ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸਬੰਧੀ ਬੁਨਿਆਦੀ ਢਾਂਚੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
07 JUL 2020 7:49PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਸੀਮਾ ਖੇਤਰਾਂ ਵਿੱਚ ਨਿਰਮਾਣ ਅਧੀਨ ਕਈ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਥੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਰੱਖਿਆ ਸਕੱਤਰ ਡਾ. ਅਜੈ ਕੁਮਾਰ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਸੀਮਾ ਖੇਤਰਾਂ ਦੇ ਨਾਲ ਫਾਰਵਰਡ ਕਨੈਕਟੀਵਿਟੀ ਦੀ ਸਮੀਖਿਆ ਕੀਤੀ ਗਈ ਅਤੇ ਵਰਤਮਾਨ ਵਿੱਚ ਜਾਰੀ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਦੀ ਨਿਰੰਤਰ ਜ਼ਰੂਰਤ ਅਤੇ ਰਣਨੀਤਕ ਸੜਕਾਂ, ਪੁਲ਼ਾਂ ਅਤੇ ਸੀਮਾ ਖੇਤਰਾਂ ਵਿੱਚ ਸੁਰੰਗਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ‘ਤੇ ਚਰਚਾ ਕੀਤੀ ਗਈ। ਬੀਆਰਓ ਨੇ ਵਿੱਤ ਵਰ੍ਹੇ 2018-19 ਦੀ ਤੁਲਨਾ ਵਿੱਚ ਵਿੱਤ ਵਰ੍ਹੇ 2019-20 ਦੇ ਦੌਰਾਨ 30% ਜ਼ਿਆਦਾ ਕੰਮ ਕੀਤੇ ਹੈ।
ਬੀਆਰਓ ਨੇ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਨੂੰ ਬਿਨਾ ਪ੍ਰਭਾਵਿਤ ਕੀਤੇ ਕੋਵਿਡ-19 ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਦੌਰਾਨ ਵੀ ਲਗਾਤਾਰ ਕਾਰਜ ਕੀਤਾ ਹੈ। 60 ਸਾਲ ਪੁਰਾਣੇ ਰਿਕਾਰਡ ਨੂੰ ਤੋੜਦੇ ਹੋਏ ਇਸ ਸਾਲ ਬੇਮਿਸਾਲ ਹਿਮਪਾਤ ਹੋਇਆ ਹੈ, ਇਸ ਦੇ ਬਾਵਜੂਦ ਇਸ ਸਾਲ ਸਾਰੀਆਂ ਰਣਨੀਤਕ ਸੜਕਾਂ ਅਤੇ ਦੱਰਾਵਾਂ ਨੂੰ ਉਨ੍ਹਾਂ ਦੇ ਔਸਤ ਸਲਾਨਾ ਰੂਪ ਤੋਂ ਖੋਲ੍ਹੇ ਜਾਣ ਦੇ ਸਮੇਂ ਨਾਲ ਲਗਭਗ ਇੱਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਟ੍ਰੈਫਿਕ ਲਈ ਸਾਫ਼ ਕਰ ਦਿੱਤਾ ਗਿਆ ਸੀ। ਬੀਆਰਓ ਨੇ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 149 ਸੜਕਾਂ (3, 965 ਕਿਲੋਮੀਟਰ) ‘ਤੇ ਬਰਫ ਸਾਫ਼ ਕਰਨ ਦੇ ਕਾਰਜ ਨੂੰ ਅੰਜ਼ਾਮ ਦਿੱਤਾ। ਇਸ ਨੇ ਟੁਕੜਿਆਂ ਅਤੇ ਲੌਜਿਸਟਿਕਸ ਦੇ ਅੱਗੇ ਦੇ ਖੇਤਰਾਂ ਵਿੱਚ ਤੇਜ਼ ਅਤੇ ਆਰੰਭਿਕ ਆਵਾਜਾਈ ਸੁਨਿਸ਼ਚਿਤ ਕੀਤੀ ।
ਬੀਆਰਓ ਨੂੰ ਉਸ ਦੀਆਂ ਉਪਲੱਬਧੀਆਂ ਲਈ ਵਧਾਈ ਦਿੰਦੇ ਹੋਏ, ਰੱਖਿਆ ਮੰਤਰੀ ਨੇ ਉਸ ਨੂੰ ਹੋਰ ਅਧਿਕ ਪ੍ਰਸ਼ੰਸਾ ਹਾਸਲ ਕਰਨ ਲਈ ਆਪਣੇ ਕਾਰਜ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਬੀਆਰਓ ਨੇ ਨਵੀਨਤਮ ਉਪਕਰਣਾਂ ਅਤੇ ਮਸ਼ੀਨਾਂ ਨੂੰ ਵੀ ਸ਼ਾਮਲ ਕੀਤਾ ਹੈ ਅਤੇ ਪਲਾਸਟਿਕ, ਜੀਓਟੈਕਸਾਈਲ ਆਦਿ ਦੀ ਵਰਤੋਂ ਨਾਲ ਸੀਮੈਂਟੇਸ਼ਨ ਬੇਸ ਦੇ ਨਾਲ ਸਰਫੇਸ ਕਰਨ ਵਾਲੇ ਕਾਰਜ ਅਤੇ ਢਾਲ ਸਥਿਰੀਕਰਨ ਲਈ ਵੱਖ-ਵੱਖ ਤਕਨੀਕਾਂ ਵਿੱਚ ਤੇਜ਼ੀ ਲਿਆਉਣ ਲਈ ਸਫਲ ਟੈਸਟਾਂ ਦੇ ਬਾਅਦ ਆਧੁਨਿਕ ਨਿਰਮਾਣ ਪੱਧਤੀਆਂ ਨੂੰ ਲਾਗੂ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਮੇਕ ਇਨ ਇੰਡੀਆ‘ ਪਹਿਲ ਦੇ ਤਹਿਤ ਗਾਰਡਨ ਰੀਚ ਸ਼ਿਪਬਿਲਡਰ ਐਂਡ ਇੰਜੀਨੀਅਰਸ ਲਿਮਿਟਿਡ (ਜੀਆਰਐੱਸਈ) ਦੇ ਸਹਿਯੋਗ ਨਾਲ ਸਵਦੇਸ਼ੀ ਰੂਪ ਨਾਲ ਨਿਯਮਿਤ ਮੌਡੂਲਰ ਪੁਲ਼ਾਂ ਲਈ ਸਫਲਤਾਪੂਰਵਕ ਟੈਸਟਿੰਗ ਕਾਰਜ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਅੱਗੇ ਦੇ ਖੇਤਰਾਂ ਵਿੱਚ ਪੁਲ਼ ਬਣਾਉਣ ਦੇ ਕਾਰਜ ਵਿੱਚ ਕ੍ਰਾਂਤੀਕਾਰੀ ਬਦਲਾਅ ਆ ਜਾਵੇਗਾ।
ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਬੀਆਰਓ ਦੇ ਯਤਨਾਂ ਦੀ ਸ਼ਲਾਘਾ ਕੀਤੀ।
***
ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1637264)
Visitor Counter : 208