ਼ਾਹਵਰਧਕ ਪ੍ਰਦਰਸ਼ਨ ਕੀਤਾ ਹੈ।

 

ਕੰਪਨੀ ਖਾਦਾਂ ਦੇ ਵਪਾਰ ਦੁਆਰਾ ਟੌਪ ਤੇ ਬੌਟਮ ਲਾਈਨਾਂ ਵਿੱਚ ਸੁਧਾਰ ਦੀ ਯੋਜਨਾ ਬਣਾ ਰਹੀ ਹੈ। ਹੁਣ ਤੱਕ ਕੰਪਨੀ ਨੇ ਖਾਦ ਦੀਆਂ ਤਿੰਨ ਸ਼ਿਪਮੈਂਟਾਂ ਦੇ ਆਯਾਤ ਲਈ ਖਰੀਦ ਆਰਡਰ ਦਿੱਤੇ ਹਨ। ਇਨ੍ਹਾਂ ਵਿੱਚੋਂ ਦੋ ਸ਼ਿਪਮੈਂਟਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸ਼ਿਪਮੈਂਟ 27500 ਐੱਮਟੀ ਐੱਮਓਪੀ ਦੀ ਹੈ ਜਦਕਿ ਦੂਜਾ 27500 ਐੱਮਟੀ ਕੰਪਲੈਕਸ ਫਰਟੀਲਾਈਜ਼ਰ ਦੀ ਹੈ। ਤੀਜੀ ਸ਼ਿਪਮੈਂਟ ਐੱਮਓਪੀ ਦੀ ਹੈ ਜਿਸ ਦੀ ਅਗਸਤ ਵਿੱਚ ਆਉਣ ਦੀ ਉਮੀਦ ਹੈ।

https://static.pib.gov.in/WriteReadData/userfiles/image/1A0YK.jpg

 

https://static.pib.gov.in/WriteReadData/userfiles/image/24ERZ.jpg

https://static.pib.gov.in/WriteReadData/userfiles/image/3U53T.jpg

 

ਕੰਪਨੀ ਪ੍ਰਮੁੱਖ ਰੱਖ-ਰਖਾਅ ਗਤੀਵਿਧੀਆਂ ਨੂੰ ਪੂਰਾ ਕਰਨ ਤੇ ਔਨਲਾਈਨ ਇਨਫਲੂਐਂਟ ਮੌਨਿਟਰਿੰਗ ਸੁਵਿਧਾਵਾਂ ਨੂੰ ਸਥਾਪਿਤ ਕਰਨ ਤੋਂ ਬਾਅਦ ਵਿੱਤ ਵਰ੍ਹੇ 2020-21 ਦੌਰਾਨ ਕੈਪਰੋਲੈਕਟਮ ਪ੍ਰਚਾਲਨ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪਲਾਂਟਾਂ ਦਾ ਟ੍ਰਾਇਲ ਰਨ ਪੂਰਾ ਹੋ ਚੁੱਕਾ ਹੈ।

ਵਿੱਤ ਵਰ੍ਹੇ 2019-20 ਦੇ ਦੌਰਾਨ ਫੈਕਟ ਨੇ ਆਪਣੇ ਪ੍ਰਮੁੱਖ ਉਤਪਾਦ ਫੈਕਟਮਫੋਸ, ਅਮੋਨੀਅਮ ਸਲਫੇਟ ਦੇ ਉਤਪਾਦਨ, ਆਪਣੇ ਸ਼ੁੱਧ ਲਾਭ ਤੇ ਖਾਦਾਂ ਦੀ ਵਿਕਰੀ ਵਿੱਚ ਨਵੀਆਂ ਉਚਾਈਆਂ ਛੂਹ ਲਈਆਂ ਹਨ। ਸਾਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: -

ਟਰਨਓਵਰ:

ਸੀਵਾਈ 2770 ਕਰੋੜ        ਪੀਵਾਈ 1955 ਕਰੋੜ ਰੁਪਏ

ਲਾਭ:

ਸੀਵਾਈ    976 ਕਰੋੜ                 ਪੀਵਾਈ 163 ਕਰੋੜ ਰੁਪਏ

 

