ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ (i) ਕੁਬੋਟਾ ਕਾਰਪੋਰੇਸ਼ਨ (ਕੁਬੋਟਾ) ਦੁਆਰਾ ਐਸਕੌਰਟਸ ਲਿਮਿਟਿਡ (ਐਸਕੌਰਟਸ) ਅਤੇ (ii) ਐਸਕੌਰਟਸ ਦੁਆਰਾ ਕੁਬੋਟਾ ਐਗਰੀਕਲਚਰਲ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਿਟਿਡ (ਕੇਏਆਈ) ਵਿੱਚ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ

Posted On: 10 JUL 2020 7:25PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਪ੍ਰਤੀਯੋਗਤਾ ਐਕਟ, 2002 ਦੀ ਧਾਰਾ 31 (1) ਦੇ ਤਹਿਤ ਅੱਜ (i) ਕੁਬੋਟਾ ਕਾਰਪੋਰੇਸ਼ਨ (ਕੁਬੋਟਾ) ਦੁਆਰਾ ਐਸਕੌਰਟਸ ਲਿਮਿਟਿਡ (ਐਸਕੌਰਟਸ) ਵਿੱਚ ਤੇ (ii) ਐਸਕੌਰਟਸ ਦੁਆਰਾ ਕੁਬੋਟਾ ਐਗਰੀਕਲਚਰਲ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਿਟਿਡ (ਕੇਏਆਈ) ਵਿੱਚ ਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ।

 

ਪ੍ਰਸਤਾਵਿਤ ਸੰਯੋਜਨ ਕੁਬੋਟਾ ਦੁਆਰਾ ਐਸਕੌਰਟਮ ਦੀ ਕੁੱਲ ਜਾਰੀ, ਸਬਸਕ੍ਰਾਈਬਡ ਅਤੇ ਪੇਡ-ਅੱਪ ਸ਼ੇਅਰ ਪੂੰਜੀ ਦੇ 9.09% ਅਧਿਗ੍ਰਹਿਣ ਨਾਲ ਸਬੰਧਿਤ ਹੈ। ਐਸਕੌਰਟਸ ਦੁਆਰਾ ਪੂੰਜੀ ਕਮੀ (ਕੈਪਿਟਲ ਰਿਡਕਸ਼ਨ) ਦੀ ਪ੍ਰਕਿਰਿਆ ਪੂਰੀ ਹੋਣ ਤੇ, ਇਸ ਉਸ ਦੇ ਦੁਆਰਾ ਜਾਰੀ ਕੀਤੇ ਗਏ, ਸਬਸਕ੍ਰਾਈਬਡ ਅਤੇ ਪੇਡ-ਅੱਪ ਸ਼ੇਅਰ ਕੈਪਿਟਲ ਦਾ 10% ਹੋਵੇਗਾ। ਇਸ ਦੇ ਇਲਾਵਾ, ਐਸਕੌਰਟਸ, ਕੇਏਆਈ ਵਿੱਚ 40% ਸ਼ੇਅਰਹੋਲਡਿੰਗ ਦਾ ਅਧਿਗ੍ਰਹਿਣ ਕਰੇਗਾ। ਉਸੇ ਅਨੁਸਾਰ, ਕੇਏਏਆਈ ਵਿੱਚ ਕੁਬੋਟਾ ਅਤੇ ਐਸਕੌਰਟਸ ਦੀ ਸ਼ੇਅਰਹੋਲਡਿੰਗ ਕ੍ਰਮਵਾਰ 60-40% ਹੋ ਜਾਵੇਗੀ।

 

ਕੁਬੋਟਾ ਜਪਾਨ ਦੇ ਕਾਨੂੰਨਾਂ ਤਹਿਤ ਨਿਗਮਿਤ ਕੰਪਨੀ ਹੈ। ਕੁਬੋਟਾ ਵਿਆਪਕ ਖੇਤੀਬਾੜੀ ਉਤਪਾਦ ਨਿਰਮਾਤਾ ਹੈ ਅਤੇ ਟ੍ਰੈਕਟਰ, ਕੰਬਾਈਨ ਹਾਰਵੈਸਟਰ ਅਤੇ ਰਾਈਸ ਟ੍ਰਾਂਸਪਲਾਂਟਰ ਜਿਹੀ ਵਿਭਿੰਨ ਮਸ਼ੀਨਰੀ ਦਾ ਨਿਰਮਾਣ ਕਰਦੀ ਹੈ। ਕੁਬੋਟਾ ਇੰਜੀਨੀਅਰਿੰਗ, ਖਰੀਦ, ਨਿਰਮਾਣ, ਰੱਖ-ਰਖਾਅ, ਪਾਣੀ ਦੀ ਸੁਰੱਖਿਆ ਵਿੱਚ ਵੀ ਯੋਗਦਾਨ ਦਿੰਦਾ ਹੈ।

 

ਐਸਕੌਰਟਸ ਭਾਰਤ ਵਿੱਚ ਨਿਗਮਿਤ ਇੱਕ ਪਬਲਿਕ ਲਿਮਿਟਿਡ ਕੰਪਨੀ ਹੈ। ਐਸਕੌਰਟਸ ਦੇ ਸ਼ੇਅਰ ਬੀਐੱਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਵ੍ ਇੰਡੀਆ ਵਿੱਚ ਸੂਚੀਬੱਧ ਹਨ। ਐਸਕੌਰਟਸ ਭਾਰਤ ਵਿੱਚ ਖੇਤੀ-ਮਸ਼ੀਨਰੀ, ਨਿਰਮਾਣ ਉਪਕਰਣ ਅਤੇ ਰੇਲਵੇ ਉਪਕਰਣਾਂ ਦੇ ਨਿਰਮਾਣ ਅਤੇ ਵਿਕਰੀ ਦੇ ਕਾਰੋਬਾਰ ਵਿੱਚ ਹੈ।

 

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਛੇਤੀ ਹੀ ਜਾਰੀ ਕੀਤਾ ਜਾਵੇਗਾ।

 

****

 

ਆਰਐੱਮ/ਕੇਐੱਮਐੱਨ



(Release ID: 1637902) Visitor Counter : 134