ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਲਏ ਗਏ ਮਹੱਤਵਪੂਰਨ ਫੈਸਲਿਆਂ ਦਾ ਸੁਆਗਤ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਕਰੋੜਾਂ ਗ਼ਰੀਬਾਂ ਨੂੰ ਰਾਸ਼ਨ ਦੇਣ ਵਾਲੀ 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ' ਦੇ ਨਵੰਬਰ ਤੱਕ ਵਧਾਉਣ ਨੂੰ ਪ੍ਰਵਾਨਗੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਆਪਦਾ ਦੌਰਾਨ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ ਉਸ ਦੇ ਲਈ ਜੋ ਪ੍ਰਤੀਬੱਧਤਾ ਦਿਖਾਈ ਹੈ, ਉਹ ਸਚਮੁਚ ਮਿਸਾਲੀ ਹੈ"
ਉੱਜਵਲਾ ਯੋਜਨਾ ਦੇ ਤਹਿਤ ਤਿੰਨ ਮਹੀਨੇ ਤੱਕ ਤਿੰਨ ਮੁਫਤ ਸਿਲੰਡਰ ਦੇਣ ਦੀ ਮਿਆਦ ਨੂੰ ਸਤੰਬਰ ਤੱਕ ਵਧਾਉਣ ਨਾਲ ਲਗਭਗ 7 ਕਰੋੜ 40 ਲੱਖ ਗ਼ਰੀਬ ਮਹਿਲਾਵਾਂ ਨੂੰ ਲਾਭ ਮਿਲੇਗਾ- ਸ਼੍ਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸ ਦੇ ਇਤਿਹਾਸਿਕ ਫ਼ੈਸਲਿਆਂ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਵਿੱਚ ਬਣੇ ਪੀਐੱਮਏਆਈ ਦੇ ਫਲੈਟਸ ਸਸਤੇ ਕਿਰਾਏ ‘ਤੇ ਉਪਲੱਬਧ ਹੋਣਗੇ
'ਸਬਕਾ ਸਾਥ-ਸਬਕਾ ਵਿਸ਼ਵਾਸ' ਦੇ ਆਪਣੇ ਮੰਤਰ ਨੂੰ ਮੁੜ ਅਮਲੀ ਰੂਪ ਦੇ ਕੇ, ਸ਼੍ਰੀ ਨਰੇਂਦਰ ਮੋਦੀ ਜੀ ਨੇ ਈਪੀਐੱਫ ਅਕਾਊਂਟ ਵਿੱਚ ਕੰਟ੍ਰੀਬਿਊਸ਼ਨ ਦੇ ਫੈਸਲੇ ਨੂੰ ਅਗਸਤ ਤੱਕ ਵਧਾਇਆ, ਇਸ ਨਾਲ ਛੋਟੇ ਕਾਰੋਬਾਰਾਂ ਦੇ ਲਗਭਗ 72 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ - ਸ਼੍ਰੀ ਅਮਿਤ ਸ਼ਾਹ
Posted On:
08 JUL 2020 8:09PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੈਬਨਿਟ ਦੁਆਰਾ ਲਏ ਗਏ ਮਹੱਤਵਪੂਰਨ ਫੈਸਲਿਆਂ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਆਪਣੇ ਟਵੀਟਾਂ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਆਪਦਾ ਦੇ ਸਮੇਂ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ ਉਸ ਦੇ ਲਈ ਜੋ ਪ੍ਰਤੀਬੱਧਤਾ ਦਿਖਾਈ ਹੈ ਉਹ ਸਚਮੁਚ ਮਿਸਾਲੀ ਹੈ।" ਸ਼੍ਰੀ ਅਮਿਤ ਸ਼ਾਹ ਨੇ ਅੱਜ ਕੈਬਨਿਟ ਵਿੱਚ ਕਰੋੜਾਂ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਨਵੰਬਰ ਤੱਕ ਵਧਾਉਣ ਦੇ ਫੈਸਲੇ ਨੂੰ ਪ੍ਰਵਾਨਗੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਰੋਨਾ ਆਪਦਾ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨੇ ਗ਼ਰੀਬ ਮਹਿਲਾਵਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਤਿੰਨ ਮਹੀਨੇ ਤੱਕ ਤਿੰਨ ਮੁਫਤ ਸਿਲੰਡਰ ਦੇਣ ਦਾ ਫੈਸਲਾ ਕੀਤਾ ਸੀ। ਕਈ ਪਰਿਵਾਰਾਂ ਦੁਆਰਾ ਇਨ੍ਹਾਂ ਤਿੰਨ ਸਿਲੰਡਰਾਂ ਦੀ ਵਰਤੋਂ ਨਹੀਂ ਹੋ ਸਕੀ, ਜਿਸ ਦੇ ਕਾਰਨ ਇਸ ਦੀ ਮਿਆਦ ਨੂੰ ਵੀ ਸਤੰਬਰ ਤੱਕ ਵਧਾਇਆ ਗਿਆ ਹੈ। ਇਸ ਨਾਲ ਲਗਭਗ 7 ਕਰੋੜ 40 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਅੱਜ ਕੈਬਨਿਟ ਨੇ ਸ਼ਹਿਰੀ ਪ੍ਰਵਾਸੀਆਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸ ਨੂੰ ਵੀ ਪ੍ਰਵਾਨਗੀ ਦਿੱਤੀ। ਮੋਦੀ ਸਰਕਾਰ ਦੇ ਇਸ ਇਤਿਹਾਸਿਕ ਫੈਸਲੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਵਿੱਚ ਬਣੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਲੈਟਸ ਸਸਤੇ ਕਿਰਾਏ ‘ਤੇ ਉਪਲੱਬਧ ਹੋਣਗੇ। ਇਸ ਫੈਸਲੇ ਲਈ ਮੋਦੀ ਜੀ ਦਾ ਅਭਿਨੰਦਨ। "
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ-ਸਬਕਾ ਵਿਸ਼ਵਾਸ' ਦੇ ਆਪਣੇ ਮੰਤਰ ਨੂੰ ਮੁੜ ਅਮਲੀ ਰੂਪ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਜੀ ਨੇ ਅੱਜ ਕੈਬਨਿਟ ਦੀ ਬੈਠਕ ਵਿੱਚ ਇੱਕ ਹੋਰ ਯੋਜਨਾ ਦਾ ਵਿਸਤਾਰ ਕਰਦਿਆਂ ਈਪੀਐੱਫ ਅਕਾਊਂਟ ਵਿੱਚ ਕੰਟ੍ਰੀਬਿਊਸ਼ਨ ਦੇ ਫੈਸਲੇ ਨੂੰ ਅਗਸਤ ਤੱਕ ਵਧਾਇਆ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਕਾਰੋਬਾਰਾਂ ਦੇ ਲਗਭਗ 72 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਲਈ ਕੈਬਨਿਟ ਦੁਆਰਾ ਅੱਜ ਪ੍ਰਵਾਨ ਕੀਤਾ ਗਿਆ 1,00,000 ਕਰੋੜ ਰੁਪਏ ਦਾ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ('Agriculture Infrastructure Fund), ਗ੍ਰਾਮੀਣ ਭਾਰਤ ਦੇ ਸਰਬਪੱਖੀ ਵਿਕਾਸ ਪ੍ਰਤੀ ਮੋਦੀ ਜੀ ਦੇ ਸੰਕਲਪ ਨੂੰ ਦਰਸਾਉਂਦਾ ਹੈ। ਇਸ ਨਾਲ ਗ੍ਰਾਮੀਣ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਬੇਮਿਸਾਲ ਗਤੀ ਮਿਲੇਗੀ।
https://twitter.com/AmitShah/status/1280845986873532418
https://twitter.com/AmitShah/status/1280846190293090306
https://twitter.com/AmitShah/status/1280846437283053569
https://twitter.com/AmitShah/status/1280846621052334086
https://twitter.com/AmitShah/status/1280873897785778176
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ
(Release ID: 1637448)
Visitor Counter : 119