ਫੈਕਟਮਫੋਸ (ਐੱਨਪੀ 20: 20: 0: 13) ਦਾ 8.45 ਲੱਖ ਐੱਮਟੀ ਦਾ ਉਤਪਾਦਨ ਇੱਕ ਸਰਬਕਾਲੀ ਉੱਚ ਰਿਕਾਰਡ ਹੈ, ਜੋ ਕਿ 2000-2001 ਦੇ ਦੌਰਾਨ ਪ੍ਰਾਪਤ ਕੀਤੇ ਹੁਣ ਤੱਕ ਦੇ ਸਰਬਸ੍ਰੇਸ਼ਠ 8: 38 ਲੱਖ ਐੱਮਟੀ ਤੋਂ ਵੀ ਅਧਿਕ ਹੈ।

ਅਮੋਨੀਅਮ ਸਲਫੇਟ ਦਾ 2.21 ਲੱਖ ਐੱਮਟੀ ਦਾ ਉਤਪਾਦਨ 19 ਸਾਲਾਂ ਦੀ ਮਿਆਦ ਦਾ ਸੱਭ ਤੋਂ ਵਧ ਹੈ।

ਫੈਕਟਮਫੋਸ ਦੀ 8.35 ਲੱਖ ਐੱਮਟੀ ਦੀ ਵਿਕਰੀ ਵੀ 19 ਸਾਲਾਂ ਦੀ ਮਿਆਦ ਵਿੱਚ ਸੱਭ ਤੋਂ ਵੱਧ ਹੈ ਅਤੇ ਅਮੋਨੀਅਮ ਸਲਫੇਟ ਦੀ 2.36 ਲੱਖ ਐੱਮਟੀ ਦੀ ਵਿਕਰੀ ਵੀ 19 ਸਾਲਾਂ ਦੀ ਮਿਆਦ ਵਿੱਚ ਵੀ ਸਭ ਤੋਂ ਵੱਧ ਹੈ।

ਸਿਟੀ ਕੰਪੋਸਟ ਦੀ ਸਾਲ ਦੇ ਦੌਰਾਨ ਵਿਕਰੀ (13103 ਐੱਮਟੀ) ਸਰਬਕਾਲੀ ਉਚਾਈ 'ਤੇ ਰਹੀ (ਪਿਛਲਾ ਸਰਬਸ੍ਰੇਸ਼ਠ 9370 ਐੱਮਟੀ ਦਾ ਸੀ)

 

ਸਾਲ ਦੇ ਦੌਰਾਨ, ਕੰਪਨੀ ਨੇ ਖਾਦ ਮਾਰਕਿਟਿੰਗ ਅਪਰੇਸ਼ਨਾਂ ਨੂੰ ਪੂਰੇ ਭਾਰਤ ਵਿੱਚ ਵਿਸਤ੍ਰਿਤ ਕਰ ਦਿੱਤਾ ਅਤੇ ਮਾਰਕਿਟਿੰਗ ਨੈੱਟਵਰਕ ਨੂੰ ਵਧਾ ਕੇ ਪੱਛਮ ਬੰਗਾਲ, ਓਡੀਸ਼ਾ, ਮਹਾਰਾਸ਼ਟਰ ਤੇ ਗੁਜਰਾਤ ਤੱਕ ਪਹੁੰਚਾ ਦਿੱਤਾ। ਪਹਿਲੇ ਕਦਮ ਦੇ ਰੂਪ ਵਿੱਚ, ਕੰਪਨੀ ਨੇ ਮਹਾਰਾਸ਼ਟਰ ਤੇ ਪੱਛਮ ਬੰਗਾਲ ਨੇ ਰਾਜਾਂ ਵਿੱਚ ਅਮੋਨੀਅਮ ਸਲਫੇਟ ਦੀ ਮਾਰਕਿਟਿੰਗ ਸ਼ੁਰੂ ਕਰ ਦਿੱਤੀ।

 

*****

 

ਆਰਸੀਜੇ/ਆਰਕੇਐੱਮ


(Release ID: 1637910) Visitor Counter : 213