ਸੱਭਿਆਚਾਰ ਮੰਤਰਾਲਾ

ਮੰਗੋਲਿਆਈ ਕੰਜੂਰ ਖਰੜਿਆਂ ਦੇ ਪਹਿਲੇ ਪੰਜ ਰੀ-ਪ੍ਰਿੰਟਡ ਅੰਕ ਜਾਰੀ ਕੀਤੇ ਗਏ

ਮੰਗੋਲਿਆਈ ਕੰਜੂਰ ਦੇ ਸਾਰੇ 108 ਅੰਕਾਂ ਦੇ ਰਾਸ਼ਟਰੀ ਖਰੜਾ ਮਿਸ਼ਨ ਦੇ ਤਹਿਤ 2022 ਤੱਕ ਪ੍ਰਕਾਸ਼ਿਤ ਕੀਤੇ ਜਾਣ ਦੀ ਉਮੀਦ

Posted On: 09 JUL 2020 4:16PM by PIB Chandigarh

ਸੱਭਿਆਚਾਰ ਮੰਤਰਾਲੇ ਨੇ ਰਾਸ਼ਟਰੀ ਖਰੜਾ ਮਿਸ਼ਨ (ਐੱਨਐੱਮਐੱਮ) ਦੇ ਤਹਿਤ ਮੰਗੋਲਿਆਈ ਕੰਜੂਰ ਦੇ 108 ਅੰਕਾਂ ਦੇ ਪੁਨਰਮੁਦਰਣ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਰਾਸ਼ਟਰੀ ਖਰੜਾ ਮਿਸ਼ਨ (ਐੱਨਐੱਮਐੱਮ) ਦੇ ਤਹਿਤ ਮੰਗੋਲਿਆਈ ਕੰਜੂਰ ਦੇ ਪੰਜ ਰੀ-ਪ੍ਰਿੰਟਡ ਅੰਕਾਂ ਦਾ ਪਹਿਲਾ ਸੈੱਟ 4 ਜੁਲਾਈ, 2020 ਨੂੰ ਗੁਰੂ ਪੂਰਣਿਮਾ ਦੇ ਅਵਸਰ ਤੇ, ਜਿਸ ਨੂੰ ਧਰਮ ਚੱਕ੍ਰ ਦਿਵਸ ਵੀ ਕਹਿੰਦੇ ਹਨ, ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਭੇਂਟ ਕੀਤਾ ਗਿਆ। ਇਸ ਦੇ ਬਾਅਦ ਇੱਕ ਸੈੱਟ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੁਆਰਾ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੀ ਹਾਜ਼ਰੀ ਵਿੱਚ ਭਾਰਤ ਵਿੱਚ ਮੰਗੋਲਿਆ ਦੇ ਰਾਜਦੂਤ ਸ਼੍ਰੀ ਗੋਨਚਿੰਗ ਗਾਨਬੋਲਡ ਨੂੰ ਸੌਂਪਿਆ ਗਿਆ।

 

ਅਜਿਹੀ ਉਮੀਦ ਹੈ ਕਿ ਮਾਰਚ, 2022 ਤੱਕ ਮੰਗੋਲਿਆਈ ਕੰਜੂਰ ਦੇ ਸਾਰੇ 108 ਅੰਕ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਰਮ ਚੱਕ੍ਰ ਦਿਵਸ ਦੇ ਅਵਸਰ ਤੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ, ‘ਗੁਰੂ ਪੂਰਣਿਮਾ ਦੇ ਇਸ ਪਾਵਨ ਦਿਵਸ ਤੇ, ਅਸੀਂ ਭਗਵਾਨ ਬੁੱਧ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਇਸ ਅਵਸਰ ਤੇ ਮੰਗੋਲਿਆਈ ਕੰਜੂਰ ਦੀਆਂ ਕਾਪੀਆਂ ਮੰਗੋਲਿਆ ਸਰਕਾਰ ਨੂੰ ਭੇਂਟ ਕੀਤੀਆਂ ਜਾ ਰਹੀਆਂ ਹਨ। ਮੰਗੋਲਿਆਈ ਕੰਜੂਰ ਦਾ ਮੰਗੋਲਿਆ ਵਿੱਚ ਕਾਫ਼ੀ ਸਨਮਾਨ ਹੈ।

 

ਰਾਸ਼ਟਰੀ ਖਰੜਾ ਮਿਸ਼ਨ ਭਾਰਤ ਸਰਕਾਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰਾਲੇ ਦੁਆਰਾ  ਫਰਵਰੀ 2003 ਵਿੱਚ ਖਰੜਿਆਂ ਵਿੱਚ ਸੁਰੱਖਿਆ ਗਿਆਨ ਦੇ ਦਸਤਾਵੇਜ਼ੀਕਰਨ, ਸੰਭਾਲ਼ ਅਤੇ ਪ੍ਰਸਾਰ ਕਰਨ ਦੇ ਅਧਿਦੇਸ਼ ਦੇ ਨਾਲ ਲਾਂਚ ਕੀਤਾ ਗਿਆ ਸੀ। ਮਿਸ਼ਨ ਦਾ ਇੱਕ ਉਦੇਸ਼ ਦੁਰਲਭ ਅਤੇ ਅਪ੍ਰਕਾਸ਼ਿਤ ਖਰੜਿਆਂ ਨੂੰ ਪ੍ਰਕਾਸ਼ਿਤ ਕਰਨਾ ਹੈ ਜਿਸ ਦੇ ਨਾਲ ਕਿ ਉਨ੍ਹਾਂ ਵਿੱਚ ਪ੍ਰਤੀਸ਼ਠਾਪਿਤ ਗਿਆਨ ਖੋਜਕਾਰਾਂ, ਵਿਦਵਾਨਾਂ ਅਤੇ ਵੱਡੇ ਪੈਮਾਨੇ ਤੇ ਆਮ ਲੋਕਾਂ ਤੱਕ ਪ੍ਰਸਾਰਿਤ ਹੋ ਸਕੇ। ਇਸ ਯੋਜਨਾ ਦੇ ਤਹਿਤ, ਮੰਗੋਲਿਆਈ ਕੰਜੂਰ ਦੇ 108 ਅੰਕਾਂ ਦੇ ਰੀ-ਪ੍ਰਿੰਟ ਦਾ ਕਾਰਜ ਮਿਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਹੈ। ਅਜਿਹੀ ਉਮੀਦ ਹੈ ਕਿ ਮਾਰਚ, 2022 ਤੱਕ ਮੰਗੋਲਿਆਈ ਕੰਜੂਰ ਦੇ ਸਾਰੇ 108 ਅੰਕ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ। ਇਹ ਕਾਰਜ ਪ੍ਰਸਿੱਧ ਵਿਦਵਾਨ ਪ੍ਰੋ. ਲੋਕੇਸ਼ ਚੰਦ੍ਰਾ ਦੀ ਖੋਜ  ਤਹਿਤ ਕੀਤਾ ਜਾ ਰਿਹਾ ਹੈ।

 

108 ਅੰਕਾਂ ਦਾ ਬੋਧ ਧਰਮ ਵੈਧਾਨਿਕ ਗ੍ਰੰਥ ਮੰਗੋਲਿਆਈ ਕੰਜੂਰ ਮੰਗੋਲਿਆ ਵਿੱਚ ਸਭ ਤੋਂ ਅਧਿਕ ਮਹੱਤਵਪੂਰਨ ਧਰਮ ਗ੍ਰੰਥ ਮੰਨਿਆ ਜਾਂਦਾ ਹੈ। ਮੰਗੋਲਿਆਈ ਭਾਸ਼ਾ ਵਿੱਚ ਕੰਜੂਰਦਾ ਅਰਥ ਹੁੰਦਾ ਹੈ ਸੰਖੇਪ ਆਦੇਸ਼ਜੋ ਵਿਸ਼ੇਸ਼ ਰੂਪ ਨਾਲ ਭਗਵਾਨ ਬੁੱਧ ਦੇ ਸ਼ਬਦ ਹੁੰਦੇ ਹਨ। ਮੰਗੋਲਿਆਈ ਬੋਧੀਆਂ ਦੁਆਰਾ ਇਸ ਦਾ ਕਾਫ਼ੀ ਸਨਮਾਨ ਕੀਤਾ ਜਾਂਦਾ ਹੈ ਅਤੇ ਉਹ ਮੰਦਿਰਾਂ ਵਿੱਚ ਕੰਜੂਰ ਦੀ ਪੂਜਾ ਕਰਦੇ ਹਨ ਅਤੇ ਇੱਕ ਧਾਰਮਿਕ ਰਿਵਾਜ ਦੇ ਰੂਪ ਵਿੱਚ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਕੰਜੂਰ ਦੀਆਂ ਲਾਈਨਾਂ ਦਾ ਪਾਠ ਕਰਦੇ ਹਨ। ਮੰਗੋਲਿਆ ਵਿੱਚ ਲਗਭਗ ਹਰੇਕ ਬੋਧ ਮੱਠ ਵਿੱਚ ਕੰਜੂਰ ਨੂੰ ਰੱਖਿਆ ਜਾਂਦਾ ਹੈ।  ਮੰਗੋਲਿਆਈ ਕੰਜੂਰ ਦਾ ਤਿੱਬਤੀ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਹੈ। ਕੰਜੂਰ ਦੀ ਭਾਸ਼ਾ ਸ਼ਾਸਤਰੀ ਮੰਗੋਲਿਆਈ ਹੈ। ਮੰਗੋਲਿਆਈ ਕੰਜੂਰ ਮੰਗੋਲਿਆ ਨੂੰ ਇੱਕ ਸੱਭਿਆਚਾਰਕ ਪਹਿਚਾਣ ਉਪਲੱਬਧ ਕਰਵਾਉਣ ਦਾ ਸਰੋਤ ਹੈ।

 

ਸਮਾਜਵਾਦੀ ਮਿਆਦ ਦੇ ਦੌਰਾਨ ਕਾਸ਼ਠ ਚਿੱਤਰਾਂ ਨੂੰ ਜਲਾ ਦਿੱਤਾ ਗਿਆ ਸੀ ਅਤੇ ਮੱਠ ਆਪਣੇ ਪਵਿੱਤਰ ਗ੍ਰੰਥਾਂ ਤੋਂ ਵੰਚਿਤ ਹੋ ਗਏ ਸਨ। 1956-58 ਦੇ ਦੌਰਾਨ, ਪ੍ਰੋਫੈਸਰ ਰਘੂ ਵੀਰਾ ਨੇ ਦੁਰਲਭ ਕੰਜੂਰ ਖਰੜਿਆਂ ਦੀ ਇੱਕ ਮਾਈਕ੍ਰੋਫਿਲਮ ਪ੍ਰਤੀ ਪ੍ਰਾਪਤ ਕੀਤੀ ਅਤੇ ਉਸ ਨੂੰ ਭਾਰਤ ਲੈ ਕੇ ਆ ਗਏ ਅਤੇ 108 ਅੰਕਾਂ ਵਿੱਚ ਮੰਗੋਲਿਆਈ ਕੰਜੂਰ ਭਾਰਤ ਵਿੱਚ 1970 ਦੇ ਦਹਾਕੇ ਵਿੱਚ ਰਾਜ ਸਭਾ ਦੇ ਸਾਬਕਾ ਸਾਂਸਦ ਪ੍ਰੋ. ਲੋਕੇਸ਼ ਚੰਦਰਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਹੁਣ ਵਰਤਮਾਨ ਸੰਸਕਰਣ ਦਾ ਪ੍ਰਕਾਸ਼ਨ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਰਾਸ਼ਟਰੀ ਖਰੜਾ ਮਿਸ਼ਨ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰੇਕ ਅੰਕ ਵਿੱਚ ਕੰਟੇਂਟ ਦੀ ਇੱਕ ਸੂਚੀ ਹੈ ਜੋ ਮੰਗੋਲਿਆਈ ਵਿੱਚ ਸੂਤਰ ਦੇ ਮੂਲ ਸਿਰਲੇਖ ਨੂੰ ਇੰਗਿਤ ਕਰਦੀ ਹੈ।

 

ਭਾਰਤ ਅਤੇ ਮੰਗੋਲਿਆ ਦਰਮਿਆਨ ਇਤਿਹਾਸਿਕ ਪਰਸਪਰ ਸਬੰਧ ਸਦੀਆਂ ਪੁਰਾਣੇ ਹਨ। ਮੰਗੋਲਿਆ ਵਿੱਚ ਬੋਧ ਧਰਮ ਭਾਰਤੀ ਸੱਭਿਆਚਾਰਕ ਅਤੇ ਧਾਰਮਿਕ ਰਾਜਦੂਤਾਂ ਦੁਆਰਾ ਆਰੰਭਿਕ ਈਸਵੀ ਦੇ ਦੌਰਾਨ ਲੈ ਜਾਇਆ ਗਿਆ ਸੀ। ਇਸ ਸਕਦਾ, ਅੱਜ ਮੰਗੋਲਿਆ ਵਿੱਚ ਬੋਧੀਆਂ ਦਾ ਸਭ ਤੋਂ ਵੱਡਾ ਧਾਰਮਿਕ ਪ੍ਰਭੂਤਵ ਹੈ। ਭਾਰਤ ਨੇ 1955 ਵਿੱਚ ਮੰਗੋਲਿਆ ਦੇ ਨਾਲ ਰਸਮੀ ਕੂਟਨੀਤਕ ਸਬੰਧ ਸਥਾਪਿਤ ਕੀਤੇ। ਉਦੋਂ ਤੋਂ, ਦੋਹਾਂ ਦੇਸ਼ਾਂ ਦਰਮਿਆਨ ਗੂੜ੍ਹੇ ਸਬੰਧ ਇੱਕ ਨਵੀਂ ਉਚਾਈ ਤੱਕ ਪਹੁੰਚ ਗਏ ਹਨ। ਹੁਣ ਭਾਰਤ ਸਰਕਾਰ ਦੁਆਰਾ ਮੰਗੋਲਿਆਈ ਸਰਕਾਰ ਲਈ ਮੰਗੋਲਿਆਈ ਕੰਜੂਰ ਦਾ ਪ੍ਰਕਾਸ਼ਨ ਭਾਰਤ ਅਤੇ ਮੰਗੋਲਿਆ ਦਰਮਿਆਨ ਸੱਭਿਆਚਾਰਕ ਸਿੰਫਨੀ ਦੇ ਪ੍ਰਤੀਕ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲੈ ਜਾਣ ਵਿੱਚ ਯੋਗਦਾਨ ਦੇਵੇਗਾ।

 

 

https://static.pib.gov.in/WriteReadData/userfiles/video1.mp4

 

*****

ਐੱਨਬੀ/ਏਕੇਜੇ(Release ID: 1637652) Visitor Counter : 245